Site icon TV Punjab | Punjabi News Channel

ਪੰਜਾਬ ਦਾ ਗੱਭਰੂ ਬਣਿਆ ਕੈਨੇਡਾ ਦੀ ਹਾਕੀ ਟੀਮ ਦਾ ਕਪਤਾਨ

ਗੁਰਦਾਸਪੁਰ- ਗੁਰਦਾਸਪੁਰ ਦੇ ਸੁਖਮਨਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਅੰਡਰ ਹਾਕੀ ਟੀਮ ਦਾ ਕਪਤਾਨ ਬਣ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸ ਨਾਲ ਉਸ ਦੇ ਪਰਿਵਾਰ ਦੇ ਨਾਲ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ ਕਿ ਇੱਕ ਪੰਜਾਬੀ ਮੁੰਡਾ ਗੋਰਿਆਂ ਦੀ ਹਾਕੀ ਟੀਮ ਦਾ ਕੈਪਟਨ ਬਣਾਇਆ ਗਿਆ ਹੈ।ਇਹ ਜਾਣਕਾਰੀ ਸੁਖਮਨਪ੍ਰੀਤ ਦੇ ਪਿਤਾ ਲੱਡੂ ਸਿੰਘ ਖਾਲਸਾ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹੋਣ ਜਾ ਰਹੀ ਫੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ (ਅੰਡਰ 18 ਸਾਲ) ਲਈ ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਹੈ, ਜਿਸ ਨਾਲ ਉਸ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਇਹ ਟੂਰਨਾਮੈਂਟ ਬ੍ਰਿਟਿਸ ਕੋਲੰਬੀਆ ਦੇ ਪੰਜਾਬੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ 30 ਜੁਲਾਈ ਤੋ 3 ਅਗਸਤ ਤੱਕ ਚੱਲੇਗਾ।ਦੱਸ ਦੇਈਏ ਕਿ ਸੁਖਮਨਪ੍ਰੀਤ ਸਿੰਘ ਦਾ ਦਾਦਕਾ ਪਿੰਡ ਬਹੂਰੀਆ ਸੈਣੀਆਂ (ਨੇੜੇ ਕਾਹਨੂੰਵਾਨ ਛੰਭ) ਜ਼ਿਲ੍ਹਾ ਗੁਰਦਾਸਪੁਰ ਹੈ, ਜਦਕਿ ਨਾਨਕੇ ਬਟਾਲੇ ਸ਼ਹਿਰ ਦੇ ਨੇੜੇ ਸੰਗਤਪੁਰ ਪਿੰਡ ਵਿੱਚ ਹਨ। ਸੁਖਮਨਪ੍ਰੀਤ ਦੇ ਟੀਮ ਦਾ ਕੈਪਟਨ ਬਣਨ ‘ਤੇ ਉਸ ਦਾ ਪੂਰਾ ਨਾਣਕਾ ਤੇ ਦਾਦਕਾ ਪਰਿਵਾਰ ਬਹੁਤ ਖੁਸ਼ੀ ਤੇ ਮਾਨ ਮਹਿਸੂਸ ਕਰ ਰਹੇ ਹਨ।

Exit mobile version