
Surrey: ਆਰ.ਸੀ.ਐੱਮ.ਪੀ. ਨੇ ਕਿਹਾ ਹੈ ਕਿ 16 ਸਾਲਾ ਲੜਕਾ ਜਿਸਨੂੰ ਚਾਕੂ ਮਾਰਿਆ ਗਿਆ ਸੀ ਉਸਦੀ ਹਾਲਤ ਖ਼ਰਾਬ ਜਰੂਰ ਹੈ ਪਰ ਖ਼ਤਰੇ ਤੋਂ ਬਾਹਰ ਹੈ।
ਲੜਕੇ ਨੂੰ ਸਿਟੀ ਸੈਂਟਰ ‘ਚ ਬੱੁਧਵਾਰ ਰਾਤ ਕਈ ਵਾਰ ਚਾਕੂ ਮਾਰੇ ਗਏ ਸਨ।
ਸਿਟੀ ਸੈਂਟਰਲ ਸ਼ਾਪਿੰਗ ਸੈਂਟਰ ਕੋਲ਼ 10200 ਬਲਾਕ ਸਿਟੀ ਪਾਰਕਵੇਅ ‘ਤੇ ਰਾਤੀਂ 8 ਵਜੇ ਦੇ ਕਰੀਬ ਘਟਨਾ ਵਾਪਰੀ ਹੈ।
ਪੁਲਿਸ ਨੂੰ ਚਾਕੂ ਮਾਰੇ ਜਾਣ ਬਾਰੇ ਐਮਰਜੈਂਸੀ ਫੋਨ ਆਏ ਸਨ।
ਜਦੋਂ ਪੁਲਿਸ ਘਟਨਾਸਥਾਨ ‘ਤੇ ਪਹੁੰਚੀ ਤਾਂ ਉੱਥੇ ਇੱਕ ਨੌਜਵਾਨ ਡਿੱਗਿਆ ਪਿਆ ਸੀ ਜੋ ਕਿ ਬੁਰੀ ਤਰ੍ਹਾਂ ਜ਼ਖ਼ਮੀ ਸੀ। ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਸਦੀ ਜਾਨ ਹੁਣ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਤੇ ਪੀੜਤ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ।
ਨੌਜਵਾਨ ਦੀ ਪਛਾਣ ਨਹੀਂ ਦੱਸੀ ਜਾ ਸਕਦੀ ਕਿਉਂ ਕਿ ਉਹ ਨਾਬਾਲਗ ਹੈ।
ਜੇਕਰ ਕਿਸੇ ਨੂੰ ਵੀ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 604-599-0502 ‘ਤੇ ਸੰਪਰਕ ਕਰ ਸਕਦਾ ਹੈ।
Short URL:tvp http://bit.ly/2MprYl2