spouse visa Archives - TV Punjab | Punjabi News Channel

ਕੈਨੇਡਾ ‘ਚ ਫ੍ਰੈਂਚ ਭਾਸ਼ਾ ਵਾਲਿਆਂ ਲਈ ਮੌਕਾ; 5000 ਨੂੰ PR ਲਈ ਸੱਦਾ ਪੱਤਰ! CANADA NEWS BULLETIN
VANCOUVER: ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਨਵਾਂ ਡਰਾਅ ਕੱਢਿਆ ਹੈ। ਇਹ ਡਰਾਅ ਫ੍ਰੈਂਚ ਭਾਸ਼ਾ ਵਿੱਚ ਮਾਹਰ ਉਮੀਦਵਾਰਾਂ ਲਈ ਖਾਸ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 5,000 ਉਮੀਦਵਾਰਾਂ ਨੂੰ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ਦੇ ਸੱਦਾ-ਪੱਤਰ ਜਾਰੀ ਕੀਤੇ ਗਏ ਹਨ। ਇਸ ਡਰਾਅ ਦੀ ਸਭ ਤੋਂ ਵੱਡੀ ਖਾਸਿਅਤ ਇਹ ਰਹੀ ਕਿ ਇਸ ਵਿੱਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਕੱਟ-ਆਫ ਸਕੋਰ ਘਟ ਕੇ 399 ‘ਤੇ ਆ ਗਿਆ ਹੈ। ਮਾਰਚ 2026 ਤੋਂ ਬਾਅਦ ਫ੍ਰੈਂਚ ਭਾਸ਼ਾ ਸ਼੍ਰੇਣੀ ਲਈ ਇਹ ਹੁਣ ਤੱਕ ਦਾ ਸਭ ਤੋਂ ਘੱਟ ਕੱਟ-ਆਫ ਸਕੋਰ ਹੈ। ਇਸ ਡਰਾਅ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਕੋਲ ਘੱਟੋ-ਘੱਟ 399 ਅੰਕ ਹੋਣੇ ਜ਼ਰੂਰੀ ਸਨ ਅਤੇ ਉਨ੍ਹਾਂ ਦਾ ਐਕਸਪ੍ਰੈੱਸ ਐਂਟਰੀ ਪ੍ਰੋਫਾਈਲ 19 ਨਵੰਬਰ 2025 ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਸੀ। ਸਾਲ 2026 ਵਿੱਚ IRCC ਹੁਣ ਤੱਕ ਕੁੱਲ 41 ਐਕਸਪ੍ਰੈੱਸ ਐਂਟਰੀ ਡਰਾਅ ਕੱਢ ਚੁੱਕਾ ਹੈ। ਇਸ ਸਾਲ ਦੌਰਾਨ ਕੈਨੇਡਾ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ, ਸੂਬਾਈ ਨਾਮਜ਼ਦਗੀ ਅਤੇ ਫ੍ਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰ ਇਮੀਗ੍ਰੇਸ਼ਨ ਵਿਭਾਗ ਦੀ ਮੁੱਖ ਪਸੰਦ ਰਹੇ ਹਨ। ਸਾਲ 2026 ਵਿੱਚ ਹੁਣ ਤੱਕ ਫ੍ਰੈਂਚ ਭਾਸ਼ਾ ਦੀਆਂ ਅਰਜ਼ੀਆਂ ਲਈ 8 ਵੱਖ-ਵੱਖ ਡਰਾਅ ਕੱਢੇ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 40,500 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ-ਪੱਤਰ ਦਿੱਤੇ ਗਏ ਹਨ। 2026 ਵਿੱਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਹੁਣ ਤੱਕ 1,04,612 ਤੋਂ ਵੱਧ ਸੱਦਾ-ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 45,250 ਸੱਦਾ-ਪੱਤਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਮਿਲੇ ਹਨ। ਜਿਹੜੇ ਬਿਨੈਕਾਰ ਕੈਨੇਡਾ ਵਿੱਚ ਪੱਕੇ ਹੋਣ ਦੇ ਇੱਛੁਕ ਹਨ, ਉਨ੍ਹਾਂ ਲਈ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਬਹੁਤ ਹੀ ਕਾਰਗਰ ਅਤੇ ਆਸਾਨ ਰਸਤਾ ਸਾਬਤ ਹੋ ਰਿਹਾ ਹੈ, ਕਿਉਂਕਿ ਆਮ ਡਰਾਅਜ਼ ਦੇ ਮੁਕਾਬਲੇ ਇਸ ਸ਼੍ਰੇਣੀ ਵਿੱਚ ਕੱਟ-ਆਫ ਸਕੋਰ ਕਾਫੀ ਘੱਟ ਰਹਿੰਦਾ ਹੈ।

ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਇੱਕ ਵੱਡੇ ਸੁਧਾਰ ਦੀ ਸ਼ੁਰੂਆਤ ਕੀਤੀ ਹੈ। ਇਸ ਨਵੇਂ ਫੈਸਲੇ ਤਹਿਤ ਪਹਿਲਾਂ ਤੋਂ ਚੱਲ ਰਹੀਆਂ 8 ਵੱਖ-ਵੱਖ ਸਟ੍ਰੀਮਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਜਗ੍ਹਾ ‘ਓਨਟਾਰੀਓ ਵਰਕਫੋਰਸ ਪ੍ਰਾਇਓਰਿਟੀ ਸਟ੍ਰੀਮ’ ਸ਼ੁਰੂ ਕੀਤੀ ਗਈ ਹੈ। ਇਸ ਬਦਲਾਅ ਦੇ ਚੱਲਦਿਆਂ ਫਿਲਹਾਲ Expression of Interest ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਬਿਨੈਕਾਰਾਂ ਨੂੰ ਪਹਿਲਾਂ ਸੱਦਾ-ਪੱਤਰ ਨਹੀਂ ਮਿਲਿਆ ਸੀ, ਉਨ੍ਹਾਂ ਦੀਆਂ ਪੁਰਾਣੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਜੁਲਾਈ ਤੋਂ ਸਤੰਬਰ ਦਰਮਿਆਨ ਸਿਸਟਮ ਦੋਬਾਰਾ ਖੁੱਲ੍ਹਣ ‘ਤੇ ਬਿਨੈਕਾਰਾਂ ਅਤੇ ਇੰਪਲਾਇਰਾਂ ਨੂੰ ਨਵੇਂ ਸਿਰੇ ਤੋਂ ਅਰਜ਼ੀਆਂ ਅਤੇ ਨੌਕਰੀ ਦੇ ਆਫਰ ਜਮ੍ਹਾਂ ਕਰਵਾਉਣੇ ਪੈਣਗੇ। ਨਵੀਂ ਵਰਕਫੋਰਸ ਪ੍ਰਾਇਓਰਿਟੀ ਸਟ੍ਰੀਮ ਵਿੱਚ ਤਿੰਨ ਮੁੱਖ ਰਸਤੇ ਬਣਾਏ ਗਏ ਹਨ। ਨਵੇਂ ਸਕੋਰਿੰਗ ਫਰੇਮਵਰਕ ਤਹਿਤ ਓਨਟਾਰੀਓ ਵਿੱਚ ਕੰਮ ਦੇ ਤਜਰਬੇ ਅਤੇ ਕੈਨੇਡਾ ਵਿੱਚ ਇਨਕਮ ਟੈਕਸ ਭਰਨ ਦੇ ਰਿਕਾਰਡ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ।

ਅਪਲਾਈਬੋਰਡ ਵੱਲੋਂ ਸ਼ੁਰੂ ਕੀਤੇ ਗਏ ਨਵੇਂ ‘ਟਰੱਸਟ ਸੈਂਟਰ’ ਨੇ ਜੂਨ 2026 ਵਿੱਚ ਕੈਨੇਡੀਅਨ ਸਟੱਡੀ ਪਰਮਿਟ ਦੇ 2,800 ਤੋਂ ਵੱਧ ਫੈਸਲਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿੱਚੋਂ 1,370 ਯਾਨੀ 49% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 47% ਮਾਮਲਿਆਂ ਵਿੱਚ ਵਿੱਤੀ ਦਸਤਾਵੇਜ਼ਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਿਆ ਗਿਆ। ਅਪਲਾਈਬੋਰਡ ਦੇ ਸੀ.ਈ.ਓ. ਮੇਤੀ ਬਸੀਰੀ ਅਨੁਸਾਰ, ਇਹ ਇੱਕ ਅਜਿਹੀ ਗਲਤੀ ਸੀ, ਜਿਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਕੋਲ ਪੈਸੇ ਤਾਂ ਹੁੰਦੇ ਹਨ, ਪਰ ਉਹ ਵੀਜ਼ਾ ਅਧਿਕਾਰੀ ਸਾਹਮਣੇ ਇਸ ਨੂੰ ਸਹੀ ਢੰਗ ਨਾਲ ਸਾਬਤ ਕਰਨ ਵਿੱਚ ਨਾਕਾਮ ਰਹਿੰਦੇ ਹਨ। ਸਮੱਸਿਆ ਵਿਦਿਆਰਥੀਆਂ ਵਿੱਚ ਨਹੀਂ, ਬਲਕਿ ਫਾਈਲ ਤਿਆਰ ਕਰਨ ਅਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਵਿੱਚ ਹੈ। 10% ਮਾਮਲਿਆਂ ਵਿੱਚ ਫਾਈਲ ‘ਚ ਪਰਿਵਾਰ ਸ਼ਾਮਲ ਹੋਣ ਕਰਕੇ ਜ਼ਿਆਦਾ ਸਖ਼ਤ ਸਮੀਖਿਆ ਕੀਤੀ ਗਈ। 10% ਮਾਮਲਿਆਂ ਵਿੱਚ ਪੀਏਐੱਲ ਤੇ ਟੀਏਐੱਲ ਪੱਤਰ ਐਕਸਪਾਇਰ ਹੋਣ ਕਰਕੇ ਅਰਜ਼ੀ ਸਿੱਧੀ ਰੱਦ ਹੋ ਗਈ। 2% ਮਾਮਲਿਆਂ ਵਿੱਚ ਵਿਦਿਆਰਥੀਆਂ ਨੇ ਪਿੱਛਲੀ ਅਰਜ਼ੀ ਰਿਫਿਊਜ਼ ਹੋਣ ਦੇ ਮਾਮਲਿਆਂ ਨੂੰ ਛੁਪਾਇਆ। ਵੀਜ਼ਾ ਅਧਿਕਾਰੀਆਂ ਨੇ ਇਸ ਨੂੰ ਗਲਤ ਬਿਆਨੀ ਮੰਨਿਆ, ਜਿਸ ਨਾਲ 5 ਸਾਲਾਂ ਦੀ ਪਾਬੰਦੀ ਲੱਗ ਸਕਦੀ ਹੈ।

ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ ਪੰਜਾਬੀ ਗੈਂਗਸਟਰ ਅਤੇ ਨਸ਼ਾ ਤਸਕਰ ਹਰਮਨਵੀਰ ਸਿੰਘ ਨੂੰ ਕੈਲੀਫੋਰਨੀਆ ਦੇ ਸਟੌਕਟਨ ਤੋਂ ਗ੍ਰਿਫ਼ਤਾਰ ਕੀਤਾ ਹੈ। 20 ਜੁਲਾਈ ਨੂੰ ਐੱਫਬੀਆਈ ਦੀ ਲਾਸ ਏਂਜਲਸ ਇਕਾਈ ਦੁਆਰਾ ਮੋਸਟ ਵਾਂਟੇਡ ਘੋਸ਼ਿਤ ਕੀਤੇ ਜਾਣ ਤੋਂ ਬਾਅਦ, 21 ਜੁਲਾਈ ਦੀ ਸਵੇਰ ਨੂੰ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ। 31 ਸਾਲਾ ਹਰਮਨਵੀਰ ਸਿੰਘ ‘ਹਰੀ ਗੌਤਮ’ ਅਤੇ ‘ਹਰਮਨ ਸੰਧੂ’ ਵਰਗੇ ਫ਼ਰਜ਼ੀ ਨਾਵਾਂ ਨਾਲ ਕੈਨੇਡਾ ਵਿੱਚ ਰਹਿ ਰਿਹਾ ਸੀ। ਲਾਸ ਏਂਜਲਸ ਦੀ ਫੈਡਰਲ ਡਿਸਟ੍ਰਿਕਟ ਕੋਰਟ ਨੇ 23 ਜੂਨ 2026 ਨੂੰ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਜਾਂਚ ਏਜੰਸੀਆਂ ਮੁਤਾਬਕ ਹਰਮਨਵੀਰ, ਵੈਨਕੂਵਰ ਦੇ ਨਸ਼ਾ ਤਸਕਰ ਰਵਿੰਦਰ ਢਾਂਡਾ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਹ ਨੈੱਟਵਰਕ ਭਾਰਤ ਦੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਲਈ ਪੈਸੇ ਲੈ ਕੇ ਕੰਮ ਕਰਦਾ ਹੈ। ਰਵਿੰਦਰ ਢਾਂਡਾ ਦਾ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੇ ਪੱਧਰ ‘ਤੇ ਤਸਕਰੀ ਲਈ ਜ਼ਿੰਮੇਵਾਰ ਹੈ।

ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ  ਮੁਤਾਬਕ 2025 ਦੌਰਾਨ ਕੈਨੇਡਾ ਵਿੱਚ ਕੁੱਲ ਅਪਰਾਧ ਦਰ ਅਤੇ ਗੰਭੀਰ ਅਪਰਾਧਾਂ ਦੋਵਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਕਿ ਕ੍ਰਾਈਮ ਸੀਵੀਅਰਿਟੀ ਇੰਡੈਕਸ, ਜੋ ਅਪਰਾਧਾਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੀ ਗੰਭੀਰਤਾ ਨੂੰ ਵੀ ਮਾਪਦਾ ਹੈ, 2025 ਵਿੱਚ 5 ਫ਼ੀਸਦੀ ਘਟਿਆ ਹੈ। ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਇਸ ਇੰਡੈਕਸ ਵਿੱਚ ਕਮੀ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਅੱਠ ਸਾਲਾਂ ਤੱਕ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸੇ ਤਰ੍ਹਾਂ ਰਿਵਾਇਤੀ ਅਪਰਾਧ ਦਰ, ਜੋ ਸਿਰਫ਼ ਦਰਜ ਹੋਏ ਅਪਰਾਧਾਂ ਦੀ ਗਿਣਤੀ ਨੂੰ ਮਾਪਦੀ ਹੈ ਅਤੇ ਉਨ੍ਹਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਨਹੀਂ ਰੱਖਦੀ, ਉਹ ਵੀ 2025 ਵਿੱਚ 2 ਫ਼ੀਸਦੀ ਘਟ ਗਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕ੍ਰਾਈਮ ਸੀਵੀਅਰਿਟੀ ਇੰਡੈਕਸ ਵਿੱਚ ਆਈ ਕਮੀ ਦਾ ਸਭ ਤੋਂ ਵੱਡਾ ਕਾਰਨ ਘਰਾਂ ਜਾਂ ਹੋਰ ਇਮਾਰਤਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀਆਂ ਘਟਨਾਵਾਂ ਵਿੱਚ ਆਈ ਕਮੀ ਹੈ।

ਯੂਕੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਬਿਲ ਬਲੇਅਰ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਬ੍ਰਿਟੇਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਤਾਂ ਜੋ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਦੀ ਅਗਵਾਈ ਹੇਠ ਬ੍ਰਿਟੇਨ ਕੈਨੇਡਾ ਵਿੱਚ ਬਣ ਰਹੇ ਬਹੁ-ਰਾਸ਼ਟਰੀ ਰੱਖਿਆ ਬੈਂਕ ਵਿੱਚ ਸ਼ਾਮਲ ਹੋਵੇ। ਇਸ ਬੈਂਕ ਦਾ ਨਾਮ ਡਿਫੈਂਸ, ਸਿਕਿਓਰਟੀ ਐਂਡ ਰਿਜ਼ੀਲਿਐਂਸ ਬੈਂਕ ਹੈ। ਇਹ ਕੈਨੇਡਾ ਦੀ ਅਗਵਾਈ ਹੇਠ ਬਣਾਇਆ ਜਾ ਰਿਹਾ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾਨ ਹੈ, ਜਿਸ ਦਾ ਮਕਸਦ ਦੇਸ਼ਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦੇਣਾ ਹੈ ਤਾਂ ਜੋ ਉਹ ਰੂਸ ਅਤੇ ਹੋਰਨਾਂ ਵਿਸ਼ਵ ਪੱਧਰੀ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰ ਸਕਣ। ਹੁਣ ਤੱਕ ਅੱਠ ਦੇਸ਼ ਇਸ ਯੋਜਨਾ ਦਾ ਸਮਰਥਨ ਕਰਨ ਦਾ ਐਲਾਨ ਕਰ ਚੁੱਕੇ ਹਨ, ਪਰ ਜੀ-7 ਦੇ ਹੋਰ ਕਿਸੇ ਵੀ ਦੇਸ਼ ਨੇ ਅਜੇ ਤੱਕ ਇਸ ਵਿੱਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕੀਤਾ। ਇਸ ਕਾਰਨ ਬੈਂਕ ਦੀ ਕਰਜ਼ਾ ਦੇਣ ਦੀ ਸਮਰੱਥਾ ਸੀਮਤ ਰਹਿ ਸਕਦੀ ਹੈ। ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੀਆਂ ਸਰਕਾਰਾਂ ਦਰਮਿਆਨ ਇਸ ਮਾਮਲੇ ‘ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਸਾਨੂੰ ਲੱਗਦਾ ਹੈ ਕਿ ਇਸ ਬੈਂਕ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਇਸ ਦੇ ਸਾਰੇ ਮੈਂਬਰਾਂ ਲਈ ਲਾਭਦਾਇਕ ਹੋਵੇਗੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਨਵੇਂ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਹੈ। ਇਸ ਮੁੱਦੇ ‘ਤੇ ਅਮਰੀਕੀ ਸੈਨੇਟ ਦੀ ਵਿੱਤ ਕਮੇਟੀ ਦੀ ਸੁਣਵਾਈ ਦੌਰਾਨ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਟਰੇਡ ਪ੍ਰਤੀਨਿਧ ਜੈਮੀਸਨ ਗ੍ਰੀਅਰ ਤੋਂ ਤਿੱਖੇ ਸਵਾਲ ਪੁੱਛੇ ਅਤੇ ਚੇਤਾਵਨੀ ਦਿੱਤੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਵਪਾਰ ਅਤੇ ਸੈਰ-ਸਪਾਟੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਅਮਰੀਕਾ ਦਾ ਇਲਜ਼ਾਮ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ‘ਤੇ ਬੈਨ ਲਗਾਇਆ ਹੈ ਅਤੇ ਡੇਅਰੀ ਤੇ ਆਟੋਮੋਬਾਈਲ ਖੇਤਰ ‘ਚ ਅਮਰੀਕੀ ਉਤਪਾਦਾਂ ‘ਤੇ ਸਖ਼ਤ ਸੀਮਾਵਾਂ ਲਗਾਈਆਂ ਹਨ। ਟਰੰਪ ਪ੍ਰਸ਼ਾਸਨ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ‘ਤੇ 50% ਟੈਰਿਫ ਲਗਾਉਣ ਦੀ ਤਿਆਰੀ ‘ਚ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਟੈਰਿਫਾਂ ਵਿੱਚ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਤਹਿਤ ਮਿਲਦੀ ਛੋਟ ਵੀ ਨਹੀਂ ਦਿੱਤੀ ਜਾਵੇਗੀ। ਵਰਮੋਂਟ ਦੇ ਸੈਨੇਟਰ ਪੀਟਰ ਵੈਲਚ ਨੇ ਕਿਹਾ ਕਿ ਟਰੰਪ ਦੇ ਬਿਆਨਾਂ ਕਾਰਨ ਉਨ੍ਹਾਂ ਦੇ ਰਾਜ ਵਿੱਚ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ 40% ਘੱਟ ਗਈ ਹੈ। ਉਧਰ ਪ੍ਰਿੰਸ ਐਡਵਰਡ ਆਈਲੈਂਡ ਦੇ ਚਾਰਲੋਟਟਾਊਨ ਵਿੱਚ ਕੈਨੇਡਾ ਦੇ ਸਾਰੇ ਸੂਬਿਆਂ ਦੇ ਪ੍ਰੀਮੀਅਰਾਂ ਨੇ ਇੱਕ ਵਿਸ਼ੇਸ਼ ਬੈਠਕ ਕੀਤੀ। ਪ੍ਰੀ

ਕੈਨੇਡਾ ਵਿੱਚ ਸਿਗਰਟਨੋਸ਼ੀ ਦੇ ਖ਼ਤਰਿਆਂ ਜਿਵੇਂ ਕਿ ਮੂੰਹ ਦੇ ਕੈਂਸਰ, ਦਿਲ ਦੇ ਰੋਗ ਅਤੇ ਸਟ੍ਰੋਕ ਬਾਰੇ ਲੋਕਾਂ ਨੂੰ ਸਚੇਤ ਕਰਨ ਲਈ ਚੇਤਾਵਨੀ ਵਾਲੀਆਂ ਨਵੀਆਂ ਅਤੇ ਖੌਫ਼ਨਾਕ ਤਸਵੀਰਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। 1 ਅਗਸਤ ਤੋਂ ਸਿਗਰਟ ਦੇ ਪੈਕੇਟਾਂ ‘ਤੇ 13 ਨਵੇਂ ਚੇਤਾਵਨੀ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਨਵੇਂ ਲੇਬਲਾਂ ਵਿੱਚ ਖੂਨ ਵਾਲੇ ਪਿਸ਼ਾਬ, ਕੈਂਸਰ ਨਾਲ ਪ੍ਰਭਾਵਿਤ ਆਂਦਰ, ਕੈਂਸਰ ਗ੍ਰਸਤ ਜੀਭ ਅਤੇ ਧੂੰਏਂ ਵਿੱਚ ਘਿਰੇ ਬੱਚੇ ਦੀਆਂ ਤਸਵੀਰਾਂ ਸ਼ਾਮਲ ਹਨ, ਜੋ ਦੂਜਿਆਂ ਦੇ ਧੂੰਏਂ ਦੇ ਨੁਕਸਾਨਾਂ ਨੂੰ ਵੀ ਦਰਸਾਉਂਦੀਆਂ ਹਨ। ਹੈਲਥ ਕੈਨੇਡਾ ਅਨੁਸਾਰ, ਇਹ ਨਵੇਂ ਸੰਦੇਸ਼ ਸਿਗਰਟਾਂ ਅਤੇ ਛੋਟੇ ਸਿਗਾਰਾਂ ਦੇ ਪੈਕਟਾਂ ‘ਤੇ ਦੋ ਸਾਲਾਂ ਲਈ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ ਤਿੰਨ ਸਾਲਾਂ ਲਈ ਰਹਿਣਗੇ। ਹੁਣ ਹਰ ਇੱਕ ਸਿਗਰਟ ‘ਤੇ ਵੀ ਲਿਖਿਆ ਹੋਵੇਗਾ ਕਿ “ਤੰਬਾਕੂ ਦਾ ਧੂੰਆਂ ਜ਼ਹਿਰੀਲਾ ਹੈ” ਅਤੇ “ਸਿਗਰਟ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ”। ਸਿਗਰਟ ਦੇ ਡੱਬੇ ਦੇ ਅੰਦਰਲੇ ਹਿੱਸੇ ‘ਤੇ ਤੰਬਾਕੂਨੋਸ਼ੀ ਛੱਡਣ ਦੇ ਫਾਇਦਿਆਂ ਬਾਰੇ ਵੀ ਲਿਖਿਆ ਜਾਵੇਗਾ। ਕੈਨੇਡੀਅਨ ਕੈਂਸਰ ਸੁਸਾਇਟੀ ਅਤੇ ਵਾਟਰਲੂ ਯੂਨੀਵਰਸਿਟੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰਾਫਿਕ ਤਸਵੀਰਾਂ ਲੋਕਾਂ ਦਾ ਧਿਆਨ ਤੁਰੰਤ ਖਿੱਚਦੀਆਂ ਹਨ ਅਤੇ ਉਨ੍ਹਾਂ ਨੂੰ ਸਿਗਰਟ ਛੱਡਣ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਸਮੇਂ-ਸਮੇਂ ‘ਤੇ ਇਨ੍ਹਾਂ ਤਸਵੀਰਾਂ ਨੂੰ ਬਦਲਣਾ ਇਸ ਲਈ ਜ਼ਰੂਰੀ ਹੈ ताकि ਲੋਕਾਂ ‘ਤੇ ਇਨ੍ਹਾਂ ਦਾ ਪ੍ਰਭਾਵ ਬਣਿਆ ਰਹੇ। ਕੈਨੇਡਾ ਸਰਕਾਰ ਦਾ ਟੀਚਾ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5 ਫੀਸਦੀ ਤੋਂ ਘੱਟ ਕਰਨਾ ਹੈ। ਹੈਲਥ ਕੈਨੇਡਾ ਮੁਤਾਬਕ, ਸਾਲ 2000 ਤੋਂ ਹੁਣ ਤੱਕ ਕੈਨੇਡਾ ਵਿੱਚ 10 ਲੱਖ ਤੋਂ ਵੱਧ ਲੋਕ ਸਿਗਰਟਨੋਸ਼ੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਰ ਸਾਲ ਲਗਭਗ 48,000 ਮੌਤਾਂ ਤੰਬਾਕੂਨੋਸ਼ੀ ਨਾਲ ਹੁੰਦੀਆਂ ਹਨ।

The post ਕੈਨੇਡਾ ‘ਚ ਫ੍ਰੈਂਚ ਭਾਸ਼ਾ ਵਾਲਿਆਂ ਲਈ ਮੌਕਾ; 5000 ਨੂੰ PR ਲਈ ਸੱਦਾ ਪੱਤਰ!  CANADA NEWS BULLETIN appeared first on TV Punjab | Punjabi News Channel.

ਅਮਰੀਕੀ ਐਕਸ਼ਨ ਮਗਰੋਂ ਕੈਨੇਡੀਅਨ ਨੂੰ ਆਇਆ ਸੁੱਖ ਦਾ ਸਾਹ! CANADA NEWS BULLETIN
VANCOUVER: ਕੈਨੇਡਾ ਦੇ ਪੋਰਟੇਜ ਕਾਲਜ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਕਾਲਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਕਿਸੇ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਮਾਹਰ ਨਾਲ ਸਲਾਹ ਕਰਨ ਦੀ ਹਦਾਇਤ ਦਿੱਤੀ ਹੈ। ਕਾਲਜ ਨੇ ਮੰਨਿਆ ਕਿ ਉਸ ਦੇ ਕੁਝ ‘ਨਾਨ-ਕ੍ਰੈਡਿਟ’ ਪ੍ਰੋਗਰਾਮਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ ਹੋਈਆਂ ਹਨ। ਇਨ੍ਹਾਂ ਵਿੱਚ ਉਹ ਅਰਜ਼ੀਆਂ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਕਾਲਜ ਵੱਲੋਂ ਜਾਰੀ ਕੀਤਾ ਗਿਆ ਪੱਤਰ ਵੀ ਲਗਾਇਆ ਗਿਆ ਸੀ। ਕਾਲਜ ਨੇ ਬਿਆਨ ਵਿੱਚ ਕਿਹਾ ਕਿ ਸਲਾਹ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕਿਸੇ ਅਧਿਕਾਰਤ ਇਮੀਗ੍ਰੇਸ਼ਨ ਵਕੀਲ ਜਾਂ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਸੀਂ ਹੋਰ ਜਾਣਕਾਰੀ ਇਕੱਠੀ ਕਰਨ ਲਈ ਪੂਰੇ ਹਫ਼ਤੇ ਕੰਮ ਕਰਨਾ ਜਾਰੀ ਰੱਖਾਂਗੇ। ਕਾਲਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀ ਯੋਗਤਾ ਦਾ ਫੈਸਲਾ ਕਰਨ ਦਾ ਪੂਰਾ ਅਧਿਕਾਰ ਸਿਰਫ਼ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੋਲ ਹੈ। ਕਾਲਜ ਪ੍ਰਸ਼ਾਸਨ ਮੁਤਾਬਕ IRCC ਹਰੇਕ ਅਰਜ਼ੀ ਦੀ ਵੱਖਰੇ ਤੌਰ ‘ਤੇ ਸਮੀਖਿਆ ਕਰਦਾ ਹੈ ਅਤੇ ਇਮੀਗ੍ਰੇਸ਼ਨ ਬਾਰੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪੋਰਟੇਜ ਕਾਲਜ ਕੋਈ ਇਮੀਗ੍ਰੇਸ਼ਨ ਫੈਸਲੇ ਨਹੀਂ ਲੈਂਦਾ, ਨਾ ਹੀ ਕਿਸੇ ਵਿਅਕਤੀਗਤ ਇਮੀਗ੍ਰੇਸ਼ਨ ਮਾਮਲੇ ਵਿੱਚ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ। ਕਾਲਜ ਅਦਾਲਤੀ ਜਾਂ ਕਾਨੂੰਨੀ ਕਾਰਵਾਈਆਂ ਵਿੱਚ ਵਿਦਿਆਰਥੀਆਂ ਵੱਲੋਂ ਹਿੱਸਾ ਨਹੀਂ ਲੈਂਦਾ। ਕਾਲਜ ਇਹ ਗਾਰੰਟੀ ਵੀ ਨਹੀਂ ਦਿੰਦਾ ਕਿ ਕੋਈ ਖਾਸ ਪ੍ਰੋਗਰਾਮ, ਦਸਤਾਵੇਜ਼ ਜਾਂ ਪੱਤਰ ਕਿਸੇ ਖਾਸ ਇਮੀਗ੍ਰੇਸ਼ਨ ਨਤੀਜੇ ਦੀ ਜ਼ਮਾਨਤ ਦੇਵੇਗਾ।

21 ਜੁਲਾਈ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਹੁਣ ਹਰ ਮਹੀਨੇ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਪੱਕੀ ਰਿਹਾਇਸ਼ ਦੀਆਂ ਕਿੰਨੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਅਤੇ ਕਿੰਨੀਆਂ ਨੂੰ ਭਵਿੱਖ ਲਈ ਵੇਟਲਿਸਟ ਕੀਤਾ ਗਿਆ ਹੈ। 2026-2028 ਦੇ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ’ ਤਹਿਤ ਸੀਮਤ ਸੀਟਾਂ ਹੋਣ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਸਰਕਾਰ ਅਜਿਹਾ ਅੰਕੜਾ ਜਨਤਕ ਕਰ ਰਹੀ ਹੈ। ਇਹ ਅੰਕੜੇ ਤਿੰਨ ਮੁੱਖ ਸ਼੍ਰੇਣੀਆਂ ਆਰਥਿਕ, ਪਰਿਵਾਰਕ ਅਤੇ ਸੁਰੱਖਿਆ ਲਈ ਦਿੱਤੇ ਜਾਣਗੇ। ਆਈਆਰਸੀਸੀ ਅਨੁਸਾਰ, ਜੇਕਰ ਇਮੀਗ੍ਰੇਸ਼ਨ ਪਲਾਨ ਦੇ ਟੀਚੇ ਵਿੱਚ ਜਗ੍ਹਾ ਬਚੀ ਹੋਵੇਗੀ ਤਾਂ ਹੀ ਅਰਜ਼ੀ ਦੀ ਪ੍ਰੋਸੈਸਿੰਗ ਹੋਵੇਗੀ, ਨਹੀਂ ਤਾਂ ਉਸ ਨੂੰ ਜਗ੍ਹਾ ਖਾਲੀ ਹੋਣ ਤੱਕ ਵੇਟਲਿਸਟ ਵਿੱਚ ਰੱਖਿਆ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਪ੍ਰੋਸੈਸਿੰਗ ਦੇ ਸਮੇਂ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਮੀਗ੍ਰੇਸ਼ਨ ਵਿਭਾਗ ਹੁਣ ਸਰਵਿਸ ਸਟੈਂਡਰਡ ਦੇ ਅਧਾਰ ‘ਤੇ ਸਮੁੱਚੀ ਪ੍ਰੋਸੈਸਿੰਗ ਦਾ ਡਾਟਾ ਜਾਰੀ ਨਹੀਂ ਕਰੇਗਾ। ਇਸ ਸਮੇਂ ਕੁੱਲ 7,05,315 ਪੀ ਆਰ ਅਰਜ਼ੀਆਂ ਫੈਸਲੇ ਦੇ ਇੰਤਜ਼ਾਰ ਵਿੱਚ ਹਨ। ਇਕਨਾਮਿਕ ਸ਼੍ਰੇਣੀ ਦੀਆਂ ਕੁੱਲ 2,38,335 ਅਰਜ਼ੀਆਂ ਵਿੱਚੋਂ 75% ਪ੍ਰੋਸੈਸਿੰਗ ਹੇਠ ਹਨ ਅਤੇ 25% ਵੇਟਲਿਸਟ ਹਨ। ਫੈਮਿਲੀ ਸ਼੍ਰੇਣੀ ਦੀਆਂ ਕੁੱਲ 1,59,765 ਅਰਜ਼ੀਆਂ ਵਿੱਚੋਂ 60% ਪ੍ਰੋਸੈਸਿੰਗ ਹੇਠ ਅਤੇ 40% ਵੇਟਲਿਸਟ ਹਨ। ਪ੍ਰੋਟੈਕਸ਼ਨ ਸ਼੍ਰੇਣੀ ਦੀਆਂ ਕੁੱਲ 3,07,215 ਅਰਜ਼ੀਆਂ ਵਿੱਚੋਂ 54% ਪ੍ਰੋਸੈਸਿੰਗ ਹੇਠ ਅਤੇ 46% ਵੇਟਲਿਸਟ ਹਨ। ਸਾਲ 2026 ਲਈ, ਕੈਨੇਡਾ ਸਰਕਾਰ ਕੁੱਲ 3,80,000 ਬਿਨੈਕਾਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਹੀ ਹੈ। 1 ਜਨਵਰੀ ਤੋਂ 31 ਮਈ 2026 ਦੇ ਵਿਚਕਾਰ, ਇਮੀਗ੍ਰੇਸ਼ਨ ਵਿਭਾਗ ਨੇ ਕੁੱਲ 1,98,700 ਪੀ ਆਰ ਅਰਜ਼ੀਆਂ ‘ਤੇ ਅੰਤਿਮ ਫੈਸਲਾ ਲਿਆ ਹੈ। ਅਗਲਾ ਅਪਡੇਟ ਅਗਸਤ ਦੇ ਮੱਧ ਜਾਂ ਅਖੀਰ ਵਿੱਚ 30 ਜੂਨ ਦੇ ਡਾਟੇ ਨਾਲ ਆਵੇਗਾ।

ਦੋ ਹਫ਼ਤੇ ਪਹਿਲਾਂ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਕੈਨੇਡਾ, ਯੂਰੋਪ ਅਤੇ ਹੋਰ ਦੇਸ਼ਾਂ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਅਪਰੇਸ਼ਨ ਹਾਰਡ ਬਾਲ ਤੋਂ ਬਾਅਦ ਕੈਨੇਡਾ ਵਿੱਚ ਮੁਕੰਮਲ ਸ਼ਾਂਤੀ ਹੈ। ਸੱਤ ਜੁਲਾਈ ਤੋਂ ਬਾਅਦ ਨਾ ਤਾਂ ਕਿਸੇ ਪੰਜਾਬੀ ਕਾਰੋਬਾਰੀ ਨੂੰ ਫਿਰੌਤੀ ਦੀ ਕਾਲ ਆਈ ਹੈ ਤੇ ਨਾ ਹੀ ਕਿਸੇ ਕਾਰੋਬਾਰੀ ਜਗ੍ਹਾ ਜਾਂ ਘਰ ’ਤੇ ਗੋਲੀਬਾਰੀ ਦੀ ਸੂਚਨਾ ਹੈ। ਕਈ ਕਾਰੋਬਾਰੀਆਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਬਦਮਾਸ਼ ਗਰੋਹਾਂ ਵਿਰੁੱਧ ਕੱਸੇ ਗਏ ਸ਼ਿਕੰਜੇ ਤੋਂ ਬਾਅਦ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਹੁਣ ਕਾਰੋਬਾਰਾਂ ਵਿੱਚ ਵਾਧੇ ਦਾ ਭਰੋਸਾ ਜਾਗਣ ਲੱਗਾ ਹੈ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਫਿਰੌਤੀ ਤੇ ਗੋਲੀਬਾਰੀ ਗਰੋਹਾਂ ਨਾਲ ਭਾੜੇ ’ਤੇ ਕੰਮ ਕਰਦੇ ਕੁੱਝ ਨੌਜਵਾਨ ਯੂ-ਟਰਨ ਲੈ ਕੇ ਹੋਰ ਕੰਮਾਂ ਦੀ ਭਾਲ ਕਰਨ ਲੱਗੇ ਹਨ। ਇਸੇ ਦੌਰਾਨ ਕੁਝ ਨੌਜਵਾਨਾਂ ਦੀ ਗੁਪਤ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਉਹ ਕਿਨ੍ਹਾਂ ਬੇਵੱਸੀਆਂ ਕਰ ਕੇ ਬਦਮਾਸ਼ ਗਰੋਹਾਂ ਨਾਲ ਜੁੜ ਕੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ।

ਕੈਨੇਡਾ ਵਿੱਚ ਇੱਕ ਪੰਜਾਬੀ ਔਰਤ ਨੂੰ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦਾ ਬੇਸਮੈਂਟ ਦਾ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਰਹਿੰਦੀ ਸਵਰੀਤ ਕੌਰ ਨੇ ਇਹ ਠੱਗੀਆਂ ਮਈ 2025 ਤੋਂ ਜਨਵਰੀ 2026 ਦੌਰਾਨ ਮਾਰੀਆਂ ਹਨ। ਪੀਲ ਪੁਲੀਸ ਨੇ ਦੱਸਿਆ ਕਿ ਸਵਰੀਤ ਕੌਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬੇਸਮੈਂਟ ਅਪਾਰਟਮੈਂਟ ਕਿਰਾਏ ’ਤੇ ਦੇਣ ਬਾਰੇ ਕਹਿੰਦੀ ਤੇ ਇੱਛੁਕ ਵਿਅਕਤੀਆਂ ਨਾਲ ਆਨਲਾਈਨ ਇਕਰਾਰਾਨਾਮਾ ਕਰਕੇ ਨਿਯਮਾਂ ਅਨੁਸਾਰ ਪਹਿਲੇ ਅਤੇ ਆਖਰੀ ਮਹੀਨੇ ਦਾ ਕਿਰਾਇਆ ਵਸੂਲ ਲੈਂਦੀ ਸੀ। ਪਰ ਜਦੋਂ ਕਿਰਾਏਦਾਰ ਆਪਣਾ ਸਮਾਨ ਲੈਕੇ ਰਹਿਣ ਲਈ ਪਹੁੰਚਦੇ ਤਾਂ ਪਤਾ ਲੱਗਦਾ ਕਿ ਉਸ ਅਪਾਰਟਮੈਂਟ ਵਿੱਚ ਪਹਿਲਾਂ ਤੋਂ ਕੋਈ ਰਹਿ ਰਿਹਾ ਹੈ। ਕਿਰਾਏਦਾਰਾਂ ਵਲੋਂ ਆਪਣੀ ਰਕਮ ਵਾਪਸ ਮੰਗਣ ਤੇ ਉਹ ਲਾਰੇਬਾਜ਼ੀ ਨਾਲ ਲਟਕਾਈ ਰੱਖਦੀ।

ਭਾਰਤ ਵਿੱਚ ਛੁੱਟੀ ਲੈਣਾ ਕਿਸੇ ਕਲਾ ਤੋਂ ਘੱਟ ਨਹੀਂ ਹੈ। ਇੱਥੇ ਸੱਚ ਬੋਲ ਕੇ ਛੁੱਟੀ ਮਿਲਣਾ ਕਾਫ਼ੀ ਔਖਾ ਹੁੰਦਾ ਹੈ, ਜਿਸ ਕਰਕੇ ਅਕਸਰ ਲੋਕਾਂ ਨੂੰ ਬੀਮਾਰੀ ਜਾਂ ਰਿਸ਼ਤੇਦਾਰਾਂ ਦਾ ਬਹਾਨਾ ਬਣਾਉਣਾ ਪੈਂਦਾ ਹੈ। ਪਰ ਕੈਨੇਡਾ ਵਿੱਚ 7 ਸਾਲਾਂ ਤੋਂ ਹੈਲੀਫੈਕਸ ਸ਼ਹਿਰ ਵਿੱਚ ਕੰਮ ਕਰ ਰਹੇ ਇੱਕ ਭਾਰਤੀ ਆਈ ਟੀ ਪੇਸ਼ੇਵਰ, ਰੋਹਿਤ ਗੁਪਤਾ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਛੁੱਟੀ ਲੈਣਾ ਕਿੰਨਾ ਆਸਾਨ ਹੈ। ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਆਪਣੀ ਵੀਡੀਓ ਵਿੱਚ ਰੋਹਿਤ ਨੇ ਕਿਹਾ ਕਿ ਲੋਕ ਅਕਸਰ ਸਮਝਦੇ ਹਨ ਕਿ ਕੈਨੇਡਾ ਦੀ ਹਵਾ, ਪਾਣੀ ਜਾਂ ਸਿਵਿਕ ਸੈਂਸ ਕਰਕੇ ਭਾਰਤੀ ਉੱਥੇ ਰਹਿਣਾ ਪਸੰਦ ਕਰਦੇ ਹਨ, ਪਰ ਅਸਲ ਵਜ੍ਹਾ ਉੱਥੋਂ ਦਾ ‘ਵਰਕ-ਲਾਇਫ਼ ਬੈਲੇਂਸ’ ਅਤੇ ‘ਸੁਕੂਨ’ ਹੈ।  ਜੇਕਰ ਤੁਸੀਂ ਬੌਸ ਨੂੰ ਇਮਾਨਦਾਰੀ ਨਾਲ ਕਹਿੰਦੇ ਹੋ ਕਿ ਤੁਸੀਂ ਮਾਨਸਿਕ ਤੌਰ ‘ਤੇ ਥੱਕ ਗਏ ਹੋ ਜਾਂ ਘਰ ਦੀ ਯਾਦ ਆ ਰਹੀ ਹੈ, ਤਾਂ ਤੁਹਾਡੀ ਗੱਲ ਦਾ ਸਤਿਕਾਰ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਦਫ਼ਤਰ ਦਾ ਸਮਾਂ ਖ਼ਤਮ ਹੁੰਦੇ ਹੀ ਕੰਮ ਬੰਦ ਹੋ ਜਾਂਦਾ ਹੈ।

ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਏ ਭਿੱਖੀਵਿੰਡ ਦੇ 28 ਸਾਲਾ ਨੌਜਵਾਨ ਉਮੰਗ ਕੁਮਾਰ ਧਵਨ ਦੀ ਵਿਨੀਪੈਗ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਉਮੰਗ ਧਵਨ ਸਾਲ 2017 ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਬਾਅਦ ਵਿੱਚ ਉਸ ਨੂੰ ਪੀ.ਆਰ. ਵੀ ਮਿਲ ਗਈ ਸੀ।

ਕੈਨੇਡਾ ਪੁਲਿਸ ਵੱਲੋਂ ਹਾਰਡੇਅਰ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 32 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਥਿਤ ਚੋਰੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਹਾਰਡਵੇਅਰ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਵਿਚ ਅਚਨਚੇਤ ਵਾਧਾ ਹੋਣ ਮਗਰੋਂ ਪੜਤਾਲ ਆਰੰਭੀ ਗਈ ਜੋ ਚਾਰ ਮਹੀਨੇ ਤੱਕ ਚੱਲੀ ਅਤੇ ਵੱਖ ਵੱਖ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਅੱਗੇ ਕਿਹਾ ਕਿ ਚੋਰਾਂ ਦੇ ਗਿਰੋਹ ਵੱਲੋਂ ਮਹਿੰਗੇ ਔਜ਼ਾਰ ਅਤੇ ਉਸਾਰੀ ਵਾਸਤੇ ਵਰਤੀਆਂ ਜਾਂਦੀਆਂ ਚੀਜ਼ਾਂ ਚੋਰੀ ਕਰਨ ਮਗਰੋਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਸਤੇ ਭਾਅ ਵੇਚ ਦਿਤਾ ਜਾਂਦਾ ਸੀ। ਪੁਲਿਸ ਵੱਲੋਂ ਇਕ ਲੱਖ ਡਾਲਰ ਕੀਮਤ ਵਾਲਾ ਇਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਗਿਆ ਹੈ ਜਿਸ ਦੀ ਵਰਤੋਂ ਵਾਰਦਾਤਾਂ ਦੌਰਾਨ ਕੀਤੀ ਗਈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ‘ਤੇ 50 ਫੀਸਦੀ ਤੱਕ ਨਵੇਂ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਓਟਾਵਾ ਨੇ ਵੱਡਾ ਫੈਸਲਾ ਲਿਆ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀ ਹੁਣ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਉਦਘਾਟਨੀ ਸਮਾਰੋਹ ਵਿੱਚ ਅਮਰੀਕੀ ਪ੍ਰਤੀਨਿਧੀਆਂ ਨਾਲ ਸ਼ਾਮਲ ਨਹੀਂ ਹੋਣਗੇ। ਇਨਫਰਾਸਟ੍ਰਕਚਰ ਮੰਤਰੀ ਗ੍ਰੇਗਰ ਰੌਬਰਟਸਨ ਦੇ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਵੱਲੋਂ ਦਿੱਤੀ ਗਈ ਵਪਾਰਕ ਕਾਰਵਾਈ ਦੀ ਧਮਕੀ ਦੇ ਮੱਦੇਨਜ਼ਰ, ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਜਸ਼ਨ ਮਨਾਉਣਾ ਠੀਕ ਨਹੀਂ ਹੋਵੇਗਾ। ਇਸ ਦੇ ਬਾਵਜੂਦ, 24 ਜੁਲਾਈ ਨੂੰ ਕੈਨੇਡਾ ਆਪਣਾ ਵੱਖਰਾ ਸਮਾਰੋਹ ਕਰੇਗਾ ਅਤੇ 27 ਜੁਲਾਈ ਨੂੰ ਪੁਲ ਨੂੰ ਆਵਾਜਾਈ ਲਈ ਖੋਲ੍ਹਣ ਦੇ ਫੈਸਲੇ ‘ਤੇ ਕਾਇਮ ਰਹੇਗਾ। ਇਹ ਪੁਲ ਵਿੰਡਸਰ ਅਤੇ ਡਿਟ੍ਰੋਇਟ ਨੂੰ ਜੋੜਨ ਵਾਲਾ ਇੱਕ ਅਹਿਮ ਆਰਥਿਕ ਪ੍ਰੋਜੈਕਟ ਹੈ। ਟਰੰਪ ਵੱਲੋਂ ਪੁਲ ਦੇ ਉਦਘਾਟਨ ਵਿੱਚ ਦੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਇੱਕ ਨਵਾਂ ਸਮਝੌਤਾ ਹੋਇਆ ਸੀ, ਜਿਸ ਤਹਿਤ ਟੋਲ ਤੋਂ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਅਮਰੀਕਾ ਦੇ ਖੇਤਰੀ ਵਿਕਾਸ ਫੰਡ ਨਾਲ ਸਾਂਝਾ ਕੀਤਾ ਜਾਵੇਗਾ।

The post ਅਮਰੀਕੀ ਐਕਸ਼ਨ ਮਗਰੋਂ ਕੈਨੇਡੀਅਨ ਨੂੰ ਆਇਆ ਸੁੱਖ ਦਾ ਸਾਹ!  CANADA NEWS BULLETIN appeared first on TV Punjab | Punjabi News Channel.

ਕੈਨੇਡਾ-ਅਮਰੀਕਾ ਬਾਰਡਰ ਪਾਰ ਕਰਵਾਉਣ ਵਾਲੇ ਤਿੰਨ ਕਾਬੂ! CANADA NEWS BULLETIN
VANCOUVER: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 14 ਨਵੰਬਰ 2025 ਤੋਂ 30 ਅਪ੍ਰੈਲ 2026 ਦੌਰਾਨ ਫ਼ੀਫ਼ਾ ਵਿਸ਼ਵ ਕੱਪ ਦੇਖਣ ਲਈ 28,595 ਲੋਕਾਂ ਨੇ ਵਿਜ਼ਿਟਰ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਇਨ੍ਹਾਂ ਵਿੱਚੋਂ ਸਿਰਫ਼ 6,535 ਬਿਨੈਕਾਰਾਂ ਨੂੰ ਹੀ ਵੀਜ਼ਾ ਮਿਲ ਸਕਿਆ। ਇਸ ਦੇ ਉਲਟ, ਵੀਜ਼ਾ ਛੋਟ ਵਾਲੇ ਦੇਸ਼ਾਂ ਜਿਵੇਂ ਆਸਟ੍ਰੇਲੀਆ, ਡੈਨਮਾਰਕ, ਫ਼ਰਾਂਸ ਤੇ ਜਰਮਨੀ ਦੇ 4,110 ਨਾਗਰਿਕਾਂ ਨੇ ‘ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ’ ਲਈ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ 3,925 ਨੂੰ ਆਸਾਨੀ ਨਾਲ ਮਨਜ਼ੂਰੀ ਮਿਲ ਗਈ। ਦੱਸਣਯੋਗ ਹੈ ਕਿ ਵਿਜ਼ਿਟਰ ਵੀਜ਼ਾ ਦੀ ਫ਼ੀਸ 100 ਡਾਲਰ ਹੈ, ਜਦਕਿ ਈਟੀਏ  ਦੀ ਫ਼ੀਸ ਸਿਰਫ਼ 7 ਡਾਲਰ ਹੈ। ਫ਼ੀਫ਼ਾ ਵੱਲੋਂ ਬੁਲਾਏ ਗਏ ਸਟਾਫ਼, ਅਧਿਕਾਰੀਆਂ ਅਤੇ ਟੀਮਾਂ ਲਈ ਭੇਜੇ ਗਏ 2,450 ਸੱਦਾ ਪੱਤਰਾਂ ਵਿੱਚੋਂ 2,000 ਜਣਿਆਂ ਨੂੰ ਵੀਜ਼ਾ ਦਿੱਤਾ ਗਿਆ। ਇਸ ਤੋਂ ਇਲਾਵਾ, ਈਵੈਂਟ ਨਾਲ ਜੁੜੇ ਕਾਮਿਆਂ ਲਈ ਅਸਥਾਈ ਵਰਕ ਪਰਮਿਟ ਨਿਯਮਾਂ ਵਿੱਚ ਛੋਟ ਵੀ ਦਿੱਤੀ ਗਈ ਸੀ। ਭਾਰਤ ਦੀਆਂ 2,460 ਅਰਜ਼ੀਆਂ ਵਿੱਚੋਂ ਸਿਰਫ਼ 505 ਨੂੰ ਵੀਜ਼ਾ ਮਿਲਿਆ। ਪਾਕਿਸਤਾਨ ਦੀਆਂ 2,255 ਅਰਜ਼ੀਆਂ ਵਿੱਚੋਂ ਮਾਤਰ 155 ਸਵੀਕਾਰ ਹੋਈਆਂ। ਘਾਨਾ ਤੋਂ ਸਭ ਤੋਂ ਵੱਧ 3,185 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 2,140 ਲੋਕਾਂ ਨੂੰ ਵੀਜ਼ਾ ਮਿਲਿਆ।

ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਟੂਲਜ਼ ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿੱਚ ਵਾਪਰੀ। ਸਟੋਰ ਦੇ ਅਮਲੇ ਨੇ ਪੰਜ ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ।

ਇੱਕ ਨਵੇਂ ਸਰਵੇਖਣ ਅਨੁਸਾਰ, ਬਹੁਤ ਘੱਟ ਕੈਨੇਡੀਅਨਾਂ ਨੂੰ ਇਹ ਵਿਸ਼ਵਾਸ ਹੈ ਕਿ ਨਵੀਆਂ ਗੱਡੀਆਂ ਆਧੁਨਿਕ ਚੋਰੀ ਦੇ ਤਰੀਕਿਆਂ ਤੋਂ ਸੁਰੱਖਿਅਤ ਹਨ। ਐਕਵਿਟੀ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ, ਸਿਰਫ਼ 18 ਫ਼ੀਸਦੀ ਲੋਕ ਮੰਨਦੇ ਹਨ ਕਿ ਮੌਜੂਦਾ ਗੱਡੀਆਂ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੈ। ਹਾਲਾਂਕਿ 2023 ਤੋਂ ਬਾਅਦ ਵਾਹਨ ਚੋਰੀਆਂ ਵਿੱਚ 33 ਫ਼ੀਸਦੀ ਦੀ ਕਮੀ ਆਈ ਹੈ, ਫਿਰ ਵੀ 64 ਫ਼ੀਸਦੀ ਕੈਨੇਡੀਅਨ ਆਪਣੀ ਗੱਡੀ ਚੋਰੀ ਹੋਣ ਤੋਂ ਚਿੰਤਤ ਹਨ। ਓਨਟਾਰੀਓ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਸਭ ਤੋਂ ਵੱਧ ਦੇਖੀਆਂ ਗਈਆਂ ਹਨ। ਰਿਪੋਰਟ ਅਨੁਸਾਰ 2025 ਵਿੱਚ ਚੋਰੀ ਹੋਏ ਵਾਹਨਾਂ ਕਰਕੇ ਪੀੜਤਾਂ ਨੂੰ 900 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ, ਜੋ ਕਿ ਸੰਗਠਿਤ ਅਪਰਾਧੀਆਂ ਲਈ ਮੁਨਾਫ਼ੇ ਦਾ ਵੱਡਾ ਜ਼ਰੀਆ ਹੈ। ਲਗਭਗ 72 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਗੱਡੀਆਂ ਵਿੱਚ ਸੁਰੱਖਿਆ ਫੀਚਰਜ਼ ਖਰੀਦਣ ਤੋਂ ਬਾਅਦ ਵੱਖਰੇ ਤੌਰ ‘ਤੇ ਲਗਾਉਣ ਦੀ ਬਜਾਏ, ਕੰਪਨੀਆਂ ਨੂੰ ਗੱਡੀ ਬਣਾਉਂਦੇ ਸਮੇਂ ਹੀ ਫੈਕਟਰੀ ਵਿੱਚ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, 60 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਸਰਕਾਰ ਵਾਹਨ ਨਿਰਮਾਤਾਵਾਂ ਲਈ ਐਡਵਾਂਸਡ ਐਂਟੀ-ਥੈਫਟ ਤਕਨਾਲੋਜੀ ਲਾਜ਼ਮੀ ਕਰੇ।

ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਤੋਂ ਆਉਣ ਵਾਲੇ ਸਮਾਨ ’ਤੇ 50 ਫ਼ੀਸਦੀ ਵਾਧੂ ਟੈਰਿਫ ਲਗਾਏਗਾ। ਅਮਰੀਕਾ ਅਨੁਸਾਰ ਇਹ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਚੁੱਕੇ ਗਏ “ਪੱਖਪਾਤੀ” ਕਦਮਾਂ ਕਾਰਨ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ‘ਤੇ ਦਸਤਖਤ ਕੀਤੇ ਹਨ। ਇਹ ਨਵਾਂ ਟੈਰਿਫ 30 ਦਿਨਾਂ ਵਿੱਚ ਲਾਗੂ ਹੋਵੇਗਾ ਅਤੇ ਕੈਨੇਡਾ-ਯੂਐੱਸ-ਮੈਕਸੀਕੋ ਮੁਕਤ ਵਪਾਰ ਸਮਝੌਤੇ ਅਧੀਨ ਆਉਂਦੀਆਂ ਵਸਤੂਆਂ ‘ਤੇ ਵੀ ਲਾਗੂ ਹੋਵੇਗਾ। ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਸਿਰਫ਼ ਚੀਨ ਅਤੇ ਕੈਨੇਡਾ ਨੇ ਹੀ ਅਮਰੀਕੀ ਟੈਰਿਫਾਂ ਦਾ ਜਵਾਬ ਗੱਲਬਾਤ ਕਰਨ ਦੀ ਬਜਾਏ ਬਦਲੇ ਦੀ ਕਾਰਵਾਈ ਨਾਲ ਦਿੱਤਾ ਹੈ। ਇਸ ਟੈਰਿਫ ਅਧੀਨ ਕੈਨੇਡੀਅਨ ਸ਼ਰਾਬ, ਡੇਅਰੀ ਉਤਪਾਦ, ਖੇਤੀਬਾੜੀ ਸਮਾਨ, ਫਰਨੀਚਰ, ਕੱਪੜੇ, ਕਾਗਜ਼ ਅਤੇ ਹਾਕੀ ਸਟਿੱਕਾਂ ਵਰਗੀਆਂ ਵਸਤੂਆਂ ਆਉਣਗੀਆਂ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਕਿਹਾ ਹੈ, ਤਾਂ ਜੋ ਅਮਰੀਕੀ ਹਵਾ ਨੂੰ ਜ਼ਹਿਰੀਲੀ ਹੋਣ ਤੋਂ ਰੋਕਿਆ ਜਾ ਸਕੇ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਨਿਊ ਜਰਸੀ ਵਿੱਚ ‘ਵਰਲਡ ਕੱਪ ਫਾਈਨਲ’ ਮੈਚ ਦੌਰਾਨ ਹੋਈ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡਾ ਦੀ ਅੱਗ ਦੇ ਧੂੰਏਂ ਕਾਰਨ ਅਮਰੀਕਾ ਵਿੱਚ ਕਾਰੋਬਾਰ ਠੱਪ ਹੋ ਰਹੇ ਹਨ ਅਤੇ ਅਮਰੀਕਾ ਇਸ ਨੁਕਸਾਨ ਦੇ ਬਦਲੇ ਕੈਨੇਡਾ ‘ਤੇ ਜੁਰਮਾਨਾ ਲਗਾ ਸਕਦਾ ਹੈ। ਮਿਸ਼ੀਗਨ ਅਤੇ ਹੋਰ ਉੱਤਰੀ ਰਾਜਾਂ ਵਿੱਚ ਜ਼ਹਿਰੀਲੇ ਧੂੰਏਂ ਕਾਰਨ ਪਾਰਕ, ਸਵੀਮਿੰਗ ਪੂਲ ਅਤੇ ਕਾਰਖਾਨੇ ਬੰਦ ਕਰਨੇ ਪਏ ਹਨ। ਫੋਰਡ ਪਲਾਂਟ ਦੇ ਕਈ ਮਜ਼ਦੂਰਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਜੰਗਲਾਤ ਖੇਤਰ ਟੈਕਸਾਸ ਤੋਂ 8 ਗੁਣਾ ਵੱਡਾ ਹੈ ਅਤੇ ਦੇਸ਼ ਸੋਕੇ ਦੀ ਸਥਿਤੀ ਨਾਲ ਜੂਝ ਰਿਹਾ ਹੈ। ਕੈਨੇਡਾ ਨੇ ਅੱਗ ‘ਤੇ ਕਾਬੂ ਪਾਉਣ ਲਈ 12 ਅਰਬ ਡਾਲਰ ਅਤੇ 5,000 ਤੋਂ ਵੱਧ ਫਾਇਰਫਾਈਟਰ ਤਾਇਨਾਤ ਕੀਤੇ ਹਨ।

