ਸਰੀ ਪੁਲਿਸ ਨੇ ਕਾਬੂ ਕੀਤੇ ਤਿੰਨ ਪੰਜਾਬੀ

ਸਰੀ ਪੁਲਿਸ ਨੇ ਕਾਬੂ ਕੀਤੇ ਤਿੰਨ ਪੰਜਾਬੀ

SHARE

Surrey : ਸਰੀ ਪੁਲਿਸ ਨੇ ਗੈਂਗ ਹਿੰਸਾ ਤੇ ਨਸ਼ਾ ਤਸਕਰੀ ਦੇ ਕਥਿਤ ਦੋਸ਼ਾਂ ਅਧੀਨ ਤਿੰਨ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 3 ਪੰਜਾਬੀ ਨੌਜਵਾਨਾਂ ਦੀ ਪਛਾਣ ਸਾਗਰ ਵਿਰਕ , ਸੰਦੀਪ ਮਠਾੜੂ  ਅਤੇ ਮਨਜੀਤ ਬਾਹੀਆ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਹੀ ਨੌਜਵਾਨ ਦੀ ਉਮਰ 18 ਤੋਂ 21 ਸਾਲ ਦੇ ਵਿਚਕਾਰ ਹੈ।  ਫਿਲਹਾਲ ਤਿੰਨੋ ਨੌਜਵਾਨ ਪੁਲਿਸ ਦੀ ਹਿਰਾਸਤ ਵਿੱਚ ਹਨ ਤੇ ਜਲਦੀ ਹੀ ਜਮਾਨਤ ਲਈ ਅਦਾਲਤ ਵਿੱਚ ਪੇਸ਼ੀ ਹੋਵੇਗੀ।

ਇਨ੍ਹਾਂ ਤਿੰਨਾਂ ਨੌਜਵਾਨਾਂ ਬਾਰੇ ਪੁਲਿਸ ਵੱਡੇ ਦਾਅਵੇ ਕੀਤੇ ਹਨ। ਪੁਲਿਸ ਅਨੁਸਾਰ ਮੈਟਰੋ ਵੈਨਕੂਵਰ ਵਿਚ ਗੈਂਗ ਹਿੰਸਾ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨਸ਼ਾ ਤਸਕਰੀ ਦਾ ਵੀ ਸ਼ੱਕ ਜਤਾਇਆ ਹੈ ਤੇ ਇਨ੍ਹਾਂ ਕੋਲੋਂ 4200 ਡਾਲਰ ਕੈਸ਼ ਬਰਾਮਦ ਕੀਤਾ ਹੈ ਜਿਸਨ ਤੇ ਪੁਲਿਸ ਨੂੰ ਡਰੱਗ ਮਨੀ ਹੋਣ ਦਾ ਖ਼ਦਸ਼ਾ ਹੈ। ਪੁਲਿਸ ਹੁਣ ਤੱਕ ਇਨ੍ਹਾਂ ਕੋਲੋਂ 2 ਸਟਾਰਟਰ ਪਿਸਟਲ ਤੇ ਇਕ ਏਅਰ ਸੌਫਟ ਪਿਸਟਲ ਵੀ ਬਰਾਮਦ ਕਰ ਚੁੱਕੀ ਹੈ। ਇਹ ਬਰਾਮਦਗੀ ਪੁਲਿਸ ਨੇ 2 ਨਵੰਬਰ ਨੂੰ ਨਿਊਟਨ ਦੇ ਇਕ ਘਰ ਚੋ ਤਲਾਸ਼ੀ ਦੌਰਾਨ ਕੀਤੀ ਸੀ। ਕਾਬੂ ਕੀਤੇ ਤਿੰਨਾਂ ਨੌਜਵਾਨਾਂ ਨੂੰ ਕਈ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਚਾਰਜ ਕਰ ਲਿਆ ਹੈ। ਸਰੀ ਪੁਲਿਸ ਦੀ ਸਪੋਕਸਪਰਸਨ ਐਲ ਸਟੂਰਕੋ ਨੇ ਕਿਹਾ ਕਿ ਉਨ੍ਹਾਂ ਦੀ ਸਰੀ ਗੈਂਗ ਇਨਫੋਰਸਮੈਂਟ ਟੀਮ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੀ ਹੈ ਜੋ ਅਪਰਾਧਿਕ ਕਾਰਵਾਈਆਂ ਕਰਦੇ ਹਨ ਤੇ  ਸਥਾਨਕ ਵਾਸੀਆਂ ਦੀ ਸੁੱਰਖਿਆ ਨੂੰ ਖ਼ਤਰੇ ਵਿੱਚ ਪਾਉਂਦੇ ਹਨ। 

Short URL:tvp http://bit.ly/2qvbM9j

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab