
Ottawa: 8 ਸਾਲਾ ਬੱਚੇ ਨਾਲ਼ ਜਿਣਸੀ ਸੋਸ਼ਣ ਕਰਨ ਤੋਂ ਬਾਅਦ ਉਸਨੂੰ ਕਤਲ ਕਰਨ ਵਾਲ਼ੀ ਮੈਕਕਲਿਨਟਿਕ ਨੂੰ ਐਡਮੰਟਨ ਦੀ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਬੇਸ਼ੱਕ ਟੈਰੀ ਲਿਨ ਮੈਕਕਲਿਨਟਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਉਸਨੂੰ ਹੀਲੰਿਗ ਲੌਜ ‘ਚ ਰੱਖਿਆ ਗਿਆ ਸੀ, ਅਜਿਹੀ ਥਾਂ ਜਿੱਥੇ ਸਹੂਲਤਾਂ ਸਮੇਤ ਆਮ ਦੀ ਤਰ੍ਹਾਂ ਜ਼ਿੰਦਗੀ ਜਿਊਣ ਦਾ ਮੌਕਾ ਮਿਲਦਾ ਹੈ।
ਪਰ ਮੈਕਕਲਿਨਟਿਕ ਨੂੰ ਜ਼ੇਲ੍ਹ ‘ਚ ਭੇਜਣ ਲਈ ਕਈ ਪ੍ਰਦਰਸ਼ਨ ਹੋਏ, ਸਰਕਾਰ ‘ਤੇ ਦਬਾਅ ਬਣਾਇਆ ਗਿਆ ।
8 ਸਾਲਾ ਬੱਚਾ ਟੌਰੀ ਦੇ ਪਿਤਾ ਉਸ ਲਈ ਲਗਾਤਾਰ ਇਨਸਾਫ਼ ਦੀ ਲੜ੍ਹਾਈ ਲੜ੍ਹ ਰਹੇ ਹਨ।
ਪ੍ਰਦਰਸ਼ਨਾਂ ਦੇ ਜਵਾਬ ‘ਚ ਜਨਤਕ ਸੁਰੱਖਿਆ ਮੰਤਰੀ ਰਾਲਫ਼ ਗੁੱਡਡੇਲ ਨੇ ਕਿਹਾ ਸੀ ਕਿ ਉਨ੍ਹਾਂ ਕੋਲ਼ ਕੋਈ ਅਧਿਕਾਰ ਨਹੀਂ ਹੈ ਕਿ ਉਹ ਇੱਕ ਵਿਅਕਤੀ ਨਾਲ਼ ਜੁੜੇ ਮਾਮਲੇ ਨੂੰ ਲੈ ਕੇ ਫ਼ੈਸਲਾ ਲੈਣ।

ਪਰ ਦੂਜੇ ਪਾਸੇ ਮੈਕਕਲਿਨਟਿਕ ਨੂੰ ਜੇਲ੍ਹ ‘ਚ ਭੇਜਣ ਦਾ ਪੂਰਾ ਸਿਹਰਾ ਵਿਰੋਧੀ ਧਿਰ ਦੇ ਆਗੂ ਐਨਡਰੀਊ ਸ਼ੀਰ ਆਪਣੇ ਸਿਰ ਬੰਨ੍ਹ ਰਹੇ ਹਨ, ਜਿਨ੍ਹਾਂ ਕਿਹਾ ਕਿ ਕਈ ਮਹੀਨੇ ਉਨ੍ਹਾਂ ਵੱਲੋਂ ਕੀਤੀ ਗਈ ਕੋਸ਼ਿਸ਼ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਟੌਰੀ ਦੇ ਪਿਤਾ ਨੇ ਮੈਕਕਲਿਨਟਿਕ ਨੂੰ ਜੇਲ੍ਹ ਭੇਜੇ ਜਾਣ ‘ਤੇ ਫੇਸਬੁੱਕ ਪੋਸਟ ਰਾਹੀਂ ਖੁਸ਼ੀ ਜਤਾਈ ਤੇ ਕਿਹਾ ਕਿ ਇਸ ਨਾਲ਼ ਟੌਰੀ ਨੂੰ ਇਨਸਾਫ਼ ਮਿਿਲਆ ਹੈ।