US Presidential Election Archives - TV Punjab | Punjabi News Channel

ਅੱਜ ਆਤਮ ਸਮਰਪਣ ਕਰਨਗੇ ਟਰੰਪ
Washington- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ’ਚ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਮਾਮਲੇ ’ਚ ਅੱਜ ਆਤਮ ਸਮਰਪਣ ਕਰਨਗੇ। ਇਸ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਵਿਰੁੱਧ ਦਰਜਨ ਤੋਂ ਵੱਧ ਦੋਸ਼ ਲੱਗੇ ਹਨ ਅਤੇ ਇਹ ਇਸ ਸਾਲ ’ਚ ਚੌਥੀ ਵਾਰ ਹੈ, ਜਦੋਂ ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਅਜਿਹੀ ਉਮੀਦ ਹੈ ਕਿ ਟਰੰਪ ਨਿਊ ਜਰਸੀ ਬੈਡਮਿੰਸਟਰ ਵਿਖੇ ਸਥਿਤ ਆਪਣੀ ਰਿਹਾਇਸ਼ ਤੋਂ ਅਲਲਾਂਟਾ ਤੱਕ ਜਾਣਗੇ, ਜਿੱਥੋਂ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ।

ਇਸ ਮਾਮਲੇ ਦੇ ਬਾਕੀ 18 ਸਹਿ-ਮੁਲਜ਼ਮਾਂ ’ਚੋਂ ਕਈਆਂ ਦੇ ਵਾਂਗ ਹੀ, ਜਿਹੜੇ ਕਿ ਪਹਿਲਾਂ ਹੀ ਜੇਲ੍ਹ ’ਚ ਆਤਮ ਸਮਰਪਣ ਕਰ ਚੁੱਕੇ ਹਨ, ਸਹੂਲਤ ਰਾਹੀਂ ਟਰੰਪ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਹੋ ਜਾਵੇਗੀ ਕਿਉਂਕਿ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਕੀਲਾਂ ਨੇ ਵੀਰਵਾਰ ਤੋਂ ਪਹਿਲਾਂ ਹੀ ਆਪਣੇ ਸਹਿਮਤੀ ਬਾਂਡ ਸਮਝੌਤੇ ’ਤੇ ਚਰਚਾ ਕੀਤੀ ਸੀ। ਟਰੰਪ 200,000 ਡਾਲਰ ਦੇ ਬਾਂਡ ਅਤੇ ਹੋਰ ਰਿਹਾਈ ਸ਼ਰਤਾਂ ’ਤੇ ਸਹਿਮਤ ਹੋਏ ਹਨ। ਜ਼ਮਾਨਤ ਬਾਂਡ ’ਚ ਇਹ ਕਿਹਾ ਗਿਆ ਹੈ ਕਿ ਟਰੰਪ ਉਦੋਂ ਤੱਕ ਹੀ ਆਜ਼ਾਦ ਰਹਿ ਸਕਦੇ ਹਨ, ਜਦੋਂ ਤੱਕ ਉਹ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਯਤਨ ਨਹੀਂ ਕਰਦੇ।

ਇਸ ਅਦਾਲਤੀ ਇਕਰਾਰਨਾਮੇ ’ਚ ਇਹ ਕਿਹਾ ਗਿਆ ਹੈ ਕਿ ਮੁਲਜ਼ਮ ਇਸ ਕੇਸ ’ਚ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ ’ਚ ਰੁਕਾਵਟ ਪਾਉਣ ਲਈ ਕੋਈ ਕੰਮ ਨਹੀਂ ਕਰੇਗਾ। ਇਸ ਇਕਰਾਰਨਾਮੇ ’ਚ ਸਾਬਕਾ ਰਾਸ਼ਟਰਪਤੀ ਨੂੰ ਗਵਾਹਾਂ ਜਾਂ ਸਹਿ-ਮੁਲਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਅਸਿੱਧੀ ਧਮਕੀ ਦੇਣ ਅਤੇ ਵਕੀਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਕੇਸ ਦੇ ਤੱਥਾਂ ਬਾਰੇ ਕਿਸੇ ਵੀ ਤਰੀਕੇ ਨਾਲ ਸੰਚਾਰ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਇਕਰਾਰਨਾਮੇ ’ਤੇ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਜਨਰਲ ਫਾਨੀ ਵਿਲਿਸ, ਜੋ ਕਿ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਟਰੰਪ ਦੇ ਵਕੀਲਾਂ ਵਲੋਂ ਹਸਤਾਖ਼ਰ ਕੀਤੇ ਗਏ ਹਨ।

ਦੱਸ ਦਈਏ ਕਿ ਸਰਕਾਰੀ ਵਕੀਲਾਂ ਨੇ ਜੱਜ ਨੂੰ 77 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਮਾਮਲੇ ’ਚ 4 ਮਾਰਚ 2024 ਨੂੰ ਮੁਕੱਦਮੇ ਦੀ ਤਾਰੀਕ ਤੈਅ ਕਰਨ ਲਈ ਕਿਹਾ ਹੈ। 2024 ’ਚ ਰੀਪਬਲਕਿਨ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੂੰ ਵ੍ਹਾਈਟ ਹਾਊਸ ’ਚ ਵਾਪਸੀ ਤੋਂ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

The post ਅੱਜ ਆਤਮ ਸਮਰਪਣ ਕਰਨਗੇ ਟਰੰਪ appeared first on TV Punjab | Punjabi News Channel.

US Presidential Election: ਜ਼ਬਰਦਸਤ ਰਹੀ ਰੀਪਬਲਿਕਨਾਂ ਦੀ ਪਹਿਲੀ ਪ੍ਰਾਇਮਰੀ ਬਹਿਸ , ਸਟੇਜ ’ਤੇ ਲੜੇ ਰਾਮਾਸਵਾਮੀ ਅਤੇ ਨਿੱਕੀ!
Washington- ਰੀਪਬਲਿਕਨ ਪਾਰਟੀ ਵਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ ’ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਪਾਰਟੀ ਦੇ ਅੱਠ ਉਮੀਦਵਾਰ ਪਹਿਲੀ ਵਾਰ ਸਟੇਜ ’ਤੇ ਇਕੱਠੇ ਆਏ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਵੋਟਰਾਂ ਦਾ ਪੂਰਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਉਮੀਦਵਾਰਾਂ ’ਚ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਨਸਨ ਅਤੇ ਨੌਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਸਨ। ਬੁੱਧਵਾਰ ਨੂੰ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਰਾਸ਼ਟਰਪਤੀ ਦੀ ਦੌੜ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੇ ਇਸ ਬਹਿਸ ਭਾਗ ਨਹੀਂ ਲਿਆ ਪਰ ਦਿਲਸਚਪ ਗੱਲ ਇਹ ਰਹੀ ਕਿ ਜਦੋਂ ਵੀ ਸਟੇਜ ’ਤੇ ਕੋਈ ਗੱਲ ਛਿੜਦੀ, ਹਰ ਵਾਰ ਕਿਤੇ ਨਾ ਕਿਤੇ ਉਨ੍ਹਾਂ ਦਾ ਜ਼ਿਕਰ, ਉਨ੍ਹਾਂ ਦਾ ਨਾਂ ਉਮੀਦਵਾਰਾਂ ਦੀ ਜ਼ੁਬਾਨ ’ਤੇ ਆ ਹੀ ਜਾਂਦਾ। ਕੁੱਲ ਮਿਲਾ ਕੇ ਟਰੰਪ ਇਸ ਸਟੇਜ ’ਤੇ ਤਾਂ ਨਹੀਂ ਮੌਜੂਦ ਸਨ ਪਰ ਉਮਦਿਵਾਰਾਂ ਵਿਚਾਲੇ ਚਰਚਾ ’ਚ ਉੁਨ੍ਹਾਂ ਦੀ ਹਾਜ਼ਰੀ ਪ੍ਰਤੱਖ ਨਜ਼ਰ ਆਈ।

ਰਾਸ਼ਟਰਪਤੀ ਦੀ ਦੌੜ ’ਚ ਖੜ੍ਹੇ ਇਨ੍ਹਾਂ ਅੱਠ ਦਾਅਵੇਦਾਰਾਂ ਨੇ ਸਟੇਜ ’ਚ ਆਪਣੇ-ਆਪ ਨੂੰ ਦੂਜਿਆਂ ਨਾਲੋਂ ਬਿਹਤਰ ਦਿਖਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਇਸ ਦੌਰਾਨ ਕਈਆਂ ਵਿਚਾਲੇ ਤਾਂ ਤਿੱਖੀ ਬਹਿਸ ਵੀ ਹੋਈ ਅਤੇ ਇਸ ਮਾਮਲੇ ’ਚ ਭਾਰਤੀ ਮੂਲ ਦੇ ਦੋ ਦਾਅਵੇਦਾਰਾਂ ਨਿੱਕੀ ਹੈਲੀ ਅਤੇ ਵਿਵੇਦ ਰਾਮਾਸਵਾਮੀ ਦੇ ਨਾਂ ਸਭ ਤੋਂ ਅੱਗੇ ਹਨ। ਦੋਹਾਂ ਵਿਚਾਲੇ ਵਿਦੇਸ਼ ਨੀਤੀ ਦੇ ਮੁੱਦੇ ’ਤੇ ਕਾਫ਼ੀ ਵਾਦ-ਵਿਵਾਦ ਦੇਖਣ ਨੂੰ ਮਿਲਿਆ। ਇਹ ਨੋਕ-ਝੋਕ ਇੰਨੀ ਤਿੱਖੀ ਸੀ ਕਿ ਇੱਕ ਵੇਲੇ ਤਾਂ ਦੋਵੇਂ 30 ਸੈਕੰਡ ਤੋਂ ਵੱਧ ਸਮੇਂ ਤੱਕ ਇੱਕ ਦੂਜੇ ’ਤੇ ਚੀਕਦੇ ਰਹੇ ਅਤੇ ਇੱਕ-ਦੂਜੇ ’ਤੇ ਉਂਗਲੀਆਂ ਚੁੱਕਦੇ ਰਹੇ। ਅਮਰੀਕਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਮੂਲ ਦੇ ਦੋ ਉਮੀਦਵਾਰਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਪਹਿਲੀ ਪ੍ਰਾਇਮਰੀ ਬਹਿਸ ਦੌਰਾਨ ਮੰਝ ਸਾਂਝਾ ਕੀਤਾ ਹੋਵੇ ਅਤੇ ਦੋਹਾਂ ਦਰਮਿਆਨ ਅਜਿਹੇ ਹਾਲਤ ਬਣ ਗਏ ਹੋਣ।

ਦੱਖਣੀ ਕੈਰੋਲਿਨਾ ਦੇ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵਿਦੇਸ਼ ਮਾਮਲਿਆਂ ’ਚ ਉਨ੍ਹਾਂ ਦੀ ਸਮਰੱਥਾ ਦੀ ਕਮੀ ਅਤੇ ਰੂਸ ਪ੍ਰਤੀ ਉਨ੍ਹਾਂ ਦੇ ਰਵੱਈਏ ਲਈ ਕਰੋੜਪਤੀ ਕਾਰੋਬਾਰੀ ਵਿਵੇਕ ਰਾਮਾਸਵਾਮੀ ਦੀ ਆਲੋਚਨਾ ਕੀਤੀ। ਬਹਿਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਗੱਲਬਾਤ ਤੋਂ ਵਿਦੇਸ਼ ਨੀਤੀ ’ਤੇ ਉਨ੍ਹਾਂ ਦੇ ਮਤਭੇਤ ਸਪਸ਼ਟ ਹੋ ਗਏ ਸਨ। ਹੈਲੀ ਨੇ ਬਹਿਸ ਦੌਰਾ ਰਾਮਾਸਵਾਮੀ ’ਤੇ ਅਮਰੀਕਾ ਦੇ ਦੁਸ਼ਮਣਾਂ ਦਾ ਪੱਖ ਲੈਣ ਅਤੇ ਸਹਿਯੋਗੀਆਂ ਨੂੰ ਛੱਡਣ ਦੇ ਦੋਸ਼ ਲਾਏ। ਇਹ ਆਲੋਚਨਾ ਰਾਮਾਸਵਾਮੀ ਦੇ ਇਸ ਦਾਅਵੇ ਦੇ ਜਵਾਬ ਸੀ ਕਿ ਰੂਸ ਨਾਲ ਲੜਾਈ ’ਚ ਯੂਕਰੇਨ ਨੂੰ ਬਹੁਤ ਘੱਟ ਸਮਰਥਨ ਮਿਲਿਆ ਸੀ। ਸੰਯੁਕਤ ਰਾਸ਼ਟਰ ’ਚ ਸਾਬਕਾ ਅਮਰੀਕੀ ਰਾਜਦੂਤ ਹੈਲੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਲਈ ਦਰਸ਼ਕਾਂ ਦੇ ਸਾਹਮਣੇ ਰਾਮਸਵਾਮੀ ਦੀ ਤਿੱਖੀ ਆਲੋਚਨਾ ਕੀਤੀ।

ਉਨ੍ਹਾਂ ਨੇ ਆਪਣੇ ਕਾਲਪਨਿਕ ਸਰਕਾਰ ਦੇ ਤਹਿਤ ਅਮਰੀਕਾ ਦੀ ਸੁਰੱਖਿਆ ਲਈ ਵੀ ਚਿੰਤਾ ਪ੍ਰਗਟਾਈ। ਜਦੋਂ ਨਿੱਕੀ ਹੈਲੀ ਝੂਠਾ, ਝੂਠਾ ਕਹਿ ਰਹੀ ਤਾਂ ਰਾਮਾਸਵਾਮੀ ਨੇ ਉਨ੍ਹਾਂ ਨੂੰ ਟੋਕਦੇ ਅਤੇ ਜਵਾਬ ’ਚ ਇਹ ਕਹਿੰਦੇ ਨਜ਼ਰ ਆਏ ਕਿ ਉਹ ਉਨ੍ਹਾਂ ਵਿਰੁੱਧ ਇਹ ਝੂਠ ਫੈਲਾਅ ਰਹੀ ਹੈ।

The post US Presidential Election: ਜ਼ਬਰਦਸਤ ਰਹੀ ਰੀਪਬਲਿਕਨਾਂ ਦੀ ਪਹਿਲੀ ਪ੍ਰਾਇਮਰੀ ਬਹਿਸ , ਸਟੇਜ ’ਤੇ ਲੜੇ ਰਾਮਾਸਵਾਮੀ ਅਤੇ ਨਿੱਕੀ! appeared first on TV Punjab | Punjabi News Channel.

US Presidential Election: ਅੱਜ ਹੋਵੇਗੀ ਰੀਪਬਲਿਕਨਾਂ ਵਿਚਾਲੇ ਸਭ ਤੋਂ ਵੱਡੀ ਬਹਿਸ
Washington- ਵ੍ਹਾਈਟ ਹਾਊਸ ਲਈ ਰੀਪਬਲਕਿਨ ਪਾਰਟੀ ਅੰਦਰ ਦਾਅਵੇਦਾਰੀ ਨੂੰ ਲੈ ਕੇ ਅੱਜ ਸ਼ਾਮੀਂ ਸਭ ਤੋਂ ਵੱਡੀ ਬਹਿਸ ਆਯੋਜਿਤ ਹੋਣ ਵਾਲੀ ਹੈ। ਬੁੱਧਵਾਰ ਨੂੰ ਰੀਪਬਲਿਕਨ ਪਾਰਟੀ ਵਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ ’ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਇਸ ਬਹਿਸ ’ਚ ਸਾਬਕਾ ਰਾਸ਼ਟਰਪਤੀ ਡੋੋਨਾਲਡ ਟਰੰਪ ਮੌਜੂਦ ਨਹੀਂ ਹੋਣਗੇ।

ਟਰੰਪ ਦਾ ਇਹ ਮੰਨਣਾ ਹੈ ਕਿ ਉਹ ਇਨ੍ਹਾਂ ਬਹਿਸਾਂ ਤੋਂ ਕਾਫ਼ੀ ਉੱਪਰ ਉੱਠ ਚੁੱਕੇ ਹਨ। ਟਰੰਪ ਨੇ ਇਸ ਸੰਬੰਧੀ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਲਿਖਿਆ, ‘‘ਜਨਤਾ ਜਾਣਦੀ ਹੈ ਕਿ ਮਾਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫ਼ਲ ਰਿਹਾ। ਇਸ ਲਈ ਮੈਂ ਬਹਿਸ ਨਹੀਂ ਕਰਾਂਗਾ।’’

ਦੋ ਘੰਟਿਆਂ ਤੱਕ ਚੱਲਣ ਵਾਲੀ ਇਹ ਬਹਿਸ ਅਮਰੀਕੀ ਸਮੇਂ ਮੁਤਾਬਕ ਰਾਤੀਂ 9 ਵਜੇ ਸ਼ੁਰੂ ਹੋਵੇਗੀ। ਇਸ ਬਹਿਸ ’ਚ ਰੀਪਬਲਕਿਨ ਪਾਰਟੀ ਵਲੋਂ ਅੱਠ ਉਮੀਦਵਾਰ ਸਟੇਜ ’ਤੇ ਹੋਣਗੇ, ਜਿਨ੍ਹਾਂ ’ਚ ਫਲੋਰੀਡਾ ਦੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਨਸਨ ਅਤੇ ਨੌਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਹਨ।

ਹਾਲਾਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਤੋਂ ਗ਼ੈਰ-ਮੌਜੂਦਗੀ ਦੇ ਬਾਵਜੂਦ ਦੂਜੇ ਉਮੀਦਵਾਰਾਂ ਨੂੰ ਕੁਝ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜੇ ਕਿ ਅਕਸਰ ਟਰੰਪ ਲਈ ਰਾਖਵੇਂ ਸਪਾਟਲਾਈਟਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਬਾਰੇ ’ਚ ਬੋਲਦਿਆਂ ਮੈਟ ਟੈਰਿਲ, ਜੋ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਮਾਰਕੋ ਰੂਬੀਓ ਦੀ ਮੁਹਿੰਮ ਦੇ ਸਾਬਕਾ ਚੀਫ਼ ਆਫ਼ ਸਟਾਫ਼ ਸਨ, ਨੇ ਕਿਹਾ ਕਿ ਇਹ ਇੱਕ ਚੁਣੌਤੀ ਵਰਗਾ ਹੈ, ਕਿਉਂਕਿ ਭਾਵੇਂ ਇਹ ਬਹਿਸ ਦੇ ਪੜਾਅ ’ਤੇ ਹੋਵੇ ਜਾਂ ਚੋਣ ਮੁਹਿੰਮ ਦੇ ਰਸਤੇ ’ਤੇ, ਟਰੰਪ ਹਰ ਥਾਂ ਲੋਕਾਂ ਦਾ ਧਿਆਨ ਖਿੱਚ ਰਹੇ ਹਨ।

The post US Presidential Election: ਅੱਜ ਹੋਵੇਗੀ ਰੀਪਬਲਿਕਨਾਂ ਵਿਚਾਲੇ ਸਭ ਤੋਂ ਵੱਡੀ ਬਹਿਸ appeared first on TV Punjab | Punjabi News Channel.