ਇੰਝ ਖੁਸੇਗੀ ਖਹਿਰਾ ਦੀ ਵਿਧਾਇਕੀ | ਆਪ ਚੁੱਕੇਗੀ ਵੱਡਾ ਕਦਮ |

ਇੰਝ ਖੁਸੇਗੀ ਖਹਿਰਾ ਦੀ ਵਿਧਾਇਕੀ | ਆਪ ਚੁੱਕੇਗੀ ਵੱਡਾ ਕਦਮ |

SHARE

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਵਿਧਾਇਕ ਰਹਿਣਗੇ ਜਾਂ ਨਹੀਂ, ਇਸ ਬਾਰੇ ਫੈਸਲਾ ਹੁਣ ਪਾਰਟੀ ਹਾਈਕਮਾਨ ਵਲੋਂ ਲਿਆ ਜਾਵੇਗਾ। ਕਾਨੂੰਨੀ ਮਾਹਿਰਾਂ ਮੁਤਾਬਕ ਜੇ ਕੋਈ ਵਿਧਾਇਕ ਆਪਣੀ ਪਾਰਟੀ ਤੋਂ ਅਸਤੀਫਾ ਦਿੰਦਾ ਹੈ ਅਤੇ ਕੋਈ ਹੋਰ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਪਰ ਇਸ ਬਾਰੇ ਫੈਸਲਾ ਲੈਣ ਦਾ ਪੂਰਾ ਹੱਕ ਸਪੀਕਰ ਕੋਲ ਹੁੰਦਾ ਹੈ। ਸਪੀਕਰ ਵੀ ਇਸ ਬਾਰੇ ਐਕਸ਼ਨ ਤਾਂ ਹੀ ਲੈ ਸਕਦਾ ਹੈ ਜਦੋਂ ਉਸ ਕੋਲ ਪਟੀਸ਼ਨ ਪਾਈ ਜਾਵੇ। ਪਟੀਸ਼ਨ ਪਾਉਣ ਤੋਂ ਬਾਅਦ ਸਪੀਕਰ ਉਸ ‘ਤੇ ਕਾਰਵਾਈ ਕਰਦਾ ਹੈ। ਜੇ ਅਸਤੀਫਾ ਦੇਣ ਵਾਲਾ ਵਿਧਾਇਕ ਕੋਈ ਨਵੀਂ ਪਾਰਟੀ ਬਣਾਉਂਦਾ ਹੈ ਤਾਂ ਉਸ ਨੂੰ ਸਾਫ਼ ਕਰਨਾ ਪਵੇਗਾ ਕਿ ਉਹ ਪਾਰਟੀ ਉਸ ਦੀ ਪੁਰਾਣੀ ਪਾਰਟੀ ਦਾ ਹਿੱਸਾ ਹੈ ਜਾਂ ਨਹੀਂ।

ਤੁਹਾਨੂੰ ਦੱਸ ਦਈਏ ਕਿ ਆਪਣਾ ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਸੁਖਪਾਲ ਖਹਿਰਾ ਨੇ ਜਨਵਰੀ ਦੇ ਪਹਿਲੇ ਹਫਤੇ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਇਹ ਸਾਫ ਹੋ ਗਿਆ ਏ ਕਿ ਹੁਣ ਖਹਿਰਾ ਅਤੇ ਆਪ ਵਿਚਾਲੇ ਕਿਸੇ ਵੀ ਤਰਾਂ ਦੇ ਸਮਝੌਤੇ ਦੀ ਗੁੰਜਾਇਸ਼ ਨਹੀਂ ਦੇ ਬਰਾਬਰ ਹੈ। ਇਸ ਲਈ ਹੁਣ ਆਮ ਆਦਮੀ ਪਾਰਟੀ ਵੀ ਖਹਿਰਾ ਖ਼ਿਲਾਫ਼ ਸਖ਼ਤ ਕਦਮ ਚੁੱਕਣ ਤੋਂ ਇਨਕਾਰ ਸ਼ਾਇਦ ਹੀ ਕਰੇ। ਆਪ ਵਲੋਂ ਜਲਦੀ ਹੀ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਪਟੀਸ਼ਨ ਸਪੀਕਰ ਨੂੰ ਭੇਜੀ ਜਾ ਸਕਦੀ ਹੈ।

Short URL:tvp http://bit.ly/2SH9KiS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab