ਕਤਲ: ਸ਼ਰਾਬ ਕਰਿੰਦੇ ਦੀ ਕਨਪਟੀ ‘ਤੇ ਰੱਖ ਚਲਾਈ ਪਿਸਤੋਲ

ਕਤਲ: ਸ਼ਰਾਬ ਕਰਿੰਦੇ ਦੀ ਕਨਪਟੀ ‘ਤੇ ਰੱਖ ਚਲਾਈ ਪਿਸਤੋਲ

SHARE
ਕਰਤਾਰਪੁਰ| ਸ਼ਾਮ ਕਰੀਬ 7 ਵਜੇ ਨੇੜਲੇ ਪਿੰਡ ਮੱਲੀਆਂ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਅੰਦਰ ਕਰਿੰਦੇ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ. ਸੂਚਨਾ ਮਿਲਦੇ ਹੀ ਕਰਤਾਰਪੁਰ ਦੀ ਪੁਲਿਸ ਮੌਕੇ ‘ਤੇ ਪੁੱਜੀ. ਡੀ.ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਕਰਨੈਲ ਸਿੰਘ (55) ਪੁੱਤਰ ਕਰਮਚੰਦ ਵਾਸੀ ਤਲਵਾੜਾ ਦੀ ਕਨਪਟੀ ‘ਤੇ ਗੋਲੀ ਮਾਰ ਕੇ ਉਸਦਾ ਕਤਲ ਕੀਤਾ ਗਿਆ ਹੈ. ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਕਰ ਲਿਆ ਗਿਆ ਹੈ. ਪੁਲਿਸ ਨੇ ਠੇਕੇਦਾਰ ਸ਼ਮਸ਼ੇਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਕਾਤਲ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ. ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਜਲੰਧਰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ.
ਸ਼ੁਰੂਵਾਤੀ ਜਾਂਚ ‘ਚ ਮਾਮਲਾ ਪੇਚੀਦਾ
ਕਤਲ ਦੀ ਇਹ ਵਾਰਦਾਤ ਕਾਫੀ ਉਲਝਵੀਂ ਨਜਰ ਆ ਰਹੀ ਹੈ. ਕਾਤਲਾਂ ਵੱਲੋਂ ਨਾ ਹੀ ਠੇਕੇ ਨੂੰ ਲੁੱਟਿਆ ਗਿਆ ਹੈ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ. ਡੀ.ਐਸ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਠੇਕੇ ਦੇ ਗੱਲੇ ‘ਚ 8700 ਰੁਪਏ ਦੀ ਰਾਸ਼ੀ ਮੌਜੂਦ ਸੀ, ਜਿਸਦਾ ਮਤਲਬ ਕਿ ਕਤਲ ਲੁੱਟ ਦੀ ਨੀਅਤ ਨਾਲ ਨਹੀਂ ਕੀਤਾ ਗਿਆ. ਦੂਜੇ ਪਾਸੇ ਸ਼ਰਾਬ ਦਾ ਇਹ ਠੇਕਾ ਮੱਲੀਆਂ ਪਿੰਡ ਤੋਂ ਕਰੀਬ ਇੱਕ ਕਿੱਲੋਮੀਟਰ ਦੂਰ ਸੁਨਸਾਨ ਇਲਾਕੇ ‘ਚ ਹੈ ਜਿਸਦੇ ਆਸ-ਪਾਸ ਕੋਈ ਹੋਰ ਦੁਕਾਨ ਵੀ ਮੌਜੂਦ ਨਹੀਂ ਹੈ. ਕਤਲ ਦੇ ਸਮੇਂ ਤੇਜ਼ ਹਨੇਰੀ ਕਾਰਨ ਗੋਲੀ ਚੱਲਣ ਦੀ ਆਵਾਜ਼ ਵੀ ਕਿਸੇ ਨੂੰ ਸੁਣਾਈ ਨਹੀਂ ਦਿੱਤੀ. ਨਾ ਹੀ ਆਸ ਪਾਸ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ.
ਫਿਲਹਾਲ ਮੁਢਲੀ ਤਫਤੀਸ਼ ‘ਚ ਪੁਲਿਸ ਇਸ ਵਾਰਦਾਤ ਨੂੰ ਆਪਸੀ ਰੰਜਿਸ਼ ਨਾਲ ਜੋੜ ਕੇ ਵੇਖ ਰਹੀ ਹੈ. ਹਾਲਾਂਕਿ ਕਤਲ ਦਾ ਕਾਰਨ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ.
Short URL:tvp http://bit.ly/2HwwdJf

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab