ਬਹਿਬਲ ਕਾਂਡ: ਮਨਤਾਰ ਬਰਾੜ ਦੀ ਗ੍ਰਿਫ਼ਤਾਰੀ ਲਈ ਮੱਠਾ ਪਿਆ ਜਾਂਚ ਟੀਮ ਦਾ...

ਬਹਿਬਲ ਕਾਂਡ: ਮਨਤਾਰ ਬਰਾੜ ਦੀ ਗ੍ਰਿਫ਼ਤਾਰੀ ਲਈ ਮੱਠਾ ਪਿਆ ਜਾਂਚ ਟੀਮ ਦਾ ਜੋਸ਼ 

SHARE
ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੂੰ ਸਹਿਯੋਗ ਨਾ ਦੇਣ ਦਾ ਐਲਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਦਬਾਅ ਬਣਾਉਣ ‘ਚ ਕਾਮਯਾਬ ਸਿੱਧ ਹੁੰਦਾ ਨਜ਼ਰ ਆ ਰਿਹੈ। ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਨੂੰ ਗੋਲੀਕਾਂਡ ‘ਚ ਮੁਲਜ਼ਮ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ SIT ‘ਤੇ ਦਬਾਅ ਬਣਾਉਣਾ ਆਰੰਭ ਕਰ ਦਿੱਤਾ ਸੀ। ਪਹਿਲਾਂ ਜਾਂਚ ਟੀਮ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਅਤੇ ਫਿਰ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਮੰਗ ਕੀਤੀ ਗਈ ਕਿ ਸਿੱਟ ਤੋਂ ਜਾਂਚ ਵਾਪਿਸ ਲੈ ਕੇ ਕੇਂਦਰ ਦੀ ਕਿਸੇ ਅਜੈਂਸੀ ਨੂੰ ਸੋਂਪੀ ਜਾਵੇ। ਜਾਂਚ ਟੀਮ ‘ਤੇ ਦਬਾਅ ਇਸ ਲਈ ਵੀ ਪਿਆ ਜਾਪਦੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਤੋਂ ਪਹਿਲਾਂ ਸਿੱਟ ਵੱਲੋਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਜਲਦ ਗ੍ਰਿਫਤਾਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਹੁਣ ਜਾਂਚ ਟੀਮ ਦਾ ਜੋਸ਼ ਮੱਠਾ ਪਿਆ ਜਾਪਦੈ।  ਦੱਸਣਯੋਗ ਹੈ ਕਿ ਐਸ.ਆਈ.ਟੀ. ਵੱਲੋਂ ਅਦਾਲਤ ‘ਚ ਮਨਤਾਰ ਸਿੰਘ ਬਰਾੜ ਦੀ ਭੂਮਿਕਾ ਸ਼ੱਕੀ ਦੱਸ ਕੇ ਉਸਨੂੰ ਮੁਲਜ਼ਮ ਬਣਾਇਆ ਗਿਆ ਸੀ। ਹਾਲਾਂਕਿ ਐਸ.ਆਈ.ਟੀ. ਦੇ ਦਾਅਵਿਆਂ ਦੇ ਅਦਾਲਤ ‘ਚ ਪੈਰ ਨਹੀਂ ਲੱਗ ਰਹੇ। ਇਸ ਬਾਰੇ ਇਕ ਵੱਖਰੀ ਚਰਚਾ ਸਿਆਸੀ ਹਲਕਿਆਂ ‘ਚ ਭਖੀ ਹੋਈ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਇਕਦਮ ਬਹਿਬਲ ਕਲਾਂ ਦਾ ਮੁੱਦਾ ਮੱਠਾ ਕਿਵੇਂ ਪੈ ਗਿਆ।
Short URL:tvp http://bit.ly/2TDeXg3

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab