2 ਤੇ 5 ਸਾਲ ਦੇ ਬੱਚੇ ਸਮੇਤ ਦਾਦੀ ਨਾਲ਼ ਗੰਭੀਰ ਹਾਦਸਾ

2 ਤੇ 5 ਸਾਲ ਦੇ ਬੱਚੇ ਸਮੇਤ ਦਾਦੀ ਨਾਲ਼ ਗੰਭੀਰ ਹਾਦਸਾ

SHARE

Abbotsford: ਦੋ ਬੱਚੇ ਉਮਰ 2 ਤੇ 5 ਸਾਲ ਤੇ ਉਨ੍ਹਾਂ ਦੀ 60 ਸਾਲਾ ਦਾਦੀ ਨਾਲ਼ ਇੱਕ ਗੱਡੀ ਦੀ ਟੱਕਰ ਹੋਈ ਹੈ।ਜਿਨ੍ਹਾਂ ਨੂੰ ਤੁਰੰਤ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।


ਰਿੱਜਵੀਊ ਡਰਾਈਵ ‘ਤੇ ਐਬਸਫੋਰਡ ‘ਚ ਅੱਜ ਸਵੇਰੇ 8:15 ‘ਤੇ ਇਹ ਹਾਦਸਾ ਵਾਪਰਿਆ ਹੈ।
2 ਸਾਲਾ ਬੱਚੇ ਦੀ ਹਾਲਤ ਠੀਕ ਹੈ ਪਰ ਦਾਦੀ ਸਮੇਤ 5 ਸਾਲਾ ਬੱਚੇ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਹੈ।
2 ਸਾਲਾ ਬੱਚੇ ਨੂੰ ਵੀ ਸੱਟਾਂ ਲੱਗੀਆਂ ਹਨ ਪਰ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ।


ਜਿਸ ਗੱਡੀ ਨੇ ਇਨ੍ਹਾਂ ਨੂੰ ਟੱਕਰ ਮਾਰੀ ਸੀ ਉਸਦਾ ਡਰਾਈਵਰ ਮੌਕੇ ‘ਤੇ ਹੀ ਮੌਜੂਦ ਰਿਹਾ ਤੇ ਪੁਲਿਸ ਨੂੰ ਜਾਂਚ ‘ਚ ਸਹਿਯੋਗ ਦਿੱਤਾ।
ਐਬਸਫੋਰਡ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਪੂਰੀ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।

Short URL:tvp http://bit.ly/2SKel3K

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab