Site icon TV Punjab | Punjabi News Channel

ਰਾਜਸਥਾਨ ਦਾ ਕਲੇਸ਼ ਨਬੇੜਣਗੇ ਸੁਖਜਿੰਦਰ ਰੰਧਾਵਾ, ਬਣੇ ਇੰਚਾਰਜ

ਜਲੰਧਰ- ਪੰਜਾਬ ਤੋਂ ਬਾਅਦ ਰਾਜਸਥਾਨ ਅਜਿਹਾ ਸੂਬਾ ਹੈ ਜਿੱਥੇ ਕਾਂਗਰਸੀ ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੇ ਅੰਦਰ ਕਲੇਸ਼ ਵੱਡੇ ਪੱਧਰ ‘ਤੇ ਰਿਹਾ ਹੈ । ਰਾਹੁਲ ਗਾਂਧੀ ਦੀ ਨੀਤੀਆਂ ਦੇ ਚਲਦੇ ਕਾਂਗਰਸ ਦਾ ਹਸ਼ਰ ਤਾਂ ਪਾਰਟੀ ਨੇ ਵੇਖ ਲਿਆ ਉੱਥੇ ਹੁਣ ਪਾਰਟੀ ਦੇ ਨਵੇਂ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ । ਪੰਜਾਬ ਤੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਵੇਖਦਿਆਂ ਹੋਇਆਂ ਹਾਈਕਮਾਨ ਵਲੋਂ ਪਹਿਲਾਂ ਹੀ ਸੀ.ਐੱਮ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਸੁਲਹ ਕਰਵਾ ਦਿੱਤੀ ਹੈ । ਅਜੇ ਮਾਕਨ ਤੋਂ ਨਾਰਾਜ਼ ਦੋਵੇਂ ਧਿਰਾਂ ਨੇ ਰੰਧਾਵਾ ਦਾ ਸਵਾਗਤ ਕੀਤਾ ਹੈ ।

ਆਪਣੀ ਨਿਯੁਕਤੀ ‘ਤੇ ਰੰਧਾਵਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ । ਰੰਧਾਵਾ ਦਾ ਕਹਿਣਾ ਹੈ ਕਿ ਉਹ ਅੱਜ ਸ਼ਾਮ ਹੀ ਰਾਜਸਥਾਨ ਰਵਾਨਾ ਹੋ ਜਾਣਗੇ । ਉਨ੍ਹਾਂ ਦਾ ਮੁੱਖ ਮਕਸਦ ਕਿਸੇ ਇਕ ਧਿਰ ਦਾ ਸਾਥ ਨਾ ਦੇ ਕੇ ਸਾਰਿਆਂ ਦੇ ਮਨ ਮੁਟਾਅ ਨੂੰ ਦੂਰ ਕਰਨਾ ਹੈ । ਸਾਬਕਾ ਡਿਪਟੀ ਐੱਮ ਦਾ ਕਹਿਣਾ ਹੈ ਕਿ ਕਾਂਗਰਸ ਇਕ ਪਰਿਵਾਰ ਅਤੇ ਉਹ ਆਪਣੇ ਪਰਿਵਾਰ ਨੂੰ ਅੱਡ ਨਹੀਂ ਹੋਣ ਦੇਣਗੇ ।

Exit mobile version