ਸਰੀ ਸੈਂਟਰ ‘ਚ ਸਿੰਘਾਂ ਦੇ ਜੌਹਰ

ਸਰੀ ਸੈਂਟਰ ‘ਚ ਸਿੰਘਾਂ ਦੇ ਜੌਹਰ

SHARE

Surrey: ਸਰੀ ਸੈਂਟਰ ‘ਚ ਸਿੱਖ ਅਵੇਅਰਨੈੱਸ ਫਾਊਂਡੇਸ਼ਨ ਨੇ ਇੱਕ ਖਾਸ ਈਵੈਂਟ ਕਰਵਾਇਆ, ਐੱਸ.ਐੱਫ.ਯੂ. ਦੇ ਅੱਗੇ ਇਹ ਈਵੈਂਟ ਕਰਵਾਇਆ ਗਿਆ ਜਿਸ ‘ਚ ਹਰ ਭਾਈਚਾਰੇ ਤੋਂ ਨਾਗਰਿਕਾਂ ਨੇ ਭਾਗ ਲਿਆ। ਜਿੱਥੇ ਸਿੱਖ ਧਰਮ ਬਾਰੇ ਦੂਜੇ ਭਾਈਚਾਰਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖਾਸ ਬੋਰਡ ਲਗਾਏ ਗਏ ਸਨ ਜਿਨਾਂ੍ਹ ‘ਤੇ ਸਿੱਖ ਧਰਮ ਬਾਰੇ ਜਾਣਕਾਰੀ ਸਾਂਝੀ ਕਰਦੀਆਂ ਸਤਰਾਂ ਲਿਖੀਆਂ ਗਈਆਂ। ਇਸ ਮੌਕੇ ਦੱਸਿਆ ਗਿਆ ਕਿ ਸ਼੍ਰੀ ਹਰਿਮੰਦਰ ਸਾਹਿਬ ‘ਚ ਹਰ ਰੋਜ਼ ਕਰੀਬ 50 ਹਜ਼ਾਰ ਲੋਕ ਆਪਣਾ ਢਿੱਡ ਭਰਦੇ ਹਨ ਜਿਥੇ ਸੰਗਤ ਦੀ ਗਿਣਤੀ ਤਿਉਹਾਰਾਂ ਜਾਂ ਛੁੱਟੀ ਵਾਲ਼ੇ ਦਿਨਾਂ ‘ਚ ਇੱਕ ਲੱਖ ਤੱਕ ਪਹੁੰਚ ਜਾਂਦੀ ਹੈ। ਸਿੱਖ ਦਾ ਅਰਥ ਦੱਸਿਆ ਗਿਆ ਜੋ ਸਿੱਖਦਾ ਹੀ ਰਹਿੰਦਾ ਹੈ। ਦੋ ਵਿਸ਼ਵ ਯੁੱਧਾਂ ਦੌਰਾਨ 83000 ਸਿੱਖ ਜਵਾਨਾਂ ਨੇ ਸ਼ਹੀਦੀ ਪਾਈ ਸੀ। ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਸਿੰਘ ਸਿੱਖ ਪੁਰਸ਼ ਆਪਣੇ ਨਾਮ ਪਿੱਛੇ ਲਗਾਉਂਦੇ ਹਨ ਤੇ ਕੌਰ ਸਿੱਖ ਬੀਬੀਆਂ ਆਪਣੇ ਨਾਮ ਪਿੱਛੇ ਲਗਾਉਂਦੀਆਂ ਹਨ, ਸਿੰਘ ਦਾ ਅਰਥ ਸ਼ੇਰ ਤੇ ਕੌਰ ਦਾ ਅਰਥ ਸ਼ੇਰਨੀ ਜਾਂ ਪ੍ਰਿੰਸਿਸ।

ਇਸ ਦੌਰਾਨ ਸਿੰਘਾਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ।

ਈਵੈਂਟ ‘ਚ ਹਰ ਭਾਈਚਾਰੇ ਤੋਂ ਨਾਗਰਿਕਾਂ ਨੇ ਦਸਤਾਰਾਂ ਸਜਵਾਈਆਂ, ਫੇਸ ਪੇਂਟਿੰਗ ਕੀਤੀ ਗਈ, ਲੰਗਰ ਲਗਾਇਆ ਗਿਆ, ਫਰਸਟ ਏਡ ਤੇ ਕਿਤਾਬਾਂ ਦਾ ਸਟਾਲ ਵੀ ਲੱਗਿਆ ਹੋਇਆ ਸੀ।

 

Short URL:tvp http://bit.ly/2PfGqPr

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab