ਅਸ਼ਲੀਲ ਤਸਵੀਰਾਂ ਨੇ ਲਈ ਕੈਨੇਡੀਅਨ ਸਿਆਸਤਦਾਨ ਦੇ ਕਰੀਅਰ ਦੀ ਬਲੀ

ਅਸ਼ਲੀਲ ਤਸਵੀਰਾਂ ਨੇ ਲਈ ਕੈਨੇਡੀਅਨ ਸਿਆਸਤਦਾਨ ਦੇ ਕਰੀਅਰ ਦੀ ਬਲੀ

SHARE

Ottawa : ਅਸ਼ਲੀਲ ਤਸਵੀਰਾਂ ਕਾਰਨ  ਕੰਜ਼ਰਵਟਿਵ ਪਾਰਟੀ ਦੇ ਵੱਡੇ ਸਿਆਸਤਦਾਨ ਤੇ ਸੰਸਦ ਮੈਂਬਰ ਟੋਨੀ ਕਲੀਮੈਂਟ ਨੇ ਅਸਤੀਫ਼ਾ ਦੇ ਦਿੱਤਾ ਹੈ। ਟੋਨੀ ਦਾ ਕਹਿਣਾ ਹੈ ਕਿ ਉਸਨੇ ਆਪਣੀਆਂ ਕੁਝ ਤਸਵੀਰਾਂ ਇਕ ਮਹਿਲਾ ਮਿੱਤਰ ਨੂੰ ਭੇਜੀਆਂ ਸਨ ਪਰ ਉਹ ਕਿਸੇ ਗ਼ਲਤ ਹੱਥਾਂ ਵਿੱਚ ਚਲ ਗਈਆਂ ਹਨ। ਟੋਨੀ ਨੇ ਕਿਹਾ ਕਿ ਹੁਣ ਉਸਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਉਸਨੇ ਪੁਲਿਸ ਜਾਂਚ ਦੀ ਵੀ ਮੰਗ ਕੀਤੀ ਹੈ। ਟੋਨੀ ਨੇ ਕਿਹਾ ਕਿ ਉਸਨੂੰ ਆਪਣੇ ਗ਼ਲਤ ਰਸਤੇ ਪੈਣ ਦਾ ਅਹਿਸਾਸ ਹੋ ਗਿਆ ਹੈ ਤੇ  10 ਸਾਲ ਤੋਂ ਪਾਰਟੀ ਦੇ ਇਸ  ਅਹਿਮ ਆਗੂ  ਨੇ ਕੰਜ਼ਰਵਟਿਵ ਸ਼ੈਡੋ ਕੈਬਨਿਟ ਅਤੇ ਹੋਰ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਕੰਜ਼ਰਵਟਿਵ ਦੇ ਲੀਡਰ ਐਂਡ੍ਰਿਊ ਸ਼ੀਰ ਨੇ ਇਸ ਮਾਮਲੇ ਤੇ  ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਿਰਾਸ਼ ਹਨ। ਉਨ੍ਹਾਂ ਟੋਨੀ ਕਲੀਮੈਂਟ ਦੇ ਅਸਤੀਫ਼ੇ ਦੀ ਵੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਪੁਲਿਸ ਦਾ ਵੀ ਕਹਿਣਾ ਹੈ ਕਿ ਟੋਨੀ ਕਲੀਮੈਂਟ ਨੇ ਆਪਣੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਤੋਂ ਅੱਗੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।
Short URL:tvp http://bit.ly/2OyWHgq

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab