ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਅਪਣਾਉਂਦਿਆਂ ਕੱਲ੍ਹ 10 ਸਤੰਬਰ ਨੂੰ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿਗ ਰੱਖੀ ਹੈ। ਇਸ ਮੀਟਿਗ ਦਾ ਮੁਖ ਏਜੰਡਾ ਰਾਜਸੀ ਪਾਰਟੀਆਂ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਹੋਵੇਗਾ ਕਿ ਉਹ ਅਜੇ ਚੋਣ ਪ੍ਰਚਾਰ ਲਈ ਪਿੰਡਾਂ ਵਿਚ ਨਾ ਨਿਕਲਣ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਤੇ ਰਾਜਸੀ ਪਾਰਟੀਆਂ ਵਿਚਕਾਰ ਤਣਾਅ ਪੈਦਾ ਹੁੰਦਾ ਹੈ ਜੋ ਦੋਵੇਂ ਧਿਰਾਂ ਲਈ ਹੀ ਨੁਕਸਾਨਦੇਹ ਹੈ।
ਟੀਵੀ ਪੰਜਾਬ ਬਿਊਰੋ