ਨਵੀਂ ਕੌਂਸਲ ਦਾ ਸਹੁੰ ਚੁੱਕ ਸਮਾਗਮ

ਨਵੀਂ ਕੌਂਸਲ ਦਾ ਸਹੁੰ ਚੁੱਕ ਸਮਾਗਮ

SHARE

Surrey: ਅੱਜ ਸ਼ਾਮੀ 7:00 ਤੋਂ 8:00 ਵਜੇ ਤੱਕ ਸਰੀ ਸਿਟੀ ਹਾਲ ‘ਚ ਨਵੇਂ ਚੁਣੇ ਗਏ ਮੇਅਰ ਡੱਗ ਮੈਕਕੱਲਮ ਤੇ ਕੌਂਸਲਰ ਸਹੁੰ ਚੁੱਕਣਗੇ ਤੇ ਆਪੋ ਆਪਣੇ ਅਹੁਦੇ ਸੰਭਾਲ ਲੈਣਗੇ।
ਸਹੁੰ ਚੁੱਕ ਸਮਾਗਮ ਦੇ ਪੂਰਾ ਹੁੰਦੇ ਸਾਰ ਹੀ ਨਵੀਂ ਕੌਂਸਲ ਦੀ ਪਹਿਲੀ ਬੈਠਕ ਵੀ ਅੱਜ ਹੀ ਹੋਵੇਗੀ।
5 ਨਵੰਬਰ ਸੋਮਵਾਰ ਦਾ ਦਿਨ ਸਰੀ ਵਾਸੀਆਂ ਲਈ ਬੇਹੱਦ ਅਹਿਮ ਹੈ ਕਿਉਂ ਕਿ ਅੱਜ ਦੇ ਦਿਨ ਤੋਂ ਅਗਲੇ ਚਾਰ ਲਈ ਸਰੀ ਡੱਗ ਮੈਕਕੱਲਮ ਦੀ ਟੀਮ ਦੇ ਹਵਾਲੇ ਹੋ ਜਾਵੇਗਾ।
ਸਹੁੰ ਚੁੱਕ ਸਮਾਗਮ ਲਈ ਜਨਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਜੋ ਕਿ ਇੱਕ ਘੰਟੇ ਲਈ ਸਿਟੀ ਹਾਲ ‘ਚ ਚੱਲੇਗਾ।
ਕੌਂਸਲ ਦੀ ਪਹਿਲੀ ਬੈਠਕ ਸਮਾਗਮ ਤੋਂ ਤੁਰੰਤ ਬਾਅਦ ਹੋਵੇਗੀ ਤੇ ਅਗਲੀ ਬੈਠਕ 18 ਨਵੰਬਰ ਨੂੰ ਹੋਵੇਗੀ।

Short URL:tvp http://bit.ly/2qxyEVL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab