ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ ਲਈ ਟੀਮ ਇੰਡੀਆ ਪੂਰੀ ਤਰ੍ਹਾਂ ਨਾਲ ਤਿਆਰ ਹੈ। ਵਨਡੇ ਟੀਮ ਦਾ ਹਿੱਸਾ ਭਾਰਤੀ ਕ੍ਰਿਕਟਰ ਦੱਖਣੀ ਅਫਰੀਕਾ ਜਾਣ ਲਈ ਬੁੱਧਵਾਰ ਸਵੇਰੇ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਏ। ਸ਼ਿਖਰ ਧਵਨ, ਯੁਜਵੇਂਦਰ ਚਾਹਲ, ਵੈਂਕਟੇਸ਼ ਅਈਅਰ ਵਰਗੇ ਖਿਡਾਰੀ ਇਸ ਸੀਰੀਜ਼ ਦਾ ਹਿੱਸਾ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ 19 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦੌਰਾਨ ਕੇਐੱਲ ਰਾਹੁਲ ਭਾਰਤ ਦੀ ਕਮਾਨ ਸੰਭਾਲਣਗੇ। ਧਵਨ-ਚਹਿਲ ਤੋਂ ਇਲਾਵਾ ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ ਨੂੰ ਵੀ ਵਨਡੇ ਸੀਰੀਜ਼ ‘ਚ ਮੌਕਾ ਦਿੱਤਾ ਗਿਆ ਹੈ। ਵਾਸ਼ਿੰਗਟਨ ਸੁੰਦਰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਸ ਲਈ ਉਸ ਨੂੰ ਮੁੰਬਈ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਵਨਡੇ ਸੀਰੀਜ਼ ਦਾ ਹਿੱਸਾ ਬਣ ਸਕਣਗੇ ਜਾਂ ਨਹੀਂ।
ਸ਼ਿਖਰ ਧਵਨ ਨੂੰ ਆਖਰੀ ਵਾਰ ਸ਼੍ਰੀਲੰਕਾ ਦੌਰੇ ਦੌਰਾਨ ਭਾਰਤੀ ਟੀਮ ‘ਚ ਖੇਡਦੇ ਦੇਖਿਆ ਗਿਆ ਸੀ। ਉਸ ਸਮੇਂ ਧਵਨ ਨੇ ਟੀਮ ਦੀ ਕਮਾਨ ਸੰਭਾਲ ਲਈ ਸੀ। ਯੁਜਵੇਂਦਰ ਚਾਹਲ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਸੀ।ਚਹਿਲ ਕੋਲ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਚੰਗਾ ਮੌਕਾ ਹੈ।
ਦੂਜੇ ਪਾਸੇ ਜੇਕਰ ਵੈਂਕਟੇਸ਼ ਅਈਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਟੀਮ ਇੰਡੀਆ ‘ਚ ਮੌਕਾ ਦਿੱਤਾ ਗਿਆ ਹੈ। ਆਲਰਾਊਂਡਰ ਦੇ ਤੌਰ ‘ਤੇ ਅਈਅਰ ਮੱਧਕ੍ਰਮ ‘ਚ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।