ਸੁਖਪਾਲ ਖਹਿਰਾ ਨੂੰ ਪਸੰਦ ਨਹੀਂ ਆਈਆਂ ਅਰਵਿੰਦ ਕੇਜਰੀਵਾਲ ਦੀਆਂ 13 ਗੱਲਾਂ

ਸੁਖਪਾਲ ਖਹਿਰਾ ਨੂੰ ਪਸੰਦ ਨਹੀਂ ਆਈਆਂ ਅਰਵਿੰਦ ਕੇਜਰੀਵਾਲ ਦੀਆਂ 13 ਗੱਲਾਂ

SHARE

ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਆਖਿਰਕਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਸੁਖਪਾਲ ਖਹਿਰਾ ਨੇ ਲੰਘੇ ਕੱਲ੍ਹ ਪਾਰਟੀ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਆਪਣੇ ਅਸਤੀਫ਼ੇ ਵਿਚ ਖਹਿਰਾ ਨੇ ਉਹ ਸਾਰੇ ਕਾਰਨ ਦੱਸੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਗ਼ਾਵਤੀ ਰੁੱਖ ਅਖ਼ਤਿਆਰ ਕਰਨਾ ਪਿਆ। ਆਪਣੇ ਅਸਤੀਫ਼ੇਨਾਮੇ ‘ਚ ਸੁਖਪਾਲ ਖਹਿਰਾ ਨੇ ਪਾਰਟੀ ਛੱਡਣ ਲਈ 13 ਕਾਰਨ ਗਿਣਵਾਏ ਹਨ।

1. ਪਾਰਟੀ ਆਪਣੀ ਵਿਚਾਰਧਾਰਾ ਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕੀ

2. ਪਾਰਟੀ ਦੀ ਕਾਰਜਸ਼ੈਲੀ ਹੋਰਨਾ ਸਿਆਸੀ ਪਾਰਟੀਆਂ ਨਾਲੋਂ ਵੱਖ ਨਹੀਂ

3. ਪਾਰਟੀ ਅੰਦਰ ਕਿਸੇ ਤਰ੍ਹਾਂ ਦਾ ਲੋਕਤੰਤਰ ਨਹੀਂ

4. ਟਿਕਟਾਂ ਦੀ ਵੰਡ ਵੇਲੇ ਪੈਸੇ ਦਾ ਲੈਣ-ਦੇਣ ਤੇ ਪੱਖਪਾਤ

5. ਅਹੁਦੇਦਾਰਾਂ ਦੀ ਗੱਲ ਸੁਣੀ, ਪਾਰਟੀ ਵਲੰਟੀਅਰਾਂ ਦੀ ਨਹੀਂ

6. ਦੂਜੇ ਸੂਬਿਆਂ ਦੇ ਅਹੁਦੇਦਾਰਾਂ ਨੂੰ ਪੰਜਾਬੀਆਂ ‘ਤੇ ਤਰਜੀਹ ਦਿੱਤੀ

7. ਚੋਣਾਂ ‘ਚ ਹਾਰ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਗਿਆ

8. ਮਜੀਠੀਆ ਕੋਲੋਂ ਮੰਗੀ ਗਈ ਮਾਫੀ ਨਾਲ ਦੋਹਰੇ ਮਾਪਦੰਡਾਂ ਦਾ ਖੁਲਾਸਾ

9. ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕੇਜਰੀਵਾਲ ਨੇ ਆਪਣੇ ਕੋਲ ਰੱਖਿਆ

10. ਕਨਵੀਨਰ ਬਣੇ ਰਹਿਣ ਲਈ ਪਾਰਟੀ ਦੇ ਸੰਵਿਧਾਨ ਨੂੰ ਛਿੱਕੇ ਟੰਗਿਆ

11. ਕਾਂਗਰਸ ਨਾਲ ਹੋ ਰਹੀ ਗੱਲਬਾਤ ਸਿਆਸੀ ਮੌਕਾਪ੍ਰਸਤੀ ਦੀ ਉਦਾਹਰਣ

12. ਕੇਜਰੀਵਾਲ ਦੇ ਤਾਨਾਸ਼ਾਹੀ ਰਵਈਏ ਕਾਰਨ ਪਾਰਟੀ ਛੱਡਣ ਦੀ ਮਜ਼ਬੂਰੀ

13 . ਪੰਜਾਬ ਵਿਚ ਬਦਲਾਅ ਆਮ ਆਦਮੀ ਨਾਲ ਜੁੜ ਕੇ ਸੰਭਵ ਨਹੀਂ

ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਵਤੀਰੇ ਦੇ ਨਤੀਜੇ ਵਜੋਂ ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਹੋਰ ਪਾਰਟੀ ਦੇ ਲੀਡਰ ਪਾਰਟੀ ਛੱਡ ਗਏ ਹਨ ਜਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਉਹ ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨਾਲ ਪੰਜਾਬ ਵਿੱਚ ਬਦਲਾਅ ਦੇ ਆਸਵੰਦ ਹਨ ਜੋ ਕਿ ਮੁਕੰਮਲ ਕੇਂਦਰੀਕਰਨ ਵਾਲੇ ਹਾਈ ਕਮਾਂਡ ਕਲਚਰ ਦਾ ਹਿੱਸਾ ਰਹਿ ਕੇ ਪੂਰਾ ਨਹੀਂ ਹੋ ਸਕਦਾ। ਤੁਹਾਨੂੰ ਦੱਸ ਦਈਏ ਕਿ ਨਵੰਬਰ ਵਿੱਚ ਆਮ ਆਦਮੀ ਪਾਰਟੀ ਨੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਇਨ੍ਹਾਂ ਦੋਵਾਂ ਆਗੂਆਂ ‘ਤੇ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਬਿਆਨਬਾਜ਼ੀ ਦੇ ਦੋਸ਼ ਲਗਾਏ ਗਏ ਸਨ।

Short URL:tvp http://bit.ly/2SGzPyH

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab