ਬੱਚੀਆਂ ਨੂੰ ਗੋਲੀਆਂ ਲੱਗਣ ਦੇ ਮਾਮਲੇ ’ਚ ਇੱਕ ਗ੍ਰਿਫ਼ਤਾਰ

ਬੱਚੀਆਂ ਨੂੰ ਗੋਲੀਆਂ ਲੱਗਣ ਦੇ ਮਾਮਲੇ ’ਚ ਇੱਕ ਗ੍ਰਿਫ਼ਤਾਰ

SHARE
Sheldon Eriya, 21 (Arrested)

Toronto: ਟੋਰਾਂਟੋ ’ਚ ਹੋਈ ਸ਼ੂਟਿੰਗ ਦੇ ਮਾਮਲੇ ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋ ਹੋਰ ਵਿਅਕਤੀਆਂ ਦੀ ਭਾਲ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
21 ਸਾਲਾ ਸ਼ੈਲਡਨ ਐਰੀਆ ਨੂੰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ’ਤੇ ਸੱਤ ਮਾਮਲੇ ਚੱਲ ਰਹੇ ਹਨ। ਅੱਜ ਸਵੇਰੇ ਸ਼ੈਲਡਨ ਨੂੰ ਅਦਾਲਤ ’ਚ ਵੀ ਪੇਸ਼ ਕੀਤਾ ਗਿਆ ਸੀ। ਮਾਮਲੇ ’ਚ ਦੋ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਨ੍ਹਾਂ ਨੂੰ ਪੁਲਿਸ ਲੱਭ ਰਹੀ ਹੈ।
ਜਿਕਰਯੋਗ ਹੈ ਕਿ ਮੈਦਾਨ ਚ ਖੇਡ ਰਹੀਆਂ ਦੋ ਬੱਚੀਆਂ ਨੂੰ ਗੋਲੀਆਂ ਲੱਗੀਆਂ ਸਨ। ਦੋਵੇਂ ਭੈਣਾਂ ਹਨ। ਜਿਨ੍ਹਾਂ ’ਚੋਂ ਇੱਕ ਦੀ ਉਮਰ 5 ਸਾਲ ਤੇ ਦੂਜੀ ਦੀ ਉਮਰ 9 ਸਾਲ ਹੈ। ਵੀਰਵਾਰ ਸ਼ਾਮ ਦੀ ਇਹ ਘਟਨਾ ਹੈ।
ਟੋਰਾਂਟੋ ਪੁਲਿਸ ਚੀਫ਼ ਮਾਰਕ ਸੌਂਡਰਸ ਨੇ ਮੀਡੀਆ ਨੂੰ ਦੱਸਿਆ ਸੀ ਕਿ ਬੱਚੀਆਂ ਗੋਲੀ ਚਲਾਉਣ ਵਾਲੇ ਦਾ ਨਿਸ਼ਾਨਾ ਨਹੀਂ ਸਨ। ਦੋਸ਼ੀ ਨੇ ਮੈਦਾਨ ’ਚ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਬੱਚੀਆਂ ਨੂੰ ਗੋਲੀਆਂ ਲੱਗ ਗਈਆਂ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਨਿੰਦਣਯੋਗ ਹੈ। ਜਿਸਦੀ ਜਾਂਚ ਲਈ ਵਿਸ਼ੇਸ਼ ਤੌਰ ’ਤੇ ਟੀਮ ਨੂੰ ਜਿੰਮਾ ਦਿੱਤਾ ਗਿਆ ਹੈ।
ਟੋਰਾਂਟੋ ਪੈਰਾਮੈਡਿਕਸ ਨੂੰ ਵੀਰਵਾਰ ਸ਼ਾਮੀ 5 ਵਜੇ ਇੱਕ ਫੋਨ ਆਇਆ ਸੀ। ਜਿਸ ’ਤੇ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਗਈ। ਖ਼ਬਰ ਸੀ ਕਿ ਮੈਕਕੋਵਨ ਰੋਡ ਤੇ ਮੈਕਨਿਕੋਲ ਐਵੇਨਿਊ ਦਰਮਿਆਨ ਐਲਟਨ ਟਾਵਰ ਸਰਕਲ ’ਤੇ ਸੱਤ ਗੋਲੀਆਂ ਚੱਲੀਆਂ ਹਨ। ਪਾਰਕ ’ਚ ਦਰਜਨ ਦੇ ਕਰੀਬ ਬੱਚੇ ਖੇਡ ਰਹੇ ਸਨ। ਇੱਕ ਵਿਅਕਤੀ ਵੀ ਪਾਰਕ ’ਚ ਮੌਜੂਦ ਸੀ। ਪੁਲਿਸ ਮੁਤਾਬਕ ਸ਼ਾਇਦ ਉਸੇ ਨੂੰ ਨਿਸ਼ਾਨਾ ਰੱਖ ਕੇ ਗੋਲੀਆਂ ਚਲਾਈਆਂ ਗਈਆਂ ਸਨ। ਜਾਂਚ ਮਗਰੋਂ ਇੱਕ ਵਿਅਕਤੀ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਦੋ ਹੋਰ ਦੀ ਭਾਲ਼ ਜਾਰੀ ਹੈ।

Short URL:tvp http://bit.ly/2t3eCUM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab