Site icon TV Punjab | Punjabi News Channel

ਸਰੀ ਅੰਬਰ ਅਲਰਟ: ਅਗਵਾ ਹੋਏ ਦੋ ਬੱਚਿਆਂ ਦੇ ਮਾਮਲੇ ’ਚ ਪੁਲਿਸ ਨੇ ਦਿੱਤੀ ਇਹ ਜਾਣਕਾਰੀ

ਸਰੀ ਅੰਬਰ ਅਲਰਟ: ਅਗਵਾ ਹੋਏ ਦੋ ਬੱਚਿਆਂ ਦੇ ਮਾਮਲੇ ’ਚ ਪੁਲਿਸ ਨੇ ਦਿੱਤੀ ਇਹ ਜਾਣਕਾਰੀ

Surrey- ਬ੍ਰਿਟਿਸ਼ ਕੋਲੰਬੀਆ ’ਚ ਪਿਛਲੇ ਕੁਝ ਦਿਨਾਂ ਤੋਂ ਦੋ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਚਰਚਾ ਦਾ ਵਿਸ਼ਾ ਹੋਇਆ। ਕਿਹਾ ਜਾ ਰਿਹਾ ਹੈ ਕਿ ਦੋਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਵੇਰੀਟੀ ਬੋਲਟਨ ਨੇ ਹੀ ਅਗਵਾ ਕੀਤਾ ਹੈ। ਹੁਣ ਇਸ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ. ਸਰੀ ਪੁਲਿਸ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਅਗਵਾ ਕਰਨ ਵਾਲੀ ਮਾਂ ਦੋ ਹੋਰ ਆਦਮੀਆਂ ਨਾਲ ਘੁੰਮ ਰਹੀ ਹੈ. ਪੁਲਿਸ ਦਾ ਕਹਿਣਾ ਹੈ ਕਿ 45 ਸਾਲ ਵੇਰੀਟੀ ਬੋਲਟਨ ਆਪਣੇ ਪਿਤਾ, ਰੌਬਰਟ ਬੋਲਟਨ ਅਤੇ ਆਪਣੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਘੁੰਮ ਰਹੀ ਹੈ. ਰੌਬਰਟ ਦੀ ਉਮਰ 74 ਸਾਲ ਅਤੇ ਗਲਾਜ਼ੋਵ 53 ਸਾਲਾਂ ਦਾ ਹੈ। ਹਾਲਾਂਕਿ ਪੁਲਿਸ ਨੇ ਦੋਹਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਨਹੀਂ ਕੀਤੀਆਂ ਹਨ। ਪੁਲਿਸ ਮੁਤਾਬਕ ਦੋਹਾਂ ਬੱਚਿਆਂ ਨੂੰ ਬੀਤੀ 7 ਜੁਲਾਈ ਨੂੰ ਮੈਰਿਟ ਇਲਾਕੇ ’ਚ ਉਨ੍ਹਾਂ ਦੀ ਮਾਂ ਅਤੇ ਦੋ ਪੁਰਸ਼ਾਂ ਦੇ ਨਾਲ ਦੇਖਿਆ ਗਿਆ ਸੀ।
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਬੀਤੀ 28 ਜੂਨ ਦਾ ਹੈ। ਸਰੀ ਪੁਲਿਸ ਦੇ ਅਨੁਸਾਰ, ਅੱਠ ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਬੱਚਿਆਂ ਦੀ ਪ੍ਰਾਇਮਰੀ ਕਸਟਡੀ ਉਨ੍ਹਾਂ ਦੇ ਪਿਤਾ ਕੋਲ ਹੈ।

Exit mobile version