ਟੈਂਪਲਟਨ ਅਵਾਰਡ ਲਈ ਵਿਗਿਆਨੀ ਦੀ ਚੋਣ

ਟੈਂਪਲਟਨ ਅਵਾਰਡ ਲਈ ਵਿਗਿਆਨੀ ਦੀ ਚੋਣ

SHARE

USA: ਡਾਰਮਥ ਕਾਲਜ ‘ਚ ਫਿਜ਼ਿਕਸ ਤੇ ਐਸਟਰੋਨੌਮੀ ਦੇ ਪ੍ਰੋਫੈਸਰ ਨੂੰ ਦੁਨੀਆ ਦੇ ਲੀਡਿੰਗ ਧਾਰਮਿਕ ਅਵਾਰਡ ਨਾਲ਼ ਸਨਮਾਨਤ ਕੀਤਾ ਜਾਵੇਗਾ। ਇਹ ਅਵਾਰਡ ਪ੍ਰੋਫੈਸਰ ਵੱਲੋਂ ਸਾਇੰਸ ਸਮੇਤ ਆਤਮਕ ਪੱਧਰ ‘ਤੇ ਕੰਮ ਕਰਨ ਲਈ ਦਿੱਤਾ ਜਾਵੇਗਾ।
ਸੰਸਥਾ ਨੇ ਅੱਜ ਹੀ ਇਸ ਅਵਾਰਡ ਲਈ ਐਲਾਨ ਕੀਤਾ ਹੈ।

Professor Marcelo Gleiser , winner of the 2019 Templeton Prize, one of the world’s leading religion prizes

ਦ ਜੌਹਨ ਟੈਂਪਲਟਨ ਫਾਊਂਡੇਸ਼ਨ ਨੇ 2019 ਦੇ ਅਵਾਰਡ ਲਈ ਮਾਰਸੇਲੋ ਗਲੀਸਰ ਨੂੰ ਚੁਣਿਆ ਹੈ ਜਿਸਨੇ ਬ੍ਰਹਿਮੰਡ ਦੀ ਸ਼ੁਰੂਆਤ ਸਬੰਧੀ ਕਈ ਕਿਤਾਬਾਂ ਲਿਖੀਆਂ ਹਨ ਤੇ ਲਿਿਖਆ ਹੈ ਕਿ ਆਤਮਕ ਤੌਰ ‘ਤੇ ਸਾਇੰਸ ਨਾਲ਼ ਕੀ ਸਬੰਧ ਹੈ।
ਇਸ ਅਵਾਰਡ ਦੇ ਨਾਲ਼ ਹੀ ਪ੍ਰੋਫੈਸਰ ਮਾਰਸੇਲੋ ਨੂੰ 1.4 ਮੀਲੀਅਨ ਡਾਲਰ ਮਿਲਣਗੇ।
60 ਸਾਲਾ ਪ੍ਰੋਫੈਸਰ ਬ੍ਰਾਜ਼ੀਲ ਦਾ ਜੰਮਪਲ਼ ਹੈ ਤੇ ਮਾਰਸੇਲੋ ਇਸ ਅਵਾਰਡ ਨੂੰ ਹਾਸਲ ਕਰਨ ਵਾਲ਼ਾ 49ਵਾਂ ਵਿਅਕਤੀ ਹੈ ਪਰ ਲੇਟਿਨ ਅਮਰੀਕਾ ਤੋਂ ਪਹਿਲਾ ਵਿਅਕਤੀ ਹੈ। ਇਹ ਅਵਾਰਡ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਆਤਮਕ ਤੌਰ ‘ਤੇ ਤੱਥਾਂ ਸਮੇਤ ਜਾਣਕਾਰੀ ਦਿੰਦੇ ਹਨ ਤੇ ਇੱਕ ਨਵਾਂ ਬਦਲਾਅ ਲਿਆਉਣ ‘ਚ ਕਾਮਯਾਬ ਹੁੰਦੇ ਹਨ। ਇਸਤੋਂ ਪਹਿਲਾਂ ਮਦਰ ਟੈਰੇਸਾ, ਦਲਾਈ ਲਾਮਾ ਤੇ ਹੋਰ ਕਈ ਵੱਡੀਆਂ ਸਖਸ਼ੀਅਤਾਂ ਨੂੰ ਇਹ ਅਵਾਰਡ ਮਿਲ ਚੁੱਕਿਆ ਹੈ।

ਅਵਾਰਡ ਦੇਣ ਲਈ ਪ੍ਰੋਫੈਸਰ ਦੀ ਚੋਣ ਹੋ ਗਈ ਹੈ ਜੋ ਕਿ 29 ਮਈ ਨੂੰ ਨਿਊਯਾਰਕ ‘ਚ ਇੱਕ ਸਮਾਗਮ ਦੌਰਾਨ ਦਿੱਤਾ ਜਾਵੇਗਾ।
ਇਸ ਸਬੰਧੀ ਪ੍ਰੋਫੈਸਰ ਮਾਰਸੇਲੋ ਨੇ ਕਿਹਾ ਕਿ ਉਹ ਹੋਰ ਜ਼ਿਆਦਾ ਮੇਹਨਤ ਕਰਨਗੇ ਕਿ ਅਹਿਮ ਜਾਣਕਾਰੀ ਨੂੰ ਦੁਨੀਆ ਭਰ ‘ਚ ਪਹੁੰਚਾ ਸਕਣ।
ਜਿਕਰਯੋਗ ਹੈ ਕਿ ਪ੍ਰੋਫੈਸਰ ਮਾਰਸੇਲੋ ਨੈਸ਼ਨਲ ਪਬਲਿਕ ਰੇਡੀਓ ‘ਤੇ ਕੌਸਮੋਸ ਐਂਡ ਕਲਚਰ ਬਲਾਗ ਦੇ ਸਹਿ ਸੰਸਥਾਪਕ ਵੀ ਹਨ

Short URL:tvp http://bit.ly/2UJEJfl

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab