Site icon TV Punjab | Punjabi News Channel

ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ, ਲੋਕਾਂ ਦੀ ਜੇਬ ‘ਤੇ ਪਵੇਗਾ ਵਾਧੂ ਦਾ ਬੋਝ

ਡੈਸਕ- ਅੱਜ ਤੋਂ ਟੋਲ ਪਲਾਜ਼ਾ ਮਹਿੰਗੇ ਹੋ ਗਏ ਹਨ। ਨਵੀਆਂ ਦਰਾਂ ਅੱਜ ਤੋਂ ਲਾਗੂ ਕੀਤੀਆਂ ਗਈਆਂ ਹਨ ਜਿਸ ਦਾ ਅਸਰ ਲੋਕਾਂ ਦੀ ਜੇਬ ‘ਤੇ ਪਵੇਗਾ। ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇ ‘ਤੇ ਅੱਜ ਆਪਣੀ ਨਿੱਜੀ ਗੱਡੀ ਨਾਲ ਸਫਰ ਮਹਿੰਗਾ ਹੋ ਗਿਆ ਹੈ।ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਪੈਂਦੇ ਦੋ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਤੇ ਕਰਨਾਲ ਦੇ ਬਸਤਾੜਾ ਵਿਚ ਅੱਜ ਤੋਂ ਟੈਕਸ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲਾਡੋਵਾਲ ਦੇ ਟੋਲ ਵਿਚ 15 ਰੁਪਏ ਤੇ ਕਰਨਾਲ ਟੋਲ ਦੀਆਂ ਦਰਾਂ ਵਿਚ 10 ਰੁਪਏ ਦਾ ਵਾਧਾ ਕੀਤਾ ਹੈ।

ਲਾਡੋਵਾਲ ਟੋਲ ‘ਤੇ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ 165 ਰੁਪਏ ਵਸੂਲੇ ਜਾਣਗੇ। 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 245 ਰੁਪਏ ਦੇਣੇ ਹੋਣਗੇ ਜਦੋਂ ਕਿ ਮੰਥਲੀ ਪਾਸ 4930 ਰੁਪਏ ਵਿਚ ਬਣੇਗਾ। ਇਸੇ ਤਰ੍ਹਾਂ ਹਲਕੇ ਕਮਰਲ਼ੀਅਸ ਵ੍ਹੀਕਲ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ 430 ਰੁਪਏ ਦਾ ਰਹੇਗਾ।

ਲਾਡੋਵਾਲ ਟੋਲ ‘ਤੇ ਟਰੱਕਾਂ-ਬੱਸਾਂ ਨੂੰ ਸਿੰਗਲ ਟ੍ਰਿਪ ਲਈ 575 ਰੁਪਏ, 24 ਘੰਟੇ ਮਲਟੀਪਲ ਟ੍ਰਿਪ ਲਈ 860 ਰੁਪਏ ਅਤੇ ਮੰਥਲੀ ਪਾਸ ਦੀ ਫੀਸ 17245 ਰੁਪਏ ਦੇਣੀ ਹੋਵੇਗੀ।ਇਸੇ ਤਰ੍ਹਾਂ ਡਬਲ ਐਕਸੇਲ ਟਰੱਕਾਂ ਤੋਂ ਸਿੰਗਲ ਟ੍ਰਿਪ ਲਈ 925 ਰੁਪਏ, 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 1385 ਰੁਪਏ ਲਏ ਜਾਣਗੇ ਜਦੋਂ ਕਿ ਇਸ ਕੈਟਾਗਰੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ 27720 ਰੁਪਏ ਵਿਚ ਬਣੇਗਾ।

ਕਰਨਾਲ ਦੇ ਬਸਤਾੜਾ ਵਿਚ ਬਣੇ ਟੋਲ ‘ਤੇ ਕਾਰ-ਜੀਪ ਲਈ ਸਿੰਗਲ ਟ੍ਰਿਪ ਦੀਆਂ ਅੱਜ ਤੋਂ ਨਵੀਆਂ ਦਰਾਂ 155 ਰੁਪਏ ਹੋਣਗੀਆਂ।ਇਨ੍ਹਾਂ ਵਾਹਨਾਂ ਨੂੰ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 235 ਰੁਪਏ ਚੁਕਾਣੇ ਹੋਣਗੇ ਜਦੋਂ ਕਿ ਮਹੀਨਾਵਾਰ ਪਾਸਲਈ 4710 ਰੁਪਏ ਦੇਣੇ ਹੋਣਗੇ। ਹਲਕੇ ਕਮਰਸ਼ੀਅਲ ਵ੍ਹੀਕਲ ਨੂੰ ਬਸਤਾੜਾ ਵਿਚ ਸਿੰਗਲ ਟ੍ਰਿਪ ਲਈ 275 ਰੁਪਏ ਦੇਣੇ, 24 ਘੰਟੇ ਮਲਟੀਪਲ ਟ੍ਰਿਪ ਦੇ 475 ਰੁਪਏ ਤੇ ਮਹੀਨਾਵਾਰ ਪਾਸਲਈ 8240 ਰੁਪਏ ਦੇਣੇ ਹੋਣਗੇ।

ਟਰੱਕਾਂ ਬੱਸਾਂ ਲਈ ਸਿੰਗਲ ਟ੍ਰਿਪ ਦੀਆਂ ਨਵੀਂ ਦਰਾਂ 550 ਰੁਪਏਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 825 ਰੁਪਏ ਤੈਅ ਕੀਤੇ ਗਏ ਹਨ।ਇਨ੍ਹਾਂ ਵ੍ਹੀਕਲ ਦਾ ਮਹੀਨਾਵਾਰ ਪਾਸ 16485 ਰੁਪਏ ਵਿਚ ਬਣਵਾਇਆ ਜਾ ਸਕੇਗਾ। ਡਬਲ ਐਕਸੇਲ ਟਰੱਕਾਂ ਲਈ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਤੇ ਮਹੀਨਾਵਾਰ ਪਾਸ 26490 ਰੁਪਏ ਵਿਚ ਬਣੇਗਾ।

Exit mobile version