rajiv jindal khanna Archives - TV Punjab | Punjabi News Channel

ਪੰਜਾਬ ਦਾ ਵੱਡਾ ਕਾਰੋਬਾਰੀ ‘ਜਿੰਦਲ’ ਲਾਪਤਾ, ਕਈ ਵਪਾਰੀਆਂ ਦੇ ਸਾਹ ਫੁੱਲੇ
ਡੈਸਕ- ਖੰਨਾ ਦੇ ਅਮਲੋਹ ਰੋਡ ‘ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਕਾਰੋਬਾਰੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ। ਬੁੱਧਵਾਰ ਰਾਤ ਨੂੰ ਬੱਸ ਅੱਡੇ ਦੇ ਸਾਹਮਣੇ HDFC ਬੈਂਕ ਦੇ ਬਾਹਰ ਉਸ ਦੀ ਇਨੋਵਾ ਕਾਰ ਮਿਲੀ। ਦੱਸਿਆ ਜਾ ਰਿਹਾ ਹੈ ਕਾਰ ‘ਚੋਂ ਇੱਕ ਹੱਥ ਲਿਖ਼ਤ ਨੋਟ ਵੀ ਮਿਲਿਆ। ਇਸ ‘ਚ ਸ਼ਹਿਰ ਦੇ ਕੁੱਝ ਨਾਮੀ ਵਿਅਕਤੀਆਂ ‘ਤੇ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਮਾਮਲੇ ਸਬੰਧੀ ਪੁਲਿਸ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਰਾਜੀਵ ਜਿੰਦਲ ਬੁੱਧਵਾਰ ਦੁਪਹਿਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰ ਪੁਲਿਸ ਸਮੇਤ ਉਸ ਦੀ ਭਾਲ ਕਰ ਰਹੇ ਸਨ। ਰਾਤ ਨੂੰ ਜੀ. ਟੀ. ਰੋਡ ਵਾਲੇ ਪਾਸੇ ਖੜ੍ਹੀ ਗੱਡੀ ਦੇਖੀ ਗਈ ਤਾਂ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਉਥੋਂ ਕਾਰ ਦੀ ਚਾਬੀ ਇੱਕ ਦੁਕਾਨਦਾਰ ਤੋਂ ਮਿਲੀ। ਇਸ ਦੁਕਾਨਦਾਰ ਤੋਂ ਪਤਾ ਲੱਗਾ ਕਿ ਰਾਜੀਵ ਨੇ ਸਵੇਰੇ 11 ਵਜੇ ਦੇ ਕਰੀਬ ਕਾਰ ਇੱਥੇ ਖੜ੍ਹੀ ਕੀਤੀ ਸੀ ਅਤੇ ਰਾਜੀਵ ਜਿੰਦਲ ਦੁਕਾਨਦਾਰ ਨੂੰ ਇਹ ਕਹਿ ਕੇ ਚਲਾ ਗਿਆ ਸੀ ਕਿ ਡਰਾਈਵਰ ਇੱਕ ਘੰਟੇ ‘ਚ ਕਾਰ ਲੈ ਕੇ ਜਾਵੇਗਾ।

ਇਸ ਤੋਂ ਬਾਅਦ ਪੁਲਿਸ ਨੇ ਕਾਰ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ‘ਚੋਂ ਰਾਜੀਵ ਜਿੰਦਲ ਵੱਲੋਂ ਲਿਖਿਆ ਇਕ ਨੋਟ ਮਿਲਿਆ। ਉਸ ‘ਚ ਕੁਝ ਲੋਕਾਂ ਦੇ ਨਾਮ ਲਿਖੇ ਹੋਏ ਹਨ। ਇਸ ਦੇ ਨਾਲ ਹੀ ਨੋਟ ‘ਚ ਲਿਖਿਆ ਗਿਆ ਹੈ ਕਿ ਜੇਕਰ ਉਸ ਨੂੰ ਕੁੱਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਲਾਪਤਾ ਹੋਇਆ ਕਾਰੋਬਾਰੀ ਆਪਣਾ ਮੋਬਾਇਲ ਵੀ ਕਾਰ ‘ਚ ਹੀ ਛੱਡ ਗਿਆ ਤਾਂ ਜੋ ਲੋਕੇਸ਼ਨ ਤੋਂ ਉਸ ਨੂੰ ਟਰੇਸ ਨਾ ਕੀਤਾ ਜਾ ਸਕੇ। ਫਿਲਹਾਲ ਕਾਰੋਬਾਰੀ ਕਿੱਥੇ ਹੈ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਰਾਜੀਵ ਜਿੰਦਲ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਸੋਲਵੈਕਸ ਪਲਾਂਟ ਲਾਇਆ ਸੀ, ਜਿਸ ਨੂੰ ਬਾਅਦ ‘ਚ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨਾਂ ਸਾਥੀਆਂ ‘ਚ ਰੌਲਾ ਪੈ ਗਿਆ। ਰਾਜੀਵ ਕੁੱਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਹੈ। ਇਸ ਦਾ ਕਾਰਨ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਹੈ।

ਪਰਿਵਾਰ ਦੀ ਮੰਗ ਹੈ ਕਿ ਹੱਥ ਲਿਖ਼ਤ ਨੋਟ ਦੀ ਫੋਟੋਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਜਿਨ੍ਹਾਂ ਦੇ ਨਾਂ ਲਿਖੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਖੰਨਾ ਦੇ DSP ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਪਰਿਵਾਰ ਸਮੇਤ ਰਾਜੀਵ ਜਿੰਦਲ ਦੀ ਭਾਲ ਕਰ ਰਹੀ ਹੈ। ਕੈਮਰੇ ਦੇਖੇ ਜਾ ਰਹੇ ਹਨ। ਫਿਲਹਾਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਬਾਅਦ ‘ਚ ਤੱਥਾਂ ਅਨੁਸਾਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

The post ਪੰਜਾਬ ਦਾ ਵੱਡਾ ਕਾਰੋਬਾਰੀ ‘ਜਿੰਦਲ’ ਲਾਪਤਾ, ਕਈ ਵਪਾਰੀਆਂ ਦੇ ਸਾਹ ਫੁੱਲੇ appeared first on TV Punjab | Punjabi News Channel.