Site icon TV Punjab | Punjabi News Channel

ਅੱਜ ਹੋਵੇਗਾ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ, ਪਾਲੀਵੁੱਡ ਵੀ ਦੇਵੇਗਾ ਸ਼ਰਧਾਂਜਲੀ

ਡੈਸਕ- ਲੁਧਿਆਣਾ ਸ਼ਹਿਰ ਵਿਚ ਮਾਡਲ ਟਾਊਨ ਐਕਸਟੈਨਸ਼ਨ ਵਿਚ ਅੱਜ ਦੁਪਹਿਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ਵਿਚ ਵਿਲੀਨ ਹੋਣਗੇ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਛਿੰਦਾ ਦੀ ਅੰਤਿਮ ਯਾਤਰਾ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਫੁੱਲਾਂ ਨਾਲ ਟਰੱਕ ਸਜਾਇਆ ਗਿਆ ਹੈ। ਉਸ ਟਰੱਕ ਦੇ ਅੱਗੇ ਛਿੰਦਾ ਦੀ ਤਸਵੀਰ ਵੀ ਲਗਾਈ ਗਈ ਹੈ। ਖੁੱਲ੍ਹੇ ਟਰੱਕ ਵਿਚ ਛਿੰਦਾ ਦੇ ਸਮਰਥਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ।

ਵੱਡੀ ਗਿਣਤੀ ਵਿਚ ਉਨ੍ਹਾਂ ਦੇ ਚਾਹੁਣ ਵਾਲੇ ਪੰਜਾਬੀ ਲੋਕ ਗਾਇਕ ਅੰਤਿਮ ਸਸਕਾਰ ਵਿਚ ਪਹੁੰਣਗੇ। ਛਿੰਦਾ ਨੇ 26 ਜੁਲਾਈ ਨੂੰ ਡੀਐੱਮਸੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ। ਛਿੰਦਾ ਦਾ ਪੁੱਤਰ ਤੇ ਧੀ ਵਿਦੇਸ਼ ਵਿਚ ਰਹਿੰਦੇ ਹਨ। ਇਸੇ ਕਾਰਨ ਉਨ੍ਹਾਂ ਦਾ ਸਸਕਾਰ ਦੇਹਾਂਤ ਦੇ 3 ਦਿਨ ਬਾਅਦ ਕੀਤਾ ਜਾ ਰਿਹਾ ਹੈ।

ਇਸ ਮਹਾਨ ਕਲਾਕਾਰ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਘਰ ਸੋਗ ਪ੍ਰਗਟਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸਮਾਜਿਕ, ਰਾਜਨੀਤਕ, ਧਾਰਮਿਕ ਤੇ ਫਿਲਮੀ ਸਿਤਾਰੇ ਲੁਧਿਆਣਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ਵਿਚ ਫੂਡ ਪਾਈਪ ਦਾ ਆਪ੍ਰੇਸ਼ਨ ਕਰਵਾਇਆ ਸੀ ਜਿਸ ਦੇ ਬਾਅਦ ਸਰੀਰ ਵਿਚ ਇੰਫੈਕਸ਼ਨ ਵਧ ਗਿਆ ਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ।

ਛਿੰਦਾ ਕਈ ਦਿਨ ਲੁਧਿਆਣਾ ਦੇ ਹਸਪਤਾਲ ਵਿਚ ਵੈਂਟੀਲੇਟਰ ‘ਤੇ ਵੀ ਰਹੇ। ਇਸ ਦੇ ਬਾਅਦ ਉਨ੍ਹਾਂ ਦੀ ਵਿਗੜਦੀ ਹਾਲਤ ਕਾਰਨ ਉਨ੍ਹਾਂ ਨੂੰ ਡੀਐੱਮਸੀ ਸ਼ਿਫਟ ਕਰ ਦਿੱਤਾ ਗਿਆ। ਆਖਿਰਕਾਰ ਛਿੰਦਾ ਜ਼ਿੰਦਗੀ ਦੀ ਜੰਗ ਹਾਰ ਗਏ। ਛਿੰਦਾ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਤੇ ਬੇਟੇ ਮਨਿੰਦਰ ਛਿੰਦਾ, ਸਿਮਰਨ ਛਿੰਦਾ ਤੇ 2 ਬੇਟਿਆਂ ਨੂੰ ਛੱਡ ਗਏ ਹਨ।

Exit mobile version