ਅਮਰੀਕੀ ਅਧਿਕਾਰੀਆਂ ਅਨੁਸਾਰ, ਤਿੰਨ ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਦੇ ਰਸਤੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਵਾਲੇ ਮਨੁੱਖੀ ਤਸਕਰੀ ਗਿਰੋਹ ਦਾ ਹਿੱਸਾ ਹੋਣ ਦਾ ਜੁਰਮ ਕਬੂਲ ਕਰ ਲਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਇੱਕ ਅਜਿਹੇ ਸੰਗਠਨ ਨਾਲ ਜੁੜੇ ਹੋਏ ਸਨ, ਜਿਸ ਨੇ ਸੈਂਕੜੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਇਆ ਸੀ। ਇਨ੍ਹਾਂ ਮੁਲਜ਼ਮਾਂ ਨੇ ਵਿਦੇਸ਼ੀਆਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਅਤੇ ਵਿੱਤੀ ਲਾਭ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਕਈ ਦੋਸ਼ਾਂ ਨੂੰ ਅਦਾਲਤ ਵਿੱਚ ਸਵੀਕਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਨਵੰਬਰ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ 5 ਤੋਂ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਮਾਮਲੇ ਦੇ ਇੱਕ ਹੋਰ ਸਹਿ-ਮੁਲਜ਼ਮ ਨੇ ਇਸੇ ਸਾਲ ਮਈ ਮਹੀਨੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ ਆਪਣਾ ਜੁਰਮ ਕਬੂਲ ਕੀਤਾ ਸੀ, ਜਿਸ ਦੀ ਸਜ਼ਾ ਦਾ ਐਲਾਨ ਸਤੰਬਰ ਵਿੱਚ ਕੀਤਾ ਜਾਵੇਗਾ।

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਜੂਨ ਮਹੀਨੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 2.8 ਫ਼ੀਸਦੀ ਰਹਿ ਗਈ। ਇਸ ਦਾ ਮੁੱਖ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਰਿਹਾ। ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਜੰਗ ਕਾਰਨ ਪਿਛਲੇ ਕੁਝ ਮਹੀਨਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਸਨ, ਜਿਸ ਨਾਲ ਗੈਸ ਮਹਿੰਗੀ ਹੋਈ ਅਤੇ ਮਈ ਮਹੀਨੇ ਵਿੱਚ ਮਹਿੰਗਾਈ ਦਰ ਵੱਧ ਕੇ 3.2 ਫ਼ੀਸਦੀ ਤੱਕ ਪਹੁੰਚ ਗਈ ਸੀ। ਪਰ ਪਿਛਲੇ ਮਹੀਨੇ ਜੰਗਬੰਦੀ ਅਤੇ ਕੂਟਨੀਤਿਕ ਗੱਲਬਾਤ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਆਈ। ਇਸ ਕਾਰਨ ਮਹੀਨਾਵਾਰ ਅਧਾਰ ‘ਤੇ ਗੈਸ ਕੀਮਤਾਂ ਵਿੱਚ 10.2 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਹਾਲਾਂਕਿ ਹੁਣ ਦੋਵੇਂ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ ਟੁੱਟ ਜਾਣ ਕਾਰਨ ਤਣਾਅ ਮੁੜ ਵੱਧ ਗਿਆ ਹੈ ਅਤੇ ਨਤੀਜੇ ਵਜੋਂ ਗੈਸ ਸਟੇਸ਼ਨਾਂ ‘ਤੇ ਕੀਮਤਾਂ ਫਿਰ ਚੜ੍ਹਣ ਲੱਗੀਆਂ ਹਨ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੇ ਗੈਸ ਕੀਮਤਾਂ ਨੂੰ ਮਹਿੰਗਾਈ ਦੀ ਗਿਣਤੀ ਵਿੱਚੋਂ ਹਟਾ ਦਿੱਤਾ ਜਾਵੇ, ਤਾਂ ਮਈ ਤੋਂ ਜੂਨ ਤੱਕ ਮਹਿੰਗਾਈ ਦਰ ਵਿੱਚ ਕੋਈ ਬਦਲਾਅ ਨਹੀਂ ਆਇਆ। ਗ੍ਰੋਸਰੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਵੀ ਘੱਟ ਹੋਈ ਹੈ। ਜੂਨ ਵਿੱਚ ਗ੍ਰੋਸਰੀ ਦੀਆਂ ਕੀਮਤਾਂ 3.9 ਫ਼ੀਸਦੀ ਵਧੀਆਂ, ਜਦਕਿ ਮਈ ਵਿੱਚ ਇਹ ਵਾਧਾ 4.3 ਫ਼ੀਸਦੀ ਸੀ।

ਕੈਨੇਡਾ ਵਿੱਚ ਜੂਨ ਦੇ ਮਹੀਨੇ ਆਮ ਮਹਿੰਗਾਈ ਦਰ ਘਟ ਕੇ 2.8 ਫ਼ੀਸਦੀ ‘ਤੇ ਆ ਗਈ ਹੈ, ਪਰ ਆਮ ਪਰਿਵਾਰਾਂ ਲਈ ਖਾਣ-ਪੀਣ ਦਾ ਸਾਮਾਨ ਅਜੇ ਵੀ ਮਹਿੰਗਾ ਹੋ ਰਿਹਾ ਹੈ। ਜੂਨ ਲਗਾਤਾਰ 17ਵਾਂ ਮਹੀਨਾ ਰਿਹਾ ਜਦੋਂ ਗਰੋਸਰੀ ਦੀ ਮਹਿੰਗਾਈ ਦਰ ਆਮ ਮਹਿੰਗਾਈ ਦਰ ਨਾਲੋਂ ਵੱਧ ਰਹੀ। ਕੈਨੇਡੀਅਨ ਲੇਬਰ ਕਾਂਗਰਸ ਦੇ ਅਰਥਸ਼ਾਸਤਰੀ ਡੀ.ਟੀ. ਕੋਚਰੇਨ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਗਰੋਸਰੀ ਦੀਆਂ ਕੀਮਤਾਂ ਵਿੱਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਜੂਨ ਵਿੱਚ ਚਿਕਨ ਦੀਆਂ ਕੀਮਤਾਂ ਵਿੱਚ 5.7 ਫ਼ੀਸਦੀ ਅਤੇ ਬ੍ਰੈੱਡ-ਬਨ ਦੀਆਂ ਕੀਮਤਾਂ ਵਿੱਚ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਤਾਜ਼ੇ ਫਲਾਂ ਅਤੇ ਟਮਾਟਰਾਂ ਦੀਆਂ ਕੀਮਤਾਂ ਵਿੱਚ ਪਿਛਲੇ ਮਹੀਨਿਆਂ ਦੇ ਮੁਕਾਬਲੇ ਕੁਝ ਰਾਹਤ ਮਿਲੀ ਹੈ, ਕਿਉਂਕਿ ਮੈਕਸੀਕੋ ਦੀ ਬਜਾਏ ਅਮਰੀਕਾ ਤੋਂ ਸਪਲਾਈ ਸ਼ੁਰੂ ਹੋ ਗਈ ਸੀ। ਪ੍ਰਭਾਵਿਤ ਫਸਲਾਂ ਅਤੇ ਜੰਗਲਾਂ ਦੀ ਅੱਗ ਦੇ ਧੂੰਏਂ ਕਰਕੇ ਆਉਣ ਵਾਲੇ ਮਹੀਨਿਆਂ ਵਿੱਚ ਉਤਪਾਦਨ ‘ਤੇ ਅਸਰ ਪੈ ਸਕਦਾ ਹੈ, ਪਰ ਮਾਹਰਾਂ ਨੂੰ ਉਮੀਦ ਹੈ ਕਿ ਜੁਲਾਈ ਅਤੇ ਅਗਸਤ ਵਿੱਚ ਸਥਾਨਕ ਕੈਨੇਡੀਅਨ ਫਸਲਾਂ ਆਉਣ ਨਾਲ ਕੁਝ ਹੋਰ ਰਾਹਤ ਮਿਲੇਗੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰ ਕੈਨੇਡੀਅਨ ਅਧਿਕਾਰੀਆਂ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ਹੈ। ਇਸ ਨਾਲ ਹੀ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਬਰਨਹੈਮ ਨੇ ਸੋਮਵਾਰ ਨੂੰ ਆਧਿਕਾਰਿਕ ਤੌਰ ‘ਤੇ ਸਹੁੰ ਚੁੱਕੀ, ਜੋ ਪਿਛਲੇ ਚਾਰ ਸਾਲਾਂ ਵਿੱਚ ਯੂ.ਕੇ. ਦੇ ਪੰਜਵੇਂ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਕਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬਰਨਹੈਮ ਨਾਲ ਮਿਲ ਕੇ ਅਟਲਾਂਟਿਕ ਦੇ ਦੋਵੇਂ ਪਾਸੇ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਉਤਸ਼ਾਹਿਤ ਹਨ। ਉਨ੍ਹਾਂ ਖਾਸ ਤੌਰ ‘ਤੇ ਵਪਾਰ, ਰੱਖਿਆ ਉਦਯੋਗਾਂ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਵਧਾਉਣ ‘ਤੇ ਜ਼ੋਰ ਦਿੱਤਾ। ਬਰਨਹੈਮ ਨੇ ਕੀਰ ਸਟਾਰਮਰ ਦੀ ਜਗ੍ਹਾ ਲਈ ਹੈ। ਸਟਾਰਮਰ ਨੇ ਆਪਣੇ ਕਾਰਜਕਾਲ ਦੌਰਾਨ ਯੂ.ਕੇ. ਨੂੰ ‘ਡਿਫੈਂਸ, ਸਕਿਓਰਿਟੀ ਐਂਡ ਰੈਜ਼ੀਲੀਅੰਸ ਬੈਂਕ’ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਸੀ। ਇਹ ਬੈਂਕ ਨਾਟੋ ਅਤੇ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟਾਂ ਨੂੰ ਫੰਡ ਦੇਣ ਵਾਲੀ ਇੱਕ ਸੰਸਥਾ ਹੈ, ਜਿਸ ਦਾ ਹੈੱਡਕੁਆਰਟਰ ਕੈਨੇਡਾ ਵਿੱਚ ਬਣਾਇਆ ਜਾ ਰਹਾ ਹੈ। ਬਰਤਾਨੀਆ ਵਿੱਚ ਕੈਨੇਡਾ ਦੇ ਰਾਜਦੂਤ ਬਿਲ ਬਲੇਅਰ ਨੇ ਉਮੀਦ ਪ੍ਰਗਟਾਈ ਕਿ ਨਵੀਂ ਬ੍ਰਿਟਿਸ਼ ਸਰਕਾਰ ‘ਡਿਫੈਂਸ, ਸਕਿਓਰਿਟੀ ਐਂਡ ਰੈਜ਼ੀਲੀਅੰਸ ਬੈਂਕ’ ਵਿੱਚ ਸ਼ਾਮਲ ਹੋਣ ‘ਤੇ ਪੁਨਰ-ਵਿਚਾਰ ਕਰੇਗੀ।

The post ਕੈਨੇਡਾ-ਅਮਰੀਕਾ ਬਾਰਡਰ ਪਾਰ ਕਰਵਾਉਣ ਵਾਲੇ ਤਿੰਨ ਕਾਬੂ!  CANADA NEWS BULLETIN appeared first on TV Punjab | Punjabi News Channel.

ਕੈਨੇਡਾ ‘ਚ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਨਹੀਂ ਮਿਲ ਰਹੀ ਜੌਬ! CANADA NEWS BULLETIN
VANCOUVER: ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ ਕੀਤੀ ਗਈ ਭਾਰੀ ਕਟੌਤੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ‘ਤੇ ਪੈ ਰਿਹਾ ਹੈ। ਅਪ੍ਰੈਲ 2026 ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਨਵੇਂ ਪਰਮਿਟਾਂ ਅਤੇ ਨਵੀਨੀਕਰਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ 16% ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਅਪ੍ਰੈਲ 2024 ਦੇ ਮੁਕਾਬਲੇ ਪਹਿਲਾਂ ਹੀ 84% ਘੱਟ ਸੀ। ਸਾਲ 2025 ਤੱਕ ਵਿਦੇਸ਼ ਪੜ੍ਹਨ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਵਿੱਚੋਂ ਲਗਭਗ 34% ਕੈਨੇਡਾ ਨੂੰ ਚੁਣਦੇ ਸਨ। ਹਾਲਾਂਕਿ, ਕੈਨੇਡਾ ਦੇ 2026-2028 ਇਮੀਗ੍ਰੇਸ਼ਨ ਲੈਵਲ ਪਲਾਨ ਤਹਿਤ ਨਵੇਂ ਪਰਮਿਟਾਂ ਦੀ ਸੀਮਾ 50% ਤੱਕ ਹੋਰ ਘਟਾ ਦਿੱਤੀ ਗਈ ਹੈ, ਜਿਸ ਨਾਲ ਭਾਰਤੀਆਂ ਲਈ ਮੌਕੇ ਹੋਰ ਘਟਣ ਦੀ ਸੰਭਾਵਨਾ ਹੈ। ਜਿੱਥੇ 2023 ਵਿੱਚ ਕੈਨੇਡਾ ਵਿੱਚ 2.78 ਲੱਖ ਭਾਰਤੀ ਵਿਦਿਆਰਥੀ ਸਨ, ਉੱਥੇ ਹੀ 2025 ਵਿੱਚ ਇਹ ਗਿਣਤੀ 66% ਘਟ ਕੇ ਸਿਰਫ਼ 93,915 ਰਹਿ ਗਈ। ਅਗਸਤ 2025 ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 74% ਸਟੱਡੀ ਪਰਮਿਟ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਜਦੋਂ ਕਿ 2023 ਵਿੱਚ ਇਹ ਦਰ 32% ਸੀ। ਚਿੰਤਾ ਦੀ ਗੱਲ ਇਹ ਹੈ ਕਿ ਸਿਰਫ਼ ਕੈਨੇਡਾ ਹੀ ਨਹੀਂ, ਸਗੋਂ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਹੋਰ ਪ੍ਰਮੁੱਖ ਦੇਸ਼ ਵੀ ਆਪਣੀਆਂ ਨੀਤੀਆਂ ਸਖ਼ਤ ਕਰ ਰਹੇ ਹਨ। ਬ੍ਰਿਟੇਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 13% ਦੀ ਕਮੀ ਆਈ ਹੈ, ਜਦਕਿ ਆਸਟ੍ਰੇਲੀਆ ਨੇ ਵੀ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ‘ਉੱਚ ਜੋਖਮ’ ਸ਼੍ਰੇਣੀ ਵਿੱਚ ਡਾਇਰੈਕਟ ਕਰ ਦਿੱਤਾ ਹੈ।

ਡਿਗਰੀ ਪੂਰੀ ਹੋਣ ਤੋਂ ਬਾਅਦ ਜੌਬ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣ ਦੀ ਉਮੀਦ ਲਾਈ ਬੈਠੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪ੍ਰਭਾਵਿਤ ਹੋਣ ਵਾਲੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ। PGWP ਇੱਕ ਓਪਨ ਵਰਕ ਪਰਮਿਟ ਹੈ, ਜੋ ਕੈਨੇਡੀਅਨ ਸੰਸਥਾਵਾਂ ਤੋਂ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕੰਮ ਦਾ ਤਜਰਬਾ ਹਾਸਲ ਕਰਨ ਲਈ ਦਿੱਤਾ ਜਾਂਦਾ ਹੈ। ਇਹ ਪਰਮਿਟ ਪੜ੍ਹਾਈ ਦੇ ਕੋਰਸ ਅਤੇ ਸੰਸਥਾ ‘ਤੇ ਨਿਰਭਰ ਕਰਦਾ ਹੈ ਅਤੇ ਇਹ ਰਿਨਿਊ ਨਹੀਂ ਹੁੰਦਾ। ਇਹਨਾਂ ਵਿਦਿਆਰਥੀਆਂ ਨੇ ਕੈਲਗਰੀ ਵਿੱਚ ਪੋਰਟੇਜ ਕਾਲਜ ਅਤੇ ਕੈਨੇਡੀਅਨ ਇੰਸਟੀਚਿਊਟ ਆਫ਼ ਓਸਟੀਓਪੈਥਿਕ ਥੈਰੇਪੀ ਰਾਹੀਂ ਚਲਾਏ ਜਾ ਰਹੇ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ। ਹੁਣ PGWP ਨਾ ਮਿਲਣ ਕਾਰਨ ਇਹ ਵਿਦਿਆਰਥੀ ਕੈਨੇਡਾ ਵਿੱਚ ਨੌਕਰੀ ਨਹੀਂ ਕਰ ਸਕਦੇ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਨਿਯਮ ਬਦਲ ਕੇ ‘ਨੌਨ-ਕਰੈਡਿਟ ਪ੍ਰੋਗਰਾਮਾਂ’ ਨੂੰ ਅਯੋਗ ਕਰ ਦਿੱਤਾ ਹੈ, ਜਦੋਂ ਕਿ ਉਨ੍ਹਾਂ ਨੇ ਨਿਯਮ ਬਦਲਣ ਤੋਂ ਪਹਿਲਾਂ ਹੀ ਅਪਲਾਈ ਕੀਤਾ ਸੀ। ਦੂਜੇ ਪਾਸੇ, IRCC ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਉਸੇ ਸੰਸਥਾ ਦੇ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲਿਆ ਵੀ ਹੈ।

ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਸਿੰਧੂ ਜਲ ਸੰਧੀ ਨੂੰ ਮੁੜ ਬਹਾਲ ਕਰਵਾਉਣ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ, ਜੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਹਨ, ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਮੰਗ ਰੱਖੀ। ਅਨੀਤਾ ਆਨੰਦ ਇੱਕ ਦਿਨ ਦੇ ਪਾਕਿਸਤਾਨ ਦੌਰੇ ‘ਤੇ ਆਏ ਹੋਏ ਹਨ।  ਸੋਮਵਾਰ ਨੂੰ ਡਾਰ ਨੇ ਦਾਅਵਾ ਕੀਤਾ ਕਿ ਅਪ੍ਰੈਲ 2025 ਵਿੱਚ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਰੋਕਣ ਦੇ ਐਲਾਨ ਨੇ ਪਹਿਲਾਂ ਤੋਂ ਹੀ ਅਸਥਿਰ ਸੁਰੱਖਿਆ ਸਥਿਤੀ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਕੈਨੇਡਾ ਸਮੇਤ ਆਪਣੇ ਮਿੱਤਰ ਦੇਸ਼ਾਂ ਤੋਂ ਸਮਰਥਨ ਚਾਹੁੰਦੇ ਹਾਂ ਤਾਂ ਜੋ ਭਾਰਤ ਸੰਧੀ ਨੂੰ ਤੁਰੰਤ ਬਹਾਲ ਕਰੇ, ਪਾਣੀ ਨੂੰ ਹਥਿਆਰ ਵਜੋਂ ਵਰਤਣਾ ਬੰਦ ਕਰੇ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰੇ। ਇਸ ਦੇ ਨਾਲ ਹੀ ਡਾਰ ਨੇ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ, ਪਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਕੋਈ ਗੱਲ ਨਹੀਂ ਕੀਤੀ।

ਕੈਨੇਡਾ ਸਰਕਾਰ ਨੇ ਇਬੋਲਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਵੇਂ ਅਸਥਾਈ ਸਰਹੱਦੀ ਨਿਯਮਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਪਿਛਲੇ 21 ਦਿਨਾਂ ਵਿੱਚ ਕਾਂਗੋ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਦੇਸ਼ ਵਿੱਚ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ‘ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ’ ਅਨੁਸਾਰ ਇਹ ਨਿਯਮ ਕੈਨੇਡੀਅਨ ਨਾਗਰਿਕਾਂ ਲਈ ਸਿਹਤ ਖ਼ਤਰਿਆਂ ਨੂੰ ਘਟਾਉਣ ਲਈ ਲਾਗੂ ਕੀਤੇ ਗਏ ਹਨ। ਏਜੰਸੀ ਦੇ ਬੁਲਾਰੇ ਮਾਰਕ ਜੌਹਨਸਨ ਨੇ ਸਪੱਸ਼ਟ ਕੀਤਾ ਕਿ ਭਾਵੇਂ ਕੈਨੇਡਾ ਵਾਸੀਆਂ ਲਈ ਇਸ ਵਾਇਰਸ ਦਾ ਖ਼ਤਰਾ ਘੱਟ ਹੈ, ਫਿਰ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 1,50,000 ਕੈਨੇਡੀਅਨ ਡਾਲਰ ਅਤੇ ਕੰਪਨੀਆਂ ਨੂੰ 15 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੈਨੇਡਾ ਨੇ ਇਹ ਕਦਮ ਅਮਰੀਕਾ ਅਤੇ ਮੈਕਸੀਕੋ ਵੱਲੋਂ ਲਗਾਈਆਂ ਗਈਆਂ ਅਜਿਹੀਆਂ ਹੀ ਪਾਬੰਦੀਆਂ ਦੇ ਮੱਦੇਨਜ਼ਰ ਚੁੱਕਿਆ ਹੈ। ਕੈਨੇਡਾ ਦਾ ਇਹ ਫੈਸਲਾ ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਸ਼ਾਂ ਦੇ ਉਲਟ ਹੈ।

ਕੈਲਗਰੀ ਪੁਲਿਸ, ਆਰਸੀਐਮਪੀ ਅਤੇ ਸੈਂਕੜੇ ਵਲੰਟੀਅਰਾਂ ਵਲੋਂ ਵੀਰਵਾਰ ਤੋਂ ਲਾਪਤਾ 11 ਸਾਲਾ ਬੱਚੇ ਪਾਰਕਰ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਨੇ ਪੂਰੇ ਸ਼ਹਿਰ ਦੇ ਨਿਵਾਸੀਆਂ ਨੂੰ ਆਪਣੇ ਵਿਹੜੇ, ਗੈਰਾਜ, ਗੱਡੀਆਂ, ਸ਼ੈੱਡ ਅਤੇ ਸਵੀਮਿੰਗ ਪੂਲ ਚੈੱਕ ਕਰਨ ਦੀ ਅਪੀਲ ਕੀਤੀ ਹੈ। ਪਾਰਕਰ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਬੋਲ ਨਹੀਂ ਸਕਦਾ । ਉਸਦੀ ਸਮਝਣ ਦੀ ਸਮਰੱਥਾ 2 ਤੋਂ 3 ਸਾਲ ਦੇ ਬੱਚੇ ਵਰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਰਕਰ ਨੂੰ ਅਣਜਾਣ ਲੋਕਾਂ ਦੇ ਨੇੜੇ ਆਉਣ ‘ਤੇ ਘਬਰਾਹਟ ਹੁੰਦੀ ਹੈ, ਇਸ ਲਈ ਜੇਕਰ ਉਹ ਕਿਸੇ ਨੂੰ ਮਿਲੇ ਤਾਂ ਉਸ ਨਾਲ ਗੱਲ ਕਰਨ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਸ਼ਨੀਵਾਰ ਸ਼ਾਮ ਮੱਧ ਅਲਬਰਟਾ ਦੇ ਕਲੀਅਰਵਾਟਰ ਕਾਉਂਟੀ ਵਿੱਚ ਇੱਕ ਭਿਆਨਕ ਬਵੰਡਰ ਆਇਆ, ਜਿਸ ਨਾਲ ਇਲਾਕੇ ਵਿੱਚ ਭਾਰੀ ਤਬਾਹੀ ਹੋਈ। ਵਾਤਾਵਰਣ ਕੈਨੇਡਾ ਨੇ ਸ਼ਾਮ ਲਗਭਗ 5:20 ਵਜੇ ਰੈੱਡ ਅਲਰਟ ਜਾਰੀ ਕਰਕੇ ਇਸਨੂੰ “ਜਾਨਲੇਵਾ” ਕਰਾਰ ਦਿੱਤਾ ਸੀ। ਇਸ ਬਵੰਡਰ ਕਾਰਨ ਕਈ ਘਰਾਂ, ਇਮਾਰਤਾਂ, ਦੁਕਾਨਾਂ, ਸੜਕਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕਈ ਥਾਵਾਂ ‘ਤੇ ਦਹਾਕਿਆਂ ਪੁਰਾਣੇ ਰੁੱਖ ਜੜ੍ਹੋਂ ਉਖੜ ਗਏ। ਹਾਲਾਂਕਿ, ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਪਸ਼ੂਆਂ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ, ਜੋ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ। ਬ੍ਰਾਇਨ ਹੈਨਸਨ ਨੇ ਦੱਸਿਆ ਕਿ ਉਹ ਆਪਣੀ ਦਾਦੀ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ ਜਦੋਂ ਤੇਜ਼ ਹਵਾਵਾਂ ਕਾਰਨ ਉਨ੍ਹਾਂ ਨੂੰ ਬੇਸਮੈਂਟ ਵਿੱਚ ਲੁਕਣਾ ਪਿਆ। ਬਾਹਰ ਆਉਣ ‘ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਦਾਦੀ ਦੀ ਦੁਕਾਨ ਸਮੇਤ ਆਲੇ-ਦੁਆਲੇ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਸਨ।

ਈਸਟ ਕੂਟਨੇਅ ਦੇ ਪੱਛਮ ਵਿੱਚ ਜੰਗਲੀ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਪੂਰੇ ਕਿੰਬਰਲੇ ਸ਼ਹਿਰ ਵਿੱਚ ‘ਇਵੇਕੂਏਸ਼ਨ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਇਸ ਅਲਰਟ ਨਾਲ ਸ਼ਹਿਰ ਦੀਆਂ ਹੱਦਾਂ ਅੰਦਰ ਆਉਂਦੀਆਂ ਸਾਰੀਆਂ ਜਾਇਦਾਦਾਂ ਅਤੇ ਲਗਭਗ 9,000 ਨਿਵਾਸੀ ਪ੍ਰਭਾਵਿਤ ਹੋਏ ਹਨ। ਫਿਲਹਾਲ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਨਹੀਂ ਦਿੱਤੇ ਗਏ, ਪਰ ਸਥਿਤੀ ਵਿਗੜਨ ਦੀ ਸੂਰਤ ਵਿੱਚ ਤੁਰੰਤ ਨਿਕਲਣ ਲਈ ਤਿਆਰ ਰਹਿਣ ਲਈ कहा ਗਿਆ ਹੈ। ‘ਮੈਥਿਊ ਕ੍ਰੀਕ’ ‘ਤੇ ਇਹ ਅੱਗ ਸ਼ਨੀਵਾਰ ਨੂੰ ਲੱਗੀ ਸੀ, ਜੋ ਐਤਵਾਰ ਸ਼ਾਮ ਤੱਕ 5.67 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਹੈ। ‘ਬੀ.ਸੀ. ਵਾਈਲਡਫਾਇਰ ਸਰਵਿਸ’ ਅਨੁਸਾਰ ਇਹ ਅੱਗ ਬਹੁਤ ਉੱਚੇ ਪਹਾੜੀ ਇਲਾਕੇ ਵਿੱਚ ਸ਼ੁਰੂ ਹੋਈ, ਜਿੱਥੇ ਫਾਇਰਫਾਈਟਰਾਂ ਦਾ ਸਿੱਧਾ ਪਹੁੰਚਣਾ ਖ਼ਤਰਨਾਕ ਹੈ। ਤੇਜ਼ ਹਵਾਵਾਂ, ਢਲਾਣਾਂ ਅਤੇ ਸੰਘਣੇ ਜੰਗਲਾਂ ਕਾਰਨ ਅੱਗ ਤੇਜ਼ੀ ਨਾਲ ਫੈਲੀ, ਹਾਲਾਂਕਿ ਐਤਵਾਰ ਨੂੰ ਇਸਦੀ ਰਫ਼ਤਾਰ ਕੁਝ ਧੀਮੀ ਹੋਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਭਾਰੀ ਮਸ਼ੀਨਰੀ ਅਤੇ ਤਿੰਨ ਹੈਲੀਕਾਪਟਰ ਤੈਨਾਤ ਕੀਤੇ ਗਏ ਹਨ।

ਜੂਨ ਮਹੀਨੇ ਦੌਰਾਨ ਕੈਨੇਡਾ ਵਿੱਚ ਆਏ ਭਾਰੀ ਤੂਫ਼ਾਨਾਂ ਅਤੇ ਹੜ੍ਹਾਂ ਕਾਰਨ 1.1 ਬਿਲੀਅਨ ਡਾਲਰ ਤੋਂ ਵੱਧ ਦਾ ਬੀਮਾ ਨੁਕਸਾਨ ਹੋਇਆ ਹੈ। ਇਸ ਵੱਡੇ ਆਰਥਿਕ ਝਟਕੇ ਤੋਂ ਬਾਅਦ ਕੈਨੇਡਾ ਦੇ ਬੀਮਾ ਉਦਯੋਗ ਨੇ ਸਰਕਾਰਾਂ ਤੋਂ ਹੜ੍ਹ ਬਚਾਅ ਦੇ ਉਪਾਵਾਂ ਵਿੱਚ ਨਿਵੇਸ਼ ਵਧਾਉਣ ਦੀ ਮੰਗ ਦੁਹਰਾਈ ਹੈ। ‘ਕੈਟਾਸਟ੍ਰੋਫੀ ਇੰਡੈਕਸ ਐਂਡ ਕਵਾਂਟੀਫਿਕੇਸ਼ਨ’ ਦੇ ਅਨੁਮਾਨਾਂ ਅਨੁਸਾਰ ਮੈਨੀਟੋਬਾ ਅਤੇ ਸਸਕੈਚਵਨ ਵਿੱਚ 9 ਅਤੇ 10 ਜੂਨ ਨੂੰ ਆਏ ਤੂਫ਼ਾਨ ਕਾਰਨ $728 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ। ਮੌਂਟਰੀਅਲ ਅਤੇ ਨੇੜਲੇ ਇਲਾਕੇ ਵਿੱਚ 20 ਅਤੇ 21 ਜੂਨ ਨੂੰ ਆਏ ਹੜ੍ਹਾਂ ਨਾਲ $409 ਮਿਲੀਅਨ ਦਾ ਨੁਕਸਾਨ ਦਰਜ ਕੀਤਾ ਗਿਆ। ਇਸ ਮਹੀਨੇ ਦੌਰਾਨ ਕਈ ਇਲਾਕਿਆਂ ਵਿੱਚ ਬਵੰਡਰ, ਭਾਰੀ ਗੜੇਮਾਰੀ, ਤੇਜ਼ ਹਵਾਵਾਂ, ਮੂਸਲਾਧਾਰ ਮੀਂਹ ਅਤੇ ਅਚਾਨਕ ਹੜ੍ਹ ਦੇਖਣ ਨੂੰ ਮਿਲੇ। ਸਸਕੈਚਵਨ ਦੀ ਰਾਜਧਾਨੀ ਰੇਜੀਨਾ ਵਿੱਚ ਭਾਰੀ ਗੜੇਮਾਰੀ ਕਾਰਨ ਹਜ਼ਾਰਾਂ ਗੱਡੀਆਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਸਿਰਫ਼ ਇੱਕ ਹੀ ਤੂਫ਼ਾਨ ਦਾ ਨੁਕਸਾਨ $80 ਮਿਲੀਅਨ ਦੇ ਨੇੜੇ ਪਹੁੰਚ ਗਿਆ।

ਇੱਕ ਨਵੇਂ ਸਰਵੇਖਣ ਅਨੁਸਾਰ ਜ਼ਿਆਦਾਤਰ ਕੈਨੇਡੀਅਨ ਨਿਵਾਸੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਉਨ੍ਹਾਂ ਦੇ ਘਰੇਲੂ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰ ਸਕਦੇ ਹਨ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ‘ਲੇਜਰ’ ਦੁਆਰਾ ਕੀਤੇ ਗਏ ਇਸ ਪੋਲ ਵਿੱਚ 81 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਡਾਟਾ ਸੈਂਟਰਾਂ ਕਾਰਨ ਬਿਜਲੀ ਦੇ ਬਿੱਲ ਵਧਣ ਦਾ ਡਰ ਹੈ। ਇਸੇ ਤਰ੍ਹਾਂ 79 ਪ੍ਰਤੀਸ਼ਤ ਲੋਕਾਂ ਨੇ ਵਾਤਾਵਰਨ ‘ਤੇ ਪੈਣ ਵਾਲੇ ਭੈੜੇ ਪ੍ਰਭਾਵਾਂ, ਜਿਵੇਂ ਕਿ ਅਤਿਅੰਤ ਬਿਜਲੀ ਅਤੇ ਪਾਣੀ ਦੀ ਖਪਤ ਅਤੇ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ਬਾਰੇ ਚਿੰਤਾ ਜਤਾਈ। ਕੈਨੇਡਾ ਦੀ ਆਪਣੀ ‘ਡਾਟਾ ਪ੍ਰਭੂਸੱਤਾ’ ਅਤੇ ਏ ਆਈ ਸੇਵਾਵਾਂ ਲਈ ਦੇਸ਼ ਅੰਦਰ ਹੀ ਡਾਟਾ ਸੈਂਟਰ ਬਣਾਉਣ ਦੇ ਸਵਾਲ ‘ਤੇ ਕੈਨੇਡੀਅਨਾਂ ਦੇ ਵਿਚਾਰ ਵੰਡੇ ਹੋਏ ਨਜ਼ਰ ਆਏ। 46 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਸੀ ਕਿ ਦੇਸ਼ ਵਿੱਚ ਡਾਟਾ ‘ਤੇ ਆਪਣਾ ਕੰਟਰੋਲ ਰੱਖਣ ਲਈ ਸੈਂਟਰ ਬਣਾਉਣਾ ਚੰਗੀ ਗੱਲ ਹੈ।

37 ਪ੍ਰਤੀਸ਼ਤ ਲੋਕਾਂ ਨੇ ਇਸਨੂੰ ਮਾੜਾ ਕਦਮ ਦੱਸਿਆ। ਜਦੋਂ ਆਪਣੇ ਸੂਬੇ ਵਿੱਚ ਸੈਂਟਰ ਬਣਾਉਣ ਬਾਰੇ ਪੁੱਛਿਆ ਗਿਆ, ਤਾਂ 44 ਪ੍ਰਤੀਸ਼ਤ ਨੇ ਸਮਰਥਨ ਕੀਤਾ ਜਦਕਿ 42 ਪ੍ਰਤੀਸ਼ਤ ਨੇ ਵਿਰੋਧ ਕੀਤਾ। ਸਰਵੇ ਵਿੱਚ ਸ਼ਾਮਲ 58 ਪ੍ਰਤੀਸ਼ਤ ਲੋਕਾਂ ਅਨੁਸਾਰ ਸੂਬਾਈ ਸਰਕਾਰਾਂ ਜਾਂ ਬਿਜਲੀ ਕੰਪਨੀਆਂ ਨੂੰ ਏ ਆਈ ਡਾਟਾ ਸੈਂਟਰਾਂ ਨੂੰ ਬਿਜਲੀ ਦੇਣੀ ਚਾਹੀਦੀ ਹੈ, ਪਰ ਲਗਭਗ ਇੱਕ ਤਿਹਾਈ ਲੋਕਾਂ ਦੀ ਸ਼ਰਤ ਸੀ ਕਿ ਇਹ ਕੰਪਨੀਆਂ ਬਿਜਲੀ ਢਾਂਚੇ ਦਾ ਪੂਰਾ ਖ਼ਰਚਾ ਆਪ ਚੁੱਕਣ। ਦੂਜੇ ਪਾਸੇ 31 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਸੀ ਕਿ ਇਨ੍ਹਾਂ ਕੰਪਨੀਆਂ ਨੂੰ ਸਰਕਾਰੀ ਬਿਜਲੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਅਤੇ ਉਹ ਆਪਣੀ ਊਰਜਾ ਦਾ ਪ੍ਰਬੰਧ ਆਪ ਕਰਨ।

ਕੈਨੇਡਾ ਵਿੱਚ ਡਾਟਾ ਸੈਂਟਰਾਂ ਦਾ ਵੱਡੇ ਪੱਧਰ ‘ਤੇ ਵਿਸਥਾਰ ਕਰਨ ਦੀ ਯੋਜਨਾ ਹੈ, ਜਿਸਦਾ ਵੱਡਾ ਹਿੱਸਾ ਅਲਬਰਟਾ ਵਿੱਚ ਹੋਵੇਗਾ ਜਿੱਥੇ ਬਿਜਲੀ ਗ੍ਰਿਡ ਦੀ ਬਜਾਏ ਕੁਦਰਤੀ ਗੈਸ ਪਲਾਂਟਾਂ ਤੋਂ ਊਰਜਾ ਲਈ ਜਾਵੇਗੀ। ਹਾਲਾਂਕਿ, ਦੇਸ਼ ਭਰ ਵਿੱਚ ਇਨ੍ਹਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਹਾਲ ਹੀ ਵਿੱਚ ਵਿਨਿਪੈਗ ਨੇੜੇ ਇੱਕ ਵੱਡੇ ਡਾਟਾ ਸੈਂਟਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਸੀ।

The post ਕੈਨੇਡਾ ‘ਚ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਨਹੀਂ ਮਿਲ ਰਹੀ ਜੌਬ! CANADA NEWS BULLETIN appeared first on TV Punjab | Punjabi News Channel.

ਕੈਨੇਡਾ ਜਾਕੇ ਮੁਕਰੀ ਲਾੜੀ! PR ਦੀ ਥਾਂ ਮਿਲਿਆ ਤਲਾਕ! CANADA NEWS BULLETIN
VANCOUVER: ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰ ਕੇ ਲਾਸ਼ ਨਾਲੇ ਵਿਚ ਸੁੱਟ ਦਿਤੀ ਗਈ। ਟਰੱਕ ਡਰਾਈਵਰ ਦੀ ਸ਼ਨਾਖ਼ਤ ਬਰੈਂਪਟਨ ਦੇ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਗਈ ਹੈ ਜੋ 2022 ਵਿਚ ਪੰਜਾਬ ਤੋਂ ਕੈਨੇਡਾ ਪੁੱਜਾ ਅਤੇ ਬਰੈਂਪਟਨ ਮੂਵ ਹੋਣ ਤੋਂ ਪਹਿਲਾਂ ਕੁਝ ਸਮਾਂ ਹੈਲੀਫ਼ੈਕਸ ਵਿਖੇ ਵੀ ਰਿਹਾ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਤਰਨਪ੍ਰੀਤ ਸਿੰਘ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਅਤੇ ਸਬੂਤਾਂ ਉਤੇ ਪਰਦਾ ਪਾਉਣ ਲਈ ਕਾਤਲਾਂ ਨੇ ਲਾਸ਼ ਸਟੋਨੀ ਕ੍ਰੀਕ ਦੇ ਇਕ ਨਾਲੇ ਵਿਚ ਸੁੱਟ ਦਿਤੀ। ਪੁਲਿਸ ਨੇ ਅੱਗੇ ਦੱਸਿਆ ਕਿ ਇਕ ਰਾਹਗੀਰ ਨੇ ਲੇਕ ਉਨਟਾਰੀਓ ਵਿਚ ਡਿਗਦੇ ਸੀਵਰੇਜ ਵਾਲੇ ਨਾਲੇ ਵਿਚ ਮਨੁੱਖੀ ਲਾਸ਼ ਦੇਖੀ ਤਾਂ 911 ’ਤੇ ਇਤਲਾਹ ਦੇ ਦਿਤੀ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਤਰਨਪ੍ਰੀਤ ਸਿੰਘ ਅੱਧਾ ਪਾਣੀ ਵਿਚ ਡੁੱਬਿਆ ਮਿਲਿਆ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।

ਕੈਨੇਡਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਮਾਣਾ ਦੇ ਪਿੰਡ ਫਤਿਹਪੁਰ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ, ਜਿਸ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਰੋਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪੂਰੇ ਪਿੰਡ ਵਿੱਚ ਗਮ ਦਾ ਮਾਹੌਲ ਹੈ। ਪਰਿਵਾਰ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਲੁਧਿਆਣਾ ਦੀ ਰਹਿਣ ਵਾਲੀ ਜਸ਼ਨਵੀਰ ਕੌਰ ਅਤੇ ਪਰਮਿੰਦਰ ਸਿੰਘ ਦਾ ਵਿਆਹ ਕਰੀਬ ਸਾਢੇ ਚਾਰ ਸਾਲ ਪਹਿਲਾਂ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ 30 ਲੱਖ ਰੁਪਏ ਦੇ ਲਿਖਤੀ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਲੜਕੇ ਵਾਲੇ ਚੁੱਕਣਗੇ ਅਤੇ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਆਪਣੇ ਪਤੀ ਨੂੰ ਵੀ ਉੱਥੇ ਬੁਲਾ ਕੇ ਉਸ ਦੀ PR ਦੀ ਪ੍ਰਕਿਰਿਆ ਕਰਵਾਏਗੀ। ਸਮਝੌਤੇ ਅਨੁਸਾਰ ਜਸ਼ਨਵੀਰ ਕੌਰ ਕੈਨੇਡਾ ਚਲੀ ਗਈ ਅਤੇ ਬਾਅਦ ਵਿੱਚ ਪਰਮਿੰਦਰ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ ਪਰ ਜਦੋਂ ਪਰਮਿੰਦਰ ਕੈਨੇਡਾ ਪਹੁੰਚਿਆ ਤਾਂ ਜਸ਼ਨਵੀਰ ਉਸ ਨੂੰ ਏਅਰਪੋਰਟ ‘ਤੇ ਲੈਣ ਵੀ ਨਹੀਂ ਆਈ। ਪਰਮਿੰਦਰ ਦਾ ਆਰੋਪ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਜਸ਼ਨਵੀਰ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਉਸ ਦੀ PR ਬਣਵਾਉਣ ਲਈ ਕੋਈ ਕਾਰਵਾਈ ਕੀਤੀ। ਜਦੋਂ ਉਸ ਨੇ PR ਬਾਰੇ ਗੱਲ ਕੀਤੀ ਤਾਂ ਜਸ਼ਨਵੀਰ ਨੇ ਕੈਨੇਡਾ ਦੀ ਅਦਾਲਤ ਵਿੱਚ ਉਸ ਖ਼ਿਲਾਫ਼ ਤਲਾਕ ਦਾ ਕੇਸ ਦਾਇਰ ਕਰ ਦਿੱਤਾ।

ਅਮਰੀਕੀ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਕੈਨੇਡਾ ਦੀ ਸੰਘੀ ਅਤੇ ਸੂਬਾਈ ਸਰਕਾਰਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੈਨੇਡਾ ਜੰਗਲਾਂ ਦੀ ਅੱਗ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ, ਜਿਸ ਕਾਰਨ ਮੱਧ ਕੈਨੇਡਾ ਸਮੇਤ ਉੱਤਰ-ਪੂਰਬੀ ਅਮਰੀਕਾ ਵਿੱਚ ਧੂੰਆਂ ਅਤੇ ਖ਼ਰਾਬ ਹਵਾ ਫੈਲ ਰਹੀ ਹੈ। ਮਿਸ਼ੀਗਨ ਦੇ ਚਾਰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਤਿੱਖੀ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਠੋਸ ਕਦਮ ਨਾ ਚੁੱਕੇ ਗਏ ਤਾਂ ਅਮਰੀਕਾ ਖੁਦ ਕਾਰਵਾਈ ਕਰੇਗਾ। ਸੰਸਦ ਮੈਂਬਰਾਂ ਨੇ ਲਿਖਿਆ ਕਿ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਉਨ੍ਹਾਂ ਦੇ ਹਸਪਤਾਲਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਉਸ ਧੂੰਏਂ ਕਾਰਨ ਇਲਾਜ ਕਰਵਾਉਣਾ ਪੈ ਰਿਹਾ ਹੈ, ਜੋ ਉਨ੍ਹਾਂ ਦੇ ਦੇਸ਼ ਦਾ ਹੈ ਹੀ ਨਹੀਂ। ਓਹੀਓ ਦੇ ਰਿਪਬਲਿਕਨ ਸੈਨੇਟਰ ਬਰਨੀ ਮੋਰੇਨੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕੈਨੇਡਾ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਆਰਥਿਕ ਪਾਬੰਦੀਆਂ ਲਗਾਉਣ ਲਈ ਅਗਲੇ ਹਫ਼ਤੇ ਇੱਕ ਬਿੱਲ ਪੇਸ਼ ਕਰਨਗੇ।

ਪਿਊ ਰਿਸਰਚ ਸੈਂਟਰ ਦੇ ਇੱਕ ਨਵੇਂ ਸਰਵੇਖਣ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਕੈਨੇਡਾ ਦੇ ਲੋਕਾਂ ਵਿੱਚ ਅਮਰੀਕਾ ਨਾਲੋਂ ਚੀਨ ਪ੍ਰਤੀ ਵਧੇਰੇ ਸਕਾਰਾਤਮਕ ਨਜ਼ਰੀਆ ਦੇਖਣ ਨੂੰ ਮਿਲ ਰਿਹਾ ਹੈ। ਸਰਵੇਖਣ ਅਨੁਸਾਰ, 44 ਫੀਸਦੀ ਕੈਨੇਡੀਅਨਾਂ ਨੇ ਚੀਨ ਪ੍ਰਤੀ ਆਪਣੀ ਚੰਗੀ ਰਾਏ ਪ੍ਰਗਟਾਈ, ਜਦੋਂ ਕਿ ਅਮਰੀਕਾ ਲਈ ਇਹ ਅੰਕੜਾ ਸਿਰਫ 33 ਫੀਸਦੀ ਰਿਹਾ। ਪਿਛਲੇ ਸਾਲ ਤੱਕ ਦੋਵਾਂ ਦੇਸ਼ਾਂ ਪ੍ਰਤੀ ਕੈਨੇਡੀਅਨਾਂ ਦਾ ਨਜ਼ਰੀਆ ਬਰਾਬਰ ਸੀ। ਇਹ ਬਦਲਾਅ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਕੈਨੇਡਾ ਲੰਬੇ ਸਮੇਂ ਤੋਂ ਸ਼ਿਨਜਿਆਂਗ ਵਿੱਚ ਉਇਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚੀਨ ਦੀ ਨਿੰਦਾ ਕਰਦਾ ਰਿਹਾ ਹੈ। ਸਰਵੇਖਣ ਮੁਤਾਬਕ ਸਿਰਫ਼ ਕੈਨੇਡਾ ਹੀ ਨਹੀਂ, ਬਲਕਿ ਦੁਨੀਆ ਦੇ 36 ਵਿੱਚੋਂ ਜ਼ਿਆਦਾਤਰ ਦੇਸ਼ਾਂ ਵਿੱਚ ਟਰੰਪ ਦੇ ਮੁਕਾਬਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਤੇ ਵਧੇਰੇ ਭਰੋਸਾ ਜਤਾਇਆ ਗਿਆ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਸੰਕੇਤ ਦਿੱਤੇ ਹਨ ਕਿ ਕੈਨੇਡਾ 2030 ਤੱਕ ਚੀਨ ਨੂੰ ਆਪਣੇ ਐਕਸਪੋਰਟ ਵਿੱਚ 50 ਫੀਸਦੀ ਵਾਧਾ ਕਰਨ ਦੇ ਟੀਚੇ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਤੋਂ ਇਕੱਠੇ ਕੀਤੇ ਜਾਣ ਵਾਲੇ ਟੋਲ ਟੈਕਸ ਦੀ ਕਮਾਈ ਅਮਰੀਕਾ ਨਾਲ ਉਦੋਂ ਤੱਕ ਨਹੀਂ ਵੰਡੀ ਜਾਵੇਗੀ, ਜਦੋਂ ਤੱਕ ਪ੍ਰੋਜੈਕਟ ਵਿੱਚ ਲੱਗਿਆ ਕੈਨੇਡਾ ਦਾ ਸਾਰਾ ਨਿਵੇਸ਼ ਅਤੇ ਕਰਜ਼ਾ ਪੂਰੀ ਤਰ੍ਹਾਂ ਵਾਪਸ ਨਹੀਂ ਹੋ ਜਾਂਦਾ। ਲੰਡਨ, ਓਨਟਾਰੀਓ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਦੱਸਿਆ ਕਿ ਇਹ ਟੋਲ ਵੰਡਣ ਦਾ ਮਾਮਲਾ ਨਹੀਂ ਹੈ, ਬਲਕਿ 15 ਸਾਲਾਂ ਲਈ ‘ਸ਼ੁੱਧ ਆਮਦਨ’ ਨੂੰ ਸਾਂਝਾ ਕਰਨ ਦਾ ਸਮਝੌਤਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਇਸ ਡੀਲ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਆਇਆ ਹੈ। ਕੈਨੇਡਾ ਨੇ ਇਸ ਪ੍ਰੋਜੈਕਟ ਵਿੱਚ 6.4 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਵਿੰਡਸਰ ਅਤੇ ਡੇਟ੍ਰਾਯਟ ਨੂੰ ਜੋੜਨ ਵਾਲਾ ਇਹ ਪੁਲ ਪਹਿਲਾਂ ਜੂਨ ਵਿੱਚ ਖੁੱਲ੍ਹਣਾ ਸੀ, ਪਰ ਅਮਰੀਕਾ ਦੀ ਬੇਨਤੀ ‘ਤੇ ਇਸ ਵਿੱਚ ਦੇਰੀ ਹੋਈ। ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ, ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਪੁਲ ਹੁਣ ਅਮਰੀਕੀ ਸਰਕਾਰ ਦੇ ਸਹਿਯੋਗ ਨਾਲ 27 ਜੁਲਾਈ ਨੂੰ ਖੁੱਲ੍ਹਣ ਜਾ ਰਿਹਾ ਹੈ। ਹਾਲਾਂਕਿ, ਸਮਝੌਤੇ ਦੇ ਪੂਰੇ ਵੇਰਵੇ ਜਨਤਕ ਨਾ ਹੋਣ ਕਾਰਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਵਾਲ ਖੜ੍ਹੇ ਕੀਤੇ ਹਨ।

ਅਲਬਰਟਾ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਇਸ਼ਤਿਹਾਰਬਾਜ਼ੀ ਦੇ ਨਿਯਮਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੂਬੇ ਨੂੰ ਕੈਨੇਡਾ ਨਾਲੋਂ ਵੱਖ ਕਰਨ ਦੀ ਮੰਗ ਕਰਨ ਵਾਲੇ ਕੁਝ ਵੱਖਵਾਦੀ ਸਮੂਹ ਇਲੈਕਸ਼ਨਜ਼ ਅਲਬਰਟਾ ਦੇ ਥਰਡ-ਪਾਰਟੀ ਇਸ਼ਤਿਹਾਰਬਾਜ਼ੀ ਨਿਯਮਾਂ ਤੋਂ ਕਾਫ਼ੀ ਨਿਰਾਸ਼ ਅਤੇ ਪਰੇਸ਼ਾਨ ਹਨ। ਇਹ ਗੁੱਸਾ ਉਦੋਂ ਵਧਿਆ ਜਦੋਂ ਪ੍ਰੋ-ਕੈਨੇਡਾ ਮੁਹਿੰਮ ਚਲਾਉਣ ਵਾਲੇ ਪ੍ਰਮੁੱਖ ਸਮੂਹ ‘ਫੋਰਐਵਰ ਕੈਨੇਡੀਅਨ’ ਦਾ ਰੈਫਰੈਂਡਮ ਖਰਚਾ 9 ਜੁਲਾਈ ਤੱਕ ਦੇ ਅੰਕੜਿਆਂ ਵਿੱਚ ਜ਼ੀਰੋ ਦਰਸਾਇਆ ਗਿਆ। ਦੂਜੇ ਪਾਸੇ, ਵੱਖਵਾਦੀ ਸਮੂਹਾਂ ਨੇ ਕੈਨੇਡਾ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲਿਆਂ ਦੇ ਮੁਕਾਬਲੇ ਪੰਜ ਗੁਣਾ ਵੱਧ ਫੰਡ ਇਕੱਠਾ ਕੀਤਾ ਹੈ। ਵੱਖਵਾਦ ਦੇ ਸਮਰਥਕ ਅਤੇ ‘ਪਾਥਵੇਅ ਟੂ ਇੰਡੀਪੈਂਡੈਂਸ’ ਦੇ ਸੰਸਥਾਪਕ ਕੋਰੀ ਮੋਰਗਨ ਨੇ ਦੋਸ਼ ਲਾਇਆ ਕਿ ਨਿਯਮਾਂ ਨੂੰ ਦੋਵਾਂ ਧਿਰਾਂ ਲਈ ਵੱਖੋ-ਵੱਖਰੇ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਫੋਰਐਵਰ ਕੈਨੇਡੀਅਨ’ ਦੀ ‘ਯੂਨਿਟੀ ਬੱਸ’ ਪੂਰੇ ਸੂਬੇ ਵਿੱਚ ਘੁੰਮ ਰਹੀ ਹੈ ਅਤੇ ਘਰਾਂ ਦੇ ਬਾਹਰ ਬੋਰਡ ਲੱਗੇ ਹੋਏ ਹਨ, ਪਰ ਉਨ੍ਹਾਂ ਨੇ ਕੋਈ ਖਰਚਾ ਨਹੀਂ ਦਿਖਾਇਆ, ਜੋ ਕਿ ਕਾਨੂੰਨੀ ਖਾਮੀਆਂ ਦਾ ਫਾਇਦਾ ਚੁੱਕਣ ਵਰਗਾ ਹੈ। ਦੂਜੇ ਪਾਸੇ, ‘ਫੋਰਐਵਰ ਕੈਨੇਡੀਅਨ’ ਦੇ ਮੁਖੀ ਥਾਮਸ ਲੂਕਾਸਜ਼ੁਕ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਨਿਯਮਾਂ ਦੇ ਅਧੀਨ ਹੈ।

ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਕੀਤੇ ਗਏ ਇੱਕ ਅੰਦਰੂਨੀ ਸਰਕਾਰੀ ਆਡਿਟ ਮੁਤਾਬਕ, ਅਮਰੀਕਾ ਵਿੱਚ ਤਾਇਨਾਤ ਕੈਨੇਡੀਅਨ ਡਿਪਲੋਮੈਟਾਂ ਅਤੇ ਸਟਾਫ਼ ਨੂੰ ਗੰਭੀਰ ਸੁਰੱਖਿਆ ਖ਼ਤਰਿਆਂ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸ਼ਹਿਰਾਂ ਵਿੱਚ ਸੜਕੀ ਅਪਰਾਧ, ਵਿਰੋਧ ਪ੍ਰਦਰਸ਼ਨ, ਹਥਿਆਰਾਂ ਦੀ ਵੱਡੀ ਮੌਜੂਦਗੀ ਅਤੇ ਨਸ਼ਾਖੋਰੀ ਵਰਗੀਆਂ ਸਮਾਜਿਕ ਚੁਣੌਤੀਆਂ ਕਾਰਨ ਸੁਰੱਖਿਆ ਪ੍ਰਬੰਧਨ ਇੱਕ ਨਾਜ਼ੁਕ ਮੁੱਦਾ ਬਣ ਗਿਆ ਹੈ। ਇਹ ਆਡਿਟ 2025 ਦੇ ਅਖੀਰ ਵਿੱਚ ਪੂਰਾ ਹੋਇਆ ਸੀ, ਜੋ ਕਿ ਡਿਪਲੋਮੈਟਾਂ ਦੀ ਯੂਨੀਅਨ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਚੁੱਕੇ ਜਾਣ ਤੋਂ ਇੱਕ ਸਾਲ ਬਾਅਦ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਵਾਸ਼ਿੰਗਟਨ ਡੀ.ਸੀ. ਸਥਿਤ ਦੂਤਾਵਾਸ ਸਮੇਤ 15 ਹੋਰ ਸ਼ਹਿਰਾਂ ਵਿੱਚ ਕੈਨੇਡੀਅਨ ਮਿਸ਼ਨ ਕੰਮ ਕਰ ਰਹੇ ਹਨ। ਆਡਿਟ ਦੌਰਾਨ ਲਾਸ ਏਂਜਲਸ, ਅਟਲਾਂਟਾ ਅਤੇ ਡੇਟ੍ਰੋਇਟ ਦੇ ਕੌਂਸਲੇਟਾਂ ਵਿੱਚ ਐਮਰਜੈਂਸੀ ਪ੍ਰਬੰਧਨ ਯੋਜਨਾਵਾਂ ਵਿੱਚ ਵੱਡੀਆਂ ਖਾਮੀਆਂ ਪਾਈਆਂ ਗਈਆਂ।

ਵਿਨੀਪੈਗ ਦੇ ਇੱਕ ਨਿਵਾਸੀ ਜੈਰੇਮੀ ਡਾਇਸ ਨੇ ਰੌਜਰਸ ਕੰਪਨੀ ਵੱਲੋਂ ਫਰੰਟ-ਲਾਈਨ ਗਾਹਕ ਸੇਵਾ ਏਜੰਟਾਂ ਦੀ ਛਾਂਟੀ ਕੀਤੇ ਜਾਣ ‘ਤੇ ਗਹਿਰੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਡਾਇਸ ਨੇ ਹਾਲ ਹੀ ਵਿੱਚ ਆਪਣੇ ਸੈੱਲਫ਼ੋਨ ਕੰਟਰੈਕਟ ਬਾਰੇ ਗੱਲ ਕਰਨ ਲਈ ਇੱਕ ਨੁਮਾਇੰਦੇ ਨਾਲ ਸੰਪਰਕ ਕਰਨ ਵਿੱਚ ਲਗਭਗ ਤਿੰਨ ਘੰਟੇ ਬਿਤਾਏ। ਉਨ੍ਹਾਂ ਕਿਹਾ ਕਿ ਜੇਕਰ ਰੌਜਰਸ ਇੱਕ ਵੀ ਫਰੰਟ-ਲਾਈਨ ਮੁਲਾਜ਼ਮ ਨੂੰ ਕੱਢ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਉਡੀਕ ਦਾ ਸਮਾਂ ਹੋਰ ਵੀ ਨਾ-ਬਰਦਾਸ਼ਤਯੋਗ ਹੋ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਰੌਜਰਸ ਨੇ ਖੇਡਾਂ ਅਤੇ ਮੀਡੀਆ ਖੇਤਰ ਵਿੱਚ 230 ਨੌਕਰੀਆਂ ਖ਼ਤਮ ਕਰਨ ਦੇ ਨਾਲ-ਨਾਲ ਚੁੱਪ-ਚੁਪੀਤੇ ਗਾਹਕ ਸੇਵਾ ਪ੍ਰਤੀਨਿਧੀਆਂ ਦੀ ਵੀ ਛਾਂਟੀ ਕੀਤੀ ਹੈ। ਕੰਪਨੀ ਦੇ ਬੁਲਾਰੇ ਜ਼ੈਕ ਕੈਰੇਰੋ ਨੇ ਪੁਸ਼ਟੀ ਕੀਤੀ ਕਿ ਇਹ ਕਟੌਤੀਆਂ ਉਨ੍ਹਾਂ ਦੇ ਕਾਰਪੋਰੇਟ ਅਤੇ ਫਰੰਟ-ਲਾਈਨ ਰੋਲਸ ਸਮੇਤ ਕੁੱਲ ਕਰਮਚਾਰੀਆਂ ਦਾ ਇੱਕ ਛੋਟਾ ਹਿੱਸਾ ਹਨ। ਕੰਪਨੀ ਹੁਣ ਡਿਜੀਟਲ ਟੂਲਸ ਅਤੇ ਸੈਲਫ-ਸਰਵਿਸ ਵੱਲ ਵਧ ਰਹੀ ਹੈ।

The post ਕੈਨੇਡਾ ਜਾਕੇ ਮੁਕਰੀ ਲਾੜੀ! PR ਦੀ ਥਾਂ ਮਿਲਿਆ ਤਲਾਕ! CANADA NEWS BULLETIN appeared first on TV Punjab | Punjabi News Channel.