ਸੁਖਬੀਰ ਬਾਦਲ ਦੀ ਵੱਡੀ ਚਿੰਤਾ

ਸੁਖਬੀਰ ਬਾਦਲ ਦੀ ਵੱਡੀ ਚਿੰਤਾ

SHARE
ਚੰਡੀਗੜ: ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਕਰ ਰਹੀ ਸਪੈਸ਼ਲ ਜਾਂਚ ਟੀਮ, ਸ਼੍ਰੋਮਣੀ ਅਕਾਲੀ ਦਲ ਲਈ ਘਬਰਾਹਟਾਂ ਵਧਾਉਂਦੀ ਜਾ ਰਹੀ ਹੈ। ਜਾਂਚ ਟੀਮ ਦਾ ਬਾਈਕਾਟ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਕਿ SIT ਨੂੰ ਕਿਸੇ ਤਰ੍ਹਾਂ ਰੱਦ ਕਰਵਾਇਆ ਜਾਵੇ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਂਝੇ ਤੋਰ ‘ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨਸਭਾ ਦੇ ਇਜਲਾਸ ਦੌਰਾਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਨਾ ਕਰਦੇ ਹੋਏ ਸਦਨ ਤੋਂ ਵਾਕਆਉਟ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੰਨੀਏ ਤਾਂ ਰਣਜੀਤ ਸਿੰਘ ਕਮਿਸ਼ਨ ‘ਚ ਉਨ੍ਹਾਂ ਦੀ ਪਾਰਟੀ ਖਿਲਾਫ ਕੁੱਝ ਨਹੀਂ ਸੀ। ਅਤੇ ਹੁਣ ਜਾਂਚ ਕਮੇਟੀ ਦੇ ਅਫਸਰਾਂ ‘ਤੇ ਗੰਭੀਰ ਦੋਸ਼ ਮੜਦੇ ਹੋਏ ਛੋਟੇ ਬਾਦਲ ਨੇ ਖਦਸ਼ਾ ਜਤਾਇਆ ਕਿ ਹੋ ਸਕਦੈ ਕੁੰਵਰ ਵਿਜੈ ਪ੍ਰਤਾਪ ਕਾਂਗਰਸ ਵੱਲੋਂ ਜਲਦ ਹੀ ਚੋਣਾਂ ਲੜੇ।
ਐਸ.ਆਈ.ਟੀ. ਨੂੰ ਕੈਪਟਨ ਅਮਰਿੰਦਰ ਸਿੰਘ ਦੀ ਆਰਮੀ ਐਲਾਨਦਿਆਂ ਸੁਖਬੀਰ ਬਾਦਲ ਨੇ ਗੋਲੀਕਾਂਡ ਦੀ ਜਾਂਚ ਕੇਂਦਰ ਦੀ ਕਿਸੇ ਏਜੰਸੀ ਕੋਲੋਂ ਕਰਵਾਉਣ ਦੀ ਕੀਤੀ। ਫਿਲਹਾਲ ਅਕਾਲੀ ਦਲ ਦੇ ਵਿਰੋਧ ਵਿਚਾਲੇ ਜਾਂਚ ਏਂਜੰਸੀ ਦੇ ਪੜਤਾਲ ਜਾਰੀ ਹੈ। ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਤੋਂ ਬਾਅਦ ਜਾਂਚ ਟੀਮ ਕਿਸਨੂੰ ਗ੍ਰਿਫਤਾਰ ਕਰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।
Short URL:tvp http://bit.ly/2TA6eeQ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab