ਭਗਵੰਤ ਮਾਨ ਦੇ ਹਲਕੇ ‘ਚ ਸੁਖਪਾਲ ਖਹਿਰਾ ਦੀਆਂ ਸਰਗਰਮੀਆਂ ਤੇਜ਼

ਭਗਵੰਤ ਮਾਨ ਦੇ ਹਲਕੇ ‘ਚ ਸੁਖਪਾਲ ਖਹਿਰਾ ਦੀਆਂ ਸਰਗਰਮੀਆਂ ਤੇਜ਼

SHARE
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਨਸਾਫ ਮਾਰਚ ਲਈ ਸੰਗਰੂਰ ਦੇ ਪਿੰਡਾਂ ‘ਚ ਬੈਠਕਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਮਿਲੇ। ਸੁਖਪਾਲ ਖਹਿਰਾ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਮਗਰੋਂ ਮੀਡੀਆ ਨੂੰ ਬਿਆਨ ਦਿੰਦਿਆਂ ਖਹਿਰਾ ਨੇ ਕੈਪਟਨ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਵਾਅਦੇ ‘ਤੇ ਸਵਾਲ ਖੜੇ ਕੀਤੇ। ਖਹਿਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿੱਤਾ ਜਾਵੇ।  ਦੱਸ ਦਈਏ ਕਿ ਕਰੀਬ 30 ਨੌਜਵਾਨਾਂ ਪਾਸੋ ਅੱਠ ਅੱਠ ਲੱਖ ਰੁਪਏ ਲੈ ਕੇ ਦੋਸ਼ੀ ਅਜੈਂਟ ਵੱਲੋਂ ਠੱਗਿਆ ਗਿਆ ਹੈ।
ਖਹਿਰਾ  ਨੂੰ ਮਿਲਣ ਮਗਰੋਂ ਪੀੜਤ ਦੇਸ਼ ਅੰਦਰ ਬੇਰੋਜ਼ਗਾਰੀ ਕਰਕੇ ਨੌਜਵਾਨਾਂ ਦੀ ਵਿਗੜਦੀ ਹਾਲਤ ਬਾਰੇ ਭਰੇ ਮਨ ਨਾਲ ਜ਼ਿਕਰ ਕੀਤਾ। ਉਨ੍ਹਾਂ ਕੈਪਟਨ ਸਰਕਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਕਾਰ ਕਬੂਤਰਬਾਜ਼ ਅਜੈਂਟ ਕੋਲੋਂ ਉਸਦੇ ਪੈਸੇ ਨਹੀਂ ਦਿਵਾਉਂਦੀ ਤਾਂ ਉਹ ਪਟਿਆਲਾ ‘ਚ ਕੈਪਟਨ ਦੇ ਘਰ ਬਾਹਰ ਆਤਮ ਹੱਤਿਆ ਕਰ ਲਵੇਗਾ।
ਇਨਸਾਫ ਮਾਰਚ ਸਬੰਧੀ ਬੈਠਕਾਂ ਦੌਰਾਨ ਸੁਖਪਾਲ ਖਹਿਰਾ ਨੂੰ ਵੱਡੀ ਗਿਣਤੀ ਵਿਚ ਲੋਕ ਮਿਲ ਰਹੇ ਹਨ। ਦੋਆਬਾ ਵਿਚ ਸਿਆਸਤ ਦੇ ਵੱਡੇ ਨਾਮ ਵਜੋਂ ਜਾਣੇ ਜਾਂਦੇ ਸੁਖਪਾਲ ਸਿੰਘ ਖਹਿਰਾ ਹੁਣ ਮਾਲਵਾ ਖੇਤਰ ਵਿਚ ਆਪਣੀ ਪਕੜ ਮਜ਼ਬੂਤ ਕਰਦੇ ਨਜ਼ਰ ਆ ਰਹੇ ਹਨ।
Short URL:tvp http://bit.ly/2rpacGu

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab