peel regional police Archives - TV Punjab | Punjabi News Channel

ਪੈਰਿਸ ਓਲੰਪਿਕ ਭਲਵਾਨ ਅਮਰਵੀਰ ਢੇਸੀ ‘ਤੇ ਲਗਾਈ ਪਾਬੰਦੀ! CANADA NEWS BULLETIN
VANCOUVER: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਪੋਸਟ-ਗ੍ਰੈਜੂਏਟ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਲਗਭਗ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਖਰਾਬ ਮੌਸਮ, ਮੀਂਹ ਅਤੇ ਧੁੱਪ ਦੀ ਪਰਵਾਹ ਕੀਤੇ ਬਿਨਾਂ ਕੈਲਗਰੀ ਦੀਆਂ ਸੜਕਾਂ ‘ਤੇ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਭਗ 1,000 ਭਾਰਤੀ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਦਕਿ 29 ਜੁਲਾਈ ਤੋਂ ਕੁੱਝ ਵਿਦਿਆਰਥੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰਭਾਵਿਤ ਵਿਦਿਆਰਥੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਕੁੜੀਆਂ ਦੀ ਹੈ, ਨੇ ਦੱਸਿਆ ਕਿ ਉਨ੍ਹਾਂ ਨੇ 20 ਲੱਖ ਰੁਪਏ ਫੀਸ ਭਰ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। 15 ਮਈ 2024 ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਆਈਆਰਸੀ ਸੀ ਵੱਲੋਂ ਕੋਰਸਾਂ ਨੂੰ ‘ਨੌਨ ਕ੍ਰੇਡਿਟੇਬਲ’ ਦੱਸ ਕੇ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਵਰਕ ਪਰਮਿਟ ਰੱਦ ਹੁੰਦਿਆਂ ਹੀ ਵਿਦਿਆਰਥੀਆਂ ਦਾ ਲੀਗਲ ਸਟੇਟਸ, ਹੈਲਥ ਕਾਰਡ ਅਤੇ ਡ੍ਰਾਈਵਿੰਗ ਲਾਇਸੈਂਸ ਖ਼ਤਮ ਹੋ ਗਏ ਹਨ, ਜਿਸ ਕਾਰਨ ਉਹ ਡਿਪ੍ਰੈਸ਼ਨ ਅਤੇ ਭਾਰੀ ਕਰਜ਼ੇ ਦੇ ਬੋਝ ਹੇਠਾਂ ਹਨ। ਦੂਜੇ ਪਾਸੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਖ਼ਤਮ ਹੋਣ ਅਤੇ ਵਰਕ ਪਰਮਿਟ ਜਾਂ ਪੀ ਆਰ ਸਟੇਟਸ ਨਾ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਵਾਪਸ ਜਾਣਾ ਪਵੇਗਾ।  ਇਸ ਔਖੇ ਸਮੇਂ ਵਿੱਚ ਕੈਲਗਰੀ ਦੇ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਲਈ ਲੰਗਰ ਅਤੇ ਰਿਹਾਇਸ਼ ਦੇ ਇੰਤਜ਼ਾਮ ਕਰਦਿਆਂ ਉਨ੍ਹਾਂ ਨੂੰ ਹੌਂਸਲਾ ਰੱਖਣ ਦੀ ਅਪੀਲ ਕੀਤੀ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ‘ਰੈਸੀਪ੍ਰੋਕਲ ਇੰਪਲਾਇਮੈਂਟ’ ਵਰਕ ਪਰਮਿਟਾਂ ਦੇ ਨਿਯਮਾਂ ‘ਚ ਅਹਿਮ ਸੋਧ ਕੀਤੀ ਹੈ। ਨਵੀਆਂ ਹਦਾਇਤਾਂ ਮੁਤਾਬਕ, ਹੁਣ ਇਹ ਵਰਕ ਪਰਮਿਟ ਸਿਰਫ਼ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹੀ ਮਿਲੇਗਾ ਜੋ ਪਹਿਲਾਂ ਤੋਂ ਹੀ ਉਸ ਕੰਪਨੀ ਵਿੱਚ ਕਿਸੇ ਹੋਰ ਦੇਸ਼ ‘ਚ ਕੰਮ ਕਰ ਰਹੇ ਹਨ। ਜੇਕਰ ਕਿਸੇ ਵਿਦੇਸ਼ੀ ਨਾਗਰਿਕ ਦੀ ਨੌਕਰੀ ਸਿਰਫ਼ ਕੈਨੇਡਾ ਪਹੁੰਚਣ ‘ਤੇ ਹੀ ਸ਼ੁਰੂ ਹੁੰਦੀ ਹੈ, ਤਾਂ ਉਹ ਇਸ ਪਰਮਿਟ ਲਈ ਯੋਗ ਨਹੀਂ ਹੋਵੇਗਾ। ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਉਂਦੇ ਹੀ ਨੌਕਰੀ ਸ਼ੁਰੂ ਕਰਨ ਨਾਲ ਕੈਨੇਡੀਅਨ ਰੁਜ਼ਗਾਰਦਾਤਾ ਜਾਂ ਵਿਦੇਸ਼ੀ ਨਾਗਰਿਕ ਵਿਚਕਾਰ ਗਿਆਨ ਜਾਂ ਤਜਰਬੇ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ। ਪੁਰਾਣੀਆਂ ਹਦਾਇਤਾਂ ਵਿੱਚ ਇਸ ਸਰਤ ਦਾ ਕੋਈ ਜ਼ਿਕਰ ਨਹੀਂ ਸੀ। ‘ਰੈਸੀਪ੍ਰੋਕਲ ਇੰਪਲਾਇਮੈਂਟ’ ਦਾ ਨਿਯਮ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਦਿੰਦਾ ਹੈ ਜੋ ਅਜਿਹਾ ਕੰਮ ਕਰਨ ਦਾ ਇਰਾਦਾ ਰੱਖਦੇ ਹਨ, ਜਿਸ ਨਾਲ ਦੂਜੇ ਦੇਸ਼ਾਂ ਵਿੱਚ ਕੈਨੇਡੀਅਨ ਨਾਗਰਿਕਾਂ ਜਾਂ ਪੱਕੇ ਵਸਨੀਕਾਂ ਲਈ ਬਰਾਬਰ ਦੇ ਰੁਜ਼ਗਾਰ ਦੇ ਮੌਕੇ ਬਣੇ ਰਹਿੰਦੇ ਹਨ। ਇਹ ਆਮ ਤੌਰ ‘ਤੇ ਬਹੁ-ਰਾਸ਼ਟਰੀ ਕੰਪਨੀਆਂ, ਵਿਦਿਅਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ ਲਈ ਲਾਗੂ ਹੁੰਦਾ ਹੈ। ਨਵੀਆਂ ਹਦਾਇਤਾਂ ਇਹ ਵੀ ਸਪੱਸ਼ਟ ਕਰਦੀਆਂ ਹਨ ਕਿ ਇਹ ਆਦਾਨ-ਪ੍ਰਦਾਨ ਸਿੱਧੇ ਤੌਰ ‘ਤੇ ਦੋ ਦੇਸ਼ਾਂ ਵਿਚਕਾਰ ਹੋਣਾ ਜ਼ਰੂਰੀ ਨਹੀਂ ਹੈ; ਇੱਕ ਮਲਟੀਨੈਸ਼ਨਲ ਕੰਪਨੀ ਦੁਨੀਆ ਭਰ ਦੇ ਆਪਣੇ ਵੱਖ-ਵੱਖ ਦਫ਼ਤਰਾਂ ਰਾਹੀਂ ਕੈਨੇਡੀਅਨਾਂ ਲਈ ਮੌਕੇ ਪੈਦਾ ਕਰਕੇ ਵੀ ਇਹ ਸ਼ਰਤ ਪੂਰੀ ਕਰ ਸਕਦੀ ਹੈ।

ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ 48 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ’ਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਅਤੇ ਠੱਗੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਸਾਬਤ ਹੋਇਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਰੋਸ਼ਨ ਸ਼ਾਹ ਮੂਲ ਰੂਪ ਵਿੱਚ ਭਾਰਤੀ ਨਾਗਰਿਕ ਹੈ, ਜੋ ਕੈਨੇਡਾ ਦੇ ਇੱਕ ਕਾਲਜ ਵਿੱਚ ਪੜ੍ਹਾਈ ਕਰਨ ਲਈ ਸਟੱਡੀ ਵੀਜ਼ੇ ’ਤੇ ਆਇਆ ਸੀ। ਇਸ ਤੋਂ ਬਾਅਦ ਉਹ ਵਿਜ਼ੀਟਰ ਵੀਜ਼ਾ ਲੈ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ, ਜਿੱਥੇ ਉਸ ਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ। ਜਾਂਚ ਏਜੰਸੀਆਂ ਨੇ ਖ਼ੁਲਾਸਾ ਕੀਤਾ ਕਿ ਰੋਸ਼ਨ ਸ਼ਾਹ ਅਤੇ ਭਾਰਤ ਵਿੱਚ ਬੈਠੇ ਉਸਦੇ ਸਾਥੀ ਅਮਰੀਕੀ ਬਜ਼ੁਰਗਾਂ ਨੂੰ ਫ਼ੋਨ ਕਰਦੇ ਸਨ ਅਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਵੱਡੇ ਅਪਰਾਧਾਂ ਵਿੱਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਕਦੀ ਅਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਸਭ ਵਾਸ਼ਿੰਗਟਨ ਡੀ.ਸੀ. ਦੇ ਸੇਫ਼ ਡਿਪਾਜ਼ਿਟ ਬਾਕਸ ਵਿੱਚ ਰੱਖਣ ਲਈ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ।

ਕੈਨੇਡਾ ਦੇ ਸਰੀ ਨਾਲ ਸੰਬੰਧਿਤ ਓਲੰਪਿਕ ਪਹਿਲਵਾਨ ਅਮਰਵੀਰ ਢੇਸੀ ਨੂੰ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸਪੋਰਟ ਇੰਟੀਗ੍ਰਿਟੀ ਕੈਨੇਡਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਮਰਵੀਰ ਢੇਸੀ ਵਿਰੁੱਧ 12 ਮਹੀਨਿਆਂ ਦੇ ਅੰਦਰ ਖਿਡਾਰੀਆਂ ਲਈ ਲਾਜ਼ਮੀ “ਵੇਅਰਅਬਾਊਟਸ” ਜਾਣਕਾਰੀ ਨਾ ਦੇਣ ਦੇ ਤਿੰਨ ਪੁਸ਼ਟੀਸ਼ੁਦਾ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਮੰਨਿਆ ਗਿਆ। ਸੰਸਥਾ ਵੱਲੋਂ ਭੇਜੇ ਗਏ ਨੋਟਿਸ ਤੋਂ ਬਾਅਦ ਢੇਸੀ ਨੇ ਸੁਣਵਾਈ ਦੀ ਮੰਗ ਕੀਤੀ ਸੀ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਲੰਘਣਾ ਹੋਈ ਹੈ ਜਾਂ ਨਹੀਂ ਅਤੇ ਕੀ ਪ੍ਰਸਤਾਵਿਤ ਸਜ਼ਾ ਨੂੰ ਘਟਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। ਹਾਲਾਂਕਿ, 9 ਜੂਨ ਨੂੰ ਆਰਬਿਟਰੇਟਰ ਕੈਰੋਲ ਰੌਬਰਟਸ ਨੇ ਉਲੰਘਣਾ ਦੀ ਪੁਸ਼ਟੀ ਕਰਦਿਆਂ ਦੋ ਸਾਲ ਦੀ ਪਾਬੰਦੀ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ। ਅਮਰਵੀਰ ਢੇਸੀ ‘ਤੇ ਪਹਿਲਾਂ ਹੀ ਅਸਥਾਈ ਮੁਅੱਤਲੀ ਲਾਗੂ ਕੀਤੀ ਜਾ ਚੁੱਕੀ ਸੀ ਅਤੇ ਇਹ ਪਾਬੰਦੀ 30 ਮਾਰਚ 2028 ਤੱਕ ਜਾਰੀ ਰਹੇਗੀ। ਪਾਬੰਦੀ ਦੇ ਸਮੇਂ ਦੌਰਾਨ ਢੇਸੀ ਕੈਨੇਡੀਅਨ ਐਂਟੀ-ਡੋਪਿੰਗ ਪ੍ਰੋਗਰਾਮ ਜਾਂ ਵਿਸ਼ਵ ਐਂਟੀ-ਡੋਪਿੰਗ ਕੋਡ ਦੇ ਅਧੀਨ ਆਉਣ ਵਾਲੀਆਂ ਕਿਸੇ ਵੀ ਖੇਡ ਗਤੀਵਿਧੀਆਂ ਵਿੱਚ ਕਿਸੇ ਵੀ ਭੂਮਿਕਾ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਾਟ ਸਟ੍ਰੀਟ ਸਥਿਤ ‘ਰਹਿਮਾ ਇਸਲਾਮਿਕ ਸੈਂਟਰ’ ਮਸਜਿਦ ਨੂੰ ਬੁੱਧਵਾਰ ਰਾਤ ਨਿਸ਼ਾਨਾ ਬਣਾਇਆ ਗਿਆ, ਜਿਸ ਦੌਰਾਨ ਇਮਾਰਤ ਦੇ ਸ਼ੀਸ਼ਿਆਂ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਘਟਨਾ ਦੇ ਸਮੇਂ ਮਸਜਿਦ ਦੇ ਅੰਦਰ ਕਈ ਲੋਕ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਭਾਈਚਾਰੇ ਦੇ ਆਗੂਆਂ ਅਨੁਸਾਰ, ਗੱਡੀ ਵਿੱਚ ਆਏ ਦੋ ਵਿਅਕਤੀਆਂ ਨੇ ਮਸਜਿਦ ‘ਤੇ ਫਾਇਰਿੰਗ ਕੀਤੀ, ਅਤੇ ਬਾਅਦ ਵਿੱਚ ਪੈਦਲ ਆਏ ਦੋ ਸ਼ਖਸਾਂ ਨੇ ਭਾਰੀ ਵਸਤੂ ਨਾਲ ਸ਼ੀਸ਼ੇ ਭੰਨ ਦਿੱਤੇ। ਮਸਜਿਦ ਦੇ ਇਮਾਮ ਫੈਸਲ ਆਦਮ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਇਸ ਘਟਨਾ ਨੇ ਸੰਗਤ ਦੀ ਸੁਰੱਖਿਆ ਅਤੇ ਸ਼ਾਂਤੀ ਦੀ ਭਾਵਨਾ ਨੂੰ ਡੂੰਘੀ ਠੇਸ ਪਹੁੰਚਾਈ ਹੈ। ਵਿਨੀਪੈਗ ਪੁਲਿਸ ਮੁਤਾਬਕ, ਸ਼ੱਕੀਆਂ ਨੇ ਘਟਨਾ ਤੋਂ ਪਹਿਲਾਂ ਮਸਜਿਦ ਕੋਲੋਂ ਲੰਘਦਿਆਂ ਨਸਲੀ ਟਿੱਪਣੀਆਂ ਵੀ ਕੀਤੀਆਂ ਸਨ। ਪੁਲਿਸ ਇਸ ਮਾਮਲੇ ਨੂੰ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੀਆਂ ਮਸਜਿਦਾਂ ਦੁਆਲੇ ਗਸ਼ਤ ਵਧਾ ਦਿੱਤੀ ਗਈ ਹੈ। ‘ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼’ ਨੇ ਇਸ ਨੂੰ ਦੇਸ਼ ਭਰ ਵਿੱਚ ਵਧ ਰਹੇ ਇਸਲਾਮੋਫੋਬੀਆ ਦਾ ਚਿੰਤਾਜਨਕ ਹਿੱਸਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਵਿਨੀਪੈਗ ਦੇ ਇੱਕ ਮੱਧ-ਪੂਰਬੀ ਰੈਸਟੋਰੈਂਟ ਦੇ ਸ਼ੀਸ਼ੇ ਤੋੜੇ ਗਏ ਸਨ ਅਤੇ ਇੱਕ ਹੋਰ ਮਸਜਿਦ ‘ਤੇ ਨਫ਼ਰਤੀ ਨਿਸ਼ਾਨ ਬਣਾਇਆ ਗਿਆ ਸੀ। ਮੈਨੀਟੋਬਾ ਦੀ ਸਭਿਆਚਾਰਕ ਮੰਤਰੀ ਨੇਲ਼ੀ ਕੇਨੇਡੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਸਰਕਾਰ ਮਸਜਿਦ ਦੀ ਮੁਰੰਮਤ ਦਾ ਖਰਚਾ ਚੁੱਕੇਗੀ। ਪ੍ਰ

ਕੈਨੇਡਾ ਦੀ ਸੁਪਰੀਮ ਕੋਰਟ ਨੇ ‘ਕਨਫਲਿਕਟ ਆਫ ਇੰਟਰਸਟ ਐਕਟ’ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਰੱਦ ਕਰਦਿਆਂ ਫੈਸਲਾ ਸੁਣਾਇਆ ਹੈ ਕਿ ਜਨਤਕ ਅਹੁਦੇਦਾਰਾਂ ਦੇ ਆਚਰਣ ‘ਤੇ ਐਥਿਕਸ ਕਮਿਸ਼ਨਰ ਦੁਆਰਾ ਲਏ ਗਏ ਫੈਸਲਿਆਂ ਦੀ ਅਦਾਲਤ ਦੁਆਰਾ ਤੱਥਾਂ ਅਤੇ ਕਾਨੂੰਨ ਦੇ ਆਧਾਰ ‘ਤੇ ਸਮੀਖਿਆ ਕੀਤੀ ਜਾ ਸਕਦੀ ਹੈ। ਇਸ ਸਰਬਸੰਮਤੀ ਨਾਲ ਲਏ ਗਏ ਫੈਸਲੇ ਨੇ ਐਕਟ ਦੀ ਧਾਰਾ 66 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜੋ ਪਹਿਲਾਂ ਇਹ ਕਹਿੰਦੀ ਸੀ ਕਿ ਕਮਿਸ਼ਨਰ ਦੇ ਫੈਸਲਿਆਂ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪ੍ਰਸ਼ਾਸਨਿਕ ਸ਼ਕਤੀ ਦੀ ਕਾਨੂੰਨੀ ਸਮੀਖਿਆ ਕਰਨਾ ਅਦਾਲਤਾਂ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਸਾਰੀਆਂ ਮਿਲੀਆਂ ਹੋਈਆਂ ਸ਼ਕਤੀਆਂ ਦੀਆਂ ਸੀਮਾਵਾਂ ਹੁੰਦੀਆਂ ਹਨ। ਇਹ ਮਾਮਲਾ 2021 ਵਿੱਚ ਸ਼ੁਰੂ ਹੋਇਆ ਸੀ ਜਦੋਂ ‘ਡੈਮੋਕ੍ਰੇਸੀ ਵਾਚ’ ਨਾਮਕ ਸੰਸਥਾ ਨੇ ‘ਵੀ ਚੈਰਿਟੀ’ ਸਕੈਂਡਲ ਬਾਰੇ ਤਤਕਾਲੀਨ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਦੇ ਫੈਸਲੇ ਵਿਰੁੱਧ ਅਦਾਲਤ ਦਾ ਰੁੱਖ ਕੀਤਾ ਸੀ। ਉਦੋਂ ਲਿਬਰਲ ਸਰਕਾਰ ਨੇ ਵੀ ਚੈਰਿਟੀ ਨੂੰ 900 ਮਿਲੀਅਨ ਡਾਲਰ ਦੇ ਵਿਦਿਆਰਥੀ ਪ੍ਰੋਗਰਾਮ ਲਈ 43 ਮਿਲੀਅਨ ਡਾਲਰ ਦਾ ਠੇਕਾ ਦਿੱਤਾ ਸੀ। ਜਾਂਚ ਤੋਂ ਬਾਅਦ ਕਮਿਸ਼ਨਰ ਨੇ ਤਤਕਾਲੀ ਵਿੱਤ ਮੰਤਰੀ ਬਿਲ ਮੋਰਨੋ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਰਾਹਤ ਦੇ ਦਿੱਤੀ ਸੀ।

‘ਸਟੈਟਿਸਟਿਕਸ ਕੈਨੇਡਾ’ ਦੀ ਹਾਲੀਆ ਰਿਪੋਰਟ ਅਨੁਸਾਰ ਕੈਨੇਡਾ ਦੇ ਕਾਮੇ ਆਪਣੀ ਨੌਕਰੀ ਵਿੱਚ ‘ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ’ ਦੀ ਵਰਤੋਂ ਤੇਜ਼ੀ ਨਾਲ ਕਰ ਰਹੇ ਹਨ। ਅੰਕੜਿਆਂ ਮੁਤਾਬਕ, 93.4% ਕਾਮੇ ਏ ਆਈ ਟੂਲਜ਼ ਤੋਂ ਜਾਣੂ ਹਨ ਅਤੇ ਲਗਭਗ 35.9% ਕਾਮਿਆਂ ਨੇ ਪਿਛਲੇ 12 ਮਹੀਨਿਆਂ ਵਿੱਚ ਆਪਣੇ ਮੁੱਖ ਕੰਮ ਲਈ ਏ ਆਈ ਦੀ ਵਰਤੋਂ ਕੀਤੀ ਹੈ। ਰਿਪੋਰਟ ਵਿੱਚ ਕੰਮਕਾਜ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਡਾਕਟਰ, ਅਧਿਆਪਕ ਤੇ ਇੰਜੀਨੀਅਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 53.8% ਲੋਕ ਏ ਆਈ ਦਾ ਇਸਤੇਮਾਲ ਕਰ ਰਹੇ ਹਨ। ਬਦਲਾਅ ਦੇ ਜੋਖਮ ਵਾਲੇ ਖੇਤਰ, ਜਿੱਥੇ ਏ ਆਈ ਕੰਮ ਨੂੰ ਬਦਲ ਸਕਦਾ ਹੈ, ਜਿਵੇਂ ਰੀਟੇਲ, ਆਫਿਸ ਸਪੋਰਟ, ਸਾਫਟਵੇਅਰ ਡਿਵੈਲਪਮੈਂਟ ਅਤੇ ਅਕਾਊਂਟਿੰਗ ਵਿੱਚ 45.9% ਕਾਮੇ ਏ ਆਈ ਦੀ ਵਰਤੋਂ ਕਰਦੇ ਹਨ। ਸਕਿਲਡ ਟ੍ਰੇਡਜ਼ ਅਤੇ ਇਮਰਜੈਂਸੀ ਸੇਵਾਵਾਂ ਵਿੱਚ ਏ ਆਈ ਦੀ ਵਰਤੋਂ ਸਭ ਤੋਂ ਘੱਟ 14.2% ਹੈ। ਸਭ ਤੋਂ ਵੱਧ ਏ ਆਈ ਦੀ ਵਰਤੋਂ ਮੈਨੇਜਮੈਂਟ 75.1% ਅਤੇ ਸਾਇੰਸ ਖੇਤਰ ਵਿਚ 67.5% ਕਾਮਿਆਂ ਵੱਲੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਟ੍ਰਾਂਸਪੋਰਟ, ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ਨਾਲ ਜੁੜੇ ਖੇਤਰਾਂ ਵਿੱਚ ਇਹ ਵਰਤੋਂ 15% ਤੋਂ 17% ਦੇ ਵਿਚਕਾਰ ਹੀ ਹੈ। ਸਰਕਾਰੀ ਖੇਤਰ ਦੇ 41.2% ਕਰਮਚਾਰੀ ਏ ਆਈ ਦੀ ਵਰਤੋਂ ਕਰਦੇ ਹਨ, ਜੋ ਕਿ ਨਿਜੀ ਖੇਤਰ 33.4% ਨਾਲੋਂ ਵੱਧ ਹੈ। ਉਮਰ ਦੇ ਹਿਸਾਬ ਨਾਲ, 25 ਤੋਂ 54 ਸਾਲ ਦੇ 56.9% ਕਾਮੇ ਏ ਆਈ ਟੂਲਜ਼ ਦੀ ਵਰਤੋਂ ਕਰਦੇ ਹਨ, ਜਦਕਿ 55 ਸਾਲ ਤੋਂ ਵੱਧ ਉਮਰ ਦੇ 45.3% ਅਤੇ 15 ਤੋਂ 24 ਸਾਲ ਦੇ 39.1% ਨੌਜਵਾਨ ਏ ਆਈ ਦੀ ਵਰਤੋਂ ਕਰਦੇ ਹਨ। ਏ ਆਈ ਵਰਤਣ ਵਾਲੇ 63.5% ਕਾਮਿਆਂ ਨੇ ਦੱਸਿਆ ਕਿ ਉਹ ਕੁਝ ਖਾਸ ਕੰਮਾਂ ਲਈ ਹੀ ਇਸ ਦੀ ਵਰਤੋਂ ਕਰਦੇ ਹਨ। ਨਿਯਮਤ ਵਰਤੋਂ ਕਰਨ ਵਾਲਿਆਂ ਵਿੱਚੋਂ 31.4% ਰੋਜ਼ਾਨਾ ਅਤੇ 38.3% ਹਫ਼ਤੇ ਵਿੱਚ ਕੁਝ ਵਾਰ ਏ ਆਈ ਟੂਲਜ਼ ਦੀ ਮਦਦ ਲੈਂਦੇ ਹਨ।

ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਇੱਕ ‘ਸਟ੍ਰੈਟੇਜਿਕ ਐਕਸਪੋਰਟਸ ਆਫਿਸ’ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਕੈਨੇਡੀਅਨ ਕਾਰੋਬਾਰਾਂ ਨੂੰ ਵਿਦੇਸ਼ਾਂ ਵਿੱਚ ਲਾਭਦਾਇਕ ਇਕਰਾਰਨਾਮੇ ਹਾਸਲ ਕਰਨ ਵਿੱਚ ਮਦਦ ਕਰਨਾ ਹੈ, ਤਾਂ ਜੋ ਅਮਰੀਕਾ ‘ਤੇ ਨਿਰਭਰਤਾ ਘਟਾ ਕੇ ਵਪਾਰ ਦਾ ਪਸਾਰ ਕੀਤਾ ਜਾ ਸਕੇ। ਮੰਤਰੀ ਸਿੱਧੂ ਨੇ ਦੱਸਿਆ ਕਿ ਇਹ ਦਫ਼ਤਰ ਕੈਨੇਡੀਅਨ ਕਾਰੋਬਾਰਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ‘ਸਰਕਾਰੀ ਪੱਧਰ ਦੇ ਡੀਲਮੇਕਰ’ ਵਜੋਂ ਕੰਮ ਕਰੇਗਾ। ਇਸ ਵਿੱਚ ਕੂਟਨੀਤਕ, ਵਿੱਤੀ ਅਤੇ ਉਦਯੋਗਿਕ ਮਾਹਰ ਸ਼ਾਮਲ ਹੋਣਗੇ, ਜੋ ਕੈਨੇਡੀਅਨ ਕੰਪਨੀਆਂ ਨੂੰ ਦੁਨੀਆ ਭਰ ਦੇ ਵੱਡੇ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਅਤੇ ਵੱਡੇ ਠੇਕੇ ਜਿੱਤਣ ਵਿੱਚ ਮਦਦ ਕਰਨਗੇ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਬਰਾਮਦਾਂ ‘ਤੇ 50 ਫੀਸਦੀ ਤੱਕ ਦੇ ਨਵੇਂ ਟੈਰਿਫ ਲਗਾਉਣ ਦਾ ਖ਼ਤਰਾ ਮੰਡਰਾ ਰਿਹਾ ਹੈ, ਜੋ ਅਗਲੇ ਮਹੀਨੇ 19 ਅਗਸਤ ਤੋਂ ਲਾਗੂ ਹੋ ਸਕਦੇ ਹਨ। ਟਰੰਪ ਨੇ ਅਮਰੀਕੀ ਸ਼ਰਾਬ ਦੇ ਬਾਈਕਾਟ, ਵਾਹਨਾਂ ਦੇ ਪੁਰਜ਼ਿਆਂ ‘ਤੇ ਕੈਨੇਡਾ ਦੇ ਜਵਾਬੀ ਟੈਰਿਫ ਅਤੇ ਡੇਅਰੀ ਆਯਾਤ ਕੋਟੇ ਨੂੰ ਆਧਾਰ ਬਣਾ ਕੇ ਤਿੰਨ ਕਾਰਜਕਾਰੀ ਹੁਕਮਾਂ ‘ਤੇ ਦਸਤਖਤ ਕੀਤੇ ਹਨ। ਅਕਤੂਬਰ 2025 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਕੀਤੀ ਜਾਣ ਵਾਲੀ ਬਰਾਮਦ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨਾਲ ਕੈਨੇਡੀਅਨ ਅਰਥਵਿਵਸਥਾ ਵਿੱਚ $300 ਅਰਬ ਡਾਲਰ ਦਾ ਵਾਧਾ ਹੋਣ ਦੀ ਉਮੀਦ ਹੈ। ਮੰਤਰੀ ਸਿੱਧੂ ਅਨੁਸਾਰ, ਜੇਕਰ ਸਾਡੇ ਕੋਲ ਇੱਕੋ ਗਾਹਕ ਹੋਵੇਗਾ ਤਾਂ ਕੀਮਤ ਉਹ ਤੈਅ ਕਰੇਗਾ, ਪਰ ਹੋਰ ਬਾਜ਼ਾਰ ਮਿਲਣ ਨਾਲ ਕੈਨੇਡੀਅਨ ਉਦਯੋਗਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਸਵਾਲ ‘ਤੇ ਕਿ ਮੌਜੂਦਾ ਸਰਕਾਰੀ ਸੰਸਥਾਵਾਂ ਇਹ ਕੰਮ ਕਿਉਂ ਨਹੀਂ ਕਰ ਸਕਦੀਆਂ, ਸਿੱਧੂ ਨੇ ਕਿਹਾ ਕਿ ਤਾਲਮੇਲ ਦੀ ਘਾਟ ਕਾਰਨ ਕੈਨੇਡਾ ਅਕਸਰ ਵਿਦੇਸ਼ੀ ਸੌਦਿਆਂ ਵਿੱਚ ਦੂਜੇ ਦੇਸ਼ਾਂ ਤੋਂ ਪੱਛੜ ਜਾਂਦਾ ਸੀ। ਨਵਾਂ ਦਫ਼ਤਰ ਵਿਦੇਸ਼ੀ ਸਮਝੌਤਿਆਂ ਲਈ ਸਹੀ ਅਤੇ ਬਿਹਤਰ ਤਾਲਮੇਲ ਯਕੀਨੀ ਬਣਾਏਗਾ।

The post ਪੈਰਿਸ ਓਲੰਪਿਕ ਭਲਵਾਨ ਅਮਰਵੀਰ ਢੇਸੀ ‘ਤੇ ਲਗਾਈ ਪਾਬੰਦੀ!  CANADA NEWS BULLETIN appeared first on TV Punjab | Punjabi News Channel.

ਕੈਨੇਡਾ ‘ਚ ਪੱਕੇ ਹੋਣ ਲਈ ਕੀਤੇ ਜਾ ਰਹੇ ‘ਸੌਦੇਬਾਜ਼ੀ ਵਾਲੇ ਵਿਆਹ’! CANADA NEWS BULLETIN
VANCOUVER: ਕੈਨੇਡਾ ਨੇ ਆਪਣੇ ਵਿਸ਼ਵ ਪ੍ਰਸਿੱਧ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਬਰਕਰਾਰ ਰੱਖਦਿਆਂ ਕਾਨੂੰਨੀ ਸ਼ਰਤਾਂ ਦੀ ਪਾਲਣਾ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਜਨਵਰੀ ਤੋਂ 30 ਜੂਨ 2026 ਦਰਮਿਆਨ 10,607 ਅਯੋਗ ਵਿਅਕਤੀਆਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ। ਇਹ ਕਾਰਵਾਈਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਨਿਯਮਾਂ ਦੀ ਸ਼ੁੱਧਤਾ ਬਣਾਏ ਰੱਖਣ ਲਈ ਕੀਤੀਆਂ ਗਈਆਂ ਹਨ।  ਦੇਸ਼ ਵਿੱਚੋਂ ਕੱਢੇ ਗਏ ਕੁੱਲ ਵਿਅਕਤੀਆਂ ਵਿੱਚੋਂ ਅੱਧੇ ਤੋਂ ਵੱਧ ਯਾਨੀ 5,467 ਕਿਊਬੈਕ ਸੂਬੇ ਨਾਲ ਸਬੰਧਤ ਸਨ। ਇਸ ਤੋਂ ਬਾਅਦ ਗ੍ਰੇਟਰ ਟੋਰਾਂਟੋ ਏਰੀਆ 2,674 ਡਿਪੋਰਟੇਸ਼ਨ ਨਾਲ ਦੂਜੇ ਨੰਬਰ ‘ਤੇ ਰਿਹਾ। ਬਾਕੀ ਮਾਮਲੇ ਪੈਸੀਫਿਕ, ਪ੍ਰੇਰੀ ਅਤੇ ਓਨਟਾਰੀਓ ਦੇ ਹੋਰ ਹਿੱਸਿਆਂ ਵਿੱਚ ਦਰਜ ਕੀਤੇ ਗਏ। ਜ਼ਿਆਦਾਤਰ ਕਾਰਵਾਈਆਂ ਅਪਰਾਧਿਕ ਮਾਮਲਿਆਂ ਦੀ ਬਜਾਏ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਾਰਨ ਹੋਈਆਂ ਹਨ। ਇਸ ਵਿੱਚ 8,551 ਅਜਿਹੇ ਰਿਫਿਊਜੀ ਦਾਅਵੇਦਾਰ ਅਤੇ 1,303 ਗੈਰ-ਦਾਅਵੇਦਾਰ ਸ਼ਾਮਲ ਹਨ, ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਅਪਰਾਧਿਕ ਮਾਮਲਿਆਂ ਵਿੱਚ 624, ਧੋਖਾਧੜੀ ਤੇ ਗਲਤ ਜਾਣਕਾਰੀ ਕਾਰਨ 55, ਅਤੇ ਸੰਗਠਿਤ ਅਪਰਾਧ ਕਾਰਨ 41 ਲੋਕਾਂ ਨੂੰ ਡਿਪੋਰਟ ਕੀਤਾ ਗਿਆ। ਦੇਸ਼ ‘ਚੋਂ ਕੱਢੇ ਗਏ ਲੋਕਾਂ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ 3,323 ਰਹੀ। ਇਸ ਤੋਂ ਬਾਅਦ ਮੈਕਸੀਕੋ 1,573, ਹੈਤੀ 431, ਅਮਰੀਕਾ 372 ਅਤੇ ਕੋਲੰਬੀਆ 354 ਦਾ ਨੰਬਰ ਆਉਂਦਾ ਹੈ। ਸੀਬੀਐੱਸਏ ਮੁਤਾਬਕ, ਡਿਪੋਰਟੇਸ਼ਨ ਹੁਕਮ ਉਦੋਂ ਜਾਰੀ ਹੁੰਦੇ ਹਨ ਜਦੋਂ ਰਿਫਿਊਜੀ ਦਾਅਵਾ ਰੱਦ ਹੋ ਜਾਵੇ, ਅਪਰਾਧਿਕ ਮਾਮਲੇ ਸਾਹਮਣੇ ਆਉਣ, ਜਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਵੇ। ਇਹ ਕਾਰਵਾਈ ਇਮੀਗ੍ਰੇਸ਼ਨ ਪ੍ਰਣਾਲੀ ਦਾ ਭਰੋਸਾ ਬਣਾਈ ਰੱਖਣ ਲਈ ਜ਼ਰੂਰੀ ਹੈ।

ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ‘ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ ਨੇ 24 ਜੁਲਾਈ ਨੂੰ ਨਵੀਆਂ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਿਨੈਕਾਰਾਂ ਕੋਲ ਆਪਣੀ ਪੜ੍ਹਾਈ ਦੌਰਾਨ ਖਰਚਾ ਚਲਾਉਣ ਲਈ ਵੈਧ ਅਤੇ ਪੂਰੇ ਵਿੱਤੀ ਸਾਧਨ ਮੌਜੂਦ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਰੇਕ ਬਿਨੈਕਾਰ ਦੇ ਫੰਡਾਂ ਦੀ ਕੁੱਲ ਰਕਮ ਦੇ ਨਾਲ-ਨਾਲ ਉਨ੍ਹਾਂ ਦੇ ਆਮਦਨ ਸਰੋਤ ਦੀ ਵੀ ਗੰਭੀਰਤਾ ਨਾਲ ਜਾਂਚ ਕਰਨ। ਅਧਿਕਾਰੀ ਵਿਦਿਆਰਥੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਹੋਰ ਵਿੱਤੀ ਅਤੇ ਰੋਜ਼ਗਾਰ ਦਸਤਾਵੇਜ਼ ਮੰਗ ਸਕਦੇ ਹਨ। ਪਹਿਲਾਂ ਮੰਗੀ ਜਾਣ ਵਾਲੀ 4 ਮਹੀਨਿਆਂ ਦੀ ਬੈਂਕ ਸਟੇਟਮੈਂਟ ਦੀ ਥਾਂ ਹੁਣ 6 ਮਹੀਨਿਆਂ ਦੀ ਸਟੇਟਮੈਂਟ ਦਿਖਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ, ਪੈਨਸ਼ਨ ਅਤੇ ਕਿਰਾਏ ਦੀ ਆਮਦਨ ਨੂੰ ਵੈਧ ਸਬੂਤ ਮੰਨਿਆ ਜਾਵੇਗਾ, ਜਦੋਂ ਕਿ ਬੈਂਕ ਡਰਾਫਟਾਂ ਨੂੰ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ। ਸਟੱਡੀ ਪਰਮਿਟ ਵਿੱਚ ਵਾਧਾ ਚਾਹੁਣ ਵਾਲੇ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਅਗਲੇ ਇੱਕ ਸਾਲ ਦਾ ਖਰਚਾ ਚੁੱਕਣ ਲਈ ਲੋੜੀਂਦੇ ਫੰਡ ਹਨ।

ਕੈਨੇਡਾ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਸ ਦੀ ਤਾਜ਼ਾ ਮਿਸਾਲ ਟੋਰਾਂਟੋ ਵਿੱਚ ਦੇਖਣ ਨੂੰ ਮਿਲੀ ਹੈ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਵੱਲੋਂ ਨੌਕਰੀਆਂ ਲਈ ਕੱਢੇ ਗਏ ਇਸ਼ਤਿਹਾਰ ਉੱਤੇ ਹੈਰਾਨੀਜਨਕ ਤੌਰ ‘ਤੇ ਲਗਪਗ 50,000 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਦੇ 17 ਫ਼ੀਸਦੀ ਦੇ ਖ਼ਤਰਨਾਕ ਪੱਧਰ ਤੱਕ ਪਹੁੰਚਣ ਨੇ ਨੌਜਵਾਨ ਵਰਗ ਦੇ ਭਵਿੱਖ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੇ ਐਨਰਕੇਅਰ ਸੈਂਟਰ ਵਿਚ ਲੱਗੇ ਸਾਲਾਨਾ ਜੌਬ ਫੇਅਰ ਦੌਰਾਨ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਮੁਤਾਬਕ ਉਨ੍ਹਾਂ ਕੋਲ ਕੁੱਲ ਮਿਲਾ ਕੇ ਲਗਪਗ 5,000 ਅਸਾਮੀਆਂ ਹਨ, ਜਿਨ੍ਹਾਂ ਵਿੱਚ ਕੈਸ਼ੀਅਰ, ਰਿਟੇਲ ਸਟਾਫ਼, ਗੇਮ ਅਟੈਂਡੈਂਟ, ਫੂਡ ਸਰਵਿਸ ਅਤੇ ਗਾਈਡਾਂ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ 50,000 ਤੋਂ ਵੱਧ ਆਨਲਾਈਨ ਅਰਜ਼ੀਆਂ ਦਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਨੌਕਰੀ ਲਈ ਸਿੱਧਾ ਮੁਕਾਬਲਾ ਲਗਪਗ 10 ਉਮੀਦਵਾਰਾਂ ਵਿੱਚ ਹੈ। ਇਹ ਅੰਕੜੇ ਸਿਰਫ਼ ਇੱਕ ਮੇਲੇ ਦੀ ਕਹਾਣੀ ਨਹੀਂ ਹਨ, ਸਗੋਂ ਕੈਨੇਡਾ ਵਿੱਚ ਐਂਟਰੀ-ਪੱਧਰ ਦੀਆਂ ਨੌਕਰੀਆਂ ਦੇ ਬਾਜ਼ਾਰ ਦੀ ਖ਼ਸਤਾ ਹਾਲਤ ਨੂੰ ਬਿਆਨ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਗੁਜ਼ਾਰਾ ਕਰਨ ਲਈ ਪਾਰਟ-ਟਾਈਮ ਕੰਮ ਲੱਭ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਹੁਣ ਮਾਮੂਲੀ ਨੌਕਰੀ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ। ਅੰਕੜੇ ਦੱਸਦੇ ਹਨ ਕਿ ਜੀਟੀਏ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਸਾਲ ਅਪ੍ਰੈਲ ਵਿੱਚ ਲਗਪਗ 17 ਫ਼ੀਸਦੀ ਤੱਕ ਜਾ ਪਹੁੰਚੀ ਸੀ।

ਕੈਨੇਡਾ ਦੇ ‘ਦ ਗਲੋਬ ਐਂਡ ਮੇਲ’ ਅਤੇ ‘ਟੋਰਾਂਟੋ ਸਨ’ ਦੀਆਂ ਰਿਪੋਰਟਾਂ ਅਨੁਸਾਰ, ਕੈਨੇਡਾ ਜਾਣ ਦੇ ਚਾਹਵਾਨ ਕਈ ਭਾਰਤੀ ਵਿਦਿਆਰਥੀ ਆਪਣੇ ਸਾਥੀਆਂ ਨੂੰ ‘ਸਪਾਊਸਲ ਓਪਨ ਵਰਕ ਪਰਮਿਟ’ ਦਿਵਾਉਣ ਅਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਣ ਲਈ “ਸੌਦੇਬਾਜ਼ੀ ਵਾਲੇ ਵਿਆਹਾਂ” ਦਾ ਸਹਾਰਾ ਲੈ ਰਹੇ ਸਨ। ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੀ ਸਕੱਤਰ ਹਾਨ ਦੁਆਨ ਨੇ ਮਾਰਚ 2025 ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਉੱਚ ਅਧਿਕਾਰੀਆਂ ਨੂੰ ਈਮੇਲ ਭੇਜ ਕੇ ਇਸ ਗੜਬੜੀ ਬਾਰੇ ਸੁਚੇਤ ਕੀਤਾ ਸੀ। ਦੁਆਨ ਨੇ ਲਿਖਿਆ ਕਿ ਭਾਰਤ ਵਿੱਚ ਅਖ਼ਬਾਰਾਂ ਅਤੇ ਡੇਟਿੰਗ ਐਪਸ ਰਾਹੀਂ ਅਜਿਹੇ ਵਿਆਹਾਂ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ। ‘ਸਪਾਊਸਲ ਓਪਨ ਵਰਕ ਪਰਮਿਟ’ ਪ੍ਰੋਗਰਾਮ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਕੈਨੇਡਾ ‘ਚ ਕੰਮ ਕਰਨ ਦੀ ਇਜਾਜ਼ਤ ਦੇ ਕੇ ਪਰਿਵਾਰ ਦੀ ਵਿੱਤੀ ਮਦਦ ਕਰਨਾ ਸੀ। ਪਰ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਕੈਨੇਡਾ ਸਰਕਾਰ ਨੇ ਨਿਯਮ ਸਖ਼ਤ ਕਰਦਿਆਂ ਜ਼ਿਆਦਾਤਰ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੇ ਸਾਥੀਆਂ ਲਈ ਇਹ ਵੀਜ਼ਾ ਬੰਦ ਕਰ ਦਿੱਤਾ ਅਤੇ ਇਸ ਨੂੰ ਮੁੱਖ ਤੌਰ ‘ਤੇ ਡਾਕਟਰੇਟ ਜਾਂ ਚੋਣਵੇਂ ਮਾਸਟਰਜ਼ ਕੋਰਸਾਂ ਤੱਕ ਸੀਮਤ ਕਰ ਦਿੱਤਾ।

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਕੈਨੇਡਾ ਤੇ ਭਾਰਤ ਸਰਕਾਰ ਤੋਂ ਜਲਦ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦਾ ਆਰੋਪ ਹੈ ਕਿ ਇਕਤਰਫਾ ਪਿਆਰ ਕਰਨ ਵਾਲਾ ਇੱਕ ਪੰਜਾਬੀ ਨੌਜਵਾਨ ਕਾਫ਼ੀ ਸਮੇਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ। ਪਰਿਵਾਰ ਮੁਤਾਬਕ ਇਸ ਸਬੰਧੀ ਪਹਿਲਾਂ ਹੀ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਇਸ ਦੇ ਬਾਵਜੂਦ ਇਹ ਦਰਦਨਾਕ ਵਾਰਦਾਤ ਵਾਪਰ ਗਈ।  ਮ੍ਰਿਤਕਾ ਦੇ ਪਿਤਾ ਹਰਭਜਨ ਸਿੰਘ ਨੇ ਰੋਂਦਿਆਂ ਦੱਸਿਆ ਕਿ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਫਿਰ ਪੀ ਆਰ ਮਿਲਣ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ। 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਵਾਪਸ ਚਲੀ ਗਈ। ਪਰਿਵਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਦਾ ਰਹਿਣ ਵਾਲਾ ਸ਼ਰਨਜੀਤ ਨਾਮ ਦਾ ਨੌਜਵਾਨ ਕਈ ਮਹੀਨਿਆਂ ਤੋਂ ਨਵਨੀਤ ਦਾ ਪਿੱਛਾ ਕਰ ਰਿਹਾ ਸੀ। ਉਹ ਲਗਾਤਾਰ ਫੋਨ ਕਰਦਾ ਸੀ ਅਤੇ ਬੈਂਕ ਤੱਕ ਪਹੁੰਚ ਕੇ ਵੀ ਉਸ ਨੂੰ ਪਰੇਸ਼ਾਨ ਕਰਦਾ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਆਰੋਪੀ ਫਿਰ ਵੀ ਉਸ ਤੱਕ ਪਹੁੰਚ ਗਿਆ।

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਹੁਣ ਡੈਸਟੀਨੇਸ਼ਨ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਣ ਸਕਦੇ ਹਨ। ਅਗਲੇ ਦਿਨਾਂ ’ਚ ਉਨ੍ਹਾਂ ਦੇ ਨਾਂਅ ਦਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਕਾਰਨ ਸੈਰ ਸਪਾਟਾ ਨਿਗਮ ਦੇ ਕੁਝ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਚੋਣ ਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ, ਪਰ ਵਕੀਲ ਵਜੋਂ ਜਗਮੀਤ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਉਨ੍ਹਾਂ ਨੂੰ ਹੋਰਾਂ ਤੋਂ ਕਾਫੀ ਅੱਗੇ ਲੈ ਜਾਂਦੀਆਂ ਹਨ।  ਡੈਸਟੀਨੇਸ਼ਨ ਕੈਨੇਡਾ ਦੇ ਸੀਈਓ ਦਾ ਸਲਾਨਾ ਪੈਕਜ ਕਰੀਬ ਸਾਢੇ ਤਿੰਨ ਲੱਖ ਡਾਲਰ ਯਾਨੀ ਸਵਾ ਤਿੰਨ ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਦਾ ਪਿਛੋਕੜ ਭਾਰਤ ਦੇ ਅਜਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਨਾਲ ਸਬੰਧਤ ਹੈ। ਕਰੀਬ 5 ਦਹਾਕੇ ਪਹਿਲਾਂ ਜਗਮੀਤ ਸਿੰਘ ਦੇ ਪਿਤਾ ਕੈਨੇਡਾ ਆਕੇ ਵਸੇ ਸਨ। ਵਕਾਲਤ ਤੋਂ ਸਿਆਸੀ ਪਿੜ ਵਿੱਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਬਣੇ। ਫਿਰ 2019 ਵਿੱਚ ਵੈਨਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਉਨ੍ਹਾਂ ਦੀ ਪ੍ਰਧਾਨਗੀ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਭਖਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਿਆ। ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜਾਰੀ ਕਾਰਨ ਜਗਮੀਤ ਸਿੰਘ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣਾ ਪਿਆ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ, ਜਿਸ ਵਲੋਂ ਆਲਮੀ ਪੱਧਰ ‘ਤੇ ਵਿਚਰਦੇ ਲੋਕਾਂ ਨੂੰ ਕੈਨੇਡਾ ਯਾਤਰਾ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਕੈਲਗਰੀ ਪੁਲਿਸ ਦੀਆਂ ਖੋਜ ਟੀਮਾਂ ਨੂੰ ਇੱਕ ਬੱਚੇ ਦੀ ਲਾਸ਼ ਮਿਲੀ ਹੈ, ਜੋ 11 ਸਾਲਾ ਲਾਪਤਾ ਬੱਚੇ ਪਾਰਕਰ ਦੀ ਮੰਨੀ ਜਾ ਰਹੀ ਹੈ। ਪਾਰਕਰ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਲਾਪਤਾ ਸੀ। ਪੁਲਿਸ ਚੀਫ਼ ਕੇਟੀ ਮੈਕਲੇਲਨ ਨੇ ਭਰੇ ਮਨ ਨਾਲ ਦੱਸਿਆ ਕਿ ਇੱਕ ਆਮ ਨਾਗਰਿਕ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ‘ਡੀਅਰਫੁੱਟ ਟ੍ਰੇਲ’ ਨੇੜੇ ਸੁਰੰਗਾਂ ਦੇ ਨੈੱਟਵਰਕ ਵਿੱਚੋਂ ਬੱਚੇ ਦੀ ਦੇਹ ਬਰਾਮਦ ਹੋਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਕਰ ‘ਡੀਅਰਫੁੱਟ ਟ੍ਰੇਲ’ ਦੇ ਪੱਛਮੀ ਪਾਸੇ ਇੱਕ ਡੂੰਘੀ ਨਾਲੀ ਰਾਹੀਂ ਹਾਈਵੇਅ ਦੇ ਹੇਠਾਂ ਬਣੀਆਂ ਪਾਈਪਾਂ ਦੇ ਸਿਸਟਮ ਵਿੱਚ ਚਲਾ ਗਿਆ ਸੀ। ਫਾਇਰ ਬ੍ਰਿਗੇਡ ਦੀ ਮਦਦ ਨਾਲ ਉਸ ਦੀ ਦੇਹ ਨੂੰ ਪਾਈਪਾਂ ਦੇ ਅੰਦਰੋਂ ਲਗਭਗ 137 ਤੋਂ 152 ਮੀਟਰ ਦੀ ਡੂੰਘਾਈ ਤੋਂ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਕ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਮਾਮਲੇ ਜਾਂ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ ਹਨ। ਪਾਰਕਰ ਦੀ ਭਾਲ ਲਈ ਕੈਲਗਰੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸ ਵਿੱਚ ਸੈਂਕੜੇ ਪੁਲਿਸ ਅਧਿਕਾਰੀ, ਸਿਖਲਾਈ ਪ੍ਰਾਪਤ ਖੋਜਕਰਤਾ ਅਤੇ ਹਜ਼ਾਰਾਂ ਸਥਾਨਕ ਵਲੰਟੀਅਰ ਸ਼ਾਮਲ ਸਨ। ਪੁਲਿਸ ਨੇ 600 ਤੋਂ ਵੱਧ ਟਿਪਸ ਦੀ ਜਾਂਚ ਕੀਤੀ ਅਤੇ 650 ਤੋਂ ਵੱਧ ਕੈਮਰਿਆਂ ਦੀਆਂ 1,00,000 ਸੀਸੀਟੀਵੀ ਵੀਡੀਓ ਕਲਿੱਪਾਂ ਦੀ ਪੜਤਾਲ ਕੀਤੀ।

ਗਰਮੀਆਂ ਦੇ ਰੁੱਝੇ ਹੋਏ ‘ਲੌਂਗ ਵੀਕੈਂਡ’ ਦੇ ਐਨ ਵਿਚਕਾਰ, ਕੈਨੇਡੀਅਨ ਏਅਰਲਾਈਨ ਵੈਸਟਜੈੱਟ ਦੇ 4,400 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ 72 ਘੰਟਿਆਂ ਦਾ ਹੜਤਾਲੀ ਨੋਟਿਸ ਜਾਰੀ ਕੀਤਾ ਹੈ। ਇਸ ਨਾਲ ਵੀਕੈਂਡ ਦੌਰਾਨ ਉਡਾਣਾਂ ਠੱਪ ਹੋਣ ਦਾ ਵੱਡਾ ਖਦਸ਼ਾ ਬਣ ਗਿਆ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਅਨੁਸਾਰ, ਯੂਨੀਅਨ ਦੇ ਹੜਤਾਲੀ ਨੋਟਿਸ ਤੋਂ ਬਾਅਦ ਏਅਰਲਾਈਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ 72 ਘੰਟਿਆਂ ਦੀ ਤਾਲਾਬੰਦੀ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਹੜਤਾਲ ਦਾ ਨੋਟਿਸ ਦੇਣ ਦਾ ਮਤਲਬ ਇਹ ਨਹੀਂ ਕਿ ਫਲਾਈਟ ਅਟੈਂਡੈਂਟ ਤੁਰੰਤ ਕੰਮ ਬੰਦ ਕਰ ਦੇਣਗੇ, ਪਰ ਜੇਕਰ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਐਤਵਾਰ ਤੋਂ ਹੀ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਸਥਿਤੀ ਨੂੰ ਦੇਖਦਿਆਂ ਵੈਸਟਜੈੱਟ ਨੇ 30 ਜੁਲਾਈ ਤੋਂ 4 ਅਗਸਤ ਦੇ ਵਿਚਕਾਰ ਉਡਾਣਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਫਲਾਈਟ ਬਦਲਣ ਜਾਂ ਰੱਦ ਕਰਨ ਦੀ ਸੁਵਿਧਾ ਦਿੱਤੀ ਹੈ। ਯੂਨੀਅਨ ਅਨੁਸਾਰ ਵਿਵਾਦ ਦਾ ਮੁੱਖ ਮੁੱਦਾ ਜ਼ਮੀਨੀ ਡਿਊਟੀਆਂ ਵਰਗੇ ਕੰਮਾਂ ਲਈ ਭੁਗਤਾਨ ਨਾ ਮਿਲਣਾ ਹੈ। ਦੂਜੇ ਪਾਸੇ, ਵੈਸਟਜੈੱਟ ਦਾ ਕਹਿਣਾ ਹੈ ਕਿ ਸਾਰੇ ਕੰਮਾਂ ਦਾ ਭੁਗਤਾਨ ਘੰਟੇ ਦੇ ਹਿਸਾਬ ਨਾਲ ਨਹੀਂ, ਸਗੋਂ ‘ਕਰੈਡਿਟ ਆਵਰ’ ਸਿਸਟਮ ਰਾਹੀਂ ਕੀਤਾ ਜਾਂਦਾ ਹੈ। ਏਅਰਲਾਈਨ ਮੁਤਾਬਕ ਉਹ ਰੋਜ਼ਾਨਾ 600 ਤੋਂ ਵੱਧ ਉਡਾਣਾਂ ਸੰਚਾਲਿਤ ਕਰਦੀ ਹੈ ਅਤੇ ਕੁੱਝ ਦਿਨਾਂ ਵਿੱਚ 70,000 ਤੋਂ ਵੱਧ ਯਾਤਰੀ ਇਸ ਰਾਹੀਂ ਸਫ਼ਰ ਕਰਦੇ ਹਨ।

ਅਮਰੀਕਾ ਵੱਲੋਂ ਕੈਨੇਡੀਅਨ ਵਸਤੂਆਂ ‘ਤੇ 50 ਫੀਸਦੀ ਤੱਕ ਦੇ ਭਾਰੀ ਟੈਰਿਫ ਲਗਾਉਣ ਵਿੱਚ ਕੁਝ ਹੀ ਹਫ਼ਤੇ ਬਾਕੀ ਰਹਿ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੱਲ ਦਾ ਸਪੱਸ਼ਟ ਜਵਾਬ ਦੇਣ ਤੋਂ ਗੁਰੇਜ਼ ਕੀਤਾ ਹੈ ਕਿ ਕੀ ਕੈਨੇਡਾ ਅਮਰੀਕਾ ਨਾਲ ਵਪਾਰਕ ਗੱਲਬਾਤ ਵਿੱਚ ਆਪਣੇ ਊਰਜਾ ਖੇਤਰ ਨੂੰ ਇੱਕ ਸਮਝੌਤੇ ਜਾਂ ਮੋਹਰੇ ਵਜੋਂ ਵਰਤੇਗਾ ਜਾਂ ਨਹੀਂ। ਰੈੱਡ ਡੀਅਰ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਜਦੋਂ ਇੱਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਕੀ ਉਹ ਵਪਾਰਕ ਵਾਰਤਾ ਵਿੱਚ ਕੈਨੇਡੀਅਨ ਊਰਜਾ ਨੂੰ ਵਰਤਣ ਲਈ ਤਿਆਰ ਹਨ, ਤਾਂ ਕਾਰਨੀ ਨੇ ਕਿਹਾ ਕਿ ਉਹ ਭਵਿੱਖ ਦੀਆਂ ਕਾਰਵਾਈਆਂ ਬਾਰੇ ਅਟਕਲਾਂ ਨਹੀਂ ਲਗਾਉਣਗੇ। ਕਾਰਨੀ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਫਾਇਦੇ ਵਾਲਾ ਹੱਲ ਲੱਭਣ ਲਈ ਗੱਲਬਾਤ ਕਰ ਰਹੇ ਹਾਂ ਅਤੇ ਅਸੀਂ ਸਿਰਫ਼ ਉਹੀ ਸਮਝੌਤਾ ਪ੍ਰਵਾਨ ਕਰਾਂਗੇ ਜੋ ਕੈਨੇਡਾ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਸਾਡੇ ਕੋਲ ਕਈ ਬਦਲ ਮੌਜੂਦ ਹਨ। ਪਰ ਮੈਂ ਇਹ ਨਹੀਂ ਦੱਸਾਂਗਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਧਿਆਨ ਸਮਝੌਤੇ ‘ਤੇ ਪਹੁੰਚਣ ‘ਤੇ ਹੈ, ਜੇਕਰ ਇਹ ਸੰਭਵ ਹੋਵੇ। ਅਮਰੀਕਾ ਨੂੰ ਛੱਡ ਕੇ ਹਰ ਦੇਸ਼ ਕੈਨੇਡਾ ਨਾਲ ਆਪਣਾ ਵਪਾਰ ਵਧਾਉਣਾ ਚਾਹੁੰਦਾ ਹੈ। ਵਾਈਟ ਹਾਊਸ ਦੇ ਅਨੁਸਾਰ, ਅਮਰੀਕਾ 19 ਅਗਸਤ ਤੋਂ ਕੈਨੇਡਾ ਦੀਆਂ ਚੋਣਵੀਆਂ ਵਸਤੂਆਂ ‘ਤੇ 50 ਫੀਸਦੀ ਟੈਰਿਫ ਲਗਾਉਣ ਜਾ ਰਿਹਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਇਹ ਕੈਨੇਡਾ ਦੀਆਂ ਉਸ ਵਿਰੁੱਧ ਵਿਤਕਰੇਪੂਰਨ ਨੀਤੀਆਂ ਦਾ ਜਵਾਬ ਹੈ। ਇਸ ਫੈਸਲੇ ਨਾਲ ਆਟੋਮੋਟਿਵ, ਡੇਅਰੀ ਅਤੇ ਸ਼ਰਾਬ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਕਾਰਨੀ ਨੇ ਪਹਿਲਾਂ ਵੀ ਕਿਹਾ ਸੀ ਕਿ ਕੈਨੇਡਾ ਸਾਰੇ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਸ ਮੁੱਦੇ ‘ਤੇ ਚਰਚਾ ਤੇਜ਼ ਕਰਨ ‘ਤੇ ਸਹਿਮਤੀ ਜਤਾਈ ਹੈ।

The post ਕੈਨੇਡਾ ‘ਚ ਪੱਕੇ ਹੋਣ ਲਈ ਕੀਤੇ ਜਾ ਰਹੇ ‘ਸੌਦੇਬਾਜ਼ੀ ਵਾਲੇ ਵਿਆਹ’!  CANADA NEWS BULLETIN appeared first on TV Punjab | Punjabi News Channel.

ਸਟੂਡੈਂਟਸ ਦੇ ਹੰਝੂਆਂ ਨਾਲ ਨਹੀਂ ਪਸੀਜਿਆ ਕੈਨਡਾ ਸਰਕਾਰ ਦਾ ਦਿਲ! CANADA NEWS BULETIN
VANCOUVER: ‘ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ ਦੇ ਨਵੇਂ ਅੰਕੜਿਆਂ ਮੁਤਾਬਕ, ਇਮੀਗ੍ਰੇਸ਼ਨ ਦੀ ਦਰ ਨੂੰ ਘੱਟ ਕਰਨ ਦੇ ਕੈਨੇਡਾ ਦੇ ਫ਼ੈਸਲੇ ਦਾ ਸਭ ਤੋਂ ਵੱਡਾ ਅਸਰ ਭਾਰਤੀ ਆਵੇਦਕਾਂ ‘ਤੇ ਪੈ ਰਿਹਾ ਹੈ। ਇਸ ਸਾਲ ਜਨਵਰੀ ਤੋਂ ਮਈ ਦਰਮਿਆਨ ਕੈਨੇਡਾ ਨੇ 1,47,260 ਨਵੇਂ ਪੱਕੇ ਨਿਵਾਸੀਆਂ ਨੂੰ ਪ੍ਰਵਾਨਗੀ ਦਿੱਤੀ, ਜੋ ਕਿ 2025 ਦੀ ਇਸੇ ਮਿਆਦ ਦੇ 1,68,800 ਦੇ ਮੁਕਾਬਲੇ 12.5 ਫ਼ੀਸਦੀ ਘੱਟ ਹੈ। ਇਨ੍ਹਾਂ ਪਹਿਲੇ ਪੰਜ ਮਹੀਨਿਆਂ ਵਿੱਚ ਭਾਰਤ ਤੋਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 49,115 ਤੋਂ ਘੱਟ ਕੇ 36,910 ਰਹਿ ਗਈ ਹੈ, ਜੋ ਕਿ ਲਗਭਗ 25 ਫ਼ੀਸਦੀ ਦੀ ਵੱਡੀ ਗਿਰਾਵਟ ਹੈ। ਕੁੱਲ 21,540 ਨਿਵਾਸੀਆਂ ਦੀ ਆਈ ਕਮੀ ਵਿੱਚੋਂ 57 ਫ਼ੀਸਦੀ ਤੋਂ ਵੱਧ ਹਿੱਸਾ ਇਕੱਲੇ ਭਾਰਤੀਆਂ ਦੀ ਗਿਣਤੀ ‘ਚ ਹੋਈ ਘਾਟ ਦਾ ਹੈ। ਮਾਹਰਾਂ ਅਨੁਸਾਰ ਇਹ ਕੋਈ ਹੈਰਾਨੀਜਨਕ ਗੱਲ ਨਹੀਂ ਹੈ, ਕਿਉਂਕਿ ਲੰਬੇ ਸਮੇਂ ਤੋਂ ਕੈਨੇਡਾ ਦੀ ਪੀ ਆਰ ਪ੍ਰਣਾਲੀ ਵਿੱਚ ਭਾਰਤੀਆਂ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਹੈ। ‘ਐਸੋਸੀਏਸ਼ਨ ਫ਼ਾਰ ਕੈਨੇਡੀਅਨ ਸਟੱਡੀਜ਼’ ਦੇ ਪ੍ਰਧਾਨ ਜੈਕ ਜੇਡਵੈਬ ਨੇ ਦੱਸਿਆ ਕਿ ਜਦੋਂ ਸਰਕਾਰ ਕਿਸੇ ਖ਼ਾਸ ਖੇਤਰ ‘ਚ ਕਟੌਤੀ ਕਰਦੀ ਹੈ, ਜਿੱਥੇ ਇੱਕੋ ਦੇਸ਼ ਦਾ ਹਿੱਸਾ ਸਭ ਤੋਂ ਵੱਧ ਹੋਵੇ, ਤਾਂ ਉਸ ਕਟੌਤੀ ਦਾ ਸਭ ਤੋਂ ਵੱਧ ਅਸਰ ਵੀ ਉਸੇ ਦੇਸ਼ ‘ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਇਮੀਗ੍ਰੇਸ਼ਨ ਦੇ ਤੇਜ਼ ਪਸਾਰ ਦੀ ਥਾਂ ਯੋਜਨਾਬੱਧ ਕਟੌਤੀ ਵੱਲ ਵਧ ਰਿਹਾ ਹੈ। ਆਈਆਰਸੀਸੀ ਮੁਤਾਬਕ, ਇਹ ਕਦਮ ਰਿਕਾਰਡ ਇਮੀਗ੍ਰੇਸ਼ਨ ਤੋਂ ਬਾਅਦ ਸਥਿਤੀ ਨੂੰ ਸੰਤੁਲਿਤ ਕਰਨ ਲਈ ਚੁੱਕਿਆ ਗਿਆ ਹੈ। ਵਿਭਾਗ ਦਾ ਟੀਚਾ 2027 ਤੱਕ ਨਵੇਂ ਪੱਕੇ ਨਿਵਾਸੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਕੁੱਲ ਆਬਾਦੀ ਦੇ 1 ਫ਼ੀਸਦੀ ਤੋਂ ਹੇਠਾਂ ਲਿਆਉਣਾ ਹੈ। ਆਈਆਰਸੀਸੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਸ ਦੀ ਪਹਿਲ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿ ਰਹੇ, ਕੰਮ ਕਰ ਰਹੇ ਅਤੇ ਯੋਗਦਾਨ ਪਾ ਰਹੇ ਲੋਕਾਂ ਨੂੰ ਪੱਕੀ ਰਿਹਾਇਸ਼ ਦੇਣ ਦੀ ਹੈ। ਇਹ ਨਵੇਂ ਅੰਕੜੇ ਇੱਕ ਵੱਡੇ ਬਦਲਾਅ ਦੀ ਨਿਸ਼ਾਨਦੇਹੀ ਕਰਦੇ ਹਨ। ਸਾਲ 2020 ਵਿੱਚ 42,875 ਭਾਰਤੀਆਂ ਨੂੰ ਪੀ ਆਰ ਮਿਲੀ ਸੀ, ਜੋ 2023 ਵਿੱਚ ਵਧ ਕੇ ਰਿਕਾਰਡ 1,39,790 ਤੱਕ ਪਹੁੰਚ ਗਈ ਸੀ। ਪਰ ਇਸ ਤੋਂ ਬਾਅਦ, ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨਿਯਮਾਂ ‘ਚ ਕੀਤੀ ਸਖ਼ਤੀ ਕਾਰਨ ਇਸ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਅਮਰੀਕੀ ਜਾਂਚ ਏਜੰਸੀ ‘ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ’ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਚਲਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ ਆਪਣੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਕੀਤਾ ਹੈ। ਐੱਫਬੀਆਈ ਮੁਤਾਬਕ, ਅੰਮ੍ਰਿਤਪਾਲ ਸਿੰਘ ਕੈਨੇਡਾ ਦੇ ਵੈਨਕੂਵਰ ‘ਚ ਅਧਾਰਤ ਰਵਿੰਦਰ ਢੰਡਾ ਸੰਗਠਿਤ ਅਪਰਾਧ ਗਿਰੋਹ ਨਾਲ ਜੁੜਿਆ ਹੋਇਆ ਹੈ। ਇਹ ਅਪਰਾਧਿਕ ਗਿਰੋਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ਾ ਤਸਕਰੀ ਸੰਗਠਨਾਂ ਲਈ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਕਰਦਾ ਹੈ। ਏਜੰਸੀ ਅਨੁਸਾਰ ਅੰਮ੍ਰਿਤਪਾਲ ਸਿੰਘ ‘ਤੇ ਇਸ ਨੈੱਟਵਰਕ ਦੇ ਹਿੱਸੇ ਵਜੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਉੱਤਰੀ ਅਮਰੀਕਾ ‘ਚ ਰਵਿੰਦਰ ਢੰਡਾ ਗੈਂਗ ਦੀਆਂ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਐੱਫਬੀਆਈ ਵੱਲੋਂ ‘ਓਪਰੇਸ਼ਨ ਹਾਰਡਬਾਲ’ ਚਲਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦਾ ਨਾਂ ਇਸੇ ਮੁਹਿੰਮ ਤਹਿਤ ਮੋਸਟ ਵਾਂਟੇਡ ਸੂਚੀ ‘ਚ ਜੋੜਿਆ ਗਿਆ ਹੈ।

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡੀਆਬ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਨੇ ਪਾਸਪੋਰਟ ਰੀਨਿਊ ਕਰਨ ਲਈ ਆਨਲਾਈਨ ਅਪਲਾਈ ਕਰਨ ਵਾਲੇ ਕੈਨੇਡੀਅਨਾਂ ਦੀ ਰੋਜ਼ਾਨਾ ਦੀ ਗਿਣਤੀ ‘ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਸਿਰਫ਼ 2,000 ਲੋਕ ਹੀ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਸਨ, ਪਰ ਹੁਣ ਇਹ ਸੀਮਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ। ਇਹ ਆਨਲਾਈਨ ਸੁਵਿਧਾ ਫਿਲਹਾਲ ਉਨ੍ਹਾਂ ਨਾਗਰਿਕਾਂ ਲਈ ਹੀ ਉਪਲਬਧ ਹੈ, ਜਿਨ੍ਹਾਂ ਦਾ ਪਾਸਪੋਰਟ ਅਗਲੇ ਛੇ ਮਹੀਨਿਆਂ ਵਿੱਚ ਐਕਸਪਾਇਰ ਹੋਣ ਵਾਲਾ ਹੈ ਜਾਂ ਪਹਿਲਾਂ ਹੀ ਐਕਸਪਾਇਰ ਹੋ ਚੁੱਕਾ ਹੈ। ਵੈਨਕੂਵਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡੀਆਬ ਨੇ ਕਿਹਾ ਕਿ ਯੋਗ ਕੈਨੇਡੀਅਨਾਂ ਨੂੰ ਹੁਣ ਆਨਲਾਈਨ ਸਲਾਟ ਦੀ ਉਡੀਕ ਨਹੀਂ ਕਰਨੀ ਪਵੇਗੀ। ਉਹ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਪ੍ਰਕਿਰਿਆ ਤਹਿਤ ਨਾਗਰਿਕਾਂ ਨੂੰ ਕੈਨੇਡਾ ਦੇ ਅੰਦਰੋਂ ਹੀ ਅਪਲਾਈ ਕਰਨਾ ਹੋਵੇਗਾ ਅਤੇ ਕਿਸੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਦੁਆਰਾ ਖਿੱਚੀ ਗਈ ਡਿਜੀਟਲ ਪਾਸਪੋਰਟ ਫੋਟੋ ਤੇ ਜ਼ਰੂਰੀ ਦਸਤਾਵੇਜ਼ ਅੱਪਲੋਡ ਕਰਨੇ ਪੈਣਗੇ। ਮੰਤਰੀ ਨੇ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਇਸ ਸੁਵਿਧਾ ਦਾ ਵਿਸਥਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਕੈਨੇਡੀਅਨਾਂ ਲਈ ਵੀ ਕੀਤਾ ਜਾ ਸਕਦਾ ਹੈ।

ਕੈਨੇਡਾ ਵਿਚ ਭੁੱਖ ਹੜਤਾਲ ’ਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾਂਹ ਕਰਦਿਆਂ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਹੈ ਕਿ ਪੋਸਟ ਗ੍ਰੈਜੁਏਟ ਵਰਕ ਪਰਮਿਟ ਲਈ ਯੋਗਤਾ ਸ਼ਰਤਾਂ ਵਿਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ। ਇੰਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਕੈਨੇਡੀਅਨ ਅਰਥਚਾਰੇ ਵਿਚ ਵੱਡਾ ਯੋਗਦਾਨ ਹੈ ਅਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਅਧੀਨ ਕੰਮ ਕਰਦੀ ਰਹੇਗੀ। ਲੀਨਾ ਡਿਆਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫ਼ੈਡਰਲ ਨੀਤੀ ਵਿਚ ਤਬਦੀਲੀ ਕਰ ਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇੰਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਹੋਈ ਪਰ ਮੰਜ਼ਿਲ ’ਤੇ ਪੁੱਜਣ ਤੱਕ ਡਟੇ ਰਹਿਣ ਦਾ ਅਹਿਦ ਵੀ ਕੀਤਾ। ਦੱਸ ਦੇਈਏ ਕਿ ਆਨਲਾਈਨ ਪਾਸਪੋਰਟ ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਨਕੂਵਰ ਪੁੱਜੀ ਲੀਨਾ ਡਿਐਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਟਿੱਪਣੀ ਕੀਤੀ ਹੈ।

ਗਰਮੀਆਂ ਦੇ ਮੌਸਮ ਦੇ ਨਾਲ ਹੀ ਕੈਨੇਡਾ ਵਿੱਚ ਈ-ਸਕੂਟਰਾਂ ਦੀ ਵਰਤੋਂ ਬਹੁਤ ਵਧ ਗਈ ਹੈ, ਪਰ ਇਸ ਦੇ ਨਾਲ ਹੀ ਬੱਚਿਆਂ ਦੇ ਹਾਦਸਾਗ੍ਰਸਤ ਹੋਣ ਦੇ ਮਾਮਲੇ ਵੀ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਾਰਮੇਸ਼ਨ ਦੇ ਅੰਕੜਿਆਂ ਅਨੁਸਾਰ, ਈ-ਸਕੂਟਰ ਦੀਆਂ ਸੱਟਾਂ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ 22 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੈਕਮਾਸਟਰ ਚਿਲਡਰਨਜ਼ ਹਸਪਤਾਲ ਦੀ ਡਾ. ਐਪ੍ਰਿਲ ਕਾਮ ਅਨੁਸਾਰ, ਜ਼ਖ਼ਮੀ ਹੋ ਕੇ ਹਸਪਤਾਲ ਆਉਣ ਵਾਲੇ ਜ਼ਿਆਦਾਤਰ ਬੱਚਿਆਂ ਨੇ ਹੈਲਮੇਟ ਨਹੀਂ ਪਾਇਆ ਹੁੰਦਾ। ਬੱਚਿਆਂ ਨੂੰ ਸਿਰਫ਼ ਖਰੋਚਾਂ ਹੀ ਨਹੀਂ, ਸਗੋਂ ਹੱਡੀ ਟੁੱਟਣ, ਦਿਮਾਗੀ ਸੱਟ ਅਤੇ ਗੁਰਦੇ ਜਾਂ ਲਿਵਰ ਵਰਗੇ ਅੰਦਰੂਨੀ ਅੰਗਾਂ ਦੇ ਨੁਕਸਾਨ ਵਰਗੀਆਂ ਗੰਭੀਰ ਸੱਟਾਂ ਲੱਗ ਰਹੀਆਂ ਹਨ। ਬੱਚਿਆਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਈ-ਸਕੂਟਰ ਕੋਈ ਖਿਡੌਣੇ ਨਹੀਂ ਹਨ। ਸਰੀਰਕ ਤੌਰ ‘ਤੇ ਬੱਚੇ ਇਨ੍ਹਾਂ ਨੂੰ ਚਲਾਉਣ ਲਈ ਬਹੁਤ ਛੋਟੇ ਹੁੰਦੇ ਹਨ; ਬਹੁਤ ਸਾਰੇ ਬੱਚੇ ਤਾਂ ਹੈਂਡਲਬਾਰ ਦੇ ਉੱਪਰੋਂ ਠੀਕ ਤਰ੍ਹਾਂ ਦੇਖ ਵੀ ਨਹੀਂ ਸਕਦੇ ਅਤੇ ਉਨ੍ਹਾਂ ਵਿੱਚ ਸਕੂਟਰ ਨੂੰ ਸੰਭਾਲਣ ਦਾ ਸੰਤੁਲਨ ਨਹੀਂ ਹੁੰਦਾ। ਇਹ ਸਕੂਟਰ ਬਹੁਤ ਤੇਜ਼ੀ ਨਾਲ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਲੈਂਦੇ ਹਨ, ਜੋ ਬੱਚਿਆਂ ਲਈ ਬੇਹੱਦ ਖ਼ਤਰਨਾਕ ਹੈ।

ਓਨਟਾਰੀਓ ਦੇ ਆਵਾਜਾਈ ਮੰਤਰੀ ਪ੍ਰਭਮੀਤ ਸਰਕਾਰਿਆ ਨੇ ਬਿਲੀ ਬਿਸ਼ਪ ਹਵਾਈ ਅੱਡੇ ‘ਤੇ ਜੈੱਟ ਜਹਾਜ਼ਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਦੇਣ ਵਾਲੀ ਯੋਜਨਾ ਨੂੰ ਰੱਦ ਕਰਨ ਲਈ ਫੈਡਰਲ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੁੱਝ ਵਿਰੋਧੀ ਸਮੂਹਾਂ ਦੇ ਦਬਾਅ ਅੱਗੇ ਗੋਡੇ ਟੇਕ ਦਿੱਤੇ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਇਸ ਯੋਜਨਾ ‘ਤੇ ਅੱਗੇ ਵਧਣਾ ਜਾਰੀ ਰੱਖੇਗੀ। ਇਸ ਫੈਸਲੇ ਤੋਂ ਬਾਅਦ ਓਨਟਾਰੀਓ ਅਤੇ ਕੇਂਦਰ ਸਰਕਾਰ ਵਿਚਾਲੇ ਤਣਾਅ ਵਧ ਗਿਆ ਹੈ। ਸੂਤਰਾਂ ਮੁਤਾਬਕ, ਰਾਜ ਸਰਕਾਰ ਹੁਣ ਹਾਈ-ਸਪੀਡ ਰੇਲ ਪ੍ਰੋਜੈਕਟ ‘ਅਲਟੋ’ ਲਈ ਆਪਣੇ ਸਮਰਥਨ ‘ਤੇ ਦੁਬਾਰਾ ਵਿਚਾਰ ਕਰ ਰਹੀ ਹੈ। ਓਨਟਾਰੀਓ ਦੇ 11 ਵਿਧਾਇਕਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਅਲਟੋ ਪ੍ਰੋਜੈਕਟ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਉਪਜਾਊ ਖੇਤੀਬਾੜੀ ਜ਼ਮੀਨ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਦੂਜੇ ਪਾਸੇ, ਫੈਡਰਲ ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਜਨਤਕ ਸਰਵੇਖਣ ਵਿੱਚ 87 ਫੀਸਦੀ ਲੋਕਾਂ ਨੇ ਜੈੱਟ ਜਹਾਜ਼ਾਂ ਦੀ ਇਜਾਜ਼ਤ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਸਿਰਫ਼ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ।

ਨਵੇਂ ਬਣੇ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਨੂੰ ਆਮ ਜਨਤਾ ਲਈ ਸੋਮਵਾਰ ਤੋਂ ਖੋਲ੍ਹ ਦਿੱਤਾ ਗਿਆ ਹੈ। ਵਿੰਡਸਰ-ਡਿਟ੍ਰੋਇਟ ਬ੍ਰਿਜ ਅਥਾਰਟੀ ਮੁਤਾਬਕ, ਪਹਿਲੇ 12 ਘੰਟਿਆਂ ਵਿੱਚ ਹੀ ਲਗਭਗ 7,500 ਵਾਹਨਾਂ ਨੇ ਇਸ ਪੁਲ ਨੂੰ ਪਾਰ ਕੀਤਾ। ਡਿਟ੍ਰੋਇਟ ਨਦੀ ‘ਤੇ ਬਣਿਆ ਇਹ ਨਵਾਂ 6-ਲੇਨ ਦਾ ਪੁਲ ਕੈਨੇਡਾ ਦੇ ਵਿੰਡਸਰ ਨੂੰ ਅਮਰੀਕਾ ਦੇ ਡਿਟ੍ਰੋਇਟ ਨਾਲ ਸਿੱਧਾ ਜੋੜਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਬਹੁਤ ਤੇਜ਼ ਅਤੇ ਆਸਾਨ ਹੋ ਗਈ ਹੈ। ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਾਊਥਗੇਟ ਮਿਸ਼ੀਗਨ ਦੇ ਰਹਿਣ ਵਾਲੇ ਰੌਬਰਟ ਪੇਲੋਵਸਕੀ ਨੇ ਦੱਸਿਆ ਕਿ ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਸੀ, ਉਦੋਂ ਇਸ ਪ੍ਰੋਜੈਕਟ ਦਾ ਐਲਾਨ ਹੋਇਆ ਸੀ, ਅਤੇ ਅੱਜ ਇਸ ‘ਤੇ ਸਫ਼ਰ ਕਰਨਾ ਉਸ ਲਈ ਇੱਕ ਸੁਪਨਾ ਪੂਰਾ ਹੋਣ ਵਰਗਾ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਲੋਕ ਵਿਸ਼ੇਸ਼ ਤੌਰ ‘ਤੇ ਪਹਿਲੇ ਦਿਨ ਇਸ ਪੁਲ ਤੋਂ ਲੰਘਣ ਲਈ ਪਹੁੰਚੇ। ਲੋਕਾਂ ਅਨੁਸਾਰ, ਇਹ ਨਵਾਂ ਪੁਲ ਲਗਭਗ ਸਦੀ ਪੁਰਾਣੇ ‘ਅੰਬੈਸਡਰ ਬ੍ਰਿਜ’ ਦਾ ਇੱਕ ਬਿਹਤਰ ਅਤੇ ਆਧੁਨਿਕ ਵਿਕਲਪ ਹੈ। ਕਮਰਸ਼ੀਅਲ ਟਰੱਕ ਚਲਾਉਣ ਵਾਲੇ ਜਿਮ ਪਰੇਰਾ ਨੇ ਕਿਹਾ ਕਿ ਹਾਈਵੇਅ 401 ਤੋਂ ਸਿੱਧਾ ਪੁਲ ‘ਤੇ ਚੜ੍ਹਨਾ ਬਹੁਤ ਸੁਖਾਲਾ ਹੈ, ਜਦੋਂ ਕਿ ਪੁਰਾਣੇ ਪੁਲ ‘ਤੇ ਆਵਾਜਾਈ ਕਾਫ਼ੀ ਤੰਗ ਹੁੰਦੀ ਸੀ।

ਕੈਨੇਡਾ ਦੇ ਵੈਨਕੂਵਰ ਆਈਲੈਂਡ ‘ਤੇ ਸਥਿਤ ਮਸ਼ਹੂਰ 75 ਕਿਲੋਮੀਟਰ ਲੰਬੇ ‘ਵੈਸਟ ਕੋਸਟ ਟ੍ਰੇਲ’ ‘ਤੇ ਭਾਰੀ ਬਾਰਿਸ਼ ਕਾਰਨ ਹਾਲਾਤ ਬੇਹੱਦ ਖ਼ਰਾਬ ਹੋ ਗਏ ਹਨ। ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਕਾਰਨ ਪਾਰਕਸ ਕੈਨੇਡਾ ਨੇ ਰਸਤੇ ਨੂੰ ਅਣਸੁਰੱਖਿਅਤ ਐਲਾਨ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਤੱਕ 70 ਤੋਂ ਵੱਧ ਹਾਈਕਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਪਿਆ ਹੈ। ਮੌਂਟਰੀਅਲ ਤੋਂ ਆਏ ਪੈਟ੍ਰਿਕ ਲੈਪ੍ਰਾਈਸ, ਜੋ ਪਿਛਲੇ 25 ਸਾਲਾਂ ਤੋਂ ਇਸ ਯਾਤਰਾ ਦਾ ਇੰਤਜ਼ਾਰ ਕਰ ਰਹੇ ਸਨ, ਨੇ ਦੱਸਿਆ ਕਿ ਉਨ੍ਹਾਂ ਨੂੰ ਯਾਤਰਾ ਦੇ ਦੂਜੇ ਦਿਨ ਹੀ ਵਾਪਸ ਮੁੜਨਾ ਪਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦਾ 15 ਸਾਲਾ ਬੇਟਾ ਅਤੇ ਇੱਕ ਦੋਸਤ ਵੀ ਸੀ। ਉਨ੍ਹਾਂ ਨੇ ਗੋਡੇ-ਗੋਡੇ ਚਿੱਕੜ, ਉਫ਼ਾਨ ‘ਤੇ ਵਹਿ ਰਹੇ ਨਾਲਿਆਂ ਅਤੇ ਟੁੱਟ ਰਹੇ ਪੁਲਾਂ ਵਿੱਚੋਂ ਲੰਘ ਕੇ ਆਪਣੀ ਜਾਨ ਬਚਾਈ। ਕੜਾਕੇ ਦੀ ਠੰਢ ਅਤੇ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੇ ਫੈਰੀ ਪੁਆਇੰਟ ਤੱਕ ਪਹੁੰਚ ਕੇ ਰੈਸਕਿਊ ਟੀਮ ਦੀ ਮਦਦ ਲਈ। ਇਹ ਬਚਾਅ ਮੁਹਿੰਮ ਸਥਾਨਕ ‘ਕ੍ਰੈਬ ਸ਼ੈਕ’ ਰੈਸਟੋਰੈਂਟ ਅਤੇ ਫੈਰੀ ਸੇਵਾ ਦੇ ਮਾਲਕ ਕਾਰਲ ਅਤੇ ਸ਼ੈਲੀ ਐਡਗਰ ਵੱਲੋਂ ਚਲਾਈ ਜਾ ਰਹੀ ਹੈ। 51 ਸਾਲਾਂ ਤੋਂ ਫੈਰੀ ਚਲਾ ਰਹੇ ਕਾਰਲ ਅਨੁਸਾਰ, ਉਨ੍ਹਾਂ ਨੇ ਜੁਲਾਈ ਦੇ ਮਹੀਨੇ ਵਿੱਚ ਕਦੇ ਵੀ ਅਜਿਹਾ ਭਿਆਨਕ ਤੂਫ਼ਾਨ ਨਹੀਂ ਦੇਖਿਆ। ਆਮ ਤੌਰ ‘ਤੇ ਅਜਿਹਾ ਮੌਸਮ ਅਗਸਤ ਵਿੱਚ ਹੁੰਦਾ ਹੈ।

ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਹਰੇਕ ਖੇਤਰ ਦੇ ਜ਼ਿਆਦਾਤਰ ਨਾਗਰਿਕ ਕੈਨੇਡਾ ਵਿੱਚ ਹੀ ਰਹਿਣਾ ਚਾਹੁੰਦੇ ਹਨ। ‘ਇਨੋਵੇਟਿਵ ਰਿਸਰਚ ਗਰੁੱਪ’ ਦੁਆਰਾ ‘ਵੋਟ ਟੂ ਸਟੇਅ’ ਨਾਮਕ ਸਮੂਹ ਲਈ ਕੀਤੇ ਗਏ ਇਸ ਸਰਵੇਖਣ ਵਿੱਚ ਅਲਬਰਟਾ ਦੇ ਪੰਜ ਵੱਡੇ ਖੇਤਰਾਂ ਕੈਲਗਰੀ, ਐਡਮੰਟਨ, ਉੱਤਰੀ, ਦੱਖਣੀ ਅਤੇ ਮੱਧ ਅਲਬਰਟਾ ਦੇ ਲੋਕਾਂ ਦੀ ਰਾਇ ਲਈ ਗਈ ਸੀ। ਅੰਕੜਿਆਂ ਮੁਤਾਬਕ, ਕੈਲਗਰੀ ਦੇ 78 ਫੀਸਦੀ ਅਤੇ ਐਡਮੰਟਨ ਦੇ 80 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਅਕਤੂਬਰ ਵਿੱਚ ਹੋਣ ਵਾਲੇ ਰੈਫਰੈਂਡਮ ਵਿੱਚ ਕੈਨੇਡਾ ਨਾਲ ਰਹਿਣ ਦੇ ਪੱਖ ਵਿੱਚ ਵੋਟ ਪਾਉਣਗੇ। ਇਸੇ ਤਰ੍ਹਾਂ ਦੱਖਣੀ ਅਲਬਰਟਾ ਵਿੱਚ 72 ਫੀਸਦੀ, ਜਦਕਿ ਉੱਤਰੀ ਅਤੇ ਮੱਧ ਅਲਬਰਟਾ ਵਿੱਚ 66-66 ਫੀਸਦੀ ਲੋਕਾਂ ਨੇ ਵੱਖ ਹੋਣ ਦਾ ਵਿਰੋਧ ਕੀਤਾ ਹੈ। ਕੈਲਗਰੀ ਯੂਨੀਵਰਸਿਟੀ ਦੀ ਰਾਜਨੀਤਿਕ ਮਾਹਰ ਲੀਜ਼ਾ ਯੰਗ ਅਨੁਸਾਰ, ਪਿਛਲੇ ਕੁੱਝ ਮਹੀਨਿਆਂ ਤੋਂ ਇਨ੍ਹਾਂ ਅੰਕੜਿਆਂ ਵਿੱਚ ਸਥਿਰਤਾ ਦੇਖਣ ਨੂੰ ਮਿਲੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਨਤੀਜਾ ਪਹਿਲਾਂ ਹੀ ਤੈਅ ਹੈ। ਉਨ੍ਹਾਂ ਕਿਹਾ ਕਿ ਅਸਲ ਨਤੀਜਾ ਵੋਟਿੰਗ ਵਾਲੇ ਦਿਨ ਵੋਟਰਾਂ ਦੀ ਗਿਣਤੀ ‘ਤੇ ਨਿਰਭਰ ਕਰੇਗਾ। ਵੱਖਵਾਦੀਆਂ ਵਿੱਚ ਆਪਣੇ ਮੁੱਦੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ, ਜਿਸ ਕਰਕੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਵੋਟ ਪਾਉਣ ਆ ਸਕਦੇ ਹਨ। ਦੂਜੇ ਪਾਸੇ, ਕੈਨੇਡਾ ਨਾਲ ਰਹਿਣ ਦੇ ਸਮਰਥਕ ਸਰਵੇਖਣ ਦੇ ਅੰਕੜਿਆਂ ਨੂੰ ਦੇਖ ਕੇ ਲਾਪਰਵਾਹ ਵੀ ਹੋ ਸਕਦੇ ਹਨ। ਇਹ ਸਰਵੇਖਣ 4 ਜੂਨ ਤੋਂ 12 ਜੂਨ ਦਰਮਿਆਨ 2,000 ਯੋਗ ਵੋਟਰਾਂ ‘ਤੇ ਕੀਤਾ ਗਿਆ ਸੀ। ‘ਵੋਟ ਟੂ ਸਟੇਅ’ ਗਰੁੱਪ, ਜਿਸ ਵਿੱਚ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਵੀ ਸ਼ਾਮਲ ਹਨ, ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਤੋਂ ਵੱਖ ਹੋਣ ਨਾਲ ਸੂਬੇ ਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਆਜ਼ਾਦ ਅਲਬਰਟਾ ਨੂੰ ਆਪਣੇ ਪਹਿਲੇ ਹੀ ਸਾਲ ਵਿੱਚ 27.2 ਅਰਬ ਡਾਲਰ ਦਾ ਘਾਟਾ ਸਹਿਣਾ ਪੈ ਸਕਦਾ ਹੈ।

The post ਸਟੂਡੈਂਟਸ ਦੇ ਹੰਝੂਆਂ ਨਾਲ ਨਹੀਂ ਪਸੀਜਿਆ ਕੈਨਡਾ ਸਰਕਾਰ ਦਾ ਦਿਲ!  CANADA NEWS BULETIN appeared first on TV Punjab | Punjabi News Channel.

ਕੈਨੇਡਾ ਦੀ ਫ਼ਰਜ਼ੀ ਪਾਸਪੋਰਟ ਵੈੱਬਸਾਈਟ ਚਲਾਉਣ ਵਾਲੇ ਦੋ ਜਣਿਆਂ ‘ਤੇ ਕੇਸ! CANADA NEWS BULLETIN
VANCOUVER: ਕੈਨੇਡਾ ਦੇ ਬਰਲਿੰਗਟਨ ਵਿੱਚ ਪਿਛਲੇ ਮਹੀਨੇ ਇੱਕ ਔਰਤ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ 25 ਸਾਲਾ ਨੌਜਵਾਨ ਮਨਦੀਪ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੋਸ਼ੀ ਇਟੋਬੀਕੋਕ ਦਾ ਰਹਿਣ ਵਾਲਾ ਹੈ ਅਤੇ ਘਟਨਾ ਦੇ ਸਮੇਂ ਉਬਰ ਰਾਈਡ ਸ਼ੇਅਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਹਾਲਟਨ ਰੀਜਨਲ ਪੁਲਿਸ ਸਰਵਿਸ ਅਨੁਸਾਰ, ਇਹ ਘਟਨਾ 16 ਜੂਨ ਨੂੰ ਸ਼ਾਮ 5:15 ਵਜੇ 2101 ਫੇਅਰਵਿਊ ਸਟ੍ਰੀਟ ਸਥਿਤ ਬਰਲਿੰਗਟਨ ਗੋ ਸਟੇਸ਼ਨ ਦੀ ਪਾਰਕਿੰਗ ਵਿੱਚ ਵਾਪਰੀ। ਦੋਸ਼ ਹੈ ਕਿ ਮਨਦੀਪ ਸਿੰਘ ਨੇ ਔਰਤ ਕੋਲ ਪਹੁੰਚ ਕੇ ਗੱਲਬਾਤ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਔਰਤ ਤੁਰੰਤ ਉਸ ਜਗ੍ਹਾ ਤੋਂ ਚਲੀ ਗਈ, ਪਰ ਮਨਦੀਪ ਨੇ ਇੱਕ ਨੇੜਲੇ ਵਪਾਰਕ ਅਦਾਰੇ ਤੱਕ ਉਸ ਦਾ ਪਿੱਛਾ ਕੀਤਾ ਅਤੇ ਉੱਥੇ ਦੂਜੀ ਵਾਰ ਫਿਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਮੁਤਾਬਕ ਔਰਤ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਸ ਨੇ ਬਾਅਦ ਵਿੱਚ ਇਸ ਘਟਨਾ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ‘ਚਾਈਲਡ ਅਬਿਊਜ਼ ਐਂਡ ਸੈਕਸੁਅਲ ਅਸਾਲਟ’ ਯੂਨਿਟ ਵੱਲੋਂ ਕੀਤੀ ਗਈ, ਜਿਸ ਨੇ ਦੋਸ਼ੀ ਦੀ ਪਛਾਣ ਕੀਤੀ। 26 ਜੁਲਾਈ ਨੂੰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਉਸ ਨੂੰ ਮਿਲਟਨ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਦੇ ਸਮੇਂ ਦੋਸ਼ੀ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਇਸ ਲਈ ਖ਼ਦਸ਼ਾ ਹੈ ਕਿ ਹੋਰ ਵੀ ਔਰਤਾਂ ਇਸ ਦਾ ਸ਼ਿਕਾਰ ਹੋਈਆਂ ਹੋ ਸਕਦੀਆਂ ਹਨ। ਪੁਲਿਸ ਨੇ ਦੋਸ਼ੀ ਦੀ ਤਸਵੀਰ ਵੀ ਜਾਰੀ ਕੀਤੀ ਹੈ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ‘ਚਾਈਲਡ ਅਬਿਊਜ਼ ਐਂਡ ਸੈਕਸੁਅਲ ਅਸਾਲਟ’ ਯੂਨਿਟ ਨਾਲ ਸੰਪਰਕ ਕਰੇ।

ਟੋਰਾਂਟੋ ਦੇ ਡਾਊਨਟਾਊਨ ਸਥਿਤ 360 ਯੂਨੀਵਰਸਿਟੀ ਐਵੇਨਿਊ ‘ਤੇ ਅਮਰੀਕੀ ਕੌਂਸਲੇਟ ਦੇ ਬਾਹਰ ਸੋਮਵਾਰ ਤੜਕੇ 4:46 ਵਜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਿਪਟੀ ਚੀਫ਼ ਫਰੈਂਕ ਬਾਰੇਡੋ ਅਨੁਸਾਰ, ਇੱਕ ਬਿਨਾਂ ਨੰਬਰ ਪਲੇਟ ਵਾਲੀ ਚਿੱਟੇ ਰੰਗ ਦੀ ਹੌਂਡਾ ਐਕੋਰਡ ਗੱਡੀ ਨੂੰ ਇਮਾਰਤ ਤੋਂ ਤੇਜ਼ ਰਫ਼ਤਾਰ ਨਾਲ ਭੱਜਦੇ ਦੇਖਿਆ ਗਿਆ। ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਪੁਲਿਸ ਨੇ ਗੈਰਾਰਡ ਸਟ੍ਰੀਟ ਈਸਟ ਤੋਂ ਡੋਨ ਵੈਲੀ ਪਾਰਕਵੇਅ ਤੱਕ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਦਾ ਪਿੱਛਾ ਕੀਤਾ, ਪਰ ਨਿਯਮਾਂ ਮੁਤਾਬਕ ਡੋਨ ਮਿਲਜ਼ ਰੋਡ ਨੇੜੇ ਪਿੱਛਾ ਰੋਕਣਾ ਪਿਆ। ਕੌਂਸਲੇਟ ਦੀ ਇਮਾਰਤ ਦੇ ਬਾਹਰੋਂ ਗੋਲੀ ਦਾ ਇੱਕ ਖੋਲ ਮਿਲਿਆ ਹੈ ਅਤੇ ਇਮਾਰਤ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਵੇਲੇ ਅੰਦਰ ਦੋ ਸੁਰੱਖਿਆ ਕਰਮੀ ਮੌਜੂਦ ਸਨ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੇਅਰ ਓਲੀਵੀਆ ਚੋਅ ਨੇ ਮੌਕੇ ‘ਤੇ ਪਹੁੰਚ ਕੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਹਮਲਾਵਰ ਨੂੰ ਜਲਦ ਹੀ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ।

ਮਹੀਨਿਆਂ ਦੀ ਦੇਰੀ ਅਤੇ ਅਮਰੀਕਾ ਨਾਲ ਜਾਰੀ ਵਪਾਰਕ ਤਣਾਅ ਦੇ ਵਿਚਕਾਰ, ਕੈਨੇਡਾ ਅਤੇ ਅਮਰੀਕਾ ਨੂੰ ਜੋੜਨ ਵਾਲਾ ਨਵਾਂ ‘ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ’ ਸੋਮਵਾਰ ਨੂੰ ਆਮ ਜਨਤਾ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਵਿੰਡਸਰ ਅਤੇ ਡਿਟ੍ਰੋਇਟ ਵਿਚਕਾਰ ਬਣਿਆ ਇਹ ਪੁਲ ਦੋਵਾਂ ਦੇਸ਼ਾਂ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਮਾਰਗ ਨੂੰ ਮਜ਼ਬੂਤ ਕਰੇਗਾ। ਇਸ ਪੁਲ ਦਾ ਨਾਂ ਕੈਨੇਡਾ ਦੇ ਮਸ਼ਹੂਰ ਹਾਕੀ ਖਿਡਾਰੀ ਗੋਰਡੀ ਹੈਵ ਦੇ ਨਾਂ ‘ਤੇ ਰੱਖਿਆ ਗਿਆ ਹੈ। ਹੈਵ ਦੇ ਪਰਿਵਾਰ ਨੇ ਆਪਣੀ ਨਿੱਜੀ ਗੱਡੀ ਰਾਹੀਂ ਇਸ ਪੁਲ ‘ਤੇ ਸਭ ਤੋਂ ਪਹਿਲੀ ਯਾਤਰਾ ਕੀਤੀ, ਜਦੋਂ ਕਿ ‘ਆਨਫ੍ਰੇਟ ਲੌਜਿਸਟਿਕਸ’ ਦਾ ਟਰੱਕ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਕਾਰੋਬਾਰੀ ਵਾਹਨ ਬਣਿਆ। ਮਿਸ਼ੀਗਨ ਦੀ ਗਵਰਨਰ ਗ੍ਰੇਚਨ ਵਿਟਮਰ ਨੇ ਵੀ ਫੋਰਡ ਮਸਟਾਂਗ ਗੱਡੀ ਚਲਾ ਕੇ ਇਸ ਦਾ ਉਦਘਾਟਨ ਕੀਤਾ। ਯਾਤਰੀਆਂ ਲਈ ਪ੍ਰਤੀ ਨਿੱਜੀ ਵਾਹਨ $8 ਟੋਲ ਟੈਕਸ ਰੱਖਿਆ ਗਿਆ ਹੈ, ਜਦਕਿ ਵੱਡੇ ਕਾਰੋਬਾਰੀ ਵਾਹਨਾਂ ਲਈ ਇਹ $12 ਪ੍ਰਤੀ ਐਕਸਲ ਹੋਵੇਗਾ। ਇਹ ਵਿਸ਼ਾਲ ਪ੍ਰੋਜੈਕਟ ਪੂਰੀ ਤਰ੍ਹਾਂ ਕੈਨੇਡਾ ਦੇ ਫੰਡਾਂ 6.4 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਪਰ ਇਸ ਦੀ ਮਲਕੀਅਤ ਕੈਨੇਡਾ ਅਤੇ ਮਿਸ਼ੀਗਨ ਕੋਲ ਸਾਂਝੀ ਹੈ।

ਐਂਗਸ ਰੀਡ ਇੰਸਟੀਚਿਊਟ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ, ਬਹੁਤੇ ਕੈਨੇਡੀਅਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਜਾ ਰਹੇ ਭਾਰੀ ਟੈਰਿਫਾਂ ਦਾ ਮੂੰਹਤੋੜ ਜਵਾਬ ਦੇਵੇ। ਇਹ ਸਰਵੇਖਣ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਗਲੇ ਮਹੀਨੇ ਤੋਂ ਕੈਨੇਡੀਅਨ ਵਸਤੂਆਂ ‘ਤੇ 50 ਫੀਸਦੀ ਤੱਕ ਭਾਰੀ ਅਮਰੀਕੀ ਟੈਰਿਫ ਲਾਗੂ ਹੋਣ ਦੀ ਸੰਭਾਵਨਾ ਹੈ। ਸਰਵੇਖਣ ਵਿੱਚ ਸ਼ਾਮਲ 62 ਫੀਸਦੀ ਕੈਨੇਡੀਅਨਾਂ ਨੇ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਲਗਾਉਣ ਦਾ ਸਮਰਥਨ ਕੀਤਾ ਹੈ। ਇਨ੍ਹਾਂ ਵਿੱਚੋਂ 34% ਲੋਕ ਚਾਹੁੰਦੇ ਹਨ ਕਿ ਸਰਕਾਰ ਅਮਰੀਕਾ ਦੇ ਬਰਾਬਰ ਜਵਾਬੀ ਟੈਰਿਫ ਲਗਾਵੇ, ਜਦੋਂ ਕਿ 28% ਸੀਮਤ ਜਵਾਬੀ ਕਾਰਵਾਈ ਦੇ ਪੱਖ ਵਿੱਚ ਹਨ। ਦੂਜੇ ਪਾਸੇ, 19% ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਜਵਾਬੀ ਟੈਰਿਫ ਦੀ ਬਜਾਏ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ, ਅਤੇ ਸਿਰਫ਼ 7% ਲੋਕ ਅਮਰੀਕਾ ਦੀਆਂ ਸ਼ਰਤਾਂ ਮੰਨਣ ਦੇ ਪੱਖ ਵਿੱਚ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਇੱਕ ਚੰਗਾ ਸਮਝੌਤਾ ਕਰਨ ਦੀ ਸਮਰੱਥਾ ‘ਤੇ ਕੈਨੇਡੀਅਨਾਂ ਦਾ ਭਰੋਸਾ ਘਟਿਆ ਹੈ।

‘ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ’ ਦੇ ਇੱਕ ਨਵੇਂ ਅਧਿਐਨ ਮੁਤਾਬਕ ਕੈਨੇਡਾ ਵਿੱਚ ਐਮਰਜੈਂਸੀ ਰੂਮ ਦੇ 10 ਵਿੱਚੋਂ 1 ਡਾਕਟਰ ਇਸ ਪੇਸ਼ੇ ਨੂੰ ਛੱਡ ਰਹੇ ਹਨ। ਕਈ ਡਾਕਟਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਪੂਰੀ ਤਰ੍ਹਾਂ ‘ਟੁੱਟ ਚੁੱਕੀ’ ਹੈ ਅਤੇ ਇਸ ਵਿੱਚ ਸੁਧਾਰ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਸਰਵੇਖਣ ਵਿੱਚ ਸ਼ਾਮਲ 410 ਡਾਕਟਰਾਂ ਵਿੱਚੋਂ 41 ਨੇ ਐਮਰਜੈਂਸੀ ਮੈਡੀਸਨ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਵਿੱਚੋਂ 25 ਡਾਕਟਰ ਕਿਸੇ ਹੋਰ ਖੇਤਰ ਵਿੱਚ ਚਲੇ ਗਏ, 10 ਸੇਵਾਮੁਕਤ ਹੋ ਗਏ ਅਤੇ 6 ਨੇ ਮਰੀਜ਼ਾਂ ਦਾ ਇਲਾਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਸ ਤੋਂ ਇਲਾਵਾ, ਬਾਕੀ ਬਚੇ ਡਾਕਟਰਾਂ ਵਿੱਚੋਂ ਲਗਭਗ 46% ਬਹੁਤ ਜ਼ਿਆਦਾ ਮਾਨਸਿਕ ਥਕਾਵਟ ਦਾ ਸ਼ਿਕਾਰ ਹਨ ਅਤੇ ਲਗਭਗ ਅੱਧੇ ਡਾਕਟਰਾਂ ਨੇ ਆਪਣੇ ਕੰਮ ਦੇ ਘੰਟੇ ਘਟਾ ਦਿੱਤੇ ਹਨ। ਇਹ ਸਮੱਸਿਆ ਨੌਜਵਾਨ ਅਤੇ ਮਹਿਲਾ ਡਾਕਟਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਭਵਿੱਖ ਲਈ ਇੱਕ ਵੱਡਾ ਖ਼ਤਰਾ ਹੈ।

ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ 11 ਸਾਲਾ ਆਟਿਸਟਿਕ ਬੱਚੇ ਪਾਰਕਰ ਦੀ ਗੁੰਮਸ਼ੁਦਗੀ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ ਹੁਣ ਵੱਡੇ ਪੱਧਰ ਦੀ ਜ਼ਮੀਨੀ ਤਲਾਸ਼ ਦੀ ਬਜਾਏ ਜਾਂਚ ਨੂੰ ਖ਼ਾਸ ਸੂਚਨਾਵਾਂ ਅਤੇ ਮਿਲ ਰਹੇ ਸੁਝਾਵਾਂ ਦੇ ਆਧਾਰ ‘ਤੇ ਅੱਗੇ ਵਧਾਇਆ ਜਾਵੇਗਾ। ਪੁਲਿਸ ਮੁਖੀ ਕੇਟੀ ਮੈਕਲੇਲਨ ਨੇ ਕਿਹਾ ਕਿ ਪਾਰਕਰ ਦੇ ਆਖ਼ਰੀ ਜਾਣੇ-ਪਛਾਣੇ ਟਿਕਾਣਿਆਂ, ਨੋਜ਼ ਹਿੱਲ ਪਾਰਕ ਅਤੇ ਨੇੜਲੇ ਜਲ ਮਾਰਗਾਂ ਦੀ ਵਿਸਥਾਰਪੂਰਵਕ ਤਲਾਸ਼ ਪੂਰੀ ਹੋ ਚੁੱਕੀ ਹੈ, ਪਰ ਭਾਲ ਅੱਗੇ ਵੀ ਜਾਰੀ ਰਹੇਗੀ। 16 ਜੁਲਾਈ ਤੋਂ ਹੁਣ ਤੱਕ 650 ਤੋਂ ਵੱਧ ਪੁਲਿਸ ਕਰਮਚਾਰੀਆਂ ਅਤੇ ਸਿਖਲਾਈ ਪ੍ਰਾਪਤ ਵਲੰਟੀਅਰਾਂ ਨੇ ਦਿਨ-ਰਾਤ ਖੋਜ ਮੁਹਿੰਮ ਚਲਾਈ। ਇਸ ਵਿੱਚ ਪੁਲਿਸ ਕੁੱਤੇ, ਸਾਈਕਲ ਅਤੇ ਘੁੜਸਵਾਰ ਦਸਤੇ, ਹਵਾਈ ਨਿਗਰਾਨੀ ਅਤੇ ਪਾਣੀ ਹੇਠਾਂ ਕੈਮਰਿਆਂ ਦੀ ਵੀ ਮਦਦ ਲਈ ਗਈ। ਪੁਲਿਸ ਨੇ 600 ਤੋਂ ਵੱਧ ਟਿਪਸ ਅਤੇ 650 ਤੋਂ ਵੱਧ ਕੈਮਰਿਆਂ ਦੀਆਂ ਲਗਭਗ ਇੱਕ ਲੱਖ ਸੀਸੀਟੀਵੀ ਕਲਿੱਪਾਂ ਦੀ ਜਾਂਚ ਕੀਤੀ ਹੈ। ਪਾਰਕਰ 16 ਜੁਲਾਈ ਨੂੰ ਦੁਪਹਿਰ 12:30 ਤੋਂ 1 ਵਜੇ ਦੇ ਵਿਚਕਾਰ ਥੌਰਨਕਲਿਫ਼ ਇਲਾਕੇ ਵਿੱਚ ਆਖ਼ਰੀ ਵਾਰ ਦੇਖਿਆ ਗਿਆ ਸੀ। ਉਸੇ ਦਿਨ ਵੱਖ-ਵੱਖ ਥਾਵਾਂ ਤੋਂ ਮਿਲੀਆਂ ਸੀਸੀਟੀਵੀ ਵੀਡੀਓਜ਼ ਦੇ ਆਧਾਰ ‘ਤੇ ਉਸਦਾ ਸੰਭਾਵਿਤ ਰਸਤਾ ਤਿਆਰ ਕੀਤਾ ਗਿਆ ਹੈ।

ਕੈਨੇਡਾ ਸਰਕਾਰ ਨਾਲ ਸਬੰਧਤ ਹੋਣ ਦਾ ਝੂਠਾ ਦਾਅਵਾ ਕਰਕੇ ਇੱਕ “ਗੁੰਮਰਾਹਕੁੰਨ” ਪਾਸਪੋਰਟ ਵੈੱਬਸਾਈਟ ਚਲਾਉਣ ਦੇ ਦੋਸ਼ ਹੇਠ ਯੌਰਕ ਰੀਜਨ ਦੇ ਦੋ ਨਿਵਾਸੀਆਂ ‘ਤੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਕੰਪੀਟੀਸ਼ਨ ਬਿਊਰੋ ਕੈਨੇਡਾ ਦੇ ਤਫ਼ਤੀਸ਼ਕਾਰਾਂ ਨੇ ਦੱਸਿਆ ਕਿ “Passport Online” ਅਤੇ “Passport Express” ਨਾਂ ਹੇਠ ਚੱਲਣ ਵਾਲੇ ਇਸ ਕਾਰੋਬਾਰ ਨੇ 2016 ਤੋਂ 2020 ਦੇ ਵਿਚਕਾਰ ਗੁੰਮਰਾਹਕੁੰਨ ਜਾਣਕਾਰੀ ਦਾ ਸਹਾਰਾ ਲਿਆ। ਉਨ੍ਹਾਂ ਦਾਅਵਾ ਕੀਤਾ ਸੀ ਕਿ ਗਾਹਕ ਇਸ ਵੈੱਬਸਾਈਟ ਰਾਹੀਂ ਆਸਾਨੀ ਅਤੇ ਤੇਜ਼ੀ ਨਾਲ ਨਵਾਂ ਕੈਨੇਡੀਅਨ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ ਜਾਂ ਉਸ ਨੂੰ ਰੀਨਿਊ ਕਰਵਾ ਸਕਦੇ ਹਨ। ਬਿਊਰੋ ਅਨੁਸਾਰ, ਇਸ ਵੈੱਬਸਾਈਟ ਨੇ ਕੈਨੇਡੀਅਨ ਨਾਗਰਿਕਾਂ ਨੂੰ ਇਹ ਧੋਖਾ ਦਿੱਤਾ ਕਿ ਉਹ ਤੇਜ਼ ਪਾਸਪੋਰਟ ਸੇਵਾਵਾਂ ਲਈ ਸਿੱਧਾ ਕੈਨੇਡਾ ਸਰਕਾਰ ਨਾਲ ਹੀ ਲੈਣ-ਦੇਣ ਕਰ ਰਹੇ ਹਨ, ਜਦਕਿ ਇਹ ਦੋਵੇਂ ਗੱਲਾਂ ਬਿਲਕੁਲ ਝੂਠੀਆਂ ਸਨ। 22 ਜੁਲਾਈ ਨੂੰ, ਯੌਰਕ ਰੀਜਨਲ ਪੁਲਿਸ ਨੇ ਇਸ ਜਾਂਚ ਦੇ ਸਬੰਧ ਵਿੱਚ ਜੌਨ ਜੈਸੀ ਬ੍ਰੈਸਲਿਨ ਅਤੇ ਫੋਬੀ ਹੁਈ ਟਿੰਗ ਵੋਂਗ ਨੂੰ ਗ੍ਰਿਫ਼ਤਾਰ ਕੀਤਾ। ਜਾਂਚਕਰਤਾਵਾਂ ਨੇ ਦੱਸਿਆ ਕਿ ਬ੍ਰੈਸਲਿਨ ਇਸ ਕੰਪਨੀ ਦਾ ਮਾਲਕ ਅਤੇ ਮੁੱਖ ਫ਼ੈਸਲੇ ਲੈਣ ਵਾਲਾ ਵਿਅਕਤੀ ਸੀ, ਜਦਕਿ ਵੋਂਗ ਇੱਕ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਦੋਵਾਂ ਵਿਅਕਤੀਆਂ ‘ਤੇ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਰਾਹੀਂ ਸੇਵਾਵਾਂ ਪ੍ਰਚਾਰਿਤ ਕਰਨ ਲਈ ‘ਕੰਪੀਟੀਸ਼ਨ ਐਕਟ’ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ, ਉਨ੍ਹਾਂ ‘ਤੇ $5,000 ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧਿਕ ਕਮਾਈ ਆਪਣੇ ਕੋਲ ਰੱਖਣ ਦੇ ਦੋਸ਼ ਵੀ ਲਗਾਏ ਗਏ ਹਨ।

ਬ੍ਰਿਟਿਸ਼ ਕੋਲੰਬੀਆ ਦੇ 70 ਮਾਈਲ ਹਾਊਸ ਇਲਾਕੇ ਵਿੱਚ ਪੀਅਰ ਲੇਕ ਦੀ ਜੰਗਲੀ ਅੱਗ ਤੇਜ਼ੀ ਨਾਲ ਵਧਣ ਕਾਰਨ ਪੂਰੇ ਭਾਈਚਾਰੇ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ। ਥੌਮਸਨ-ਨਿਕੋਲਾ ਰੀਜਨਲ ਡਿਸਟ੍ਰਿਕਟ ਨੇ ਸੋਮਵਾਰ ਸਵੇਰੇ 10 ਵਜੇ ਇਵੇਕੂਏਸ਼ਨ ਦੇ ਹੁਕਮਾਂ ਦਾ ਵਿਸਥਾਰ ਕੀਤਾ, ਜਿਸ ਵਿੱਚ ਹੁਣ ਲਗਭਗ 650 ਜਾਇਦਾਦਾਂ ਤੇ ਘਰ ਸ਼ਾਮਲ ਹਨ। ਵੀਕੈਂਡ ਦੌਰਾਨ ਪੀਅਰ ਲੇਕ ਦੀ ਅੱਗ ਫਿਫਟੀਨਾਈਨ ਕ੍ਰੀਕ ਦੀ ਅੱਗ ਨਾਲ ਮਿਲ ਗਈ, ਜਿਸ ਤੋਂ ਬਾਅਦ ਇਹ 63,000 ਹੈਕਟੇਅਰ ਤੋਂ ਵੱਧ ਇਲਾਕੇ ਵਿੱਚ ਫੈਲ ਚੁੱਕੀ ਹੈ। ਇਹ ਅੱਗ ਹਾਈਵੇਅ 97 ਨੂੰ ਪਾਰ ਕਰਕੇ 70 ਮਾਈਲ ਹਾਊਸ ਵੱਲ ਵਧ ਰਹੀ ਹੈ। ਥੌਮਸਨ-ਨਿਕੋਲਾ ਰੀਜਨਲ ਡਿਸਟ੍ਰਿਕਟ ਦੀ ਜਨਰਲ ਮੈਨੇਜਰ ਅਮਾਂਡਾ ਬੈਨੇਟ ਅਰੀਏਟਾ ਨੇ ਦੱਸਿਆ ਕਿ ਬੀਤੇ ਦਿਨ ਮੌਸਮ ਥੋੜ੍ਹਾ ਠੰਢਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮਦਦ ਮਿਲੀ ਸੀ, ਪਰ ਅੱਗ ਅਜੇ ਵੀ ਫੈਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਅਤੇ ਸੁੱਕੇ ਮੌਸਮ ਦੇ ਅਨੁਮਾਨ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਪ੍ਰਸ਼ਾਸਨ ਨੇ ਨਾਗਰਿਕਾਂ ਅਤੇ ਐਮਰਜੈਂਸੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਅਪੀਲ ਕੀਤੀ ਹੈ। ਹਾਲਾਂਕਿ ਕੁਝ ਲੋਕ ਉੱਥੇ ਹੀ ਰਹਿਣ ਦੀ ਗੱਲ ਕਰ ਰਹੇ ਹਨ, ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸਭ ਦੀ ਜਾਨ-ਮਾਲ ਦੀ ਸੁਰੱਖਿਆ ਲਈ ਲਾਗੂ ਕੀਤੇ ਗਏ ਹਨ।

The post ਕੈਨੇਡਾ ਦੀ ਫ਼ਰਜ਼ੀ ਪਾਸਪੋਰਟ ਵੈੱਬਸਾਈਟ ਚਲਾਉਣ ਵਾਲੇ ਦੋ ਜਣਿਆਂ ‘ਤੇ ਕੇਸ!  CANADA NEWS BULLETIN appeared first on TV Punjab | Punjabi News Channel.

ਕੈਨੇਡਾ ਨੇ 20 ਹਜ਼ਾਰ PR ਅਰਜ਼ੀਆਂ ‘ਤੇ ਮਾਰੀ ਲੀਕ! CANADA NEWS BULLETIN
‘VANCOUVER: ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਨਿਯਮਾਂ ਬਾਰੇ ਇੱਕ ਮਹੱਤਵਪੂਰਨ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਹ ਕਦਮ ਭਾਰਤੀ ਵਿਦਿਆਰਥੀਆਂ ਦੇ ਵਰਕ ਪਰਮਿਟ ਰੱਦ ਹੋਣ ਦੀਆਂ ਖ਼ਬਰਾਂ ਅਤੇ ਉਸ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। IRCC ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ ਸਿਰਫ਼ ਉਦੋਂ ਹੀ ਕੈਨੇਡਾ ਵਿੱਚ ਕੰਮ ਕਰ ਸਕਦੇ ਹਨ, ਜੇਕਰ ਉਨ੍ਹਾਂ ਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਇਸ ਦੀ ਇਜਾਜ਼ਤ ਦਿੰਦੀਆਂ ਹਨ। ਜੇਕਰ ਕੋਈ ਵਿਦਿਆਰਥੀ ਆਫ-ਕੈਂਪਸ ਕੰਮ ਕਰਨ ਦਾ ਯੋਗ ਹੈ, ਤਾਂ ਵੀ ਉਹ ਪੜ੍ਹਾਈ ਦੇ ਦਿਨਾਂ ਦੌਰਾਨ ਹਫ਼ਤੇ ਵਿੱਚ ਵੱਧ ਤੋਂ ਵੱਧ 24 ਘੰਟੇ ਹੀ ਕੰਮ ਕਰ ਸਕਦਾ ਹੈ। ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਤੈਅ ਹੱਦ ਤੋਂ ਵੱਧ ਜਾਂ ਬਿਨਾਂ ਮਨਜ਼ੂਰੀ ਦੇ ਕੰਮ ਕਰਨਾ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਮੰਨਿਆ ਜਾਵੇਗਾ, ਜਿਸ ਦੇ ਭਵਿੱਖ ਵਿੱਚ ਪਰਮਿਟ ਰੱਦ ਹੋਣਾ ਜਾਂ ਕੈਨੇਡਾ ਤੋਂ ਡਿਪੋਰਟ ਕਰਨ ਜਿਹੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਦੂਜੇ ਪਾਸੇ, ਕੈਲਗਰੀ ਦੇ ਪੋਰਟੇਜ ਕਾਲਜ ਨੇ ਵਰਕ ਵੀਜ਼ਾ ਰੱਦ ਹੋਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਦਾ ਸੁਝਾਅ ਦਿੱਤਾ ਹੈ। ਕਾਲਜ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਤੋਂ ਵੀ ਲਗਾਤਾਰ ਸਪੱਸ਼ਟੀਕਰਨ ਮੰਗ ਰਿਹਾ ਹੈ। ਕਾਲਜ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਇੱਕ ਫਾਲੋ-ਅੱਪ ਮੀਟਿੰਗ ਵੀ ਤੈਅ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਇਸ ਦੇ ਨਾਲ ਹੀ ਕਾਲਜ ਨੇ ਵਿਦਿਆਰਥੀਆਂ ਨੂੰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਸੰਭਾਲ ਕੇ ਰੱਖਣ ਦੀ ਹਦਾਇਤ ਦਿੱਤੀ ਹੈ।

ਕੈਨੇਡਾ ਵਿੱਚ ਵਸਣਾ ਹੁਣ ਭਾਰਤੀ ਨਾਗਰਿਕਾਂ ਵਾਸਤੇ ਔਖਾ ਹੁੰਦਾ ਜਾ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਸਖ਼ਤੀ ਮਗਰੋਂ ਸਿਰਫ਼ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਅਰਜ਼ੀਆਂ ਹੀ ਧੜਾ-ਧੜ ਰੱਦ ਨਹੀਂ ਹੋ ਰਹੀਆਂ ਸਗੋਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਇੰਡੀਅਨਜ਼ ਦੀ ਗਿਣਤੀ ਵਿਚ ਵੀ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 20 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ, ਜਦਕਿ ਅਸਾਇਲਮ ਕਲੇਮਜ਼ ਵੀ ਹੈਰਾਨਕੁੰਨ ਤਰੀਕੇ ਨਾਲ ਘਟਦੇ ਜਾ ਰਹੇ ਹਨ। ਜਨਵਰੀ ਤੋਂ ਜੂਨ ਦਰਮਿਆਨ ਇਕ ਲੱਖ 60 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਜਦਕਿ 2025 ਵਿਚ ਇਹ ਅੰਕੜਾ 2 ਲੱਖ ਤੋਂ ਉਤੇ ਦਰਜ ਕੀਤਾ ਗਿਆ ਸੀ।  ਭਾਰਤੀ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 2025 ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 62 ਹਜ਼ਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਪਰ ਮੌਜੂਦਾ ਵਰ੍ਹੇ ਦੌਰਾਨ ਅੰਕੜਾ ਘਟ ਕੇ 42 ਹਜ਼ਾਰ ਰਹਿ ਗਿਆ। ਬਾਕੀ ਮੁਲਕਾਂ ਦੇ ਮੁਕਾਬਲੇ ਪਰਮਾਨੈਂਟ ਰੈਜ਼ੀਡੈਂਟਸ ਉਤੇ ਚੱਲੇ ਆਰੀ ਦਾ ਸਭ ਤੋਂ ਵੱਧ ਅਸਰ ਭਾਰਤੀ ਲੋਕਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਪੱਕੇ ਵੀਜ਼ੇ ਤੋਂ ਹੱਥ ਧੋਣ ਵਾਲਿਆਂ ਵਿਚੋਂ 48 ਫ਼ੀਸਦੀ ਭਾਰਤੀ ਬਣਦੇ ਹਨ। ਸਟੱਡੀ ਵੀਜ਼ਾ ਦੀ ਮਿਸਾਲ ਦਿੱਤੀ ਜਾਵੇ ਤਾਂ 2023 ਵਿਚ 2 ਲੱਖ 78 ਹਜ਼ਾਰ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਦਾ ਮੌਕਾ ਮਿਲਿਆ ਪਰ 2025 ਵਿਚ ਅੰਕੜਾ 93,840 ਰਹਿ ਗਿਆ ਅਤੇ ਮੌਜੂਦਾ ਵਰ੍ਹੇ ਦੌਰਾਨ ਹਾਲਾਤ ਹੋਰ ਵੀ ਡਾਵਾਂਡੋਲ ਨਜ਼ਰ ਆ ਰਹੇ ਹਨ। ਕੈਲਗਰੀ ਅਤੇ ਐਡਮਿੰਟਨ ਵਿਖੇ ਵਰਕ ਪਰਮਿਟ ਵਾਸਤੇ ਸੰਘਰਸ਼ ਕਰ ਰਹੇ ਨੌਜਵਾਨਾਂ ਨੇ 2023 ਦੇ ਅਖੀਰ ਜਾਂ 2024 ਦੇ ਆਰੰਭ ਵਿਚ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਅਤੇ ਇਸ ਵੇਲੇ ਉਨ੍ਹਾਂ ਦਾ ਭਵਿੱਖ ਘੁੱਪ ਹਨੇਰੇ ਵਿਚ ਡੁੱਬਿਆ ਮਹਿਸੂਸ ਹੋ ਰਿਹਾ ਹੈ। ਵਰਕ ਪਰਮਿਟ ਤੋਂ ਵਾਂਝੇ ਕੀਤੇ ਨੌਜਵਾਨ ਹੁਣ ਭੁੱਖ ਹੜਤਾਲ ਕਰਨ ਲਈ ਮਜਬੂਰ ਹਨ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਰਾਜਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਨੁਕਸਾਨ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਬਰਦਾਸ਼ਤ ਕਰਨਾ ਪਿਆ ਹੈ, ਜਿਥੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 34 ਫ਼ੀਸਦੀ ਅਤੇ 40 ਫ਼ੀਸਦੀ ਹੇਠਾਂ ਜਾ ਚੁੱਕੀ ਹੈ।  ਇਸ ਦੇ ਉਲਟ ਕਿਊਬੈਕ ਵਿਚ 12 ਫ਼ੀਸਦੀ ਵਾਧਾ ਹੋਇਆ ਹੈ ਪਰ ਸੂਬੇ ਦਾ ਵੱਖਰਾ ਇੰਮੀਗ੍ਰੇਸ਼ਨ ਸਿਸਟਮ ਹੋਣ ਕਾਰਨ ਜ਼ਿਆਦਾ ਫਾਇਦਾ ਫ਼੍ਰੇਂਚ ਬੋਲਣ ਵਾਲਿਆਂ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਕੌਮੀ ਪੱਧਰ ’ਤੇ 35 ਫ਼ੀਸਦੀ ਘਟ ਚੁੱਕੀ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਲਈ ਪ੍ਰੋਸੈਸਿੰਗ ਸਮੇਂ ਦਾ ਨਵਾਂ ਅੰਕੜਾ ਜਾਰੀ ਕੀਤਾ ਹੈ। ਇਸ ਨਵੇਂ ਅੱਪਡੇਟ ਅਨੁਸਾਰ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਸਮੇਂ ਵਿੱਚ ਇੱਕ ਹਫ਼ਤੇ ਦਾ ਵਾਧਾ ਹੋਇਆ ਹੈ। ਹੁਣ ਆਮ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਪਟਾਰੇ ਵਿੱਚ ਲਗਭਗ 8 ਤੋਂ 12 ਹਫ਼ਤਿਆਂ ਦਾ ਸਮਾਂ ਲੱਗ ਰਿਹਾ ਹੈ। IRCC ਮੁਤਾਬਕ, ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀਆਂ ਤੇਜ਼ੀ ਨਾਲ ਵੀਜ਼ਾ ਦੇਣ ਵਾਲੀਆਂ ਪ੍ਰਣਾਲੀਆਂ ਯੋਗ ਉਮੀਦਵਾਰਾਂ ਲਈ ਅਜੇ ਵੀ ਤੇਜ਼ ਹਨ। ਹਾਲਾਂਕਿ, ਭਾਰਤ ਤੋਂ ਅਰਜ਼ੀਆਂ ਦੀ ਭਾਰੀ ਗਿਣਤੀ ਅਤੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਕਾਰਨ ਸਮੁੱਚਾ ਸਮਾਂ ਵਧ ਰਿਹਾ ਹੈ। ਵਿਭਾਗ ਵੱਲੋਂ ਫਰਜ਼ੀ ਦਸਤਾਵੇਜ਼ਾਂ ਦੀ ਰੋਕਥਾਮ ਅਤੇ ਪਿਛੋਕੜ ਦੀ ਸਖ਼ਤ ਪੜਤਾਲ ਕਾਰਨ ਪ੍ਰੋਸੈਸਿੰਗ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ, ਦਿੱਲੀ, ਮੁੰਬਈ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਾਂ ‘ਤੇ ਬਾਇਓਮੈਟ੍ਰਿਕਸ ਅਪੁਆਇੰਟਮੈਂਟਾਂ ਦੀ ਬੈਕਲਾਗ ਕਾਰਨ ਪੀਕ ਸੀਜ਼ਨ ਦੌਰਾਨ 1 ਤੋਂ 3 ਹਫ਼ਤਿਆਂ ਦਾ ਹੋਰ ਵਾਧੂ ਸਮਾਂ ਲੱਗ ਸਕਦਾ ਹੈ। ਸਿਰਫ਼ ਸਟੱਡੀ ਪਰਮਿਟ ਹੀ ਨਹੀਂ, ਸਗੋਂ ਕੈਨੇਡਾ ਤੋਂ ਬਾਹਰੋਂ ਵਰਕ ਪਰਮਿਟ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਨੂੰ ਵੀ ਹੁਣ 9 ਹਫ਼ਤਿਆਂ ਦੀ ਉਡੀਕ ਕਰਨੀ ਪੈ ਰਹੀ ਹੈ। ਜਦਕਿ ਵਿਜ਼ਿਟਰ ਵੀਜ਼ਾ ਅਰਜ਼ੀਆਂ ਲਈ 21 ਦਿਨਾਂ ਦਾ ਸਮਾਂ ਲੱਗ ਰਿਹਾ ਹੈ।

ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 26 ਸਾਲਾ ਭਾਰਤੀ ਮੂਲ ਦੀ ਔਰਤ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਇਹ ‘ਟਾਰਗੇਟਿਡ ਕਿਲਿੰਗ’ ਦਾ ਮਾਮਲਾ ਸੀ। ਇਹ ਘਟਨਾ ਸ਼ੁੱਕਰਵਾਰ ਸਵੇਰੇ ਲਗਭਗ 7:23 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਨੇੜੇ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਨਵਨੀਤ ਕੌਰ ਗੰਭੀਰ ਰੂਪ ‘ਚ ਜ਼ਖ਼ਮੀ ਹਾਲਤ ‘ਚ ਮਿਲੀ। ਉਸ ਨੂੰ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਦਿੱਤੀ ਗਈ, ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਿਊਟੀ ਇੰਸਪੈਕਟਰ ਸਕਾਟ ਬ੍ਰੈਡਬਰੀ ਨੇ ਦੱਸਿਆ ਕਿ ਇਹ ਗੋਲੀਬਾਰੀ ਕਿਸੇ ਘਰ ਦੇ ਅੰਦਰ ਨਹੀਂ, ਸਗੋਂ ਬਾਹਰ ਇੱਕ ਆਮ ਜਨਤਕ ਜਗ੍ਹਾ ‘ਤੇ ਹੋਈ ਸੀ। ਇੱਕ ਚਸ਼ਮਦੀਦ ਗਵਾਹ ਅਨੁਸਾਰ, ਨਵਨੀਤ ਕੌਰ ਸੜਕ ‘ਤੇ ਜਾ ਰਹੀ ਸੀ ਜਦੋਂ ਇੱਕ ਵਿਅਕਤੀ ਉਸ ਦੇ ਪਿੱਛੇ ਆਇਆ। ਉਸ ਵਿਅਕਤੀ ਨੇ ਨਵਨੀਤ ਨੂੰ ਆਵਾਜ਼ ਮਾਰੀ, ਜਿਸ ‘ਤੇ ਉਹ ਪਿੱਛੇ ਮੁੜੀ। ਦੋਵਾਂ ਵਿਚਾਲੇ ਥੋੜ੍ਹੀ ਜਿਹੀ ਗੱਲਬਾਤ ਹੋਈ, ਜਿਸ ਤੋਂ ਬਾਅਦ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਪਿਸਤੌਲ ਸਮੇਤ ਫਰਾਰ ਹੋ ਗਿਆ। ਗਵਾਹ ਨੇ ਦੱਸਿਆ ਕਿ ਦੋਵਾਂ ਵਿਚਾਲੇ ਕੋਈ ਬਹਿਸ ਹੁੰਦੀ ਨਜ਼ਰ ਨਹੀਂ ਆਈ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਭਾਲ ਲਈ ਡਰੋਨ ਅਤੇ ਕੇ-9 ਡੌਗ ਸਕੁਐਡ ਸਮੇਤ ਕਈ ਟੀਮਾਂ ਤੈਨਾਤ ਕੀਤੀਆਂ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਵਿੱਚ ਇੱਕ ਬੇਹੱਦ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਇੱਕ ਮੋਟਰਹੋਮ ਹਵਾਈ ਅੱਡੇ ਦੀ ਬਾਹਰੀ ਵਾੜ ਤੋੜ ਕੇ ਸਿੱਧਾ ਚਾਲੂ ਰਨਵੇ ‘ਤੇ ਜਾ ਵੜਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 53 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਬਟਸਫੋਰਡ ਪੁਲਿਸ ਵਿਭਾਗ ਅਨੁਸਾਰ, ਇਹ ਘਟਨਾ 25 ਜੁਲਾਈ ਨੂੰ ਸ਼ਾਮ 4:36 ਵਜੇ ਐਬਟਸਫੋਰਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੀ। ਹਵਾਈ ਅੱਡੇ ਦੇ ਸਟਾਫ਼ ਨੇ ਤੁਰੰਤ ਕਾਰਵਾਈ ਕੀਤੀ, ਜਦੋਂ ਕਿ ਏਅਰ ਟ੍ਰੈਫਿਕ ਕੰਟਰੋਲਰਾਂ ਨੇ ਹਵਾਈ ਜਹਾਜ਼ਾਂ ਨੂੰ ਸੁਰੱਖਿਅਤ ਦੂਜੇ ਰੂਟ ‘ਤੇ ਭੇਜਣ ਲਈ ਜ਼ਰੂਰੀ ਕਦਮ ਚੁੱਕੇ। ਇੱਕ ਆਡੀਓ ਰਿਕਾਰਡਿੰਗ ਵਿੱਚ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਜਹਾਜ਼ਾਂ ਨੂੰ ਖ਼ਤਰੇ ਤੋਂ ਸੁਚੇਤ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਇੱਕ ਪਾਇਲਟ ਨੂੰ ਕਹਿ ਰਹੇ ਸਨ ਕਿ ਜਹਾਜ਼ ਨੂੰ ਉੱਪਰ ਚੁੱਕੋ ਅਤੇ ਵਾਪਸ ਮੁੜੋ, ਤੁਰੰਤ ਵਾਪਸ ਮੁੜੋ। ਪੁਲਿਸ ਸ਼ਾਮ 4:41 ਵਜੇ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਮੁਤਾਬਕ ਇਸ ਘਟਨਾ ਕਾਰਨ ਹਵਾਈ ਅੱਡੇ ਦੀਆਂ ਗਤੀਵਿਧੀਆਂ ਵਿੱਚ ਕੁਝ ਸਮੇਂ ਲਈ ਵਿਘਨ ਪਿਆ, ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ‘ਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਅਤੇ ਸ਼ਰਾਰਤ ਕਰਨ ਦੇ ਦੋਸ਼ ਲਗਾਏ ਗਏ ਹਨ। ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਅਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਅਕਤੀ ਨੇ ਆਪਣੀ ਗੱਡੀ ਰਨਵੇ ‘ਤੇ ਕਿਉਂ ਚਲਾਈ।

ਕੈਨੇਡਾ ਦੀ ਅਧਿਕਾਰਤ ਨੀਤੀ ਹਮੇਸ਼ਾ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਦੀ ਰਹੀ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਤਿਹਾਸ ਅਤੇ ਤਕਨਾਲੋਜੀ ਦੇ ਲਿਹਾਜ਼ ਨਾਲ ਕੈਨੇਡਾ ਉਨ੍ਹਾਂ ਗੈਰ-ਪਰਮਾਣੂ ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ ਜੋ ਬਹੁਤ ਜਲਦ ਪਰਮਾਣੂ ਸ਼ਕਤੀ ਬਣ ਸਕਦੇ ਹਨ। ਮਾਹਰਾਂ ਅਨੁਸਾਰ, ਕੈਨੇਡਾ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਵਾਲੀ ਸਿਰਫ਼ ਇੱਕੋ ਚੀਜ਼ ਹੈ। ਉਹ ਹੈ ਉੱਥੋਂ ਦੀ ਸਿਆਸੀ ਇੱਛਾ ਸ਼ਕਤੀ। ਕੈਨੇਡਾ ਦੇ ਕੈਂਡੂ ਹੈਵੀ ਵਾਟਰ ਰਿਐਕਟਰ ਅਜਿਹੇ ਹਨ, ਜੋ ਬਿਨਾਂ ਕਿਸੇ ਅੰਤਰਰਾਸ਼ਟਰੀ ਚੇਤਾਵਨੀ ਦੇ ਹਥਿਆਰਾਂ ਦੇ ਮਿਆਰ ਦਾ ਪਲੂਟੋਨੀਅਮ-239 ਤਿਆਰ ਕਰ ਸਕਦੇ ਹਨ। ਇਹ ਰਿਐਕਟਰ ਚੱਲਦੇ ਸਮੇਂ ਵੀ ਈਂਧਨ ਬਦਲ ਸਕਦੇ ਹਨ, ਜਿਸ ਨਾਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਲਈ ਇਸ ਦੀ ਨਿਗਰਾਨੀ ਕਰਨਾ ਔਖਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ 1974 ਵਿੱਚ ਭਾਰਤ ਨੇ ਵੀ ਆਪਣੇ ਪਹਿਲੇ ਪਰਮਾਣੂ ਪਰੀਖਣ ਲਈ ਕੈਨੇਡੀਅਨ ਤਕਨਾਲੋਜੀ ਵਾਲੇ ਰਿਐਕਟਰ ਦੀ ਹੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ, ਕੈਨੇਡਾ ਹੁਣ ਛੋਟੇ ਮੋਡਿਊਲਰ ਰਿਐਕਟਰਾਂ ਅਤੇ ਲੇਜ਼ਰ ਆਧਾਰਿਤ ਉਰੇਨੀਅਮ ਸੰਵਰਧਨ ਵੱਲ ਵਧ ਰਿਹਾ ਹੈ। ਇਨ੍ਹਾਂ ਨਾਲ ਪਰਮਾਣੂ ਸਮੱਗਰੀ ਤਿਆਰ ਕਰਨ ਦੀ ਸਮਰੱਥਾ ਹੋਰ ਵਧ ਜਾਵੇਗੀ। ਵਿਸ਼ਵ ‘ਚ ਉਰੇਨੀਅਮ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਨਾਤੇ ਕੈਨੇਡਾ ਕੋਲ ਕੱਚੇ ਮਾਲ ਦੀ ਕੋਈ ਘਾਟ ਨਹੀਂ ਹੈ।

ਕੈਨੇਡਾ ਦੇ ਵੈਨਕੂਵਰ ਵਿੱਚ ਸਾਲ 2023 ‘ਚ ਏ.ਟੀ.ਐਮ. ਤੋਂ ਪੈਸੇ ਕੱਢਵਾਉਂਦੇ ਇੱਕ ਵਿਅਕਤੀ ਤੋਂ 66 ਬੈਂਕ ਕਾਰਡ ਅਤੇ 39,200 ਡਾਲਰ ਨਕਦ ਬਰਾਮਦ ਹੋਏ ਸਨ। ਇਸ ਘਟਨਾ ਨੇ ਦੇਸ਼ ਭਰ ਵਿੱਚ ਚੱਲ ਰਹੇ ਗੈਰ-ਕਾਨੂੰਨੀ ਆਨਲਾਈਨ ਗਾਂਜਾ ਅਤੇ ਮਸ਼ਰੂਮ ਵੇਚਣ ਵਾਲੇ ਇੱਕ ਵੱਡੇ ਨੈੱਟਵਰਕ ਦੀ ਜਾਂਚ ਨੂੰ ਜਨਮ ਦਿੱਤਾ। ਆਰ.ਸੀ.ਐਮ.ਪੀ. ਅਤੇ ਮਨੀ ਲਾਂਡਰਿੰਗ ਜਾਂਚ ਏਜੰਸੀ ਫਿਨਟ੍ਰੈਕ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਆਨਲਾਈਨ ਗਾਹਕਾਂ ਤੋਂ ਈ-ਟ੍ਰਾਂਸਫਰ ਰਾਹੀਂ ਲਏ ਗਏ ਕਰੋੜਾਂ ਰੁਪਏ ਕਈ ਕੰਪਨੀਆਂ ਅਤੇ ਨਿੱਜੀ ਬੈਂਕ ਖਾਤਿਆਂ ਰਾਹੀਂ ਇੱਧਰ-ਉੱਧਰ ਕੀਤੇ ਜਾ ਰਹੇ ਸਨ। ਮਾਰਚ 2026 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਿਵਲ ਫੋਰਫੀਚਰ ਡਾਇਰੈਕਟਰ ਨੇ ਇਸ ਗੈਰ-ਕਾਨੂੰਨੀ ਕਮਾਈ ਨੂੰ ਜ਼ਬਤ ਕਰਨ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ। ਦੋਸ਼ ਹੈ ਕਿ ਜੇਮਜ਼ ਸ਼ਰਬੱਕ, ਰੋਜ਼ਾ ਮੁਹੰਮਦੀ ਅਤੇ ਨੋਆ ਈਵਜ਼ ਨਾਮ ਦੇ ਤਿੰਨ ਖਾਤਾਧਾਰਕਾਂ ਨੇ ਨਵੰਬਰ 2024 ਤੋਂ ਜਨਵਰੀ 2026 ਦਰਮਿਆਨ 15 ਲੱਖ ਡਾਲਰ ਤੋਂ ਵੱਧ ਦੀ ਗੈਰ-ਕਾਨੂੰਨੀ ਰਕਮ ਦਾ ਲੈਣ-ਦੇਣ ਕੀਤਾ। ਪੁਲਿਸ ਨਿਗਰਾਨੀ ਦੌਰਾਨ ਇੱਕ ਮੁਲਜ਼ਮ ਨੂੰ ਦੋ ਦਿਨਾਂ ਵਿੱਚ ਕਈ ਬੈਂਕਾਂ ਦੇ ਏ.ਟੀ.ਐਮ. ਵਰਤਦੇ ਦੇਖਿਆ ਗਿਆ। ਇਸ ਤੋਂ ਇਲਾਵਾ, ਜੁਲਾਈ 2025 ਵਿੱਚ ਬਰਨਬੀ ਦੇ ਇੱਕ ਗੋਦਾਮ ਤੋਂ 200 ਕਿੱਲੋ ਤੋਂ ਵੱਧ ਸੁੱਕਾ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਿੰਨ ਸੰਸਦੀ ਸੀਟਾਂ, ਬ੍ਰਿਟਿਸ਼ ਕੋਲੰਬੀਆ ਦੀ ‘ਨੌਰਥ ਵੈਨਕੂਵਰ-ਕੈਪਿਲਾਨੋ’, ਓਨਟਾਰੀਓ ਦੀ ‘ਬੀਚਿਸ-ਈਸਟ ਯੌਰਕ’ ਅਤੇ ਕਿਊਬੈਕ ਦੀ ‘ਸ਼ਿਕੂਤੀਮੀ-ਲੇ ਫਜੋਰਡ’ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਚੋਣਾਂ 31 ਅਗਸਤ ਨੂੰ ਹੋਣਗੀਆਂ। ਇਹ ਚੋਣਾਂ ਸਾਬਕਾ ਲਿਬਰਲ ਐਮ.ਪੀ. ਜੋਨਾਥਨ ਵਿਲਕਿਨਸਨ, ਜੋ ਹੁਣ ਈ.ਯੂ. ਵਿੱਚ ਕੈਨੇਡਾ ਦੇ ਰਾਜਦੂਤ ਹਨ, ਨਥਾਨੀਅਲ ਏਰਸਕਿਨ-ਸਮਿਥ ਅਤੇ ਸਾਬਕਾ ਕੰਜ਼ਰਵੇਟਿਵ ਐਮ.ਪੀ. ਰਿਚਰਡ ਮਾਰਟੈਲ ਦੇ ਅਸਤੀਫ਼ਿਆਂ ਤੋਂ ਬਾਅਦ ਖ਼ਾਲੀ ਹੋਈਆਂ ਸੀਟਾਂ ‘ਤੇ ਹੋ ਰਹੀਆਂ ਹਨ। ਹਾਊਸ ਆਫ਼ ਕਾਮਨਜ਼ ਵਿੱਚ ਆਪਣਾ ਤਕਨੀਕੀ ਬਹੁਮਤ ਬਣਾਏ ਰੱਖਣ ਲਈ ਲਿਬਰਲ ਪਾਰਟੀ ਨੂੰ ਇਹਨਾਂ ਤਿੰਨਾਂ ਵਿੱਚੋਂ ਘੱਟੋ-ਘੱਟ ਇੱਕ ਸੀਟ ਜਿੱਤਣੀ ਜ਼ਰੂਰੀ ਹੈ। ਲਿਬਰਲ ਪਾਰਟੀ ਵੱਲੋਂ ਨੌਰਥ ਵੈਨਕੂਵਰ-ਕੈਪਿਲਾਨੋ ਤੋਂ ਬ੍ਰੇਡਨ ਕੈਲੇ, ਬੀਚਿਸ-ਈਸਟ ਯੌਰਕ ਤੋਂ ਤਨਵੀਰ ਸ਼ਾਹਨਵਾਜ਼ ਅਤੇ ਸ਼ਿਕੂਤੀਮੀ-ਲੇ ਫਜੋਰਡ ਤੋਂ ਡੈਨੀਅਲ ਗੋਬਿਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੂਜੇ ਪਾਸੇ, ਕੰਜ਼ਰਵੇਟਿਵ ਪਾਰਟੀ ਨੇ ਸਟੀਫਨ ਕਰਮਨ ਅਤੇ ਰੇਜਿਸ ਗੌਡਰੇਓ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦਕਿ ਬਲੌਕ ਕਿਊਬੈਕੋਇਸ ਨੇ ਕੈਰੋਲਿਨ ਡੂਬੇ ਅਤੇ ਗ੍ਰੀਨ ਪਾਰਟੀ ਨੇ ਸ਼ੈਲੀ ਲੂਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਐਨ.ਡੀ.ਪੀ. ਵੀ ਜਲਦ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਫਿਲਹਾਲ ਕਿਊਬੈਕ ਦੀ ‘ਸੈਂਟ-ਹਾਇਸਿੰਥੇ-ਬੈਗੋਟ-ਐਕਟਨ’ ਸੀਟ ‘ਤੇ ਚੋਣ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਢੁਕਵੇਂ ਸਮੇਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।

ਟੋਰਾਂਟੋ ਵਿੱਚ ਐਤਵਾਰ ਸਵੇਰੇ ਇੱਕ ਯਹੂਦੀ ਪਰਿਵਾਰ ਦੀ ਮਲਕੀਅਤ ਵਾਲੀ ‘ਕੀਵਾਜ਼ ਬੇਗਲ ਬਾਰ’ ਦੇ ਦੋ ਵੱਖ-ਵੱਖ ਆਊਟਲੇਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਹਿਲੀ ਘਟਨਾ ਯੋਂਗ ਸਟ੍ਰੀਟ ਅਤੇ ਸੈਂਟ ਕਲੇਅਰ ਐਵੇਨਿਊ ਵੈਸਟ ਖੇਤਰ ਵਿੱਚ ਵਾਪਰੀ, ਜਿੱਥੇ ਬੇਕਰੀ ਦੀ ਖਿੜਕੀ ‘ਤੇ ਗੋਲੀਬਾਰੀ ਕੀਤੀ ਗਈ। ਘਟਨਾ ਸਥਾਨ ਤੋਂ ਗੋਲੀਬਾਰੀ ਦੇ ਸਬੂਤ ਮਿਲੇ ਹਨ, ਪਰ ਸੁਖਾਂਵਾਂ ਮੋੜ ਇਹ ਰਿਹਾ ਕਿ ਕੋਈ ਜ਼ਖ਼ਮੀ ਨਹੀਂ ਹੋਇਆ। ਇਸ ਘਟਨਾ ਦੇ ਲਗਭਗ 20 ਮਿੰਟ ਬਾਅਦ, ਪੁਲਿਸ ਨੂੰ ਉਸੇ ਬੇਕਰੀ ਚੇਨ ਦੀ ਬਾਥਰਸਟ ਸਟ੍ਰੀਟ ਅਤੇ ਸਟੀਲਜ਼ ਐਵੇਨਿਊ ਵੈਸਟ ਸਥਿਤ ਦੂਜੀ ਬ੍ਰਾਂਚ ‘ਚ ਖਿੜਕੀ ਟੁੱਟਣ ਦੀ ਸੂਚਨਾ ਮਿਲੀ। ਹਾਲਾਂਕਿ ਉੱਥੋਂ ਗੋਲੀਬਾਰੀ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਅਨੁਸਾਰ ਦੋਵੇਂ ਘਟਨਾਵਾਂ ਰਾਤ ਵੇਲੇ ਵਾਪਰੀਆਂ ਹਨ। ਡਿਊਟੀ ਇੰਸਪੈਕਟਰ ਸਕਾਟ ਬ੍ਰੈਡਬਰੀ ਨੇ ਦੱਸਿਆ ਕਿ ਪੁਲਿਸ ਇਸ ਨੂੰ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵਜੋਂ ਦੇਖ ਰਹੀ ਹੈ। ਟੋਰਾਂਟੋ ਪੁਲਿਸ ਦੀ ਹੈਟ ਕ੍ਰਾਈਮ ਯੂਨਿਟ ਅਤੇ ਗਨਜ਼ ਐਂਡ ਗੈਂਗਸ ਟਾਸਕ ਫੋਰਸ ਇਲਾਕੇ ਵਿੱਚ ਜਾਂਚ ਕਰ ਰਹੀ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਟੋਰਾਂਟੋ ਵਿੱਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ। ਯਹੂਦੀ ਭਾਈਚਾਰੇ ਦੀਆਂ ਸੰਸਥਾਵਾਂ ਨੇ ਇਸ ਘਟਨਾ ‘ਤੇ ਚਿੰਤਾ ਅਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਮੁਤਾਬਕ ਅਜਿਹੀਆਂ ਹਿੰਸਕ ਘਟਨਾਵਾਂ ਨਾਲ ਭਾਈਚਾਰਾ ਡਰੇਗਾ ਨਹੀਂ, ਸਗੋਂ ਹੋਰ ਮਜ਼ਬੂਤ ਹੋ ਕੇ ਸਾਹਮਣਾ ਕਰੇਗਾ।

The post ਕੈਨੇਡਾ ਨੇ 20 ਹਜ਼ਾਰ PR ਅਰਜ਼ੀਆਂ ‘ਤੇ ਮਾਰੀ ਲੀਕ!  CANADA NEWS BULLETIN appeared first on TV Punjab | Punjabi News Channel.