ਚੰਡੀਗੜ੍ਹ- ਭਗਵੰਤ ਮਾਨ ਵਲੋਂ ਦਿੱਲੀ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਲੈ ਕੇ ਪੰਜਾਬ ਚ ਵਿਵਾਦ ਖੜਾ ਹੋ ਗਿਆ ਹੈ । ਪੰਜਾਬ ਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦਿਆਂ ਹੀ ਵਿਰੋਧੀ ਧਿਰਾਂ ਵਲੋਂ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਦੱਸਿਆ ਜਾ ਰਿਹਾ ਹੈ । ਹੁਣ ਮੰਗਲਵਾਰ ਨੂੰ ਦੋਹਾਂ ਸਰਕਾਰਾਂ ਚ ਹੋਏ ਸਮਝੌਤੇ ਨੂੰ ਅਕਾਲੀ ਦਲ ਨੇ ਕੁਰਸੀ ਦਾ ਸਮਝੌਤਾ ਦੱਸਿਆ ਹੈ ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਕੇਜਰੀਵਾਲ ਬੇਰੋਕ ਟੋਕ ਪੰਜਾਬ ਦੀ ਅਫਸਰਸ਼ਾਹੀ ਨੂੰ ਦਿੱਲੀ ਬੁਲਾ ਕੇ ਆਪਣੀ ਮਰਜ਼ੀ ਨਾਲ ਪੰਜਾਬ ਚਲਾ ਸਕਦੇ ਹਨ । ਸਰਦਾਰ ਬਾਦਲ ਨੇ ਕਿਹਾ ਕਿ ਬਿਜਲੀ ਮੁੱਦੇ ਦੌਰਾਨ ਮੀਡੀਆ ਵਲੋਂ ਮੁੱਦਾ ਭਖਾ ਦੇਣ ‘ਤੇ ਕੇਜਰੀਵਾਲ ਵਲੋਂ ਇਹ ਨਵਾਂ ਸ਼ਗੂਫਾ ਤਿਆਰ ਕੀਤਾ ਗਿਆ ਹੈ ।ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸਿਆਸੀ ਆਕਾ ਦੇ ਹੱਥ ਪੰਜਾਬ ਸੌਂਪ ਦਿੱਤਾ ਹੈ ।
ਇਸ ਦੇ ਨਾਲ ਕਾਂਗਰਸ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਦੋਹਾਂ ਪਾਰਟੀਆਂ ਵਿਚਕਾਰ ਹੋਏ ਸਮਝੌਤੇ ਨੂੰ ਗਲਤ ਕਰਾਰ ਦਿੱਤਾ ਹੈ ।