ਮਰ ਕੇ ਵੀ ਮੈਦਾਨ ‘ਚ ਦਿਖੇਗਾ ਸੁਖਮਨ ਚੋਹਲਾ 

ਮਰ ਕੇ ਵੀ ਮੈਦਾਨ ‘ਚ ਦਿਖੇਗਾ ਸੁਖਮਨ ਚੋਹਲਾ 

SHARE
ਸ੍ਰੀ ਚੋਹਲਾ ਸਾਹਿਬ| ਕੁੱਝ ਦਿਨ ਪਹਿਲਾਂ ਕਬੱਡੀ ਦਾ ਸਟਾਰ ਖਿਡਾਰੀ ਸੁਖਮਨ ਚੋਹਲਾ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਨਾਲ ਕਬੱਡੀ ਜਗਤ ‘ਚ ਸੋਗ ਦੀ ਲਹਿਰ ਪਸਰੀ ਹੋਈ ਹੈ। ਕਬੱਡੀ ਦੇ ਮੈਦਾਨ ‘ਚ ਸੁਖਮਨ ਚੋਹਲਾ ਦੀ ਖੇਡ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸੇ ਗੱਲ ਨੂੰ ਸਮਝਿਆ ਹੈ ਸੁਖਮਨ ਚੋਹਲਾ ਦੇ ਛੋਟੇ ਭਰਾ ਅਰਸ਼ ਚੋਹਲਾ ਨੇ। ਸਟਾਰ ਰੇਡਰ ਰਹੇ ਸੁਖਮਨ ਚੋਹਲਾ ਦਾ ਛੋਟਾ ਵੀਰ ਅਰਸ਼ ਚੋਹਲਾ ਸਟਾਰ ਜਾਫੀ ਹੈ। ਅਰਸ਼ ਚੋਹਲਾ ਦਾ ਪਿਆਰ ਅਤੇ ਆਪਣੇ ਵਿਛੜੇ ਭਰਾ ਨੂੰ ਕਦੇ ਨਾਲ ਭੁਲਾਉਣ ਲਈ ਅਜਿਹਾ ਕੀਤਾ ਗਿਆ ਹੈ ਕਿ ਹੁਣ ਮਰ ਕੇ ਵੀ ਸੁਖਮਨ ਚੋਹਲਾ ਕਬੱਡੀ ਖੇਡਦਾ ਨਜ਼ਰ ਆਵੇਗਾ। ਅਰਸ਼ ਚੋਹਲਾ ਦੇ ਰੂਪ ਵਿਚ ਹੁਣ ਸੁਖਮਨ ਜੱਫੇ ਲਾਉਂਦਾ ਨਜ਼ਰ ਆਵੇਗਾ। ਅਰਸ਼ ਨੇ ਆਪਣੇ ਵੀਰ ਸੁਖਮਨ ਦੀ ਤਸਵੀਰ ਆਪਣੀ ਹਿੱਕ ‘ਤੇ ਖਿੰਡਵਾਈ ਹੈ। ਅਰਸ਼ ਦੀ ਖੇਡ ਦੇ ਦੌਰਾਨ ਸੁਖਮਨ ਵੀ ਕਬੱਡੀ ਦੇ ਮੈਦਾਨ ‘ਚ ਨਜ਼ਰ ਆਵੇਗਾ। ਅਰਸ਼ ਨੇ ਤਸਵੀਰ ਦੇ ਹੇਠਾ ਸ਼ੇਰ ਬਣਵਾਇਆ ਹੈ ਅਤੇ ਨਾਲ ਹੀ ਆਪਣੇ ਵੀਰ ਸੁਖਮਨ ਨੂੰ ਕਦੇ ਨਾ ਭੁੱਲ ਸਕਣ ਬਾਰੇ ਲਿਖਿਆ ਹੈ।
Short URL:tvp http://bit.ly/2r7x659

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab