Site icon TV Punjab | Punjabi News Channel

ਸਿਮਰਨਜੀਤ ਮਾਨ ਦੀ ਰਾਹ ‘ਤੇ ਸੁਖਬੀਰ ਬਾਦਲ , ਜੱਜਾਂ ਦੀ ਨਿਯੁਕਤੀ ‘ਤੇ ਚੁੱਕੇ ਸਵਾਲ

ਚੰਡੀਗੜ੍ਹ- ਪੰਥਕ ਪਾਰਟੀ ਵਜੋਂ ਜਾਣੇ ਜਾਂਦੇ ਅਕਾਲੀ ਦਲ ਨੇ ਹੁਣ ਸਿੱਖ ਜੱਜਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ । ਸੰਗਰੂਰ ਲੋਕ ਸਭਾ ਹਲਕੇ ਤੋਂ ਸਾਂਸਦ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਤਰਜ਼ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਜੱਜਾਂ ਦਾ ਮੁੱਦਾ ਚੁੱਕਿਆ ਹੈ । ਸੁਖਬੀਰ ਨੇ ਪੰਜਾਬ –ਹਰਿਆਣਾ ਹਾਈਕੋਰਟ ਚ ਨਿਯੁਕਤ ਕੀਤੇ ਗਏ 11 ਜੱਜਾਂ ਚ ਕਿਸੇ ਵੀ ਸਿੱਖ ਨੂੰ ਥਾਂ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ । ਇਸਤੋਂ ਪਹਿਲਾਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਚ ਸਿੱਖ ਜਾਂਜਾਂ ਦੀ ਨਿਯੁਕਤੀ ਨਾ ਹੋਣ ਦਾ ਲੋਕ ਸਭਾ ਚ ਸਵਾਲ ਚੁੱਕਿਆ ਸੀ ।

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਰਾਹੀਂ ਆਪਣਾ ਰੋਸ ਪ੍ਰਕਟਾਇਆ ਹੈ । ਬਕੋਲ ਸੁਖਬੀਰ ਦੇਸ਼ ਦੀ ਆਜ਼ਾਦੀ ਚ 80 % ਯੋਗਦਾਨ ਸਿੱਖ ਕੌਮ ਦਾ ਰਿਹਾ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਜ਼ਿਆਦਾਤਰ ਕੇਸ ਸਿੱਖ ਕੌਮ ਨਾਲ ਸਬੰਧਤ ਹਨ। ਇਸ ਦੇ ਬਾਵਜੂਦ ਅਜਿਹਾ ਫੈਸਲਾ ਲਿਆ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਗੈਰ-ਸਿੱਖ ਜੱਜਾਂ ਦੀ ਨਿਯੁਕਤੀ ਨਾਲ ਸਿੱਖਾਂ ਨੂੰ ਹੀ ਨੁਕਸਾਨ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਵਿਚ ਦਖ਼ਲ ਦੇ ਕੇ ਇਸ ਬੇਇਨਸਾਫ਼ੀ ਨੂੰ ਵਾਪਸ ਲੈਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ 11 ਜੱਜਾਂ ਦੀ ਨਿਯੁਕਤੀ ਕੀਤੀ ਗਈ ਸੀ। ਇਹਨਾਂ ਵਿਚ ਨਿਧੀ ਗੁਪਤਾ, ਸੰਜੇ ਵਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼, ਜਗਮੋਹਨ ਬਾਂਸਲ, ਦੀਪਕ ਮਨਚੰਦਾ ਅਤੇ ਆਲੋਕ ਜੈਨ ਸ਼ਾਮਲ ਹਨ।

Exit mobile version