ਸਰੀ ਪੁਲਿਸ ਨੇ ਹਥਿਆਰ, ਨਸ਼ਾ ਤੇ ਕੈਸ਼ ਸਮੇਤ ਕੀਤੀਆਂ 9 ਗ੍ਰਿਫ਼ਤਾਰੀਆਂ

ਸਰੀ ਪੁਲਿਸ ਨੇ ਹਥਿਆਰ, ਨਸ਼ਾ ਤੇ ਕੈਸ਼ ਸਮੇਤ ਕੀਤੀਆਂ 9 ਗ੍ਰਿਫ਼ਤਾਰੀਆਂ

SHARE

Vancouver: ਸਰੀ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਨਸ਼ਾ, ਕੈਸ਼ ਤੇ ਇੱਕ ਪਿਸਤੌਲ ਬਰਾਮਦ ਕੀਤੇ ਗਏ ਹਨ। ਬਰਾਮਦਗੀ ਤੇ ਗ੍ਰਿਫ਼ਤਾਰੀਆਂ ਨਸ਼ਾ ਤਸਕਰੀ ਤੇ ਗੈਂਗਵਾਰ ਦੇ ਮਾਮਲਿਆਂ ‘ਚ ਕੀਤੀਆਂ ਗਈਆਂ ਹਨ। ਇਹ ਗ੍ਰਿਫ਼ਤਾਰੀਆਂ 4 ਜੁਲਾਈ ਨੂੰ ਹੋਈਆਂ ਸਨ, ਇਹ ਜਾਣਕਾਰੀ ਆਰ.ਸੀ.ਐੱਮ.ਪੀ. ਨੇ ਮੀਡੀਆ ਨਾਲ ਹੁਣ ਸਾਂਝੀ ਕੀਤੀ ਹੈ।


ਪੁਲਿਸ ਨੇ 12800 ਬਲਾਕ ਤੇ 108 ਐਵੇਨਿਊ ‘ਤੇ ਭਾਲ਼ ਕੀਤੀ ਸੀ, ਜਿਸਤੋਂ ਬਾਅਦ ਉੱਥੋਂ ਪੁਲਿਸ ਨੂੰ 12 ਡੋਜ਼ ਕੋਕੀਨ, 100 ਡੋਜ਼ ਹੈਰੋਇਨ, 290 ਡੋਜ਼ ਕਰਿਸਟਲ ਮੈਥੈਂਫੈਟਾਮੀਨ, 980 ਡੋਜ਼ ਭੰਗ, 3400 ਡਾਲਰ ਕੈਸ਼, ਪਿਸਟਲ ਤੇ ਇੱਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।


ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 9 ਵਿਅਕਤੀਆਂ ‘ਚੋਂ ਦੋ ਜਣਿਆਂ ‘ਤੇ ਗੰਭੀਰ ਅਪਰਾਧ ਦੇ ਇਲਜ਼ਾਮ ਹਨ।
ਆਰ.ਸੀ.ਐੱਮ.ਪੀ. ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਫੋਨ ਨੰਬਰ ਵੀ ਜਾਰੀ ਕੀਤਾ ਹੈ, 604-599-0502 ‘ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

Short URL:tvp http://bit.ly/2ugLmur

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab