ਕੈਨੇਡੀਅਨ ਲੱਕੜ ’ਤੇ ਟੈਕਸ ਲੱਗਣ ਕਾਰਨ ਅਮਰੀਕਾ ’ਚ ਵਧੇ ਘਰਾਂ ਦੇ ਰੇਟ

ਕੈਨੇਡੀਅਨ ਲੱਕੜ ’ਤੇ ਟੈਕਸ ਲੱਗਣ ਕਾਰਨ ਅਮਰੀਕਾ ’ਚ ਵਧੇ ਘਰਾਂ ਦੇ ਰੇਟ

ਘਰ ਬਣਾਉਣ ਲਈ $9000, ਕੰਡੋ ਜਾਂ ਟਾਊਨਹਾਊਸ ਲਈ $3000 ਤੱਕ ਲੱਗਣਗੇ ਜ਼ਿਆਦਾ

SHARE

Washington: ਅਮਰੀਕਾ ਨੇ ਕੈਨੇਡੀਅਨ ਲੱਕੜ ’ਤੇ ਟੈਕਸ ਲਗਾ ਦਿੱਤਾ ਹੈ, ਜਿਸ ਦਾ ਭੁਗਤਾਨ ਅਮਰੀਕਾ ਦੇ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਲੱਕੜ ’ਤੇ ਟੈਕਸ ਲੱਗਣ ਨਾਲ ਘਰ ਬਣਾਉਣ ਲਈ ਖ਼ਰਚਾ ਵੱਧ ਗਿਆ ਹੈ। ਅਮਰੀਕਾ ’ਚ ਘਰ ਬਣਾਉਣ ਦਾ ਖ਼ਰਚ 9000 ਯੂ.ਐੱਸ. ਡਾਲਰ ਤੱਕ ਤੇ ਕੰਡੋ ਜਾਂ ਟਾਊਨਹਾਊਸ ਬਣਾਉਣ ਦਾ ਖ਼ਰਚ 3000 ਯੂ.ਐੱਸ. ਡਾਲਰ ਤੱਕ ਵੱਧ ਗਿਆ ਹੈ।

ਕੈਨੇਡਾ ਦੀ ਲੱਕੜ ’ਤੇ 20 ਫ਼ੀਸਦ ਟੈਕਸ ਲਗਾਇਆ ਗਿਆ ਹੈ। ਜਿਸਦਾ ਸਿੱਧਾ ਬੋਝ ਇਸਦੇ ਖਰੀਦਦਾਰ ’ਤੇ ਪਵੇਗਾ, ਯਾਨੀ ਕੈਨੇਡੀਅਨ ਲੱਕੜ ’ਤੇ ਟੈਕਸ ਲਗਾ ਕੇ ਅਮਰੀਕਾ ’ਚ ਮਹਿੰਗਾਈ ਨੂੰ ਵਧਾਵਾ ਦਿੱਤਾ ਗਿਆ ਹੈ।


ਹੁਣ ਘਰ ਬਣਾਉਣ ਵਾਲੀਆਂ ਕੰਪਨੀਆਂ ਮੰਗ ਕਰ ਰਹੀਆਂ ਹਨ ਕਿ ਇਸਦਾ ਕੋਈ ਹੱਲ ਕੱਢਿਆ ਜਾਵੇ, ਕਿਉਂ ਕਿ ਇਸ ਨਾਲ ਘਰਾਂ ਦੀ ਕੀਮਤ ’ਚ ਕਾਫ਼ੀ ਵਾਧਾ ਹੋ ਗਿਆ ਹੈ। ਜਿਸ ਨਾਲ ਘਰ ਖਰੀਦਣਾ ਆਮ ਵਿਅਕਤੀ ਲਈ ਇੱਕ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਘਰ ਬਣਾਉਣ ਵਾਲੀਆਂ ਕੰਪਨੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਫ਼ੈਸਲੇ ’ਤੇ ਮੁੜ ਤੋਂ ਵਿਚਾਰ ਕਰਨ, ਤੇ ਲੱਕੜ ’ਤੇ ਲੱਗੇ ਟੈਕਸ ਨੂੰ ਘਟਾਇਆ ਜਾਵੇ। ਟੈਕਸ ਕਾਰਨ ਘਰ ਖਰੀਦਣਾ ਅਮਰੀਕਾ ਦੇ ਕਈ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।
ਕੈਨੇਡੀਅਨ ਲੱਕੜ ਇਸ ਸਮੇਂ ਵੱਡੀ ਮਾਤਰਾ ’ਚ ਸਪਲਾਈ ਹੋ ਰਹੀ ਹੈ। ਯੂ.ਐੱਸ. ’ਚ ਹੁੰਦੀ ਸਮਾਨ ਦੀ ਵਿਕਰੀ ’ਚੋਂ 28 ਫ਼ੀਸਦ ਹਿੱਸਾ ਕੈਨੇਡੀਅਨ ਲੱਕੜ ਦਾ ਹੀ ਹੈ, ਤੇ ਇੱਕ ਦਹਾਕੇ ਤੋਂ ਅਜਿਹਾ ਹੀ ਚੱਲਦਾ ਆ ਰਿਹਾ ਹੈ।

Short URL:tvp http://bit.ly/2KjQbsE

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab