ਲੋਕਾਂ ਨੂੰ ਵੇਗਨ ਬਣਨ ਦੀ ਅਪੀਲ

ਲੋਕਾਂ ਨੂੰ ਵੇਗਨ ਬਣਨ ਦੀ ਅਪੀਲ

SHARE
Surrey Chicken Save group, They aware people to GO VEGAN , Photo : TV Punjab

Surrey: ਸਰੀ ਚਿਕਨ ਸੇਵ (Surrey Chicken Save) ਗਰੁੱਪ ਲਗਾਤਾਰ ਕਰੀਬ ਚਾਰ ਸਾਲ ਤੋਂ ਲੋਕਾਂ ਨੂੰ ਵੇਗਨ ਬਣਨ ਦੀ ਅਪੀਲ ਕਰਦਾ ਆ ਰਿਹਾ ਹੈ। ਇਸ ਗੁਰੱਪ ਵੱਲੋਂ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਪੋਲਟਰੀ ਫਾਰਮ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਇਸ ਦੌਰਾਨ ਇਹ ਗਰੁੱਪ ਪੋਸਟਰ ਲੈ ਕੇ ਇੰਟਰਸੈਕਸ਼ਨ ‘ਤੇ ਮੌਜੂਦ ਹੁੰਦਾ ਹੈ, ਇਨ੍ਹਾਂ ਪੋਸਟਰਾਂ ਰਾਹੀਂ ਲੋਕਾਂ ਨੂੰ ਚਿਕਨ ਸਮੇਤ ਹੋਰ ਜਾਨਵਰਾਂ ਨੂੰ ਮਾਰਨ ਤੋਂ ਰੋਕਣ ਲਈ ਕਿਹਾ ਜਾਂਦਾ ਹੈ ਕਿ ਉਹ ਮਾਸਾਹਾਰੀ ਭੋਜਨ ਤਿਆਗ ਦੇਣ। ਮਾਸਾਹਾਰੀ ਭੋਜਨ ਤਿਆਗਣ ਦੇ ਨਾਲ਼ ਹੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਵੇਗਨ ਬਣ ਜਾਣ।

Natalia and Jason, Langley and Surrey Chicken Save , Photo: TV Punjab

ਇਸ ਮੌਕੇ ਟੀ.ਵੀ. ਪੰਜਾਬ ਨਾਲ਼ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀ ਜੇਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਜਾਨਵਰਾਂ ਨੂੰ ਖਾਣ ਲਈ ਬੇਦਰਦੀ ਨਾਲ਼ ਕਤਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਮੱਝਾਂ ਤੇ ਗਾਵਾਂ ਨੂੰ ਪਹਿਲਾਂ ਆਪਣੀ ਮਰਜ਼ੀ ਨਾਲ਼ ਗਰਭਵਤੀ ਕਰਵਾਇਆ ਜਾਂਦਾ ਹੈ ਤੇ ਫਿਰ ਉਨ੍ਹਾਂ ਦੇ ਬੱਚਿਆਂ ਦਾ ਦੁੱਧ ਮਨੁੱਖ ਵੱਲੋਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਹ ਜ਼ਿਕਰ ਵੀ ਕੀਤਾ ਕਿ ਕੁਝ ਲੋਕ ਉਨ੍ਹਾਂ ਨੂੰ ਇਸ ਦੌਰਾਨ ਬੁਰਾ ਵੀ ਬੋਲਦੇ ਹਨ ਕਿਉਂ ਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਕਿ ਮਾਸਾਹਾਰੀ ਭੋਜਨ ਦੇ ਖ਼ਿਲਾਫ਼ ਬੋਲਿਆ ਜਾ ਰਿਹਾ ਹੈ।
ਵੇਗਨ ਹੋਣ ਦਾ ਮਤਲਬ ਕੀ ਹੈ ?
ਵੇਗਨ ਲੋਕ ਮਾਸਾਹਾਰੀ ਭੋਜਨ ਤੇ ਦੁੱਧ ਸਮੇਤ ਇਸ ਨਾਲ਼ ਬਣੇ ਪਦਾਰਥ ਵੀ ਤਿਆਗ ਦਿੰਦੇ ਹਨ, ਕਿਉਂ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗਾਵਾਂ ਤੇ ਮੱਝਾਂ ਦੇ ਦੁੱਧ ‘ਤੇ ਸਿਰਫ਼ ਉਨ੍ਹਾਂ ਦੇ ਬੱਚਿਆਂ ਦਾ ਹੱਕ ਹੁੰਦਾ ਹੈ।

 “Surrey chicken save” group appeal people to go vegan. The group holds vigil the second Saturday of each month. They welcome everybody to join and hold posters and hoardings. Surrey chicken save is a peaceful group. Additionally, group members share their experiences that how they became vegan and how challenging it was.
Vegetarian people only renunciate non-vegetarian food but “Vegan” people also give up all dairy products.
Short URL:tvp http://bit.ly/2pR5YGT

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab