ਗੈਂਗਵਾਰ ਖ਼ਿਲਾਫ਼ ਇਤਿਹਾਸਕ ਕਾਮਯਾਬੀ

ਗੈਂਗਵਾਰ ਖ਼ਿਲਾਫ਼ ਇਤਿਹਾਸਕ ਕਾਮਯਾਬੀ

SHARE
Photo : Vancouver Police

Vancouver: ਸਥਾਨਕ ਪੁਲਿਸ ਏਜੰਸੀਆਂ ਨੇ ਬੀ.ਸੀ. ਦੇ ਹੁਣ ਤੱਕ ਦੇ ਇਤਿਹਾਸ ‘ਚ ਗੈਂਗਵਾਰ ਖ਼ਿਲਾਫ਼ ਸਭ ਤੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟਾਸਕ ਫੋਰਸ ਨੇ 120 ਹਥਿਆਰ, 50 ਕਿਲੋ ਨਸ਼ਾ ਤੇ 1.6 ਮੀਲੀਅਨ ਡਾਲਰ ਕੈਸ਼ ਸਮੇਤ ਗਹਿਣੇ ਬਰਾਮਦ ਕੀਤੇ ਹਨ।


ਵੈਨਕੂਵਰ ਪੁਲਿਸ ਵਿਭਾਗ ਟਾਸਕ ਫੋਰਸ ਨੂੰ ਚਲਾ ਰਿਹਾ ਹੈ, ਜਿਸ ‘ਚ ਸਪੈਸ਼ਲ ਇਨਫੋਰਸਮੈਂਟ ਯੁਨਿਟ ਆਫ਼ ਬੀ.ਸੀ, ਆਰ.ਸੀ.ਐੱਮ.ਪੀ., ਇੰਟੀਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਤੇ ਸਥਾਨ ਮਿਊਂਸੀਪਲ ਪੁਲਿਸ ਤੋਂ ਅਧਿਕਾਰੀ ਸ਼ਾਮਲ ਹਨ। ਮਾਰਚ 2017 ‘ਚ ਇਹ ਫੋਰਸ ਬਣਾਈ ਗਈ ਸੀ। ਲੋਅਰ ਮੇਨਲੈਂਡ ‘ਚ ਵਧੀਆਂ ਗੈਂਗਵਾਰ ਦੀਆਂ ਘਟਨਾਵਾਂ ਤੋਂ ਬਾਅਦ ਟਾਕਸ ਫੋਰਸ ਦਾ ਗਠਨ ਹੋਇਆ ਸੀ।


ਸੁਪਰਡੈਂਟ ਮਾਈਕ ਪੋਰਟੀਅਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਨਾ ਸਿਰਫ਼ ਗੈਂਗਵਾਰ ‘ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਸਗੋਂ ਉਨ੍ਹਾਂ ਵੱਲੋਂ ਗੈਂਗਵਾਰ ‘ਚ ਮੋਹਰੀ ਰਹਿਣ ਵਾਲ਼ੇ ਵਿਅਕਤੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।


ਪਿਛਲੇ 18 ਮਹੀਨਿਆਂ ‘ਚ ਟਾਸਕ ਫੋਰਸ ਨੇ ਕਈ ਪ੍ਰਾਜੈਕਟ ਪੂਰੇ ਕੀਤੇ ਹਨ। ਜਿਨ੍ਹਾਂ ‘ਚ ਟੈਰਿਫ ਟੈਂਪਰ, ਟਰਿਪਲੈਟ, ਟਰੈਚਰੀ ਤੇ ਪ੍ਰੋਾਜੈਕਟ ਟੈਰੀਟਰੀ ਸ਼ਾਮਲ ਹਨ।
ਬੀ.ਸੀ. ਸਪੈਸ਼ਲ ਇਨਫੋਰਸਮੈਂਟ ਯੁਨਿਟ ਦੇ ਚੀਫ਼ ਆਫ਼ਿਸਰ ਬਰੈਨ ਗੇਟਲੀ ਮੁਤਾਬਕ ਟਾਸਕ ਫੋਰਸ ਨੂੰ ਇੰਨੀ ਕਾਮਯਾਬੀ ਮਿਲਣੀ ਟੀਮ ਦੇ ਇੱਕ ਹੋ ਕੇ ਕੰਮ ਕਰਨ ਤੇ ਸੰਚਾਰ ਦੀ ਵਧੀਆ ਤਰੀਕੇ ਨਾਲ ਵਰਤੋਂ ਕਰਨ ਤੋਂ ਬਿਨ੍ਹਾਂ ਸੰਭਵ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਹਥਿਆਰਾਂ ਤੇ ਨਸ਼ੇ ਦੇ ਬਰਾਮਦ ਹੋਣ ਨਾਲ ਕਈ ਜਾਨਾਂ ਬਚ ਗਈਆਂ ਹਨ।


ਸਿਰਫ਼ ਪ੍ਰਾਜੈਕਟ ਟੈਰੀਟਰੀ ਨਾਲ ਹੀ ਪੁਲਿਸ ਨੇ ਕਾਫ਼ੀ ਕੁਝ ਸੀਜ਼ ਕੀਤਾ ਹੈ, ਜਿਸ ‘ਚ ਧਮਾਕੇ ਵਾਲ਼ੀ ਸਮੱਗਰੀ ਸਮੇਤ ਪ੍ਰੈਸ਼ਰ ਕੂਕਰ, 93 ਹਥਿਆਰ, 59 ਬੈਨ ਡੀਵਾਈਸ, 9.5 ਕਿਲੋ ਤੋਂ ਜ਼ਿਆਦਾ ਫੈਂਟਾਨਿਲ, 40 ਕਿਲੋ ਦੇ ਕਰੀਬ ਹੋਰ ਨਸ਼ੇ, 833000 ਡਾਲਰ ਕੈਸ਼ , 800000 ਡਾਲਰ ਦੇ ਗਹਿਣੇ ਤੇ ਕਾਰਾਂ ਜਿਨ੍ਹਾਂ ਦੀ ਕੀਮਤ ਕਰੀਬ 350,000 ਡਾਲਰ ਸੀ।
ਪ੍ਰਾਜੈਕਟ ਟੈਰੀਟਰੀ ਤਹਿਤ 92 ਚਾਰਜ ਲਗਾਏ ਗਏ ਹਨ।


ਵੀ.ਵੀ.ਡੀ. ਸਟਾਫ਼ ਸਰਜੈਂਟ ਲੀਸਾ ਮੁਤਾਬਕ ਪ੍ਰਾਜੈਕਟ ਟੈਰੀਟਰੀ ਹੂੰਝਾ ਫੇਰੂ ਕਾਮਯਾਬੀ ਸੀ। ਜਿਸ ਨਾਲ ਹਿੰਸਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਕਰੀਬ ਸਾਰੇ ਹਥਿਆਰ ਬਰਾਮਦ ਕਰ ਲਏ ਗਏ ਹਨ।
2017 ਮਾਰਚ ਤੋਂ ਲੈ ਕੇ ਹੁਣ ਤੱਕ ਟਾਸਕ ਫੋਰਸ ਨੇ 201 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ‘ਚ 34 ਵਿਅਕਤੀ ਸ਼ਾਮਲ ਹਨ। ਹੋਰ ਮਾਮਲੇ ਵੀ ਜਾਂਚ ਤੋਂ ਬਾਅਦ ਦਰਜ ਕੀਤੇ ਜਾ ਸਕਦੇ ਹਨ।

Short URL:tvp http://bit.ly/2KNzXHL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab