ਨਹੀਂ ਮਨਾਏ ਜਾਣਗੇ ਅਕਾਲੀ ਦਲ ਦੇ ਬਾਗ਼ੀ ਟਕਸਾਲੀ ?

ਨਹੀਂ ਮਨਾਏ ਜਾਣਗੇ ਅਕਾਲੀ ਦਲ ਦੇ ਬਾਗ਼ੀ ਟਕਸਾਲੀ ?

SHARE
ਅਕਾਲੀ ਦਲ ਦੇ ਟਕਸਾਲੀ ਨਾਰਾਜ਼ ਆਗੂ ਪ੍ਰੈਸ ਕਾਨਫਰੰਸ ਦੌਰਾਨ।
ਚੰਡੀਗੜ੍ਹ : ਅਕਾਲੀ ਦਲ ਬਾਦਲ ਵਿਚ ਪੈਦਾ ਹੋਇਆ ਸੰਕਟ ਹੋਰ ਗਹਿਰਾ ਗਿਆ ਹੈ। ਪਾਰਟੀ ਨੇ ਬਾਗ਼ੀ ਹੋਏ ਆਗੂਆਂ ਨੂੰ ਮਨਾਉਣ ਦਾ ਖ਼ਿਆਲ ਛੱਡ ਦਿੱਤਾ ਜਾਪਦਾ ਹੈ ਜਿਸ ਕਾਰਨ ਮਾਂਝੇ ਦੇ ਰੁੱਸੇ 3 ਟਕਸਾਲੀ ਅਕਾਲੀ ਆਗੂ ਹੋਰ ਔਖੇ ਹੋ ਗਏ ਹਨ। ਦੂਜੇ ਪਾਸੇ ਢੀਂਡਸਾ ਪਰਿਵਾਰ ਨੇ 2019 ਦੀਆਂ ਲੋਕਸਭਾ ਚੋਣਾਂ ਤੋਂ ਕਿਨਾਰਾ ਕਰਨ ਦਾ ਸੰਕੇਤ ਦਿੱਤਾ ਹੈ ਜੋ ਸੰਗਰੂਰ ਹਲਕੇ ਵਿਚ ਅਕਾਲੀ ਦਲ ਲਈ ਝਟਕਾ ਮੰਨਿਆ ਜਾ ਰਿਹਾ ਹੈ। ਚੋਣਾਂ ਤੋਂ ਕਿਨਾਰਾ ਕਰਨ ਦਾ ਬਿਆਨ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਹੈ ਜੋ ਆਪਣੇ ਪਿਤਾ ਦੇ ਅਸਤੀਫੇ ਦਾ ਸਪੱਸ਼ਟੀਕਰਨ ਦਿੰਦੇ ਆ ਰਹੇ ਹਨ।
ਮਾਂਝੇ ਦੇ ਟਕਸਾਲੀ ਆਗੂਆਂ ਨੇ ਪਟਿਆਲਾ ਰੈਲੀ ਵਿਚ ਸ਼ਾਮਿਲ ਨਾ ਹੋ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਤਦ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਉਹ ਰੈਲੀ ਤੋਂ ਬਾਅਦ ਰੁੱਸੇ ਆਗੂਆਂ ਨੂੰ ਮਨ ਲੈਣਗੇ। ਪਰ ਰੈਲੀ ਤੋਂ ਬਾਅਦ ਕਿਸੇ ਨੇ ਵੀ ਰੁੱਸੇ ਆਗੂ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਹੈ।  ਦੱਸਿਆ ਜਾ ਰਿਹਾ ਹੈ ਕਿ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਰੁੱਸੇ ਆਗੂਆਂ ਨੂੰ ਮਨਾਉਣ ਦੇ ਹੱਕ ਵਿਚ ਸਨ ਪਰ ਸੁਖਬੀਰ ਬਾਦਲ ਬਾਗ਼ੀ ਸੁਰਾਂ ਨੂੰ ਖ਼ਤਮ ਕਰਨ ਦੀ ਸੋਚ ਰਹੇ ਹਨ। ਸੁਖਬੀਰ ਬਾਦਲ ਦੀ ਰਣਨੀਤੀ ਤਹਿਤ ਹੀ ਵੱਡੇ ਬਾਦਲ ਕਿਸੇ ਵੀ ਆਗੂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ।
ਓਧਰ ਰੁੱਸੇ ਆਗੂ ਸੇਵਾ ਸਿੰਘ ਸੇਖਵਾਂ ਨੇ ਬਿਆਨ ਦਿੱਤਾ ਹੈ ਕਿ ਹੁਣ ਉਨ੍ਹਾਂ  ਵਲੋਂ ਆਖ਼ਰੀ ਫੈਸਲਾ ਹੀ ਲਿਆ ਜਾਵੇਗਾ। ਉਨ੍ਹਾਂ  ਆ ਕਹਿਣਾ ਹੈ ਕਿ ਅਗਲੇ ਦਿਨਾਂ ਵਿਚ ਉਨ੍ਹਾਂ ਵਲੋਂ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਫੈਸਲਾ ਕੀਤਾ ਜਾਵੇਗਾ। ਜਿਸ ਤਰ੍ਹਾਂ ਦੇ ਹਾਲਤ ਬਣ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਸੁਖਬੀਰ ਬਾਦਲ ਪੁਰਾਣੀ ਲੀਡਰਸ਼ਿਪ ਨੂੰ ਪਾਰਟੀ ਚੋ ਰੁਖਸਤ ਹੁੰਦੇ ਹੀ ਦੇਖ ਕੇ ਹੀ ਖੁਸ਼ ਹਨ।
Short URL:tvp http://bit.ly/2PvPEXr

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab