TV Punjab | Punjabi News Channel

ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਪੰਜਾਬ ਬਚਾਓ ਯਾਤਰਾ ਦੌਰਾਨ ਹੋਏ ਬਿਮਾਰ

FacebookTwitterWhatsAppCopy Link

ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਅਤੇ ਲੋਕਾਂ ਨੂੰ ਮਿਲਣ ‘ਚ ਰੁੱਝੇ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਣ ਕਾਰਨ ਉਹ ਬਿਮਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ।

ਪੰਜਾਬ ਬਚਾਓ ਯਾਤਰਾ ਅੱਜ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ। ਪਰ ਹੁਣ ਇਸ ਯਾਤਰਾ ਦੀ ਅਗਵਾਈ ਬਿਕਰਮ ਮਜੀਠੀਆ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਗਰਮੀ ਲੱਗਣ ਕਾਰਨ ਬੌਮਟਿੰਗ ਲੱਗ ਗਈ। ਜਿਸ ਤੋਂ ਬਾਅਦ ਉਸ ਲਈ ਯਾਤਰਾ ‘ਚ ਹਿੱਸਾ ਲੈਣਾ ਮੁਸ਼ਕਿਲ ਹੋ ਗਿਆ ਹੈ।

ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਇੱਕ ਵਾਰ ਫਿਰ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਹਾਲ ਹੀ ‘ਚ CM ਭਗਵੰਤ ਮਾਨ ਆਪਣੀਆਂ ਰੈਲੀਆਂ ਅਤੇ ਭਾਸ਼ਣਾਂ ‘ਚ ਸੁਖਬੀਰ ਬਾਦਲ ਨੂੰ ਤਾਅਨਾ ਮਾਰਿਆ ਸੀ। ਪਿਛਲੀ ਰੈਲੀ ਵਿੱਚ ਹੀ ਸੀਐਮ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਬਾਹਰ ਦਾ ਤਾਪਮਾਨ ਦੇਖ ਕੇ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ।

Exit mobile version