ਸਹੁੰ ਚੁੱਕਦਿਆਂ ਹੀ ਨਵੇਂ ਮੇਅਰ ਡੱਗ ਮੈਕੱਲਮ ਨੇ ਪੁਗਾਈ ਜ਼ੁਬਾਨ

ਸਹੁੰ ਚੁੱਕਦਿਆਂ ਹੀ ਨਵੇਂ ਮੇਅਰ ਡੱਗ ਮੈਕੱਲਮ ਨੇ ਪੁਗਾਈ ਜ਼ੁਬਾਨ

SHARE

Surrey : ਸਰੀ  ਦੇ ਨਵੇਂ ਬਣੇ ਮੇਅਰ ਮੈਕੱਲਮ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਕਾਫ਼ੀ ਕਾਹਲੇ ਦਿਖਾਈ ਦੇ ਰਹੇ ਹਨ।  ਸਹੁੰ ਚੁੱਕਦਿਆਂ ਸਾਰ ਹੀ  ਡੱਗ ਮੈਕੱਲਮ ਅਤੇ ਕੌਂਸਲਰਾਂ ਨੇ ਸਰਬ-ਸੰਮਤੀ ਨਾਲ ਲਾਈਟ ਰੇਲ ਦੀ ਜਗ੍ਹਾ ਸਕਾਈਟ੍ਰੇਨ ਅਤੇ ਆਰ. ਸੀ. ਐਮ. ਪੀ. ਦੀ ਥਾਂ ਸਰੀ ਦੀ ਆਪਣੀ ਪੁਲਿਸ ਲਿਆਉਣ ਦਾ ਮਤਾ ਪਾਸ ਕਰ ਦਿੱਤਾ ਹੈ ।ਹਾਲਾਂਕਿ ਡੱਗ ਨੇ ਆਰ. ਸੀ. ਐਮ. ਪੀ. ਦੀਆਂ ਸੇਵਾਵਾਂ ਅਤੇ ਕਾਰਜਾਂ ਨੂੰ ਸਲਾਹਿਆ ਪਰ ਕਿਹਾ ਕਿ  ਹੁਣ ਸ਼ਹਿਰ ਵਾਸੀਆਂ ਦੀਆਂ ਲੋੜਾਂ ਪੂਰਨ ਲਈ ਆਪਣੀ ਪੁਲਿਸ ਚਾਹੀਦੀ ਹੈ। ਇਸ ਕਾਰਜ ਲਈ ਕੁੱਲ 133 ਮਿਲੀਅਨ ਦਾ ਖਰਚਾ ਆਵੇਗਾ ਤੇ ਤੇ 120 ਮਿਲੀਅਨ ਅਗਲੇ ਸਾਲ ਤੱਕ ਸਿਟੀ ਨੂੰ ਅਦਾ ਕਰਨਾ ਪਵੇਗਾ।  ਡੱਗ ਚਹੁੰਦੇ ਹਨ ਕਿ ਆਉਣ ਵਾਲੇ 2 ਸਾਲਾਂ ਵਿੱਚ ਸਰੀ ਦੀ ਆਪਣੀ ਪੁਲਿਸ ਦਾ ਸੁਪਨਾ ਸਾਕਾਰ ਹੋ ਜਾਵੇ |

ਇਸ ਇਲਾਵਾ ਸਿਟੀ ਦੀਆਂ ਪਾਰਕਿੰਗਾਂ ਨੂੰ ਮੁਫ਼ਤ ਕਰਨ ਦੇ ਵਾਅਦੇ ਤੇ ਲੋਕਾਂ ਦੀ ਅੱਖ ਟਿਕ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 19 ਨਵੰਬਰ ਨੂੰ ਸਿਟੀ ਕੌਸਲ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਵੀ ਚਰਚਾ ਹੋ ਚੁੱਕੀ ਹੈ। ਚੋਣਾਂ ਜਿੱਤਣ ਤੋਂ ਬਾਅਦ ਡੱਗ ਮੈਕੱਲਮ ਨੇ ਕਿਹਾ ਸੀ ਕਿ ਉਹ ਆਪਣੇ ਦੁਆਰਾ ਕੀਤੇ ਗਏ ਵਾਅਦੇ ਬਿਨਾਂ ਸਮਾਂ ਗਵਾਇਆ ਪੂਰਾ ਕਰਨਾ ਚਹੁੰਦੇ ਹਨ। ਸਕਾਈਟ੍ਰੇਨ ਦੇ ਮਸਲੇ ਤੇ ਡੱਗ ਮੈਕੱਲਮ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਕੇ ਸਮਰਥਨ ਹਾਸਲ ਕਰ ਚੁੱਕੇ ਹਨ ਜਦਕਿ ਹੁਣ ਬ੍ਰਿਟਿਸ਼ ਕੋਲੰਬੀਆਂ ਦੀ ਸਰਕਾਰ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
Short URL:tvp http://bit.ly/2OwCs3f

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab