ਐਸਜੀਪੀਸੀ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤਸਵੀਰ ਉੱਤੇ...

ਐਸਜੀਪੀਸੀ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤਸਵੀਰ ਉੱਤੇ ਪੋਚੀ ਕਾਲਖ਼

SHARE

ਮਾਨਸਾ :  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਕਈ ਐਸਜੀਪੀਸੀ ਮੈਂਬਰਾਂ ਦੇ ਪੋਸਟਰ ਉੱਤੇ ਕਾਲਖ ਪੋਚ ਦਿੱਤੀ ਗਈ। ਮਾਨਸਾ ਦੇ ਇਤਿਹਾਸਕ ਗੁਰਦੁਆਰਾ ਸੂਲੀ ਸਰ ਸਾਹਿਬ ਪਿੰਡ ਕੋਟ ਧਰਮੂ ਵਿਖੇ ਅੱਜ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਸਮਾਗਮ ਨੂੰ ਲੈ ਕੇ ਸ਼ਹਿਰ ਵਿੱਚ ਕਈ ਥਾਈਂ ਵੱਡੇ ਹੋਰਡਿੰਗ ਲਗਾਏ ਗਏ ਸਨ। ਰਾਤ ਦੇ ਸਮੇਂ ਕਿਸੇ ਸ਼ਰਾਰਤੀ ਅਨਸਰ ਨੇ ਧਾਰਮਿਕ ਆਗੂਆਂ ਦੀਆਂ ਤਸਵੀਰਾਂ ‘ਤੇ ਕਾਲਖ਼ ਪੋਚ ਦਿੱਤੀ। ਇੱਥੇ ਹੀ ਬੱਸ ਨਹੀਂ ਪੋਸਟਰਾਂ ਉੱਤੇ ਕੌਮ ਦੇ ਗੱਦਾਰ ਵੀ ਲਿੱਖ ਦਿੱਤਾ ਗਿਆ।

Short URL:tvp http://bit.ly/2UKQstK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab