Weather Archives - TV Punjab | Punjabi News Channel

ਕੈਨੇਡਾ ‘ਚ ਕੜਾਕੇ ਦੀ ਠੰਡ
ਵੈਨਕੂਵਰ: ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਆਰਕਟਿਕ ਤੋਂ ਆ ਰਹੀ ਸ਼ੀਤ ਲਹਿਰ ਪੂਰੇ ਉੱਤਰੀ ਅਮਰੀਕਾ ਵਿੱਚ ਫੈਲ ਰਹੀ ਹੈ, ਜਿਸ ਕਾਰਨ ਪੱਛਮੀ ਕੈਨੇਡਾ ਭਿਆਨਕ ਠੰਡ ਹੇਠ ਹੈ ਅਤੇ ਇਹ ਠੰਡ ਹਫ਼ਤੇ ਦੇ ਅਖੀਰ ਤੱਕ ਜਾਰੀ ਰਹੇਗੀ। ਸਭ ਤੋਂ ਵੱਧ ਪ੍ਰਭਾਵ ਪ੍ਰੇਰੀਜ਼ ਇਲਾਕੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਨਾਲ ਹੀ ਉੱਤਰੀ-ਪੱਛਮੀ ਓਨਟੇਰਿਓ, ਨੂਨਾਵੁਟ ਅਤੇ ਸਸਕੈਚਵਨ ਅਤੇ ਮੈਨੀਟੋਬਾ ਦੇ ਬਹੁਤੇ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ। ਮੈਨੀਟੋਬਾ ਵਿੱਚ ਹਵਾ ਕਰਕੇ ਵਧੇਰੇ ਠੰਡ, ਜਿਸਨੂੰ ਵਿੰਡ ਚਿੱਲ ਕਿਹਾ ਜਾਂਦਾ ਹੈ, –45 ਤੋਂ –50 ਡਿਗਰੀ ਸੈਲਸੀਅਸ ਤੱਕ ਪਹੁੰਚ ਰਹੀ ਹੈ ਅਤੇ ਇਹ ਹਾਲਾਤ ਸੋਮਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਠੰਡ ਵਿੱਚ ਫ਼੍ਰੌਸਟਬਾਈਟ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਤੇਜ਼ ਹਵਾ ਵੀ ਚੱਲ ਰਹੀ ਹੋਵੇ। ਬਹੁਤੀ ਠੰਡ ਵਿਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋਕੇ ਸੁੱਜ ਜਾਂਦੀ ਹੈ ਅਤੇ ਚੋਟ ਵਿਚ ਤਬਦੀਲ ਹੋ ਜਾਂਦੀ ਹੈ। ਇਸ ਚੋਟ ਨੂੰ ਫ਼੍ਰੌਸਟਬਾਈਟ ਕਿਹਾ ਜਾਂਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਵਿੱਚ ਵਾਧੂ ਕੰਬਲ ਅਤੇ ਜੰਪਰ ਕੇਬਲ ਵਰਗਾ ਐਮਰਜੈਂਸੀ ਸਮਾਨ ਜ਼ਰੂਰ ਰੱਖਣ।

ਉੱਤਰੀ-ਪੱਛਮੀ ਐਲਬਰਟਾ ਵਿੱਚ ਵਿੰਡ ਚਿੱਲ -40 ਤੋਂ -50 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰੀ-ਪੱਛਮੀ ਓਨਟੇਰਿਓ ਵਿੱਚ ਵੀ ਆਉਂਦੇ ਕਈ ਦਿਨਾਂ ਤੱਕ ਬਹੁਤ ਹੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਉਹਨਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦੀ ਤਾਕੀਦ ਕੀਤੀ ਗਈ ਹੈ।

The post ਕੈਨੇਡਾ ‘ਚ ਕੜਾਕੇ ਦੀ ਠੰਡ appeared first on TV Punjab | Punjabi News Channel.

ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਚੰਡੀਗੜ੍ਹ: ਪੰਜਾਬ ਵਿੱਚ ਹੁਣ ਲੋਕਾਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 25 ਅਪ੍ਰੈਲ ਤੱਕ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਜਾਵੇਗਾ।

ਇਸ ਕਾਰਨ 26 ਤੋਂ 27 ਅਪ੍ਰੈਲ ਨੂੰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹਿਣ ਅਤੇ ਬਾਰਸ਼ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ।

ਚੰਡੀਗੜ੍ਹ, ਰੂਪਨਗਰ, ਅੰਮ੍ਰਿਤਸਰ, ਬਰਨਾਲਾ ਅਤੇ ਪਟਿਆਲਾ ਵਿੱਚ ਵੀ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

The post ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ appeared first on TV Punjab | Punjabi News Channel.

ਟੁੱਟੇ ਸਾਰੇ ਰਿਕਾਰਡ, 3 ਸਾਲ ਬਾਅਦ ਮਾਰਚ ਦਾ ਸਭ ਤੋਂ ਠੰਡਾ ਦਿਨ, ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਚੰਡੀਗੜ੍ਹ: ਪੱਛਮੀ ਡਿਸਟਬੇਸ ਅਤੇ ਅਰਬ ਸਾਗਰ ਤੋਂ ਲਗਾਤਾਰ ਆ ਰਹੀ ਨਮੀ ਕਾਰਨ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਲਗਾਤਾਰ ਦੋ ਦਿਨ ਭਾਰੀ ਮੀਂਹ ਪਿਆ। ਸ਼ਹਿਰ ਦਾ ਮੌਸਮ ਵੀ ਇੰਨਾ ਠੰਡਾ ਹੋ ਗਿਆ ਹੈ ਕਿ ਮਾਰਚ ਦਾ ਮਹੀਨਾ ਆਉਣ ‘ਤੇ ਵੀ ਲੋਕ ਸਵੈਟਰ ਅਤੇ ਜੈਕਟਾਂ ਛੱਡਣ ਦੇ ਯੋਗ ਨਹੀਂ ਹਨ। ਮੌਸਮ ਦੇ ਇਸ ਬਦਲੇ ਹੋਏ ਪੈਟਰਨ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਵਿੱਚ 2015 ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ ਪਿਆ।

ਇਹ ਤਿੰਨ ਸਾਲਾਂ ‘ਚ ਮਾਰਚ ਮਹੀਨੇ ਦਾ ਸਭ ਤੋਂ ਠੰਡਾ ਦਿਨ ਵੀ ਸੀ। ਜੇਕਰ ਮੌਸਮ ਵਿਭਾਗ ਦੀ ਰਿਕਾਰਡ ਸ਼ੀਟ ‘ਤੇ ਨਜ਼ਰ ਮਾਰੀਏ ਤਾਂ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ 2 ਮਾਰਚ 2015 ਨੂੰ ਹੋਈ ਸੀ। ਇਸ ਵਾਰ ਸ਼ਹਿਰ ਵਿੱਚ ਸ਼ਨੀਵਾਰ ਸ਼ਾਮ ਤੋਂ ਐਤਵਾਰ ਸ਼ਾਮ ਤੱਕ 15.2 ਮਿਲੀਮੀਟਰ ਬਾਰਿਸ਼ ਹੋਈ। ਸ਼ਨੀਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ 8.8 ਮਿਲੀਮੀਟਰ, ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 6.4 ਮਿ.ਮੀ. ਮੀਂਹ ਪਿਆ ਪਹਾੜਾਂ ‘ਚ ਲਗਾਤਾਰ ਬਰਫਬਾਰੀ ਕਾਰਨ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਵੀ ਸ਼ਨੀਵਾਰ ਦੇ ਮੁਕਾਬਲੇ 6 ਡਿਗਰੀ ਘੱਟ ਗਿਆ ਅਤੇ 18.7 ਡਿਗਰੀ ਦਰਜ ਕੀਤਾ ਗਿਆ, ਜੋ ਮਾਰਚ ਮਹੀਨੇ ‘ਚ ਤਿੰਨ ਸਾਲਾਂ ‘ਚ ਸਭ ਤੋਂ ਘੱਟ ਤਾਪਮਾਨ ਸੀ। ਘੱਟੋ-ਘੱਟ ਤਾਪਮਾਨ ਵੀ 3 ਡਿਗਰੀ ਡਿੱਗ ਕੇ 15.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਦੇ. ਸਿੰਘ ਦਾ ਕਹਿਣਾ ਹੈ ਕਿ ਪੂਰਾ ਉੱਤਰੀ ਭਾਰਤ ਇਸ ਮਜ਼ਬੂਤ ​​ਪੱਛਮੀ ਡਿਸਟਬੇਸ ਤੋਂ ਪ੍ਰਭਾਵਿਤ ਸੀ। ਇਸ ਕਾਰਨ ਤਾਪਮਾਨ ‘ਚ ਠੰਡ ਵਧ ਗਈ ਹੈ ਪਰ ਸੋਮਵਾਰ ਤੋਂ ਮੌਸਮ ਖੁੱਲ੍ਹਣ ਜਾ ਰਿਹਾ ਹੈ।

ਤੇਜ਼ ਹਵਾਵਾਂ ਕਾਰਨ ਠੰਢ ਵੀ ਵਧ ਗਈ ਹੈ

ਐਤਵਾਰ ਸ਼ਾਮ 5 ਵਜੇ ਮੀਂਹ ਤਾਂ ਰੁਕ ਗਿਆ ਪਰ ਠੰਡ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਅਤੇ ਬਾਜ਼ਾਰ ਵੀ ਲਗਭਗ ਖਾਲੀ ਹੀ ਰਹੇ। ਸ਼ੁੱਕਰਵਾਰ ਸ਼ਾਮ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਐਤਵਾਰ ਨੂੰ ਵੀ ਜਾਰੀ ਰਹੀਆਂ, ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਕੀਤੀ ਗਈ। ਵਿਭਾਗ ਨੇ ਦਿਨ ਭਰ 4 ਤੋਂ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਦਰਜ ਕੀਤੀਆਂ ਹਨ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ। ਤਿੰਨ ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਾਰਚ ਮਹੀਨੇ ਵਿੱਚ ਇੱਕ ਦਿਨ ਵਿੱਚ ਇੰਨਾ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2020 ਵਿੱਚ 14.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ, ਜਦੋਂ ਕਿ ਸਾਲ 2019 ਵਿੱਚ 18.6 ਡਿਗਰੀ ਅਤੇ ਸਾਲ 2015 ਵਿੱਚ 17.7 ਡਿਗਰੀ ਦਰਜ ਕੀਤਾ ਗਿਆ ਸੀ।

ਮੌਸਮ ਅੱਗੇ ਸਾਫ਼ ਹੋਵੇਗਾ ਅਤੇ ਦਿਨ ਦਾ ਤਾਪਮਾਨ ਵਧੇਗਾ

– ਸੋਮਵਾਰ ਨੂੰ ਆਸਮਾਨ ਸਾਫ ਰਹੇਗਾ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਹੋ ਸਕਦਾ ਹੈ।

– ਮੰਗਲਵਾਰ ਨੂੰ ਮੌਸਮ ਸਾਫ਼ ਰਹੇਗਾ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਹੋ ਸਕਦਾ ਹੈ।

– ਬੁੱਧਵਾਰ ਨੂੰ ਵੀ ਆਸਮਾਨ ਸਾਫ ਰਹੇਗਾ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਹੋ ਸਕਦਾ ਹੈ।

The post ਟੁੱਟੇ ਸਾਰੇ ਰਿਕਾਰਡ, 3 ਸਾਲ ਬਾਅਦ ਮਾਰਚ ਦਾ ਸਭ ਤੋਂ ਠੰਡਾ ਦਿਨ, ਜਾਣੋ ਕਿਹੋ ਜਿਹਾ ਰਹੇਗਾ ਮੌਸਮ appeared first on TV Punjab | Punjabi News Channel.

ਹੱਡ ਚੀਰਵੀਂ ਠੰਡ ਨਾਲ ਇਸ ਵਾਰ ਹੈਲੋਵੀਨ ਮਨਾਉਣਗੇ ਅਮਰੀਕੀ
Washington- ਅਕਤੂਬਰ ’ਚ ਤਾਪਮਾਨ ਦੇ ਡਰਾਉਣੇ ਪੱਧਰ ਤੱਕ ਡਿੱਗਣ ਕਾਰਨ ਅਮਰੀਕਾ ਦੇ ਕਈ ਹਿੱਸਿਆਂ ’ਚ ਲੱਖਾਂ ਲੋਕ ਇਸ ਵਾਰ ਹੈਲੋਵੀਨ ਨੂੰ ‘ਕੰਬਦੇ-ਕੰਬਦੇ’ ਹੀ ਮਨਾਉਣਗੇ। ਕੈਨੇਡਾ ਤੋਂ ਦੱਖਣ ਵੱਲ ਨੂੰ ਵਧੇ ਹੱਡ ਚੀਰਵੀਂਆਂ ਹਵਾਵਾਂ ਦੇ ਝੋਕੇ ਮੰਗਲਵਾਰ ਤੱਕ ਅਮਰੀਕਾ ਦੇ ਵਧੇਰੇ ਹਿੱਸਿਆਂ ’ਚ ਫੈਲ ਜਾਣਗੇ, ਜਿਸ ਨਾਲ ਦੇਸ਼ ਦੇ ਵਧੇਰੇ ਹਿੱਸਿਆਂ ’ਚ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੇਗੀ।

ਵੈਸਟ ਕੋਸਟ ਅਤੇ ਫਲੋਰੀਡਾ ਹੀ ਅਮਰੀਕਾ ਦੇ ਅਜਿਹੇ ਹਿੱਸੇ ਹੋਣਗੇ, ਜਿੱਥੋਂ ਦਸੰਬਰ ਵਰਗੀ ਹਵਾ ਚੱਲਣ ਦੇ ਬਾਵਜੂਦ ਵੀ ਹੈਲੋਵੀਨ ਮੌਕੇ ਰੌਂਗਟੇ ਖੜ੍ਹੇ ਹੋਣ ਤੋਂ ਬਚਿਆ ਜਾ ਸਕੇਗਾ। ਪੂਰਬ ਦੇ ਕੁਝ ਹਿੱਸਿਆਂ ’ਚ ਮੌਸਮ ਦੀ ਇਹ ਤਬਦੀਲੀ ਵਾਲਾ ਪੈਟਰਨ ਕਾਫ਼ੀ ਹੈਰਾਨ ਕਰਨ ਵਾਲਾ ਹੋਵੇਗਾ, ਜਿੱਥੇ ਵੀਕਐਂਡ ’ਤੇ ਬੇਮੌਸਮੀ ਗਰਮੀ ਤੋਂ ਬਾਅਦ ਹਫ਼ਤੇ ਦੀ ਸ਼ੁਰੂਆਤ ਬੇਮੌਸਮੀ ਠੰਡ ਨਾਲ ਸ਼ੁਰੂ ਹੋਈ ਹੈ। ਕਈ ਥਾਂਵਾਂ ’ਤੇ ਤਾਂ ਤਾਪਮਾਨ ਦਾ ਅੰਤਰ 30 ਡਿਗਰੀ ਤੋਂ ਵਧੇਰੇ ਦਾ ਹੈ।

ਕੁੱਲ ਮਿਲਾ ਕੇ ਮੰਗਲਵਾਰ ਨੂੰ ਪੂਰਬ ਅਤੇ ਦੱਖਣ ਦੇ ਵਧੇਰੇ ਹਿੱਸਿਆਂ ’ਚ ਤਾਪਮਾਨ ਅਕਤੂਬਰ ਦੇ ਅੰਤ ਤੱਕ ਆਮ ਨਾਲੋਂ ਲਗਭਗ 10 ਡਿਗਰੀ ਹੇਠਾਂ ਡਿੱਗ ਜਾਵੇਗਾ। ਇੰਨਾ ਹੀ ਨਹੀਂ ਬਰਲਿੰਗਟਨ, ਵਰਮੋਟ ਤੋਂ ਲੈ ਕੇ ਅਟਲਾਂਟਾ ਤੱਕ ਮੌਸਮ ਦਸੰਬਰ ਦੀ ਸ਼ੁਰੂਆਤ ਵਰਗਾ ਲੱਗੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਠੰਡ ਵਾਲਾ ਮੌਸਮ ਇਸ ਪੂਰੇ ਹਫ਼ਤੇ ਦੌਰਾਨ ਉੱਤਰੀ ਅਮਰੀਕਾ ’ਚ ਇਸੇ ਤਰ੍ਹਾਂ ਬਰਕਰਾਰ ਰਹੇਗਾ ਪਰ ਦੱਖਣੀ ਅਤੇ ਮੱਧ ਅਮਰੀਕਾ ਦੇ ਵਧੇਰੇ ਹਿੱਸਿਆਂ ’ਚ ਇਸ ਵੀਕਐਂਡ ਤੋਂ ਪਹਿਲਾਂ ਸਥਿਤੀ ਆਮ ਹੋ ਜਾਵੇਗੀ।

The post ਹੱਡ ਚੀਰਵੀਂ ਠੰਡ ਨਾਲ ਇਸ ਵਾਰ ਹੈਲੋਵੀਨ ਮਨਾਉਣਗੇ ਅਮਰੀਕੀ appeared first on TV Punjab | Punjabi News Channel.

ਅਮਰੀਕਾ ਦੀ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, ਫੈਕਲਟੀ ਮੈਂਬਰ ਦੀ ਮੌਤ
Washington- ਅਮਰੀਕਾ ਦੇ ਦੱਖਣੀ-ਪੂਰਬੀ ਤੱਟ ’ਤੇ ਇਕੱਠੇ ਦੋ ਤੂਫ਼ਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤੂਫ਼ਾਨ ਇਡਾਲਿਆ ਫਲੋਰਿਡਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉੱਥੇ ਹੀ ਬਰਮੂਡਾ ਦੇ ਕਰੀਬ ਤੂਫ਼ਾਨ ਫਰੈਂਕਲਿਨ ਦਾ ਖ਼ਤਰਾ ਮੰਡਰਾਅ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਤੂਫ਼ਾਨ ਇਡਾਲੀਆ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼੍ਰੇਣੀ 2 ਦੇ ਤੂਫ਼ਾਨ ’ਚ ਤਬਦੀਲ ਹੋ ਗਿਆ ਹੈ।

ਬਾਇਡਨ ਪ੍ਰਸ਼ਾਸਨ ਨੂੰ ਫਲੋਰਿਡਾ ਦੇ ਤੱਟ ’ਤੇ ਵਸੇ ਸ਼ਹਿਰਾਂ ’ਚ ਮੌਜੂਦ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ। ਅਧਿਕਾਰੀਆਂ ਨੇ ਤੱਟ ਦੇ ਕਰੀਬ ਰਹਿਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਹੜ੍ਹ ਦੇ ਦੋਹਰੇ ਖ਼ਤਰੇ ਤੋਂ ਬਚਣ ਲਈ ਜ਼ਰੂਰੀ ਸਮਾਨ ਲੈ ਕੇ ਕਿਸੇ ਸੁਰੱਖਿਅਤ ’ਤੇ ਜਾਣ ਦੀ ਅਪੀਲ ਕੀਤੀ ਹੈ।

ਸੀਡਰ ਦੇ ਟਾਪੂ ’ਤੇ ਰਹਿਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇਡਾਲੀਆ ਚੱਕਰਵਾਤੀ ਤੂਫ਼ਾਨ ਦੀਆਂ ਲਹਿਰਾਂ 15 ਫੁੱਟ ਤੱਕ ਉੱਚੀਆਂ ਹੋ ਸਕਦੀਆਂ ਹਨ। ਕਰੀਬ 900 ਪਰਿਵਾਰਾਂ ਨੂੰ ਤੂਫ਼ਾਨ ਤੋਂ ਬਚਣ ਲਈ ਆਪਣੇ ਘਰਾਂ ਨੂੰ ਛੱਡ ਕੇ ਕਿਤੇ ਸੁਰੱਖਿਅਤ ਥਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।

ਮਿਆਮੀ ’ਚ ਮੌਜੂਦ ਕੌਮੀ ਤੂਫ਼ਾਨ ਕੇਂਦਰ ਮੁਤਾਬਕ ਮੰਗਲਵਾਰ ਦੁਪਹਿਰ ਤੱਕ ਇਡਾਲੀਆ ’ਚ 90 ਮੀਲ ਪ੍ਰਤੀ ਘੰਟੇ (150 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫ਼ਤਾਰ ਨਾਲ ਹਵਾਵਾਂ ਵਗ ਰਹੀਆਂ ਸਨ ਪਰ ਬੁੱਧਵਾਰ ਸਵੇਰੇ ਤੱਟ ’ਤੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਤੀਬਰਤਾ ਹੋਰ ਵਧ ਜਾਵੇਗੀ। ਫਲੋਰੀਡਾ ਦੇ ਗਵਰਨਰ ਰਾਨ ਡੈਸੇਂਟਿਸ ਨੇ ਹੇਠਲੇ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤੂਫ਼ਾਨ ਕਾਰਨ ਲੋਕਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਉੱਧਰ ਤੂਫ਼ਾਨ ਦੀ ਵਜ੍ਹਾ ਕਾਰਨ ਗਵਰਨਰ ਹੈਨਰੀ ਮੈਕਮਾਸਟਰ ਨੇ ਮੰਗਲਵਾਰ ਨੂੰ ਦੱਖਣੀ ਕੈਰੋਲੀਨਾ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਕਿਊਬਾ ਦੇ ਪੱਛਮ ’ਚੋਂ ਲੰਘਣ ਦੇ ਕਰੀਬ ਇੱਕ ਦਿਨ ਮਗਰੋਂ ਮੰਗਲਵਾਰ ਤੜਕੇ ਇਡਾਲੀਆ ਇੱਕ ਗਰਮਖੰਡੀ ਤੂਫ਼ਾਨ ਤੋਂ ਵੱਧ ਕੇ ਇੱਕ ਤੂਫ਼ਾਨ ’ਚ ਬਦਲ ਗਿਆ। ਤੂਫ਼ਾਨ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਸਕਦੇ ਹਨ।

The post ਅਮਰੀਕਾ ਦੀ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, ਫੈਕਲਟੀ ਮੈਂਬਰ ਦੀ ਮੌਤ appeared first on TV Punjab | Punjabi News Channel.