doug ford Archives - TV Punjab | Punjabi News Channel

ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਓਨਟਾਰੀਓ ਸਰਕਾਰ ਵੱਲੋਂ ਟਿਕਟਾਂ ਦੀ ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਕਾਰਵਾਈ
Toronto- ਟੋਰਾਂਟੋ ‘ਚ ਫੀਫਾ ਵਿਸ਼ਵ ਕੱਪ 2026 ਦੇ ਪਹਿਲੇ ਮੈਚ ਤੋਂ ਕੁਝ ਦਿਨ ਪਹਿਲਾਂ ਓਨਟਾਰੀਓ ਸਰਕਾਰ ਨੇ ਟਿਕਟਾਂ ਦੀ ਗੈਰ-ਕਾਨੂੰਨੀ ਮੁੜ ਵਿਕਰੀ (ਕਾਲਾਬਾਜ਼ਾਰੀ) ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਜੁਰਮਾਨਿਆਂ ‘ਚ ਵੱਡਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਸੂਬਾ ਸਰਕਾਰ ਨੇ ਦੱਸਿਆ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਟਿਕਟਾਂ ਨੂੰ ਅਸਲ ਕੀਮਤ ਤੋਂ ਵੱਧ ਰੇਟ ‘ਤੇ ਵੇਚਣ ਵਾਲਿਆਂ ਲਈ ਵੱਧ ਤੋਂ ਵੱਧ ਜੁਰਮਾਨਾ 10,000 ਡਾਲਰ ਤੋਂ ਵਧਾ ਕੇ 25,000 ਡਾਲਰ ਕਰ ਦਿੱਤਾ ਗਿਆ ਹੈ। ਇਹ ਵਾਧੂ ਜੁਰਮਾਨਾ ਖਾਸ ਤੌਰ ‘ਤੇ ਦੁਬਾਰਾ ਉਲੰਘਣਾ ਕਰਨ ਵਾਲਿਆਂ ‘ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਅਜਿਹੀਆਂ ਟਿਕਟ ਵਿਕਰੀ ਕੰਪਨੀਆਂ ਦੇ ਨਾਮ ਵੀ ਜਨਤਕ ਕੀਤੇ ਜਾਣਗੇ ਜੋ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਜਾਣਗੀਆਂ।

ਹਾਲਾਂਕਿ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਖਪਤਕਾਰਾਂ ਨੂੰ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਖਪਤਕਾਰ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਦੇ ਨੀਤੀ ਨਿਰਦੇਸ਼ਕ ਡੇਵਿਡ ਕਲੇਮੈਂਟ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਕਾਰਨ ਟਿਕਟਾਂ ਦੀ ਮੁੜ ਵਿਕਰੀ ਖਤਮ ਨਹੀਂ ਹੋਵੇਗੀ, ਸਗੋਂ ਇਹ ਨਿਯਮਤ ਅਤੇ ਸੁਰੱਖਿਅਤ ਮੰਚਾਂ ਤੋਂ ਹਟ ਕੇ ਗੈਰ-ਨਿਯੰਤਰਿਤ ਵੈੱਬਸਾਈਟਾਂ ਵੱਲ ਚਲੀ ਜਾਵੇਗੀ।

ਉਨ੍ਹਾਂ ਅਨੁਸਾਰ ਪਹਿਲਾਂ ਲੋਕ ਲਾਇਸੰਸਸ਼ੁਦਾ ਅਤੇ ਨਿਯਮਤ ਮੰਚਾਂ ਰਾਹੀਂ ਟਿਕਟਾਂ ਖਰੀਦਦੇ ਸਨ, ਜਿੱਥੇ ਖਰੀਦਦਾਰਾਂ ਲਈ ਕੁਝ ਸੁਰੱਖਿਆ ਉਪਲਬਧ ਹੁੰਦੀ ਸੀ। ਹੁਣ ਵੇਚਣ ਵਾਲੇ ਅਜਿਹੇ ਪਲੇਟਫਾਰਮਾਂ ਦੀ ਵਰਤੋਂ ਕਰ ਸਕਦੇ ਹਨ ਜਿੱਥੇ ਖਰੀਦਦਾਰਾਂ ਨੂੰ ਧੋਖਾਧੜੀ ਦਾ ਵੱਧ ਖ਼ਤਰਾ ਹੋ ਸਕਦਾ ਹੈ।

ਇਸ ਸਾਲ ਓਨਟਾਰੀਓ ਦੇ ਬਜਟ ‘ਚ ਸ਼ਾਮਲ ਇੱਕ ਨਵੇਂ ਕਾਨੂੰਨ ਤਹਿਤ ਕਿਸੇ ਵੀ ਸਮਾਗਮ ਦੀ ਟਿਕਟ ਨੂੰ ਉਸ ਦੀ ਅਸਲ ਕੀਮਤ ਤੋਂ ਵੱਧ ਰਕਮ ‘ਤੇ ਦੁਬਾਰਾ ਵੇਚਣਾ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਨਵੇਂ ਨਿਯਮ 10 ਜੂਨ ਤੋਂ ਲਾਗੂ ਹੋਣਗੇ। ਡੇਵਿਡ ਕਲੇਮੈਂਟ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ‘ਚ ਕਿਸੇ ਨੂੰ ਜੁਰਮਾਨਾ ਕਰਨਾ ਕਾਫ਼ੀ ਮੁਸ਼ਕਲ ਹੋਵੇਗਾ, ਕਿਉਂਕਿ ਵਿਕਰੇਤਾ ਦੀ ਪਹਿਚਾਣ ਕਰਨਾ ਅਤੇ ਇਹ ਸਾਬਤ ਕਰਨਾ ਕਿ ਟਿਕਟ ਦੀ ਅਸਲ ਕੀਮਤ ਕੀ ਸੀ, ਆਸਾਨ ਨਹੀਂ ਹੋਵੇਗਾ।

ਇਸ ਦੌਰਾਨ ਟੋਰਾਂਟੋ ‘ਚ 12 ਜੂਨ ਨੂੰ ਹੋਣ ਵਾਲੇ ਪਹਿਲੇ ਫੀਫਾ ਵਿਸ਼ਵ ਕੱਪ ਮੈਚ ਲਈ ਟਿਕਟਾਂ ਅਜੇ ਵੀ ਉਪਲਬਧ ਹਨ। ਫੀਫਾ ਹੀ ਵਿਸ਼ਵ ਕੱਪ ਟਿਕਟਾਂ ਦੀ ਅਧਿਕਾਰਤ ਵਿਕਰੀ ਅਤੇ ਮੁੜ ਵਿਕਰੀ ਸੰਸਥਾ ਹੈ। ਓਨਟਾਰੀਓ ਦੇ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਫੀਫਾ ਨੇ ਕੁਝ ਸਮੇਂ ਲਈ ਆਪਣੀ ਮੁੜ ਵਿਕਰੀ ਸੇਵਾ ਵੀ ਰੋਕ ਦਿੱਤੀ ਸੀ।

ਕਈ ਫੁੱਟਬਾਲ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਮੈਚ ਦੇਖਣਾ ਚਾਹੁੰਦੇ ਹਨ ਪਰ ਟਿਕਟਾਂ ਦੀਆਂ ਉੱਚੀਆਂ ਕੀਮਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਲੰਬੇ ਸਮੇਂ ਤੋਂ ਫੁੱਟਬਾਲ ਦੇ ਪ੍ਰਸ਼ੰਸਕ ਐਲੈਕਸ ਮੋਰਾਲੇਸ ਨੇ ਕਿਹਾ ਕਿ ਟਿਕਟਾਂ ਦੀਆਂ ਕੀਮਤਾਂ ਇੰਨੀ ਜ਼ਿਆਦਾ ਸਨ ਕਿ ਉਹ ਅਤੇ ਉਸਦੇ ਦੋਸਤ ਟਿਕਟਾਂ ਖਰੀਦਣ ਦਾ ਵਿਚਾਰ ਹੀ ਛੱਡ ਬੈਠੇ।

ਉੱਥੇ ਹੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਮ ਲੋਕ ਵੀ ਖੇਡ ਮੁਕਾਬਲਿਆਂ ਅਤੇ ਸੰਗੀਤ ਸਮਾਗਮਾਂ ‘ਚ ਆਪਣੇ ਪਰਿਵਾਰਾਂ ਨਾਲ ਸ਼ਾਮਲ ਹੋ ਸਕਣ ਅਤੇ ਉਨ੍ਹਾਂ ਨੂੰ ਵਾਧੂ ਕੀਮਤਾਂ ਦੇ ਕੇ ਲੁੱਟਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਮੁਨਾਫ਼ਾ ਕਮਾਉਣ ‘ਚ ਕੋਈ ਬੁਰਾਈ ਨਹੀਂ, ਪਰ ਆਮ ਲੋਕਾਂ ਦਾ ਆਰਥਿਕ ਸ਼ੋਸ਼ਣ ਕਬੂਲ ਨਹੀਂ ਕੀਤਾ ਜਾ ਸਕਦਾ।

The post ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਓਨਟਾਰੀਓ ਸਰਕਾਰ ਵੱਲੋਂ ਟਿਕਟਾਂ ਦੀ ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਕਾਰਵਾਈ appeared first on TV Punjab | Punjabi News Channel.

ਅਮਰੀਕੀ ਸ਼ਰਾਬ ‘ਤੇ ਲੱਗੀ ਪਾਬੰਦੀ….
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਅਮਰੀਕੀ ਸ਼ਰਾਬ ‘ਤੇ ਲੱਗੀ ਸੂਬਾਈ ਪਾਬੰਦੀ ਜਲਦੀ ਖਤਮ ਹੋ ਸਕਦੀ ਹੈ, ਜੇਕਰ ਅਮਰੀਕਾ ਉਨ੍ਹਾਂ ਟੈਰਿਫਾਂ ਵਿੱਚ ਨਰਮੀ ਵਰਤਦਾ ਹੈ ਜਿਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਖੇਤਰਾਂ ਜਿਵੇਂ ਕਿ ਸਟੀਲ, ਆਟੋ ਅਤੇ ਜੰਗਲਾਤ ਉਤਪਾਦਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਾਰਨੀ ਨੇ ਕਿਹਾ ਕਿ ਸੂਬਿਆਂ ਨੇ ਅਮਰੀਕੀ ਬੀਅਰ, ਵਾਈਨ ਅਤੇ ਹੋਰ ਸ਼ਰਾਬ ‘ਤੇ ਰੋਕ ਲਗਾਈ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਵਪਾਰਕ ਜੰਗ ਸ਼ੁਰੂ ਕੀਤੀ ਹੈ ਜਿਸ ਨੇ ਕੁਝ ਉਦਯੋਗਾਂ ਨੂੰ ਅਪਾਹਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਵ੍ਹਾਈਟ ਹਾਊਸ ਕੋਈ ਰਾਹਤ ਨਹੀਂ ਦਿੰਦਾ, ਉਦੋਂ ਤੱਕ ਇਸ ਨੀਤੀ ਵਿੱਚ ਬਦਲਾਅ ਲਈ ਜਨਤਾ ਤਿਆਰ ਨਹੀਂ ਹੈ। ਓਟਾਵਾ ਵਿੱਚ ਰਿਹਾਇਸ਼ੀ ਮੁੱਦਿਆਂ ‘ਤੇ ਇੱਕ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਜੇਕਰ ਦੂਜੇ ਖੇਤਰਾਂ ਵਿੱਚ ਤਰੱਕੀ ਹੁੰਦੀ ਹੈ, ਤਾਂ ਅਸੀਂ ਇਸ ਮੁੱਦੇ ‘ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਸਕਦੇ ਹਾਂ। ਅਸੀਂ ਕਿਸੇ ਅਜਿਹੇ ਸਮਝੌਤੇ ਦੀ ਤਲਾਸ਼ ਵਿੱਚ ਹਾਂ ਜੋ ਦੋਵਾਂ ਪਾਸਿਆਂ ਲਈ ਸਵੀਕਾਰਯੋਗ ਹੋਵੇ। ਕਾਰਨੀ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਦੁਆਰਾ ਦਿੱਤੀ ਗਈ ਉਸ ਧਮਕੀ ‘ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਗ੍ਰੀਰ ਨੇ ਕਿਹਾ ਸੀ ਕਿ ਜੇਕਰ ਸ਼ਰਾਬ ਦਾ ਬਾਈਕਾਟ ਜਾਰੀ ਰਿਹਾ ਤਾਂ ਕੈਨੇਡਾ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ। ਕਾਰਨੀ ਨੇ ਕਿਹਾ, “ਤੁਹਾਨੂੰ ਪਤਾ ਹੈ ਕਿ ਪਰੇਸ਼ਾਨੀ ਵਾਲੀ ਗੱਲ ਕੀ ਹੈ? ਸਟੀਲ ਅਤੇ ਐਲੂਮੀਨੀਅਮ ‘ਤੇ 50 ਫੀਸਦੀ ਟੈਰਿਫ, ਆਟੋਮੋਬਾਈਲਜ਼ ‘ਤੇ 25 ਫੀਸਦੀ ਅਤੇ ਜੰਗਲਾਤ ਉਤਪਾਦਾਂ ‘ਤੇ ਸਾਰੇ ਟੈਰਿਫ। ਇਹ ਸਾਡੇ ਵਪਾਰਕ ਸਮਝੌਤੇ ਦੀ ਉਲੰਘਣਾ ਹੈ।”

ਅਲਬਰਟਾ ਅਤੇ ਸਸਕੈਚਵਨ ਨੇ ਪਿਛਲੇ ਸਾਲ ਅਮਰੀਕੀ ਸ਼ਰਾਬ ਨੂੰ ਮੁੜ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਓਨਟਾਰੀਓ ਸਮੇਤ ਬਾਕੀ ਸਭ ਥਾਵਾਂ ‘ਤੇ ਇਹ ਪਾਬੰਦੀ ਜਾਰੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, “ਮੈਂ ਇਹ ਤੁਰੰਤ ਕਰ ਦਿੰਦਾ, ਪਰ ਜਦੋਂ ਟਰੰਪ ਸਾਡੇ ਆਟੋ ਸੈਕਟਰ ਨੂੰ ਤਬਾਹ ਕਰ ਰਹੇ ਹਨ ਅਤੇ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਪਾ ਰਹੇ ਹਨ, ਤਾਂ ਇਨ੍ਹਾਂ ਉਤਪਾਦਾਂ ਨੂੰ ਵਾਪਸ ਲਿਆਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ।” ਪ੍ਰਧਾਨ ਮੰਤਰੀ ਕਾਰਨੀ ਨੇ ਡੱਗ ਫੋਰਡ ਦੀ ਇਸ ਗੱਲੋਂ ਆਲੋਚਨਾ ਵੀ ਕੀਤੀ ਕਿ ਉਨ੍ਹਾਂ ਨੇ ਪਿਛਲੇ ਸਾਲ ਅਮਰੀਕਾ ਵਿੱਚ ਵਿਗਿਆਪਨ ਚਲਾਏ ਸਨ, ਜਿਸ ਨਾਲ ਟੈਰਿਫ ਰਾਹਤ ਦੇ ਸਮਝੌਤੇ ਵਿੱਚ ਵਿਘਨ ਪਿਆ। ਇਨ੍ਹਾਂ ਵਿਗਿਆਪਨਾਂ ਵਿੱਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਟੈਰਿਫਾਂ ਦੀ ਨਿੰਦਾ ਕਰਦੇ ਦਿਖਾਇਆ ਗਿਆ ਸੀ, ਜਿਸ ਨਾਲ ਟਰੰਪ ਨਾਰਾਜ਼ ਹੋ ਗਏ ਸਨ।

The post ਅਮਰੀਕੀ ਸ਼ਰਾਬ ‘ਤੇ ਲੱਗੀ ਪਾਬੰਦੀ…. appeared first on TV Punjab | Punjabi News Channel.

ਓਨਟਾਰੀਓ ਵੱਲੋਂ ਅਮਰੀਕਾ ਨੂੰ ਭੇਜੀ ਜਾ ਰਹੀ ਬਿਜਲੀ ‘ਤੇ 25% ਵਾਧੂ ਸ਼ੁਲਕ ਲਗਾਉਣ ਦਾ ਐਲਾਨ
Toronto- ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ‘ਤੇ ਲਗਾਈਆਂ ਟੈਰਿਫ਼ਾਂ ਦੇ ਜਵਾਬ ਵਜੋਂ ਅਮਰੀਕੀ ਰਾਜਾਂ ਨੂੰ ਭੇਜੀ ਜਾ ਰਹੀ ਬਿਜਲੀ ‘ਤੇ 25% ਵਾਧੂ ਸ਼ੁਲਕ ਲਗਾਉਣ ਦਾ ਐਲਾਨ ਕੀਤਾ ਹੈ। ਓਨਟਾਰੀਓ ਦੇ ਨੇਤਾ ਡੱਗ ਫੋਰਡ ਨੇ ਸੋਮਵਾਰ ਸਵੇਰੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਕਦਮ ਦੀ ਪੁਸ਼ਟੀ ਕੀਤੀ, ਇਹ ਕਹਿੰਦਿਆਂ ਕਿ ਇਸ ਨਾਲ ਅਮਰੀਕੀ ਗਾਹਕਾਂ ਲਈ ਲਾਗਤ ਹਰ ਮੇਗਾਵਾਟ-ਘੰਟੇ ਲਈ ਲਗਭਗ $10 ਵਧ ਜਾਵੇਗੀ।

ਇਸ ਫੈਸਲੇ ਦਾ ਪ੍ਰਭਾਵ ਲਗਭਗ 15 ਲੱਖ ਅਮਰੀਕੀ ਘਰਾਂ ‘ਤੇ ਪਵੇਗਾ, ਖਾਸ ਤੌਰ ‘ਤੇ ਉੱਤਰੀ ਸੀਮਾ ਨਾਲ ਲੱਗਦੇ ਨਿਊਯਾਰਕ, ਮਿਚਿਗਨ ਅਤੇ ਮਿਨੇਸੋਟਾ ਰਾਜਾਂ ਵਿੱਚ। ਫੋਰਡ ਨੇ ਕਿਹਾ ਕਿ ਇਹ ਵਾਧੂ ਸ਼ੁਲਕ ਉਦੋਂ ਤੱਕ ਲਾਗੂ ਰਹੇਗਾ ਜਦ ਤੱਕ ਅਮਰੀਕਾ ਵੱਲੋਂ ਲਗਾਈਆਂ ਟੈਰਿਫ਼ਾਂ ਦਾ ਖ਼ਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਟਰੰਪ ਦੀਆਂ ਟੈਰਿਫ਼ਾਂ ਅਮਰੀਕੀ ਅਰਥਵਿਵਸਥਾ ਲਈ ਇੱਕ ਵੱਡੀ ਮੁਸੀਬਤ ਬਣ ਰਹੀਆਂ ਹਨ, ਜਿਸ ਕਾਰਨ ਅਮਰੀਕੀ ਪਰਿਵਾਰਾਂ ਅਤੇ ਵਪਾਰਕ ਸੰਸਥਾਵਾਂ ਲਈ ਜ਼ਿੰਦਗੀ ਮਹਿੰਗੀ ਹੋ ਰਹੀ ਹੈ।

ਫੋਰਡ ਨੇ ਇਹ ਵੀ ਕਿਹਾ ਕਿ ਓਨਟਾਰੀਓ ਵੱਲੋਂ ਬਿਜਲੀ ‘ਤੇ ਲਾਏ ਜਾ ਰਹੇ ਵਾਧੂ ਸ਼ੁਲਕ ਤੋਂ ਹੋਣ ਵਾਲੀ ਆਮਦਨ ਨੂੰ ਉਨ੍ਹਾਂ ਸਥਾਨਕ ਮਜ਼ਦੂਰਾਂ ਅਤੇ ਵਪਾਰਕ ਸੰਸਥਾਵਾਂ ਦੀ ਮਦਦ ਲਈ ਵਰਤਿਆ ਜਾਵੇਗਾ, ਜੋ ਅਮਰੀਕਾ ਦੀਆਂ ਟੈਰਿਫ਼ਾਂ ਕਾਰਨ ਪ੍ਰਭਾਵਿਤ ਹੋ ਰਹੇ ਹਨ।

ਕੈਨੇਡਾ ਦੀ ਫੈਡਰਲ ਸਰਕਾਰ ਨੇ ਵੀ 30 ਅਰਬ ਡਾਲਰ ਮੁੱਲ ਦੀਆਂ ਅਮਰੀਕੀ ਵਸਤੂਆਂ ‘ਤੇ ‘ਡਾਲਰ-ਫਾਰ-ਡਾਲਰ’ ਜਵਾਬੀ ਟੈਰਿਫ਼ਾ ਲਾਗਏ ਹਨ। ਇਨ੍ਹਾਂ ਵਸਤੂਆਂ ਵਿੱਚ ਕੱਪੜੇ, ਇਤਰ, ਸੰਤਰੇ ਦਾ ਰਸ ਅਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ। ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ ਕਈ ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਕੈਨੇਡੀਅਨ ਨਿਰਯਾਤ ‘ਤੇ 25% ਦੀ ਸੰਪੂਰਨ ਟੈਰਿਫ਼ ਲਗਾ ਸਕਦੇ ਹਨ, ਜੋ ਕਿ ਕੈਨੇਡਾ ਵਿੱਚ ਨੌਕਰੀਆਂ ਦੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਅਮਰੀਕਾ ਵਿੱਚ ਕੀਮਤਾਂ ਵਧ ਸਕਦੀਆਂ ਹਨ।

ਅਮਰੀਕਾ ਨੇ ਇਹੋ ਜਿਹੇ ਸ਼ੁਲਕ ਪੜੋਸੀ ਦੇਸ਼ ਮੈਕਸੀਕੋ ‘ਤੇ ਵੀ ਲਗਾਉਣ ਦੀ ਧਮਕੀ ਦਿੱਤੀ ਹੈ। ਪਿਛਲੇ ਹਫਤੇ, ਟਰੰਪ ਨੇ ਇਹ ਟੈਰਿਫ਼ ਲਾਗੂ ਕਰ ਦਿੱਤੇ ਸਨ ਪਰ ਜਲਦੀ ਹੀ ਵਾਪਸ ਲੈ ਲਏ, ਇਹ ਕਹਿੰਦਿਆਂ ਕਿ ਉਹ 2 ਅਪ੍ਰੈਲ ਤੱਕ ਆਟੋਮੋਬਾਈਲ ਉਦਯੋਗ ਨੂੰ ਇਨ੍ਹਾਂ ਤੋਂ ਆਜ਼ਾਦ ਰੱਖਣਗੇ। ਬਾਅਦ ਵਿੱਚ, ਉਨ੍ਹਾਂ ਨੇ ਉੱਤਰੀ ਅਮਰੀਕੀ ਮੁਫ਼ਤ ਵਪਾਰ ਸਮਝੌਤੇ (USMCA) ਅਧੀਨ ਆਉਣ ਵਾਲੀਆਂ ਵਸਤੂਆਂ ਉੱਤੇ ਵੀ ਛੋਟ ਦੇਣ ਦਾ ਐਲਾਨ ਕੀਤਾ, ਜਿਸ ਕਾਰਨ ਪੋਟਾਸ਼ – ਜੋ ਕਿ ਅਮਰੀਕੀ ਕਿਸਾਨਾਂ ਲਈ ਖਾਦ ਦਾ ਇੱਕ ਮੁੱਖ ਤੱਤ ਹੈ – ਦੀ ਟੈਰਿਫ਼ 25% ਤੋਂ ਘਟਾ ਕੇ 10% ਕਰ ਦਿੱਤੀ ਗਈ।

ਇਨ੍ਹਾਂ ਫੈਸਲਿਆਂ ਦੇ ਬਾਵਜੂਦ, ਟਰੰਪ ਹਾਲੇ ਵੀ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ‘ਤੇ ਨਵੀਆਂ ਟੈਰਿਫ਼ਾਂ ਲਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਵਪਾਰਕ ਤਣਾਅ ਕਾਰਨ ਵਿੱਤੀ ਬਾਜ਼ਾਰ ਵੀ ਹਿਲ ਗਏ ਹਨ। S&P 500 ਇੰਡੈਕਸ, ਜੋ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਲਿਸਟਡ ਕੰਪਨੀਆਂ ਨੂੰ ਟ੍ਰੈਕ ਕਰਦਾ ਹੈ, ਟਰੰਪ ਵੱਲੋਂ ਟੈਰਿਫ਼ ਲਾਗੂ ਕਰਕੇ ਵਾਪਸ ਲੈਣ ਅਤੇ ਆਉਣ ਵਾਲੀ ਮੰਦਭਾਗੀ ਅਵਸਥਾ (recession) ਦੀ ਸੰਭਾਵਨਾ ਨੂੰ ਨਕਾਰਣ ਤੋਂ ਇਨਕਾਰ ਕਰਨ ਦੇ ਬਾਅਦ, ਸਤੰਬਰ ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ।

The post ਓਨਟਾਰੀਓ ਵੱਲੋਂ ਅਮਰੀਕਾ ਨੂੰ ਭੇਜੀ ਜਾ ਰਹੀ ਬਿਜਲੀ ‘ਤੇ 25% ਵਾਧੂ ਸ਼ੁਲਕ ਲਗਾਉਣ ਦਾ ਐਲਾਨ appeared first on TV Punjab | Punjabi News Channel.

ਡੱਗ ਫੋਰਡ ਨੇ ਗ੍ਰੀਨਬੈਲਟ ਘੋਟਾਲੇ ’ਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ
Ottawa- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਗ੍ਰੀਨਬੈਲਟ ਘੋਟਾਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲੈਨ ਦੀ ਜਾਂਚ ਕਰ ਰਹੀ ਆਰਸੀਐਮਪੀ ਵਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ।

ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲੀ ਗੱਲ ਗ੍ਰੀਨਬੈਲਟ ’ਚ ਤਬਦੀਲੀਆਂ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਆਡੀਟਰ ਜਨਰਲ ਤੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਦਫ਼ਤਰ ਨੂੰ ਇਸ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਫੋਰਡ ਦਾਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਐਨਵਾਇਰਮੈਂਟਲ ਡਿਫੈਂਸ ਨਾਂ ਦੇ ਗਰੁੱਪ ਵੱਲੋਂ ਗ੍ਰੀਨਬੈਲਟ ਡਿਵੈਲਪਮੈਂਟ ਪਲੈਨਜ਼ ਤੇ ਅਰਬਨ ਬਾਊਂਡਰੀ ਪਸਾਰ ਸਬੰਧੀ ਜਾਣਕਾਰੀ ਫਰੀਡਮ ਆਫ ਇਨਫਰਮੇਸ਼ਨ ਰਾਹੀਂ ਹਾਸਲ ਕਰ ਲਈ ਗਈ।

ਇਸ ਐਡਵੋਕੇਸੀ ਗਰੁੱਪ ਦਾ ਦਾਅਵਾ ਹੈ ਕਿ ਸਰਕਾਰ ਦੀ ਅੰਦਰੂਨੀ ਗੱਲਬਾਤ ਤੋਂ ਇਹ ਸਿੱਧ ਹੁੰਦਾ ਹੈ ਕਿ ਓਨਟਾਰੀਓ ਪੁਲਿਟੀਕਲ ਸਟਾਫ ਵਲੋਂ ਹੀ ਇਨ੍ਹਾਂ ਤਬਦੀਲੀਆਂ ਦੇ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਨਾਲ ਕੁੱਝ ਡਿਵੈਲਪਰਜ਼ ਨੂੰ ਫਾਇਦਾ ਹੋਇਆ।

