ਫਿਰ ਡਾਂਗਾਂ ਖਾਣ ਨੂੰ ਤਿਆਰ ਹੋਏ ਬੈਂਸ, ਵੇਖੋ ਕੈਪਟਨ ਨੂੰ ਕੀ ਦਿੱਤੀ ਚੁਣੌਤੀ

ਸਕਾਲਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤਗੀ ਨੂੰ ਲੈਕੇ ਲੋਕ ਇਨਸਾਫ ਪਾਰਟੀ ਨੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਸਿਮਰਜੀਤ ਬੈਂਸ ਨੇ ਇਸਦੇ ਲਈ ਪੂਰੇ ਪੰਜਾਬ ‘ਚ ਆਟੋ ਰਿਕਸ਼ਾ ‘ਤੇ ਯਾਤਰਾ ਕਰਨ ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ, ਜਿਸਦੀ ਸ਼ੁਰੂਆਤ ਦੁਆਬਾ ਤੋਂ ਕੀਤੀ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਇਸ ਘੁਟਾਲੇ ‘ਚ ਕੈਪਟਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ, ਇਸ ਲਈ ਉਸ ਵਲੋਂ ਧਰਮਸੋਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।