Hurricane Idalia Archives - TV Punjab | Punjabi News Channel

ਅਮਰੀਕਾ ’ਚ Hurricane Idalia ਦੀ ਦਸਤਕ, ਫਲੋਰੀਡਾ ’ਚ ਮਚੀ ਭਿਆਨਕ ਤਬਾਹੀ
Washington- ਤੂਫ਼ਾਨ ਇਡਾਲੀਆ ਨੇ ਬੁੱਧਵਾਰ ਨੂੰ ਫਲੋਰੀਡਾ ’ਚ ਤੇਜ਼ ਗਤੀ ਨਾਲ ਚੱਲਣ ਵਾਲੀ ਇੱਕ ਟਰੇਨ ਦੇ ਵਾਂਗ ਵਗਣ ਵਾਲੀਆਂ ਹਵਾਵਾਂ ਦੇ ਨਾਲ ਭਿਆਨਕ ਤਬਾਹੀ ਮਚਾਈ। ਇਹ ਤੂਫ਼ਾਨ ਇੰਨਾ ਭਿਆਨਕ ਸੀ ਕਿ ਕਈ ਥਾਵਾਂ ’ਤੇ ਇਸ ਨੇ ਦਰਖ਼ਤਾਂ ਨੂੰ ਵਿਚਾਲਿਓਂ ਚੀਰ ਦਿੱਤਾ, ਘਰਾਂ ਤੇ ਹੋਟਲਾਂ ਦੀਆਂ ਛੱਤਾਂ ਉਡਾ ਦਿੱਤੀਆਂ, ਜਦਕਿ ਕਈ ਕਾਰਾਂ ਨੂੰ ਛੋਟੀਆਂ ਕਿਸ਼ਤੀਆਂ ’ਚ ਤਬਦੀਲ ਕਰ ਦਿੱਤਾ। ਫਲੋਰਿਡਾ ਤਬਾਹੀ ਮਚਾਉਣ ਮਗਰੋਂ ਹੁਣ ਇਹ ਤੂਫ਼ਾਨ ਜਾਰਜੀਆ ਵੱਲ ਵਧ ਗਿਆ ਹੈ।

ਤੂਫ਼ਾਨ ਇਡਾਲੀਆ ਨੇ ਬੁੱਧਵਾਰ ਸਵੇਰੇ ਕਰੀਬ 7.45 ਵਜੇ ਫਲੋਰੀਡਾ ਦੇ ਬਿਗ ਬੈਂਡ ਖੇਤਰ ’ਚ ਦਸਤਕ ਦਿੱਤੀ। ਇਸ ਮਗਰੋਂ ਇੱਥੇ 125 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਨਿਰੰਤਰ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮੀਂਹ ਦੇ ਚੱਲਦਿਆਂ ਫਲੋਰੀਡਾ ’ਚ ਕਈ ਥਾਈਂ ਹੜ੍ਹ ਆ ਗਿਆ ਹੈ। ਇਸ ਬਾਰੇ ’ਚ ਸਿਟੀ ਕੌਂਸਲ ਦੇ ਮੈਂਬਰ ਕੇਨ ਫਰਿੰਕ ਨੇ ਕਿਹਾ ਕਿ ਫਲੋਰੀਡਾ ਦੀ ਕ੍ਰਿਸਟਲ ਨਦੀ ’ਚ ਬੇਸ਼ੱਕ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਇੱਕ ਉੱਚ ਲਹਿਰ ਦੀ ਉਮੀਦ ਅਜੇ ਵੀ ਹੈ, ਜਿਸ ਨਾਲ ਕਿ ਮੌਜੂਦਾ ਹੜ੍ਹ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ, ‘‘ਇਸ ਸਮੇਂ ਇਹ ਵਿਨਾਸ਼ਕਾਰੀ ਘਟਨਾ ਹੈ। ਸਾਡੇ ਆਲੇ-ਦੁਆਲੇ ਦੇ ਸਾਰੇ ਘਰ ਪਾਣੀ ਦੇ ਹੇਠਾਂ ਹਨ।’’

ਉੱਧਰ ਪਾਸਕੋ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਦੀ ਸਹਾਇਕ ਡਾਇਰਕੈਟਰ ਲੌਰਾ ਵਿਲਕੋਕਸਨ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ ਫਲੋਰੀਡਾ ’ਚ ਭਾਰੀ ਨੁਕਸਾਨ ਹੋਇਆ ਹੈ। ਤੂਫ਼ਾਨ ਮਗਰੋਂ ਆਏ ਹੜ੍ਹ ਦੇ ਕਾਰਨ 18 ਇੰਚ ਜਾਂ ਇਸ ਤੋਂ ਵਧੇਰੇ ਪਾਣੀ ਘਰਾਂ ’ਚ ਚਲਾ ਗਿਆ ਹੈ। ਬੁੱਧਵਾਰ ਦੁਪਹਿਰ ਤੱਕ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਕਾਰਨ ਇਹ ਇੱਕ ਕਮਜ਼ੋਰ ਗਰਮ ਖੰਡੀ ਤੂਫ਼ਾਨ ’ਚ ਤਬਦੀਲ ਹੋ ਗਿਆ। ਬੇਸ਼ੱਕ ਦੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਅਜੇ ਵੀ ਇਹ ਦੱਖਣੀ ਜਾਰਜੀਆ ਅਤੇ ਕੈਰੋਲੀਨਾਸ ਦੇ ਕਈ ਹਿੱਸਿਆਂ ’ਚ ਸ਼ਕਤੀਸ਼ਾਲੀ ਹਵਾਵਾਂ ਦੇ ਨਾਲ ਤੀਬਰ ਹੜ੍ਹ ਲਿਆ ਸਕਦਾ ਹੈ। ਨੈਸ਼ਨਲ ਹਰੀਕੇਨ ਸੈਂਟਰ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਤੂਫ਼ਾਨ ਕਾਰਨ ਤਬਾਹ ਹੋਏ ਫਲੋਰੀਡਾ ’ਚ ਬੇਸ਼ੱਕ ਆਸਮਾਨ ਸਾਫ਼ ਹੋ ਸਕਦਾ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ।

ਤੂਫ਼ਾਨ ਦੇ ਦਸਤਕ ਦੇਣ ਮਗਰੋਂ ਫਲੋਰੀਡਾ ਅਤੇ ਜਾਰਜੀਆ ’ਚ ਕਈ ਥਾਈਂ ਬਿਜਲੀ ਸਪਲਾਈ ਠੱਪ ਹੋ ਗਈ। PowerOutage.us ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫਲੋਰੀਡਾ ’ਚ 275,000 ਅਤੇ ਜਾਰਜੀਆ ’ਚ 123,000 ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਮੌਸਮ ਦੇ ਸਾਫ਼ ਹੋਣ ਮਗਰੋਂ ਹੀ ਲਾਇਆ ਜਾ ਸਕਦਾ ਹੈ ਪਰ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਹਨ। ਤੂਫ਼ਾਨ ਕਾਰਨ ਕੁਝ ਥਾਵਾਂ ’ਤੇ ਸੜਕ ਹਾਦਸਿਆਂ ਦੀ ਜਾਣਕਾਰੀ ਮਿਲੀ ਹੈ ਪਰ ਇਸ ਕਾਰਨ ਅਜੇ ਤੱਕ ਕਿਸੇ ਨੁਕਸਾਨ ਬਾਰੇ ਕੋਈ ਖ਼ਬਰ ਨਹੀਂ ਆਈ ਹੈ।

The post ਅਮਰੀਕਾ ’ਚ Hurricane Idalia ਦੀ ਦਸਤਕ, ਫਲੋਰੀਡਾ ’ਚ ਮਚੀ ਭਿਆਨਕ ਤਬਾਹੀ appeared first on TV Punjab | Punjabi News Channel.

ਅਮਰੀਕਾ ਦੀ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, ਫੈਕਲਟੀ ਮੈਂਬਰ ਦੀ ਮੌਤ
Washington- ਅਮਰੀਕਾ ਦੇ ਦੱਖਣੀ-ਪੂਰਬੀ ਤੱਟ ’ਤੇ ਇਕੱਠੇ ਦੋ ਤੂਫ਼ਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤੂਫ਼ਾਨ ਇਡਾਲਿਆ ਫਲੋਰਿਡਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉੱਥੇ ਹੀ ਬਰਮੂਡਾ ਦੇ ਕਰੀਬ ਤੂਫ਼ਾਨ ਫਰੈਂਕਲਿਨ ਦਾ ਖ਼ਤਰਾ ਮੰਡਰਾਅ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਤੂਫ਼ਾਨ ਇਡਾਲੀਆ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼੍ਰੇਣੀ 2 ਦੇ ਤੂਫ਼ਾਨ ’ਚ ਤਬਦੀਲ ਹੋ ਗਿਆ ਹੈ।

ਬਾਇਡਨ ਪ੍ਰਸ਼ਾਸਨ ਨੂੰ ਫਲੋਰਿਡਾ ਦੇ ਤੱਟ ’ਤੇ ਵਸੇ ਸ਼ਹਿਰਾਂ ’ਚ ਮੌਜੂਦ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ। ਅਧਿਕਾਰੀਆਂ ਨੇ ਤੱਟ ਦੇ ਕਰੀਬ ਰਹਿਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਹੜ੍ਹ ਦੇ ਦੋਹਰੇ ਖ਼ਤਰੇ ਤੋਂ ਬਚਣ ਲਈ ਜ਼ਰੂਰੀ ਸਮਾਨ ਲੈ ਕੇ ਕਿਸੇ ਸੁਰੱਖਿਅਤ ’ਤੇ ਜਾਣ ਦੀ ਅਪੀਲ ਕੀਤੀ ਹੈ।

ਸੀਡਰ ਦੇ ਟਾਪੂ ’ਤੇ ਰਹਿਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇਡਾਲੀਆ ਚੱਕਰਵਾਤੀ ਤੂਫ਼ਾਨ ਦੀਆਂ ਲਹਿਰਾਂ 15 ਫੁੱਟ ਤੱਕ ਉੱਚੀਆਂ ਹੋ ਸਕਦੀਆਂ ਹਨ। ਕਰੀਬ 900 ਪਰਿਵਾਰਾਂ ਨੂੰ ਤੂਫ਼ਾਨ ਤੋਂ ਬਚਣ ਲਈ ਆਪਣੇ ਘਰਾਂ ਨੂੰ ਛੱਡ ਕੇ ਕਿਤੇ ਸੁਰੱਖਿਅਤ ਥਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।

ਮਿਆਮੀ ’ਚ ਮੌਜੂਦ ਕੌਮੀ ਤੂਫ਼ਾਨ ਕੇਂਦਰ ਮੁਤਾਬਕ ਮੰਗਲਵਾਰ ਦੁਪਹਿਰ ਤੱਕ ਇਡਾਲੀਆ ’ਚ 90 ਮੀਲ ਪ੍ਰਤੀ ਘੰਟੇ (150 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫ਼ਤਾਰ ਨਾਲ ਹਵਾਵਾਂ ਵਗ ਰਹੀਆਂ ਸਨ ਪਰ ਬੁੱਧਵਾਰ ਸਵੇਰੇ ਤੱਟ ’ਤੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਤੀਬਰਤਾ ਹੋਰ ਵਧ ਜਾਵੇਗੀ। ਫਲੋਰੀਡਾ ਦੇ ਗਵਰਨਰ ਰਾਨ ਡੈਸੇਂਟਿਸ ਨੇ ਹੇਠਲੇ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤੂਫ਼ਾਨ ਕਾਰਨ ਲੋਕਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਉੱਧਰ ਤੂਫ਼ਾਨ ਦੀ ਵਜ੍ਹਾ ਕਾਰਨ ਗਵਰਨਰ ਹੈਨਰੀ ਮੈਕਮਾਸਟਰ ਨੇ ਮੰਗਲਵਾਰ ਨੂੰ ਦੱਖਣੀ ਕੈਰੋਲੀਨਾ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਕਿਊਬਾ ਦੇ ਪੱਛਮ ’ਚੋਂ ਲੰਘਣ ਦੇ ਕਰੀਬ ਇੱਕ ਦਿਨ ਮਗਰੋਂ ਮੰਗਲਵਾਰ ਤੜਕੇ ਇਡਾਲੀਆ ਇੱਕ ਗਰਮਖੰਡੀ ਤੂਫ਼ਾਨ ਤੋਂ ਵੱਧ ਕੇ ਇੱਕ ਤੂਫ਼ਾਨ ’ਚ ਬਦਲ ਗਿਆ। ਤੂਫ਼ਾਨ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਸਕਦੇ ਹਨ।

The post ਅਮਰੀਕਾ ਦੀ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, ਫੈਕਲਟੀ ਮੈਂਬਰ ਦੀ ਮੌਤ appeared first on TV Punjab | Punjabi News Channel.