ਓਨਟਾਰੀਓ ਦੇ ਆਡੀਟਰ ਜਨਰਲ ਬੋਨੀ ਲਾਈਸਿਕ ਅਗਸਤ ’ਚ ਪੈਸੇ ਲਈ ਮੁੱਲ ਦੀ ਜਾਂਚ ਤੋਂ ਬਾਅਦ ਇਸ ਤਰ੍ਹਾਂ ਦੇ ਸਿੱਟੇ ’ਤੇ ਪਹੁੰਚੇ, ਜਿਸ ’ਚ 50,000 ਘਰ ਬਣਾਉਣ ਲਈ ਸੁਰੱਖਿਅਤ ਗ੍ਰੀਨਬੈਲਟ ਤੋਂ 15 ਖੇਤਰਾਂ ਨੂੰ ਹਟਾਉਣ ਦੀ ਸਰਕਾਰ ਦੀ ਯੋਜਨਾ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਜਾਂਚ ਦੌਰਾਨ ਲਿਸਿਕ ਨੇ ਇਹ ਦੇਖਿਆ ਕਿ ਲਈ ਚੁਣੀਆਂ ਗਈਆਂ 15 ਸਾਈਟਾਂ ਦੇ ਮਾਲਕਾਂ ਨੂੰ ਉਹਨਾਂ ਦੀਆਂ ਸੰਪਤੀਆਂ ਦੇ ਮੁੱਲਾਂ ’ਚ 8.3 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲੇਗਾ।

ਸਤੰਬਰ ਵਿੱਚ, ਫੋਰਡ ਨੇ ਆਪਣੀਆਂ ਵਿਵਾਦਪੂਰਨ ਗ੍ਰੀਨਬੈਲਟ ਵਿਕਾਸ ਯੋਜਨਾਵਾਂ ਨੂੰ ਉਲਟਾ ਦਿੱਤਾ ਸੀ। ਉਦੋਂ ਤੋਂ, ਆਰਸੀਐਮਪੀ ਨੇ ਐਲਾਨ ਕੀਤਾ ਕਿ ਉਹ ਵਿਕਾਸ ਲਈ ਗ੍ਰੀਨਬੈਲਟ ਦੇ ਹਿੱਸੇ ਖੋਲ੍ਹਣ ਦੇ ਓਨਟਾਰੀਓ ਸਰਕਾਰ ਦੇ ਫੈਸਲੇ ਦੀ ਜਾਂਚ ਕਰ ਰਹੀ ਹੈ, ਪਰ ਫੋਰਡ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।

The post ਡੱਗ ਫੋਰਡ ਨੇ ਗ੍ਰੀਨਬੈਲਟ ਘੋਟਾਲੇ ’ਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ appeared first on TV Punjab | Punjabi News Channel.

ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਬਦਲੇਗੀ ਓਨਟਾਰੀਓ ਸਰਕਾਰ
Toronto- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਬਦਲ ਦੇਣਗੇ। ਫੋਰਡ ਨੇ ਵੀਰਵਾਰ ਦੁਪਹਿਰ ਨੂੰ ਨਿਆਗਰਾ ਫਾਲਜ਼ ’ਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ, ਜਿੱਥੇ ਉਨ੍ਹਾਂ ਦੀ ਕਾਕਸ ਇੱਕ ਪਾਰਟੀ ਰਿਟਰੀਟ ਲਈ ਇਕੱਠੀ ਹੋਈ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ, ‘‘ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਗ੍ਰੀਨਬੈਲਟ ਨੂੰ ਨਹੀਂ ਛੂਹਾਂਗਾ। ਮੈਂ ਉਸ ਵਾਅਦੇ ਨੂੰ ਤੋੜ ਦਿੱਤਾ ਹੈ ਅਤੇ ਇਸਦੇ ਲਈ, ਮੈਨੂੰ ਬਹੁਤ, ਬਹੁਤ ਅਫ਼ਸੋਸ ਹੈ। ਮੈਨੂੰ ਆਪਣੇ ਵਾਅਦੇ ਨਿਭਾਉਣ ’ਤੇ ਮਾਣ ਹੈ। ਗ੍ਰੀਨਬੈਲਟ ਨੂੰ ਖੋਲ੍ਹਣਾ ਇੱਕ ਗਲਤੀ ਸੀ। ਅਜਿਹੀ ਪ੍ਰਕਿਰਿਆ ਸਥਾਪਿਤ ਕਰਨਾ ਇੱਕ ਗਲਤੀ ਸੀ ਜੋ ਬਹੁਤ ਤੇਜ਼ੀ ਨਾਲ ਅੱਗੇ ਵਧਦੀ ਹੈ।’’

ਫੋਰਡ ਅੱਗੇ ਆਖਿਆ ਕਿ ਗ੍ਰੀਨਬੈਲਟ ਤੋਂ ਜ਼ਮੀਨ ਦੇ ਕਿਹੜੇ ਟੁਕੜਿਆਂ ਨੂੰ ਹਟਾਇਆ ਜਾਵੇਗਾ, ਇਸ ਦੀ ਚੋਣ ਕਰਨ ਦੀ ਪ੍ਰਕਿਰਿਆ ’ਚ ਕੁਝ ਲੋਕਾਂ ਲਈ ਦੂਜਿਆਂ ਦੀ ਤੁਲਨਾ ’ਚ ਵਧੇਰੇ ਲਾਭ ਲੈਣ ਲਈ ਬਹੁਤ ਜ਼ਿਆਦਾ ਥਾਂ ਬਚੀ ਹੈ। ਫੋਰਡ ਨੇ ਆਖਿਆ ਕਿ ਇਸ ਕਾਰਨ ਲੋਕ ਸਾਡੇ ਇਰਾਦਿਆਂ ’ਤੇ ਸਵਾਲ ਚੁੱਕਣ ਲੱਗੇ। ਪਹਿਲੇ ਕਦਮ ਵਜੋਂ, ਤੁਹਾਡਾ ਭਰੋਸਾ ਵਾਪਸ ਹਾਸਲ ਕਰਨ ਲਈ, ਮੈਂ ਸਾਡੇ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਬਦਲਾਂਗਾ ਅਤੇ ਭਵਿੱਖ ’ਚ ਗ੍ਰੀਨਬੈਲਟ ’ਚ ਕੋਈ ਬਦਲਾਅ ਨਹੀਂ ਕਰਾਂਗਾ।

ਇਸ ਉਲਟਫੇਰ ਦੇ ਬਾਵਜੂਦ, ਫੋਰਡ ਨੇ ਅਜੇ ਵੀ ਜ਼ੋਰ ਦੇ ਕੇ ਕਿਹਾ ਕਿ ਗ੍ਰੀਨਬੈਲਟ ਨੂੰ ਵਿਕਸਤ ਕਰਨ ਨਾਲ ਸੂਬੇ ਦੇ ਹਾਊਸਿੰਗ ਸਟਾਕ ’ਚ ਹਜ਼ਾਰਾਂ ਘਰਾਂ ਨੂੰ ਜੋੜਨ ਲਈ ਬਹੁਤ ਵੱਡਾ ਫ਼ਰਕ ਪਵੇਗਾ। ਦੱਸ ਦਈਏ ਕਿ ਪ੍ਰੀਮੀਅਰ ਫੋਰਡ ਦਾ ਇਹ ਫ਼ੈਸਲਾ ਗ੍ਰੀਨਬੈਲਟ ਜ਼ਮੀਨ ਹਟਾਉਣ ਦੇ ਵਿਵਾਦ ਦੇ ਮੱਦੇਨਜ਼ਰ ਇੱਕ ਹੋਰ ਕੈਬਨਿਟ ਮੰਤਰੀ ਵਲੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਮਗਰੋਂ ਆਇਆ ਹੈ। ਬੀਤੇ ਦਿਨ ਓਨਟਾਰੀਓ ਦੇ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਮੰਤਰੀ ਕਲੀਦ ਰਸ਼ੀਦ ਨੇ ਆਪਣੇ ਕੈਬਨਿਟ ਅਹੁਦੇ ਅਤੇ ਪੀਸੀ ਕਾਕਸ ਤੋਂ ਅਸਤੀਫਾ ਦੇ ਦਿੱਤਾ ਸੀ।

ਰਸ਼ੀਦ ਗ੍ਰੀਨਬੈਲਟ ਘੋਟਾਲੇ ਦੇ ਮੱਦੇਨਜ਼ਰ ਫੋਰਡ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਦੂਜੇ ਮੰਤਰੀ ਹਨ। ਓਨਟਾਰੀਓ ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਇਸ ਮਹੀਨੇ ਦੇ ਸ਼ੁਰੂ ’ਚ ਅਸਤੀਫਾ ਦੇ ਦਿੱਤਾ ਜਦੋਂ ਓਨਟਾਰੀਓ ਦੇ ਇੰਟੀਗਿ੍ਰਟੀ ਕਮਿਸ਼ਨ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਨਿਗਰਾਨੀ ਕਰਨ ਵਾਲੀ ਆਪਣੀ ਭੂਮਿਕਾ ’ਚ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।

The post ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਬਦਲੇਗੀ ਓਨਟਾਰੀਓ ਸਰਕਾਰ appeared first on TV Punjab | Punjabi News Channel.