ਜਾਣੋ ਟਰਾਂਸਲਿੰਕ ਨੇ ਕਿੱਥੇ ਕੀਤਾ ਬੱਸ ਸਰਵਿਸ ‘ਚ ਵਾਧਾ

ਜਾਣੋ ਟਰਾਂਸਲਿੰਕ ਨੇ ਕਿੱਥੇ ਕੀਤਾ ਬੱਸ ਸਰਵਿਸ ‘ਚ ਵਾਧਾ

SHARE

Vancouver: ਟਰਾਂਸਲਿੰਕ ਨੇ ਕਈ ਥਾਵਾਂ ‘ਤੇ ਬੱਸ ਸਰਵਿਸ ਵਧਾ ਦਿੱਤੀ ਹੈ। ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਗਿਣਤੀ ਵਧਣ ਕਰਕੇ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ।
250 ਏ ਦੀ ਸਰਵਿਸ ਵੈਨਕੂਵਰ ‘ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵਜੇ ਤੋਂ ਰਾਤੀਂ 8 ਵਜੇ ਤੱਕ ਹਰ 7 ਤੋਂ 10 ਮਿੰਟ ਬਾਅਦ ਦੀ ਕਰ ਦਿੱਤੀ ਗਈ ਹੈ।
ਜਦਕਿ ਸ਼ਾਮੀ 5 ਤੋਂ 6 ਵਜੇ ਦੇ ਦਰਮਿਆਨ ਬੱਸ ਸਰਵਿਸ ਹਰ 6 ਤੋਂ 12 ਮਿੰਟ ਦੇ ਦਰਮਿਆਨ ਚੱਲੇਗੀ।ਯਾਨੀ ਕਿ ਹਰ 6 ਤੋਂ 12 ਮਿੰਟ ਦੇ ਦਰਮਿਆਨ ਇੱਕ ਬੱਸ ਆਇਆ ਕਰੇਗੀ।
ਇਸਦੇ ਨਾਲ਼ ਹੀ ਰਿਚਮੰਡ ਬਰਾਈਟਹਾਊਸ ਸਟੇਸ਼ਨ ਤੋਂ ਨਿਊਟਨ ਲਈ 301 ਬੱਸ ਸਰਵਿਸ ‘ਚ ਵੀ ਵਾਧਾ ਕੀਤਾ ਗਿਆ ਹੈ, ਹਰ ਸ਼ਨੀਵਾਰ ਲਈ ਬੱਸ ਸਰਵਿਸ ਦੁੱਗਣੀ ਕਰ ਦਿੱਤੀ ਗਈ ਹੈ। ਯਾਨੀ ਸਵੇਰੇ 6 ਵਜੇ ਤੋਂ ਸ਼ਾਮੀ 8 ਵਜੇ ਤੱਕ ਹਰ ਅੱਧੇ ਘੰਟੇ ਬਾਅਦ ਸ਼ਨੀਵਾਰ ਨੂੰ ਵੀ 301 ਚੱਲਿਆ ਕਰੇਗੀ।
ਸਕੌਟ ਰੋਡ ਸਟੇਸ਼ਨ ਤੋਂ ਸਕੌਟਡੇਲ ਲਈ 312 ਨੰਬਰ ਬੱਸ ਦੀ ਸੇਵਾ ਵੀ ਸ਼ਨੀਵਾਰ ਨੂੰ ਦੁੱਗਣੀ ਕੀਤੀ ਗਈ ਹੈ, ਜੋ ਸਵੇਰੇ 7 ਤੋਂ 9 ਤੇ ਰਾਤੀਂ 6 ਤੋਂ 9 ਦਰਮਿਆਨ ਹਰ ਅੱਧੇ ਘੰਟੇ ਬਾਅਦ ਚੱਲੇਗੀ।
ਯਾਤਰੀਆਂ ਦੀ ਗਿਣਤੀ ਵਧ ਜਾਣ ਕਰਕੇ ਟਰਾਂਸਲਿੰਕ ਨੇ ਇਹ ਫੈਸਲਾ ਲਿਆ ਹੈ ਜਿਸ ਲਈ ਯਾਤਰੀਆਂ ਵੱਲੋਂ ਬੱਸ ਸੇਵਾ ਵਧਾਉਣ ਲਈ ਟਰਾਂਸਲਿੰਕ ਨੂੰ ਅਪੀਲ ਵੀ ਕੀਤੀ ਜਾਂਦੀ ਹੈ, ਅਪੀਲ ‘ਤੇ ਗੌਰ ਕਰਦਿਆਂ ਟਰਾਂਸਲਿੰਕ ਵੱਲੋਂ ਲੋੜ ਮੁਤਾਬਕ ਬੱਸ ਸੇਵਾ ‘ਚ ਵਾਧਾ ਕਰ ਦਿੱਤਾ ਜਾਂਦਾ ਹੈ।

 

 

 

250A Dundarave/Vancouver

Effective Saturday, May 25

We’re increasing service during busy times on weekdays to reduce overcrowding.

  • Monday to Friday

o   Every 7-10 minutes from 7 a.m. to 8 a.m.

o   Every 6-12 minutes from 5 p.m. to 6 p.m.

 

301 Richmond-Brighouse Station/Newton Exchange

We’re doubling service all day Saturdays to cut your wait times in half.

Saturdays

  • Every 30 minutes from 6 a.m. to 8 p.m.

312 Scott Road Station/Scottsdale

We’re doubling service during busy times on Saturdays to cut your wait times in half.

  • Saturday

o   Every 30 minutes from 7 a.m. to 9 a.m.

o   Every 30 minutes from 6 p.m. to 9 p.m.

There will also be permanent improvements to 14 other routes including the 84, 116, 229, 250, 240, 257, 310, 182, 319, 321, 323, 335, 351, and 640 routes.

Short URL:tvp http://bit.ly/2PdE2c2

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab