Site icon TV Punjab | Punjabi News Channel

ਵਿਦੇਸ਼ ਦਾ ਵੀਜ਼ਾ ਨਾ ਲੱਗਣ ‘ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਡੈਸਕ- ਪੰਜਾਬ ਦੇ ਨੌਜਵਾਨ ਬਾਹਰ ਜਾਣ ਲਈ ਬਹੁਤ ਕਾਹਲੇ ਹਨ। ਨੌਜਵਾਨ ਹਰ ਕੀਮਤ ‘ਤੇ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਕੁਝ ਵੀ ਕਰ ਸਕਦੇ ਹਨ ਪਰ ਜੇ ਉਨ੍ਹਾਂ ਦਾ ਸੁਪਨਾ ਪੂਰਾ ਨਾ ਹੋਵੇ ਤਾਂ ਉਹ ਖੌਫ਼ਨਾਕ ਕਦਮ ਵੀ ਚੁੱਕ ਲੈਂਦੇ ਹਨ। ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿਥੇ ਨੌਜਵਾਨ ਨੇ ਇੱਕ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਮ੍ਰਿਤਕ ਦੀ ਪਹਿਚਾਣ ਵਿੱਕੀ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪ੍ਰਵਾਰ ਨੇ ਲਿਖਵਾਏ ਗਏ ਬਿਆਨਾਂ ਅਨੁਸਾਰ ਕੁਝ ਮਹੀਨੇ ਪਹਿਲਾਂ ਵਿੱਕੀ ਸਿੰਘ ਵੱਲੋ ਵਿਦੇਸ਼ ਜਾਣ ਲਈ ਫ਼ਾਈਲ ਲਗਾਈ ਸੀ ਅਤੇ ਉਸ ਦੀ ਰਫ਼ਿਊਜ਼ਲ ਆ ਗਈ ਸੀ।

ਇਸ ਨੂੰ ਲੈ ਕੇ ਵਿੱਕੀ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਇਸੇ ਪਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕ ਲਿਆ। ਰੇਲਵੇ ਪੁਲਿਸ ਨੇ 194 ਬੀਐਨਐਸਐਸ ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਹੈ।

Exit mobile version