Site icon TV Punjab | Punjabi News Channel

‘ਏਅਰਲਿਫਟ’ ਦੇ ਅਸਲ ਹੀਰੋ ਬਣੇ ਸੋਨੂੰ ਸੂਦ,ਯੂਕਰੇਨ ‘ਚ ਵਿਦਿਆਰਥੀਆਂ ਦੀ ਕੀਤੀ ਮਦਦ

ਜਲੰਧਰ- ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਰੀਲ ਦੇ ਹੀ ਨਹੀਂ ਸਗੋਂ ਰੀਅਲ ਲਾਈਫ ਦੇ ਵੀ ਹੀਰੋ ਹਨ.ਰੂਸ-ਯੂਕਰੇਨ ਲੜਾਈ ਦੌਰਾਨ ਜਿੱਥੇ ਦੁਨੀਆਂ ਭਰ ਚ ਹਾਹਾਕਾਰ ਹੈ.ਭਾਰਤ ਦੇ ਲੋਕ ਯੂਕਰੇਨ ਚ ਫਸੇ ਵਿਦਿਆਰਥੀਆਂ ਲਈ ਚਿੰਤਤ ਹਨ,ਉੱਥੇ ਸੋਨੂੰ ਸੂਦ ਨੇ ਚੁੱਪ ਚੁਪੀਤੇ ਆਪਣਾ ਕੰਮ ਕਰ ਦਿੱਤਾ ਹੈ.ਸੋਨੂੰ ਨੇ ਵੱਡੀ ਗਿਣਤੀ ਚ ਯੂਕਰੇਨ ਚ ਫਸੇ ਭਾਰਤੀ ਵਿਦਿਆਰਥੀ ਦੀ ਮਦਦ ਕੀਤੀ ਹੈ .ਇਹ ਸਾਰੇ ਬੱਚੇ ਸਕੁਸ਼ਲ ਵਤਨ ਵਾਪਸੀ ਕਰ ਗਏ ਹਨ.ਇਸਦਾ ਖੁਲਾਸਾ ਖੁਦ ਇਨ੍ਹਾਂ ਵਿਦਿਆਰਥੀਆਂ ਨੇ ਟਵੀਟ ਕਰਕੇ ਕੀਤਾ ਹੈ.
ਸੋਨੂੰ ਸੂਦ ਨੂੰ ਕੀਤੇ ਗਏ ਟਵੀਟ ਚ ਬੱਚਿਆਂ ਨੇ ਇਸ ਐਕਟਰ ਦਾ ਧੰਨਵਾਦ ਕੀਤਾ ਹੈ.ਰੀਅਲ ਲਾਈਫ ਹੀਰੋ ਨੇ ਇਸ’ਤੇ ਜਵਾਬ ਦੇ ਕੇ ਭਾਰਤੀ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਹੈ.
ਸੌਨੂੰ ਸੂਦ ਨੇ ਟਵੀਟ ‘ਚ ਲਿਖਿਆ ਹੈ ਕਿ ‘ਇਹ ਮੇਰਾ ਕੰਮ ਹੈ,ਮੈਨੂੰ ਖੁਸ਼ੀ ਹੈ ਕਿ ਮੈ ਇਸ ਨੂੰ ਕਰਨ ਦੇ ਯੋਗ ਸੀ.ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਅਤੇ ਸਮਰਥਨ,ਜੈ ਹਿੰਦ.ਯੂਕਰੇਨ ਚ ਰਹਿੰਦੇ ਸਾਢੇ ਵਿਦਿਆਰਥੀਆਂ ਲਈ ਔਖਾ ਸਮਾਂ ਅਤੇ ਸ਼ਾਇਦ ਮੇਰਾ ਹੁਣ ਤੱਕ ਦਾ ਸੱਭ ਤੋਂ ਔਖਾ ਕੰਮ.ਖੁਸ਼ਕਿਸਮਤੀ ਨਾਲ ੳਸੀਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਇੱਕ ਸੁਰੱਖਿਅਤ ਖੇਤਰ ਵਿੱਚ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਦੇ ਯੋਗ ਸੀ.ਅਆਓ ਕੋਸ਼ਿਸ਼ ਕਰਦੇ ਰਹੀਏ.ਉਨ੍ਹਾਂ ਨੂੰ ਸਾਡੀ ਲੋੜ ਹੈ.ਤੁਹਾਡੀ ਮਦਦ ਲਈ ਧੰਨਵਾਦ’.
ਤੁਹਾਨੂੰ ਦੱਸ ਦਈਏ ਕਿ ਅਭਿਨੇਤਾ ਸੌਨੂੰ ਸੂਦ ਅਤੇ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਚ ਯਤਨਸ਼ੀਲ਼ ਹੈ.ਕੋਰੋਨਾ ਕਾਲ ਦੌਰਾਨ ਸੋਨੂੰ ਸੂਦ ਵਲੋਂ ਕੀਤੀ ਗਈ ਮਦਦ ਕਿਸੇ ਤੋਂ ਲੁਕੀ ਨਹੀਂ ਹੈ.ਸੋਨੂੰ ਦੀ ਭੇਣ ਮਾਲਵੀਕਾ ਸੂਦ ਵੀ ਸੋਸ਼ਲ ਵਰਕਰ ਹੈ ਅਤੇ ਇਸ ਵਾਰ ਉਹ ਮੋਗਾ ਤੋਂ ਕਾਂਗਰਸ ਪਾਰੲਟੀ ਦੀ ਟਿਕਟ ‘ਤੇ ਚੋਣ ਵੀ ਲੜੀ ਹੈ.

Exit mobile version