ਸਰੀ ਵਿੱਚ ਇਕ ਹੋਰ ਨੌਜਵਾਨ ਦਾ ਕਤਲ

ਸਰੀ ਵਿੱਚ ਇਕ ਹੋਰ ਨੌਜਵਾਨ ਦਾ ਕਤਲ

SHARE

Surrey : ਸਰੀ ਵਿੱਚ ਗੈਂਗ ਹਿੰਸਾ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਰੀ ਦੇ ਨਿਊਟਨ ਇਲਾਕੇ ਵਿੱਚ ਅੱਜ ਤੜਕੇ 22 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਅਜੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਪਰ ਜਾਨ ਗੁਆਉਣ ਵਾਲਾ ਨੌਜਵਾਨ ਪੰਜਾਬੀ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋ ਹੁਣ ਤੱਕ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਤੜਕੇ ਡੇਢ ਵਜੇ ਦੇ ਕਰੀਬ ਕਿਸੇ ਨੇ 911 ਤੇ ਕਾਲ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ ਸੀ। ਜਦ ਪੁਲਿਸ ਨਿਊਟਨ ਦੇ 14200 ਬਲਾਕ ਤੇ 70 ਏ ਐਵੇਨਿਊ ਤੇ ਪਹੁੰਚੀ ਤਾਂ 22 ਸਾਲ ਦਾ ਨੌਜਵਾਨ ਗੋਲੀਆਂ ਨਾਲ ਵਿੰਨਿਆ ਇਕ ਘਰ ਦੇ ਬਾਹਰ ਪਿਆ ਸੀ। ਪੁਲਿਸ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਹਾਦਸੇ ਦੀ ਜਾਂਚ ਲਈ ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰੀ ਵਿੱਚ ਗੈਂਗ ਹਿੰਸਾ ਕਾਬੂ ਵਿੱਚ ਨਹੀਂ ਆ ਰਹੀ ਹੈ ਜਿਸ ਕਾਰਨ ਕਈ ਅੱਲੜ ਉਮਰ ਦੇ ਨੌਜਵਾਨ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਮੁੱਦੇ ਨੂੰ ਮੁੱਖ ਰੱਖ ਕੇ ਸਰੀ ਵੱਲੋ ਆਪਣੀ ਪੁਲਿਸ ਦੀ ਮੰਗ ਰੱਖੀ ਜਾਂ ਰਹੀ ਹੈ।
Short URL:tvp http://bit.ly/2qEz7W2

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab