ਡੇਰਾ ਪ੍ਰੇਮੀਆਂ ਖਿਲਾਫ਼ ਪਹਿਲੀ ਵਾਰ ਬੋਲੇ ਸੁਖਬੀਰ ਬਾਦਲ

ਡੇਰਾ ਪ੍ਰੇਮੀਆਂ ਖਿਲਾਫ਼ ਪਹਿਲੀ ਵਾਰ ਬੋਲੇ ਸੁਖਬੀਰ ਬਾਦਲ

SHARE

Jalandhar : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਡੇਰਾ ਪ੍ਰੇਮੀਆਂ ਦੇ ਖ਼ਿਲਾਫ਼ ਬੋਲੇ ਹਨ। ਬਾਦਲ  ਨੇ ਮੌੜ ਬੰਬ ਧਮਾਕੇ ’ਚ ਡੇਰਾ ਪ੍ਰੇਮੀਆਂ ਦਾ ਨਾਂ ਆਉਣ ’ਤੇ  ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਖੁੱਲ੍ਹ ਕੇ ਦੱਸੇ ਅਤੇ ਜੇ ਡੇਰਾ ਪ੍ਰੇਮੀਆਂ ਦੀ ਇਸ ਵਿੱਚ ਕੋਈ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਦਕਿ ਪਹਿਲਾਂ  ਬਾਦਲ ਇਸ ਬੰਬ ਧਮਾਕੇ ਲਈ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਠਹਿਰਾ ਰਹੇ ਸਨ । ਸੁਖਬੀਰ ਬਾਦਲ ਨੇ ਕਿਹਾ ਕਿ ਮੌੜ ਧਮਾਕੇ ਲਈ ਜਿਹੜੇ ਵੀ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਬਾਰੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਇਹ ਬਿਆਨ ਜਲੰਧਰ ਵਿੱਚ ਦਿੱਤੇ ਗਏ ਧਰਨੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ।

ਬਾਦਲ ਨੂੰ ਜਦੋਂ ਇਹ ਚੇਤੇ ਕਰਾਇਆ ਗਿਆ ਕਿ 31 ਜਨਵਰੀ 2015 ਨੂੰ ਹੋਏ ਮੌੜ ਬੰਬ ਧਮਾਕੇ ਮੌਕੇ ਉਹ ਸੂਬੇ ਦੇ ਉਪ ਮੁੱਖ ਮੰਤਰੀ ਸਨ ਤੇ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਸੀ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਪ੍ਰਤੀਕਰਮ ਇਹ ਸੀ ਕਿ ਇਸ ਧਮਾਕੇ ਪਿੱਛੇ ਆਮ ਆਦਮੀ ਪਾਰਟੀ ਅਤੇ ਗਰਮਖਿਆਲੀਆਂ ਦਾ ਹੱਥ ਹੈ। ਇਸ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਘਟਨਾ ਦੇ ਦੋ ਦਿਨਾਂ ਬਾਅਦ ਹੀ ਧਮਾਕੇ ਦੇ ਮਾਮਲੇ ਨੂੰ ਹੱਲ ਕਰਨ ਬਾਰੇ ਕਿਵੇਂ ਕਿਹਾ ਜਾ ਸਕਦਾ ਸੀ ? ਉਨ੍ਹਾਂ ਕਿਹਾ ਕਿ ਮੌੜ ਧਮਾਕੇ ਬਾਰੇ ਉਦੋਂ ਕੀਤੀ ਗਈ ਟਿੱਪਣੀ ਪੁਲੀਸ ਵੱਲੋਂ ਪ੍ਰਗਟਾਏ ਗਏ ਸ਼ੰਕਿਆਂ ’ਤੇ ਆਧਾਰਿਤ ਸੀ। ਜ਼ਿਕਰਯੋਗ ਹੈ ਕਿ 31 ਜਨਵਰੀ 2015 ਨੂੰ ਹੋਏ ਮੌੜ ਬੰਬ ਧਮਾਕੇ ’ਚ 7 ਵਿਅਕਤੀ ਮਾਰੇ ਗਏ ਸਨ।

Short URL:tvp http://bit.ly/2OJUmPL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab