ਕੈਲੇਫੋਰਨੀਆ ਵਿੱਚ ਸਾਬਕਾ ਫੌਜੀ ਨੇ ਲਈਆਂ 12 ਜਾਨਾਂ

ਕੈਲੇਫੋਰਨੀਆ ਵਿੱਚ ਸਾਬਕਾ ਫੌਜੀ ਨੇ ਲਈਆਂ 12 ਜਾਨਾਂ

SHARE

Thousand Oaks : ਅਮਰੀਕਾ ‘ਚ ਇਕ ਵਾਰੀ ਫੇਰ ਸਮੂਹਿਕ  ਸਮੂਹਿਕ ਕਤਲੇਆਮਾਂ ਦੀ ਘਟਨਾ ਵਾਪਰੀ ਹੈ। ਬੀਤੀ ਰਾਤ ਇਕ ਸਾਬਕਾ ਫੌਜੀ ਨੇ  ਕੈਲੇਫੋਰਨੀਆ ਦੇ ਸ਼ਹਿਰ ਥਾਊਸੈਂਡਜ਼ ਓਕਸ ਦੇ  ਇੱਕ ਬਾਰ ਵਿੱਚ ਅਨੰਦ ਮਾਣ ਰਹੇ ਲੋਕਾਂ ‘ਤੇ ਅੰਨ੍ਹੇਵਾਹ  ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਕੁੱਲ 13 ਲੋਕ ਮਾਰੇ ਗਏ ਜਿਸ ਵਿੱਚ ਖੁਦ ਹਮਲਾ ਕਰਨ ਵਾਲਾ ਸਾਬਕਾ ਫੌਜੀ ਵੀ ਸ਼ਾਮਿਲ ਹੈ।

ਹਮਲਾਵਰ ਦੀ ਪਛਾਣ 28 ਸਾਲਾ ਸਾਬਕਾ ਫ਼ੌਜੀ ਈਐਨ ਡੇਵਿਡ ਲੌਂਗ ਵਜੋਂ ਹੋਈ ਹੈ, ਜਿਸ ਕੋਲ ਬੰਦੂਕਾਂ ਦੇ ਨਾਲ-ਨਾਲ ਗਰਨੇਡ ਵੀ ਸੀ। ਡੇਵਿਡ ਅਮਰੀਕੀ ਫੌਜ ਲਈ ਅਫਗਾਨਿਸਤਾਨ ਜਾ ਕੇ ਵੀ ਆਪਣੀਆਂ ਸੇਵਾਵਾਂ ਦੇ ਚੁੱਕਾ ਸੀ। ਕੈਲੇਫੋਰਨੀਆ ਦੇ ਗਵਰਨਰ ਨੇ ਰੋਸ ਵਜੋਂ ਰਾਸ਼ਟਰੀ ਝੰਡੇ ਨੂੰ ਅੱਧ ਤਕ ਲਹਿਰਾਉਣ ਦਾ ਹੁਕਮ ਦਿੱਤਾ ਹੈ।

ਇਸ ਹਮਲੇ ਦੇ ਨਾਲ ਹੀ ਅਮਰੀਕਾ ਦੇ ਵਿਚ ਹੈਂਡ ਗਨ ਸਬੰਧੀ ਕਾਨੂੰਨ ਬਦਲਣ ਦੀ ਬਹਿਸ ਨੇ ਜ਼ੋਰ ਫੜ ਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਇਸੇ ਢੰਗ ਨਾਲ ਸਮੂਹਿਕ ਕਤਲੇਆਮ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

Short URL:tvp http://bit.ly/2OuXcZ2

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab