ਜਥੇਦਾਰ ਸੁਖਦੇਵ ਸਿੰਘ ਭੌਰ ਨੇ ਮੰਗੀ ਮੁਆਫ਼ੀ ?

ਜਥੇਦਾਰ ਸੁਖਦੇਵ ਸਿੰਘ ਭੌਰ ਨੇ ਮੰਗੀ ਮੁਆਫ਼ੀ ?

SHARE
ਜਥੇਦਾਰ ਭੌਰ ਤੇ ਡੇਰਾਂ ਬੱਲਾਂ ਨਾਲ ਹੋਈ ਮੀਟਿੰਗ ਦੀ ਤਸਵੀਰ

Chandigarh: ਪੰਥਕ ਆਗੂ ਜਥੇਦਾਰ ਸੁਖਦੇਵ ਸਿੰਘ ਭੌਰ ‘ਤੇ ਡੇਰਾ ਬੱਲਾਂ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚਾਉਣ ਦਾ ਹੋਇਆ ਮੁਕੱਦਮਾ ਵਾਪਸ ਲੈਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ ਤੇ ਕੁਝ ਹੋਰ ਸਿੱਖ ਆਗੂਆਂ ਦੀ ਡੇਰਾਂ ਬੱਲਾਂ ਦੇ ਮੁਖੀ ਸੰਤ ਨਿੰਰਜਨ ਦਾਸ ਤੇ ਸੰਤ ਸੁਰਿੰਦਰ ਦਾਸ ਸਣੇ ਕਈ ਹੋਰ ਆਗੂਆਂ ਨਾਲ ਮੀਟਿੰਗ ਹੋਈ।

ਡੇਰਾਂ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਤਸਵੀਰ

ਇਸ ਮੀਟਿੰਗ ਬਾਰੇ ਡੇਰਾਂ ਬੱਲਾਂ ਸਮਰਥਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਭੌਰ ਨੇ ਬਰਗਾੜੀ ਵਿਖੇ ਸੰਤ ਰਾਮਾ ਨੰਦ ਬਾਰੇ ਬੋਲੇ ਗਏ ਸ਼ਬਦਾਂ ਲਈ ਮਾਫੀ ਮੰਗਣ ਲਈ ਡੇਰਾਂ ਬੱਲਾਂ ਪਹੁੰਚੇ ਹਨ। ਜਦਕਿ ਇਹ ਮੀਟਿੰਗ ਕਠਾਰ ‘ਚ ਹੋਈ ਦੱਸੀ ਜਾਂ ਰਹੀ ਹੈ। ਇਸ ਮੀਟਿੰਗ ‘ਚ ਸੁਖਦੇਵ ਸਿੰਘ ਭੌਰ ‘ਤੇ ਪੁਲੀਸ ਨੂੰ ਸ਼ਿਕਾਇਤ ਕਰਨ ਵਾਲੇ ਆਗੂ ਵੀ ਮੌਜੂਦ ਸਨ ਜਿਸ ਤੋਂ ਬਾਅਦ ਭੌਰ ਨੂੰ ਜੇਲ• ਜਾਣਾ ਪਿਆ ਸੀ।
ਉਧਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਭੌਰ ਨੇ ਮਾਫੀ ਸ਼ਬਦ ਨਹੀਂ ਵਰਤਿਆ ਹੈ ਜਦਕਿ ਉਨ•ਾਂ ਆਪਣੇ ਬੋਲੇ ਸ਼ਬਦਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ•ਾਂ ਦੀ ਜ਼ੁਬਾਨ ਫਿਸਲ ਗਈ ਸੀ ਅਤੇ ਉਨ•ਾਂ ਦੀ ਸੰਤ ਰਾਮਾ ਨੰਦ ਖਿਲਾਫ ਅਜਿਹੀ ਕੋਈ ਵੀ ਮੰਦੀ ਭਾਵਨਾ ਨਹੀਂ ਸੀ। ਇਸ ਮੀਟਿੰਗ ਸਬੰਧੀ ਜਥੇਦਾਰ ਸੁਖਦੇਵ ਸਿੰਘ ਭੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ•ਾਂ ਫੋਨ ਨਹੀਂ ਚੁੱਕਿਆ। ਇਸ ਮੀਟਿੰਗ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਜਥੇਦਾਰ ਭੌਰ ਖਿਲਾਫ ਆਪਣੀ ਸ਼ਿਕਾਇਤ ਡੇਰਾ ਬੱਲਾਂ ਸਮਰਥਕ ਵਾਪਸ ਲੈਣ ਦਾ ਰਸਤਾ ਖੁੱਲ ਗਿਆ ਹੈ।

Short URL:tvp http://bit.ly/2Q4uIGE

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab