ਦੇਖੋ ਚਲਦੀ ਕਾਰ ਨਾਲ਼ ਕੀ ਭਾਣਾ ਵਰਤਿਆ

ਦੇਖੋ ਚਲਦੀ ਕਾਰ ਨਾਲ਼ ਕੀ ਭਾਣਾ ਵਰਤਿਆ

SHARE

Brampton: ਦੋ ਵਿਅਕਤੀ ਕਾਰ ‘ਚੋਂ ਸੁਰੱਖਿਅਤ ਨਿਕਲਣ ਲਈ ਸਫ਼ਲ ਰਹੇ ਜਦੋਂ ਇੱਕ ਪਲਾਈ ਦਾ ਵੱਡਾ ਟੁੱਕੜਾ ਟਰੱਕ ‘ਚੋਂ ਉੱਡ ਕੇ ਕਾਰ ਦੇ ਅੱਗੇ ਵਾਲ਼ੇ ਸ਼ੀਸ਼ੇ ‘ਚ ਜਾ ਵੱਜਿਆ।

ਪਲਾਈ ਕਾਰ ਦੇ ਸ਼ੀਸ਼ੇ ਤੋਂ ਆਰ-ਪਾਰ ਹੋ ਗਈ।
ਹਾਦਸਾ ਬਰੈਂਪਟਨ ਕੋਲ਼ ਹਾਈਵੇ 410 ‘ਤੇ ਵਾਪਰਿਆ ਹੈ।


ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਸ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਕਾਰ ‘ਚ ਮੌਜੂਦ ਦੋਵੇਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਉਹ ਸੁਰੱਖਿਅਤ ਹਨ।
ਪੁਲਿਸ ਨੇ ਟਰੱਕ ਡਰਾਈਵਰਾਂ ਤੇ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਲੋਡ ਦੇ ਸਹੀ ਤੇ ਸੁਰੱਖਿਅਤ ਹੋਣ ਦੀ ਪੁਸ਼ਟੀ ਤੋਂ ਬਾਅਦ ਹੀ ਸੜਕ ‘ਤੇ ਉਤਰਿਆ ਕਰਨ।

Short URL:tvp http://bit.ly/2Aqesuo

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab