Site icon TV Punjab | Punjabi News Channel

ਕਿਊਬਕ ਅਤੇ ਓਨਟਾਰੀਓ ’ਚ ਲੱਗੇ ਭੂਚਾਲ ਦੇ ਝਟਕੇ

ਕਿਊਬਕ ਅਤੇ ਓਨਟਾਰੀਓ ’ਚ ਲੱਗੇ ਭੂਚਾਲ ਦੇ ਝਟਕੇ

Montreal- ਵੀਰਵਾਰ ਸਵੇਰੇ ਕਿਊਬਕ ’ਚ ਓਨਟਾਰੀਓ ਬਾਰਡਰ ਦੇ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕੈਨੇਡਾ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਮਾਂਟਰੀਅਲ ਦੇ ਦੱਖਣ-ਪੱਛਮ ’ਚ ਮੋਂਟੇਰੇਗੀ ਖੇਤਰ ’ਚ ਹੰਟਿੰਗਟਨ ’ਚ ਸੀ। ਇਸ ਦੇ ਝਟਕੇ ਵੀਰਵਾਰ ਸਵੇਰੇ 7.30 ਦੇ ਵਜੇ ਕਰੀਬ ਓਨਟਾਰੀਓ ਦੇ ਕੋਰਨਵਾਲ ਤੋਂ ਲੈ ਕੇ ਅਮਰੀਕਾ ਦੇ ਵਰਮੋਂਟ ਤੱਕ ਮਹਿੂਸਸ ਕੀਤੇ ਗਏ। ਰਾਹਤ ਵਾਲੀ ਗੱਲ ਇਹ ਰਹੀ ਕਿ ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਨੂੰ ਲੈ ਕੇ ਕੁਦਰਤੀ ਸਰੋਤ ਮੰਤਰਾਲੇ ਦੇ ਭੂਚਾਲ ਵਿਸ਼ਲੇਸ਼ਕ ਕ੍ਰਿਸ ਬਾਊਚਰ ਨੇ ਸੀਟੀਵੀ ਨਿਊਜ਼ ਓਟਾਵਾ ਨੂੰ ਦੱਸਿਆ ਕਿ 3.7 ਦੀ ਤੀਬਰਤਾ ਵਾਲਾ ਭੂਚਾਲ ਯਕੀਨੀ ਤੌਰ ’ਤੇ ਨੁਕਸਾਨ ਨਹੀਂ ਪਹੁੰਚਾ ਸਕਦਾ। ਭੂਚਾਲ ਦੇ ਇਹ ਝਟਕੇ ਅਜਿਹੇ ਸਨ, ਜਿਵੇਂ ਇੱਕ ਬਹੁਤ ਵੱਡਾ ਟਰੱਕ ਨੇੜਿਓਂ ਕੁਝ ਝਟਕੇ ਦੇ ਕੇ ਲੰਘਿਆ ਗੋਵੇ। ਉਨ੍ਹਾਂ ਅੱਗੇ ਆਖਿਆ ਕਿ ਯਕੀਨੀ ਤੌਰ ’ਤੇ ਭੂਚਾਲ ਦੇ ਝਟਕੇ ਸਾਨੂੰ ਇਹ ਯਾਦ ਦਿਵਾਉਣ ਲਈ ਕਾਫ਼ੀ ਹੈ ਕਿ ਇਹ ਮੱਧਮ ਭੂਚਾਲ ਦਾ ਖੇਤਰ ਹੈ ਅਤੇ ਇੱਥੇ ਭੂਚਾਲ ਆਉਂਦੇ ਹਨ।
ਯੂਐਸ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਹੰਟਿੰਗਡਨ ਤੋਂ 7 ਕਿਲੋਮੀਟਰ ਉੱਤਰ-ਪੱਛਮ ’ਚ 3.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਰਥਕੁਏਕਸ ਕੈਨੇਡਾ ਮੁਤਾਬਕ ਓਟਾਵਾ ਦੇ ਦੱਖਣੀ ਸਿਰੇ, ਐਂਬਰੂਨ ਅਤੇ ਕੌਰਨਵਾਲ ਦੇ ਨਿਵਾਸੀਆਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਗੱਲ ਆਖੀ ਹੈ।

 

Exit mobile version